ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਆਯੋਜਿਤ ਇੱਕ ਯਾਦਗਾਰੀ ਸੇਵਾ ਵਿੱਚ ਪ੍ਰਸਿੱਧ ਅਭਿਨੇਤਾ ਧਰਮੇਂਦਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ
ਧਰਮੇਂਦਰ ਜੀ ਨੇ ਆਪਣੀ ਅਦਾਕਾਰੀ ਨਾਲ ਦੇਸ਼ਵਾਸੀਆਂ ਦੇ ਦਿਲਾਂ ਵਿੱਚ ਸਥਾਨ ਬਣਾਇਆ ਅਤੇ ਉਨ੍ਹਾਂ ਦੀ ਅਦਾਕਾਰੀ ਭਾਸ਼ਾ ਅਤੇ ਖੇਤਰ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਜਨ-ਜਨ ਦੇ ਮਨ ਵਿੱਚ ਵੱਸ ਗਈ
ਭਾਰਤੀ ਫਿਲਮ ਇੰਡਸਟ੍ਰੀ ਨੂੰ ਇਸ ਬੇਮਿਸਾਲ ਅਭਿਨੇਤਾ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ
प्रविष्टि तिथि:
11 DEC 2025 7:15PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਆਯੋਜਿਤ ਇੱਕ ਯਾਦਗਾਰੀ ਸੇਵਾ ਵਿੱਚ ਪ੍ਰਸਿੱਧ ਅਭਿਨੇਤਾ ਧਰਮੇਂਦਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਯਾਦ ਦਾ ਸਨਮਾਨ ਕੀਤਾ (eng)
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਧਰਮੇਂਦਰ ਜੀ ਨੇ ਆਪਣੀ ਅਦਾਕਾਰੀ ਨਾਲ ਦੇਸ਼ਵਾਸੀਆਂ ਦੇ ਦਿਲਾਂ ਵਿੱਚ ਸਥਾਨ ਬਣਾਇਆ ਅਤੇ ਉਨ੍ਹਾਂ ਦੀ ਅਦਾਕਾਰੀ ਭਾਸ਼ਾ ਅਤੇ ਖੇਤਰ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਜਨ-ਜਨ ਦੇ ਮਨ ਵਿੱਚ ਵੱਸ ਗਈ। ਭਾਰਤੀ ਫਿਲਮ ਇੰਡਸਟ੍ਰੀ ਨੂੰ ਇਕ ਬੇਮਿਸਾਲ ਅਭਿਨੇਤਾ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਅੱਜ ਦਿੱਲੀ ਵਿੱਚ ਆਯੋਜਿਤ ਉਨ੍ਹਾਂ ਦੀ ਸ਼ਰਧਾਂਜਲੀ ਸਭਾ ਵਿੱਚ ਉਨ੍ਹਾਂ ਨੂੰ ਯਾਦ ਕਰਕੇ ਉਨ੍ਹਾਂ ਦੀਆਂ ਯਾਦਾਂ ਨੂੰ ਨਮਨ ਕੀਤਾ।”
************
ਆਰਕੇ/ਆਰਆਰ/ਪੀਐੱਸ
(रिलीज़ आईडी: 2202870)
आगंतुक पटल : 2