ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਨੇ ਪੰਚਾਇਤੀ ਰਾਜ ਸੰਸਥਾਨਾਂ ਵਿੱਚ ਭਾਈਚਾਰਾ-ਅਧਾਰਿਤ ਆਫ਼ਤ ਜੋਖਮ ਘਟਾਉਣ ਦੀਆਂ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਦੇ ਨੈਸ਼ਨਲ ਪ੍ਰੋਜੈਕਟ ਲਈ 20 ਰਾਜਾਂ ਲਈ 507.37 ਕਰੋੜ ਰੁਪਏ ਮਨਜ਼ੂਰ ਕੀਤੇ


ਮੋਦੀ ਸਰਕਾਰ ਨੇ 2021 ਵਿੱਚ ਰਾਸ਼ਟਰੀ ਆਫ਼ਤ ਰਾਹਤ ਫੰਡ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਸਮਾਜ ਨੂੰ ਕਿਸੇ ਵੀ ਆਫ਼ਤ ਦਾ ਸਾਹਮਣਾ ਕਰਨ ਲਈ ਮਜ਼ਬੂਤ ਬਣਾਇਆ ਜਾ ਸਕੇ, ਅਤੇ ਅੱਜ ਇਸ ਪਹਿਲ ਦਾ ਵਿਸਤਾਰ ਪੰਚਾਇਤ ਪੱਧਰ ਤੱਕ ਕੀਤਾ ਗਿਆ

ਮੋਦੀ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਸੇ ਵੀ ਆਫ਼ਤ ਦਾ ਆਤਮ-ਵਿਸ਼ਵਾਸ ਦੇ ਨਾਲ ਮੁਕਾਬਲਾ ਕਰਨ ਲਈ ਸਸ਼ਕਤ ਬਣਾਉਣ ਦੇ ਪ੍ਰਤੀ ਦ੍ਰਿੜ੍ਹ ਸੰਕਲਪਿਤ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਆਫ਼ਤ-ਪ੍ਰਤੀਰੋਧੀ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਗ੍ਰਹਿ ਮਤੰਰਾਲੇ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੀਆਂ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ

ਇਹ ਪਹਿਲ ਦਾ ਟੀਚਾ ਆਫ਼ਤ ਪ੍ਰਬੰਧਨ ਦੇ ਲਈ 'bottom-up' ਅਪ੍ਰੋਚ ਦੇ ਨਾਲ ਆਫ਼ਤ ਜੋਖਮ ਘਟਾਉਣ (DRR) ਅਭਿਆਸਾਂ ਨੂੰ ਸ਼ਾਸਨ ਢਾਂਚੇ ਵਿੱਚ ਏਕੀਕ੍ਰਿਤ ਕਰਨਾ ਹੈ

ਇਹ ਪ੍ਰੋਗਰਾਮ 20 ਰਾਜਾਂ ਦੇ 81 ਆਫ਼ਤ-ਸੰਭਾਵਿਤ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਅਤੇ ਪ੍ਰਮੁੱਖ ਖਤਰਿਆਂ ‘ਤੇ ਕੇਂਦ੍ਰਿਤ 20 ਗ੍ਰਾਮ ਪੰਚਾਇਤਾਂ ਨੂੰ ਸਥਾਨਕ ਡੀਆਰਆਰ ਦੇ ਲਈ ਹੋਰ ਥਾਵਾਂ ‘ਤੇ ਲਾਗੂ ਕੀਤੇ ਜਾਣ ਯੋਗ ਮਾਡਲ ਦੇ ਰੂਪ ਵਿੱਚ ਵਿਕਸਿਤ ਕਰੇਗਾ

ਵਿੱਤ ਵਰੇ 2025-26 ਦੌਰਾਨ, ਕੇਂਦਰ ਸਰਕਾਰ ਨੇ SDRF ਦੇ ਤਹਿਤ 28 ਰਾਜਾਂ ਨੂੰ 16,118 ਕਰੋੜ ਰੁਪਏ ਅਤੇ NDRF ਦੇ ਤਹਿਤ 18 ਰਾਜਾਂ ਨੂੰ 2,854.18 ਕਰੋੜ ਰੁਪਏ ਜਾਰੀ ਕੀਤੇ ਹਨ

ਇਸ ਤੋਂ ਇਲਾਵਾ, ਕੇਂਦਰ ਸਰਕਾਰ ਨੇ ਰਾਜ ਆਫ਼ਤ ਰਾਹਤ ਫੰਡ (SDMF) ਤੋਂ 21 ਰਾਜਾਂ ਨੂੰ 5,273.60 ਕਰੋੜ ਰੁਪਏ ਅਤੇ ਰਾਸ਼ਟਰੀ ਆਫ਼ਤ ਰਾਹਤ ਫੰਡ (NDMF) ਤੋਂ 14 ਰਾਜਾਂ ਨੂੰ 1,423.06 ਕਰੋੜ ਰੁਪਏ ਜਾਰੀ ਕੀਤੇ ਹਨ

