ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡਾ. ਐੱਲ. ਮੁਰੂਗਨ ਨੇ ਰਾਜ ਸਭਾ ਵਿੱਚ ਸੂਚਿਤ ਕੀਤਾ ਕਿ ਭਾਰਤੀ ਫਿਲਮ ਉਦਯੋਗ ਵਿੱਚ ਏਆਈ ਟੂਲਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਪਰ ਕੋਈ ਰੈਗੂਲੇਟਰੀ ਕਦਮ ਪ੍ਰਸਤਾਵਿਤ ਨਹੀਂ ਹੈ
Posted On:
12 DEC 2025 5:19PM by PIB Chandigarh
ਸਰਕਾਰ ਭਾਰਤੀ ਫਿਲਮ ਉਦਯੋਗ ਵਿੱਚ ਸੰਵਾਦ, ਕਹਾਣੀ ਅਤੇ ਸਕ੍ਰੀਨਪਲੇ ਤਿਆਰ ਕਰਨ ਸਮੇਤ ਫਿਲਮ ਅਤੇ ਮੀਡੀਆ ਸਕ੍ਰਿਪਟ ਰਾਈਟਿੰਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਦੀ ਵੱਧ ਰਹੀ ਵਰਤੋਂ ਤੋਂ ਜਾਣੂ ਹੈ।
ਵਰਤਮਾਨ ਵਿੱਚ, ਸਿਨੇਮੈਟੋਗ੍ਰਾਫ ਐਕਟ, 1952 ਵਿੱਚ ਸੋਧ ਰਾਹੀਂ ਫਿਲਮ ਨਿਰਮਾਣ ਅਤੇ ਸਕ੍ਰਿਪਟ ਰਾਈਟਿੰਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਰੈਗੂਲੇਟ ਕਰਨ ਦਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ, ਡਾ. ਐੱਲ. ਮੁਰੂਗਨ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਐੱਸ ਨਿਰੰਜਨ ਰੈੱਡੀ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
***************
ਮਹੇਸ਼ ਕੁਮਾਰ
(Release ID: 2203601)
ਵਿਜ਼ੀਟਰ ਕਾਊਂਟਰ : 24