ਘੱਟ ਗਿਣਤੀ ਮਾਮਲੇ ਮੰਤਰਾਲਾ
ਹੱਜ 2026 ਲਈ ਐੱਚਜੀਓ/ਪੀਟੀਓ ਰਾਹੀਂ ਬੁਕਿੰਗ ਦੇ ਸਬੰਧ ਵਿੱਚ ਹੱਜ ਸ਼ਰਧਾਲੂਆਂ ਲਈ ਸੁਝਾਅ
प्रविष्टि तिथि:
15 DEC 2025 2:12PM by PIB Chandigarh
ਸਾਰੇ ਇੱਛੁਕ ਹੱਜ ਸ਼ਰਧਾਲੂਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰਾਲੇ ਦੁਆਰਾ ਜਾਰੀ ਸਮੇਂ-ਸੀਮਾ ਅਨੁਸਾਰ, ਹੱਜ-2026 ਲਈ ਰਿਹਾਇਸ਼ ਅਤੇ ਸੇਵਾਵਾਂ ਦੇ ਅਨੁਬੰਧ ਨੂੰ ਅੰਤਿਮ ਰੂਪ ਦੇਣ ਦੀ ਅੰਤਿਮ ਮਿਤੀ 1 ਫਰਵਰੀ, 2026 ਹੈ। ਇਹ ਲਾਜ਼ਮੀ ਅਨੁਬੰਧ ਵਿਵਸਥਾਵਾਂ ਸਾਊਦੀ ਅਰਬ ਵਿੱਚ ਹੱਜ ਸ਼ਰਧਾਲੂਆਂ ਦੇ ਲਈ ਰਿਹਾਇਸ਼, ਆਵਾਜਾਈ ਅਤੇ ਹੋਰ ਲੌਜਿਸਟਿਕ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹਨ।
ਉੱਪਰ ਦੱਸੀ ਗਈ ਸਮਾਂ-ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਹੱਜ ਗਰੁੱਪ ਆਰਗੇਨਾਈਜ਼ਰ (ਐੱਚਜੀਓ) ਅਤੇ ਪ੍ਰਾਈਵੇਟ ਟੂਰ ਆਪ੍ਰੇਟਰਾਂ (ਪੀਟੀਓ) ਦੁਆਰਾ ਪੂਰੀਆਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਤਿਆਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਐੱਚਜੀਓ/ਪੀਟੀਓ ਰਾਹੀਂ ਹੱਜ ਕਰਨ ਦੀ ਇੱਛਾ ਰੱਖਣ ਵਾਲੇ ਸਾਰੇ ਸੰਭਾਵਿਤ ਹੱਜ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਬੁਕਿੰਗ ਕਾਫੀ ਪਹਿਲਾਂ ਤੋਂ ਹੀ ਕਰਵਾ ਲੈਣ। ਬੁਕਿੰਗ ਸਮੇਂ ‘ਤੇ ਪੂਰੀ ਕਰਨਾ ਜ਼ਰੂਰੀ ਹੈ ਤਾਂ ਜੋ ਸਾਊਦੀ ਅਰਬ ਦੁਆਰਾ ਹੱਜ-2026 ਲਈ ਤੈਅ ਸਮੇਂ-ਸੀਮਾ ਅੰਦਰ ਰਿਹਾਇਸ਼, ਆਵਾਜਾਈ ਦੇ ਅਨੁਬੰਧ ਨੂੰ ਅੰਤਿਮ ਰੂਪ ਦੇਣ ਸਮੇਤ ਸਾਰੇ ਪ੍ਰਕਿਰਿਆਤਮਕ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ।
ਇਸ ਲਈ, ਸਾਰੇ ਹੱਜ ਸ਼ਰਧਾਲੂਆਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ 15 ਜਨਵਰੀ, 2026 ਨੂੰ ਜਾਂ ਉਸ ਤੋਂ ਪਹਿਲਾਂ ਆਪਣੀ ਬੁਕਿੰਗ ਦੀਆਂ ਰਸਮਾਂ ਪੂਰੀਆਂ ਕਰ ਲੈਣ ਤਾਂ ਜੋ ਨਿਰਧਾਰਿਤ ਸਮੇਂ-ਸੀਮਾ ਅੰਦਰ ਜ਼ਰੂਰੀ ਰਿਹਾਇਸ਼ ਅਤੇ ਸੇਵਾ ਸਬੰਧੀ ਅਨੁਬੰਧ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ਅਤੇ ਆਖਰੀ ਸਮੇਂ ਦੀਆਂ ਅਸੁਵਿਧਾਵਾਂ ਤੋਂ ਬਚਿਆ ਜਾ ਸਕੇ ਅਤੇ ਸਾਰੀਆਂ ਲਾਜ਼ਮੀ ਪ੍ਰਕਿਰਿਆਵਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।
ਹੱਜ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਬੁਕਿੰਗ ਕਰਨ ਤੋਂ ਪਹਿਲਾਂ ਸਬੰਧਿਤ ਐੱਚਜੀਓ/ਪੀਟੀਓ ਦਾ ਰਜਿਸਟ੍ਰੇਸ਼ਨ ਸਟੇਟਸ, ਕੋਟਾ ਅਤੇ ਅਪਰੂਵਲ ਵੈਰੀਫਾਈ ਕਰ ਲੈਣ ਅਤੇ ਸਿਰਫ਼ ਅਧਿਕਾਰਤ ਐੱਚਜੀਓ ਰਾਹੀਂ ਹੀ ਬੁਕਿੰਗ ਕਰਨ।
*****
ਏਕੇ/ਐੱਮਆਰ/ਏਕੇ
(रिलीज़ आईडी: 2204415)
आगंतुक पटल : 3