Posted On: 16 DEC 2025 7:12PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ (HLC) ਨੇ ਪੰਚਾਇਤੀ ਰਾਜ ਸੰਸਥਾਨਾਂ ਵਿੱਚ ਭਾਈਚਾਰਾ-ਅਧਾਰਿਤ ਆਫ਼ਤ ਜੋਖਮ ਘਟਾਉਣ (Disaster Risk Reduction) ਪਹਿਲ ਨੂੰ ਮਜ਼ਬੂਤ ਕਰਨ ਦੇ ਨੈਸ਼ਨਲ ਪ੍ਰੋਜੈਕਟ ਲਈ 20 ਰਾਜਾਂ ਲਈ 507.37 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਹੈ। ਮੋਦੀ ਸਰਕਾਰ ਨੇ 2021 ਵਿੱਚ ਰਾਸ਼ਟਰੀ ਆਫ਼ਤ ਰਾਹਤ ਫੰਡ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਸਮਾਜ ਨੂੰ ਕਿਸੇ ਵੀ ਆਫ਼ਤ ਦਾ ਸਾਹਮਣਾ ਕਰਨ ਲਈ ਮਜ਼ਬੂਤ ਬਣਾਇਆ ਜਾ ਸਕੇ, ਅਤੇ ਅੱਜ ਇਸ ਪਹਿਲ ਦਾ ਵਿਸਤਾਰ ਪੰਚਾਇਤ ਪੱਧਰ ਤੱਕ ਕੀਤਾ ਗਿਆ ਹੈ। ਮੋਦੀ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਸੇ ਵੀ ਆਫ਼ਤ ਦਾ ਆਤਮ-ਵਿਸ਼ਵਾਸ ਨਾਲ ਮੁਕਾਬਲਾ ਕਰਨ ਲਈ ਸਸ਼ਕਤ ਬਣਾਉਣ ਦੇ ਪ੍ਰਤੀ ਦ੍ਰਿੜ੍ਹ ਸੰਕਲਪਿਤ ਹੈ।

ਇਹ ਪਹਿਲ ਪੰਚਾਇਤੀ ਰਾਜ ਮੰਤਰਾਲੇ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (NDMA) ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਆਫ਼ਤ-ਪ੍ਰਤੀਰੋਧੀ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਗ੍ਰਹਿ ਮੰਤਰਾਲੇ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੀ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਇਸ ਪਹਿਲ ਦਾ ਟੀਚਾ ਆਫ਼ਤ ਪ੍ਰਬੰਧਨ ਲਈ 'bottom-up' ਅਪ੍ਰੋਚ ਦੇ ਨਾਲ ਆਪਦਾ ਜੋਖਮ ਘਟਾਉਣ (DRR) ਅਭਿਆਸਾਂ ਨੂੰ ਸ਼ਾਸਨ ਢਾਂਚੇ ਵਿੱਚ ਏਕੀਕ੍ਰਿਤ ਕਰਨਾ ਹੈ। ਇਹ ਪ੍ਰੋਗਰਾਮ 20 ਰਾਜਾਂ ਦੇ 81 ਆਫ਼ਤ-ਸੰਭਾਵਿਤ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਅਤੇ ਪ੍ਰਮੁੱਖ ਖਤਰਿਆਂ ‘ਤੇ ਕੇਂਦ੍ਰਿਤ 20 ਗ੍ਰਾਮ ਪੰਚਾਇਤਾਂ ਨੂੰ ਸਥਾਨਕ ਡੀਆਰਆਰ ਲਈ ਹੋਰ ਥਾਵਾਂ ‘ਤੇ ਲਾਗੂ ਕਰਨ ਯੋਗ ਮਾਡਲ (Replicable Model) ਦੇ ਰੂਪ ਵਿੱਚ ਵਿਕਸਿਤ ਕਰੇਗਾ। ਇਹ ਪ੍ਰੋਗਰਾਮ ਪੰਚਾਇਤੀ ਰਾਜ ਮੰਤਰਾਲੇ ਅਤੇ ਰਾਜਾਂ ਦੁਆਰਾ ਡੀਆਰਆਰ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੇ ਸਸ਼ਕਤੀਕਰਣ ਸਬੰਧੀ ਪਹਿਲਕਦਮੀਆਂ ਦੇ ਯਤਨਾਂ ਦਾ ਪੂਰਕ ਹੋਵੇਗਾ।

