ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਸਦ ਵੱਲੋਂ ਸ਼ਾਂਤੀ ਬਿਲ ਪਾਸ ਹੋਣ ਦਾ ਸਵਾਗਤ ਕੀਤਾ
प्रविष्टि तिथि:
18 DEC 2025 9:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਸ਼ਾਂਤੀ ਬਿਲ ਦੇ ਪਾਸ ਕੀਤੇ ਜਾਣ ਦਾ ਸਵਾਗਤ ਕਰਦਿਆਂ ਇਸ ਨੂੰ ਭਾਰਤ ਦੇ ਟੈਕਨਾਲੋਜੀ ਲੈਂਡਸਕੇਪ ਲਈ ਇੱਕ ਪਰਿਵਰਤਨਸ਼ੀਲ ਪਲ ਦੱਸਿਆ ਹੈ।
ਬਿਲ ਦਾ ਸਮਰਥਨ ਕਰਨ ਲਈ ਸੰਸਦ ਮੈਂਬਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸੁਰੱਖਿਅਤ ਢੰਗ ਨਾਲ ਤਾਕਤ ਪ੍ਰਦਾਨ ਕਰੇਗਾ, ਗ੍ਰੀਨ ਮੈਨੁਫੈਕਚਰਿੰਗ ਨੂੰ ਸਮਰੱਥ ਬਣਾਏਗਾ ਅਤੇ ਦੇਸ਼ ਅਤੇ ਦੁਨੀਆ ਲਈ ਇੱਕ ਸਾਫ਼-ਊਰਜਾ ਭਵਿੱਖ ਲਈ ਇੱਕ ਨਿਰਣਾਇਕ ਹੁਲਾਰਾ ਦੇਵੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਂਤੀ ਬਿਲ ਨਿੱਜੀ ਖੇਤਰ ਅਤੇ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਮੌਕੇ ਪੈਦਾ ਕਰੇਗਾ ਅਤੇ ਇਹ ਭਾਰਤ ਵਿੱਚ ਨਿਵੇਸ਼, ਨਵੀਨਤਾ ਅਤੇ ਨਿਰਮਾਣ ਦਾ ਆਦਰਸ਼ ਸਮਾਂ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
"ਸੰਸਦ ਦੇ ਦੋਵਾਂ ਸਦਨਾਂ ਵੱਲੋਂ ਸ਼ਾਂਤੀ ਬਿਲ ਪਾਸ ਕਰਨਾ ਸਾਡੇ ਟੈਕਨਾਲੋਜੀ ਲੈਂਡਸਕੇਪ ਲਈ ਇੱਕ ਪਰਿਵਰਤਨਸ਼ੀਲ ਪਲ ਹੈ। ਮੈਂ ਉਨ੍ਹਾਂ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਦੇ ਪਾਸ ਹੋਣ ਦਾ ਸਮਰਥਨ ਕੀਤਾ ਹੈ। ਏਆਈ ਨੂੰ ਸੁਰੱਖਿਅਤ ਢੰਗ ਨਾਲ ਤਾਕਤ ਦੇਣ ਤੋਂ ਲੈ ਕੇ ਗ੍ਰੀਨ ਮੈਨੁਫੈਕਚਰਿੰਗ ਨੂੰ ਸਮਰੱਥ ਬਣਾਉਣ ਤੱਕ, ਇਹ ਦੇਸ਼ ਅਤੇ ਦੁਨੀਆ ਲਈ ਇੱਕ ਸਾਫ਼-ਊਰਜਾ ਭਵਿੱਖ ਲਈ ਨਿਰਣਾਇਕ ਹੁਲਾਰਾ ਪ੍ਰਦਾਨ ਕਰਦਾ ਹੈ। ਇਹ ਨਿੱਜੀ ਖੇਤਰ ਅਤੇ ਸਾਡੇ ਨੌਜਵਾਨਾਂ ਲਈ ਵੀ ਵੱਡੀ ਗਿਣਤੀ ਵਿੱਚ ਮੌਕੇ ਪੈਦਾ ਕਰਦਾ ਹੈ। ਇਹ ਭਾਰਤ ਵਿੱਚ ਨਿਵੇਸ਼, ਨਵੀਨਤਾ ਅਤੇ ਨਿਰਮਾਣ ਦਾ ਆਦਰਸ਼ ਸਮਾਂ ਹੈ!"
************
ਐੱਮਜੇਪੀਐੱਸ/ ਐੱਸਟੀ
(रिलीज़ आईडी: 2206535)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Telugu
,
Kannada
,
Malayalam