507.37 ਕਰੋੜ ਰੁਪਏ ਦੇ ਕੁੱਲ ਸਵੀਕ੍ਰਿਤ ਪ੍ਰੋਜੈ3ਕਟ ਖਰਚੇ ਵਿੱਚੋਂ 273.38 ਕਰੋੜ ਰੁਪਏ ਰਾਸ਼ਟਰੀ ਆਫ਼ਤ ਰਾਹਤ ਫੰਡ (NDMF) ਦੇ ਤਹਿਤ ਕੇਂਦਰੀ ਹਿੱਸਾ ਹੋਵੇਗਾ ਅਤੇ ਰਾਜਾਂ ਦੁਆਰਾ ਅਨੁਪਾਤੀ ਹਿੱਸੇ ਦੇ ਰੂਪ ਵਿੱਚ 30.37 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, 151.47 ਕਰੋੜ ਰੁਪਏ ਪੰਚਾਇਤੀ ਰਾਜ ਮੰਤਰਾਲੇ ਤੋਂ ਪ੍ਰਾਪਤ ਹੋਣਗੇ ਅਤੇ ਰਾਜਾਂ ਦੁਆਰਾ ਅਨੁਪਾਤੀ ਹਿੱਸੇ ਦੇ ਰੂਪ ਵਿੱਚ 52.15 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਜਾਵੇਗਾ। ਪ੍ਰੋਜੈਕਟ ਦੇ ਤਹਿਤ ਸ਼ਾਮਲ ਗਤੀਵਿਧੀਆਂ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੁਆਰਾ ਡੀਆਰਆਰ ਵਿਕਾਸ ਯੋਜਨਾ ਵਿੱਚ ਸੰਸਥਾਗਤ ਮਜ਼ਬੂਤੀਕਰਣ ਅਤੇ ਨੀਤੀਗਤ ਏਕੀਕਰਣ, ਸੂਚਨਾ, ਸਿੱਖਿਆ ਅਤੇ ਸੰਚਾਰ (IEC) ਰਾਹੀਂ ਰਾਜ ਆਫ਼ਤ ਪ੍ਰਬੰਧਨ ਅਥਾਰਿਟੀਆਂ (SDMA), ਜਿਲ੍ਹਾਂ ਆਫ਼ਤ ਪ੍ਰਬੰਧਨ ਅਥਾਰਿਟੀਆਂ (DDMA) ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ ਲਈ ਸਮਰੱਥਾ ਨਿਰਮਾਣ ਅਤੇ ਜਾਗਰੂਕਤਾ ਸਿਰਜਣ ਅਤੇ ਸਥਾਨਕ ਆਫ਼ਤ ਘਟਾਉਣ ਲਈ ਪ੍ਰਭਾਵਸ਼ਾਲੀ ਤਾਲਮੇਲ ਲਈ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।

ਇਹ ਵਾਧੂ ਸਹਾਇਤਾ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (SDRF) ਵਿੱਚ ਕੇਂਦਰ ਦੁਆਰਾ ਰਾਜਾਂ ਨੂੰ ਜਾਰੀ ਕੀਤੇ ਗਏ ਫੰਡ ਤੋਂ ਇਲਾਵਾ ਹੈ, ਜੋ ਪਹਿਲਾਂ ਤੋਂ ਹੀ ਰਾਜਾਂ ਦੇ ਡਿਸਪੋਜ਼ਲ ਵਿੱਚ ਰੱਖਿਆ ਗਿਆ ਹੈ। ਵਿੱਤੀ ਵਰ੍ਹੇ 2025-26 ਦੌਰਾਨ, ਕੇਂਦਰ ਸਰਕਾਰ ਨੇ SDRF ਦੇ ਤਹਿਤ 28 ਰਾਜਾਂ ਨੂੰ 16,118 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ (NDRF)  ਦੇ ਤਹਿਤ 18 ਰਾਜਾਂ ਨੂੰ 2,854.18 ਕਰੋੜ ਰੁਪਏ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ, ਕੇਂਦਰ ਸਰਕਾਰ ਨੇ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (SDMF) ਤੋਂ 21 ਰਾਜਾਂ ਨੂੰ 5,273.60 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ (NDMF) ਤੋਂ 14 ਰਾਜਾਂ ਨੂੰ 1,423.06 ਕਰੋੜ ਰੁਪਏ ਜਾਰੀ ਕੀਤੇ ਹਨ।

****

ਆਰਆਰ/ਪੀਆਰ/ਪੀਐੱਸ/ਬਲਜੀਤ


(Release ID: 2205311) ਵਿਜ਼ੀਟਰ ਕਾਊਂਟਰ : 44