ਵਿੱਤ ਮੰਤਰਾਲਾ
azadi ka amrit mahotsav

ਨਾਬਾਰਡ ਦਾ ਸਰਵੇਖਣ ਗ੍ਰਾਮੀਣ ਖੇਤਰ ਵਿੱਚ ਮੰਗ ਦੇ ਵਿਆਪਕ ਪੱਧਰ ‘ਤੇ ਮਜ਼ਬੂਤੀ ਨਾਲ ਵਧਣ, ਆਮਦਨ ਵਿੱਚ ਸੁਧਾਰ ਅਤੇ ਬੇਮਿਸਾਲ ਆਸ਼ਾਵਾਦ ਨੂੰ ਦਰਸਾਉਂਦਾ ਹੈ


80 ਪ੍ਰਤੀਸ਼ਤ ਗ੍ਰਾਮੀਣ ਨਿਵਾਸੀਆਂ ਨੇ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਵਧੇਰੇ ਖਪਤ ਦਰਜ ਕੀਤੀ ਹੈ

प्रविष्टि तिथि: 11 DEC 2025 9:57AM by PIB Chandigarh

ਨਾਬਾਰਡ ਦੇ ਅੱਠਵੇਂ ਗ੍ਰਾਮੀਣ ਆਰਥਿਕ ਸਥਿਤੀ ਅਤੇ ਭਾਵਨਾਵਾਂ ਦੇ  ਸਰਵੇਖਣ (ਆਰਈਸੀਐੱਸਐੱਸ) ਦੇ ਅਨੁਸਾਰ ਪਿਛਲੇ ਇੱਕ ਵਰ੍ਹੇ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਮੰਗ ਵਿੱਚ ਜ਼ਿਕਰਯੋਗ ਸੁਧਾਰ, ਆਮਦਨ ਵਿੱਚ ਵਾਧਾ ਅਤੇ ਜੀਵਨ ਪੱਧਰ ਵਿੱਚ ਬਿਹਤਰ ਬਦਲਾਅ ਦੇ ਸਪਸ਼ਟ ਸੰਕੇਤ ਮਿਲੇ ਹਨ। ਆਰਈਸੀਐੱਸਐੱਸ ਇੱਕ ਉੱਚ ਆਵ੍ਰਿਤੀ ਵਾਲਾ ਦੋ-ਮਾਸਿਕ ਮੁਲਾਂਕਣ ਹੈ ਜਿਸ ਨੂੰ ਨਾਬਾਰਡ ਦੁਆਰਾ ਸਤੰਬਰ 2024 ਤੋਂ ਸੰਚਾਲਿਤ ਕੀਤਾ ਜਾ ਰਿਹਾ ਹੈ।

ਇਹ ਸਰਵੇਖਣ ਹੁਣ ਇੱਕ ਸਮ੍ਰਿੱਧ, ਸਾਲ ਭਰ ਦਾ ਡੇਟਾਸੈੱਟ ਪ੍ਰਦਾਨ ਕਰਦਾ ਹੈ ਜੋ ਅਤੀਤ ਦੀਆਂ ਸਥਿਤੀਆਂ ਅਤੇ ਭਵਿੱਖ ਦੀਆਂ ਘਰੇਲੂ ਭਾਵਨਾਵਾਂ ਦੋਹਾਂ ਦੇ ਅਧਾਰ ‘ਤੇ ਗ੍ਰਾਮੀਣ ਆਰਥਿਕ ਪਰਿਵਰਤਨਾਂ ਦਾ ਯਥਾਰਥਵਾਦੀ ਮੁਲਾਂਕਣ ਕਰਨ ਦੇ ਯੋਗ ਬਣਾਉਂਦਾ ਹੈ।

ਪਿਛਲੇ ਇੱਕ ਵਰ੍ਹੇ ਦੌਰਾਨ, ਗ੍ਰਾਮੀਣ ਅਰਥਵਿਵਸਥਾ ਦੇ ਬੁਨਿਆਦੀ ਢਾਂਚੇ ਵਿੱਚ ਜ਼ਿਕਰਯੋਗ ਸੁਧਾਰ ਦੇਖਣ ਨੂੰ ਮਿਲਿਆ ਹੈ। ਖਪਤ ਵਿੱਚ ਵਾਧਾ, ਆਮਦਨ ਵਿੱਚ ਵਾਧਾ, ਘਟਦੀ ਮਹਿੰਗਾਈ ਅਤੇ ਵਿੱਤੀ ਵਿਵਹਾਰ ਦੇ ਬਿਹਤਰ ਮਾਪਦੰਡਾਂ ਦੇ ਨਾਲ, ਗ੍ਰਾਮੀਣ ਭਾਰਤ ਵਿਕਾਸ ਦੀ ਦਿਸ਼ਾ ਵਿੱਚ ਕਦਮ ਵਧਾ ਰਿਹਾ ਹੈ। ਨਿਰੰਤਰ ਭਲਾਈ ਸਹਾਇਤਾ ਅਤੇ ਮਜ਼ਬੂਤ ਜਨਤਕ ਨਿਵੇਸ਼ ਇਸ ਗਤੀ ਨੂੰ ਹੋਰ ਬਲ ਦੇ ਰਹੇ ਹਨ।

ਮੁੱਖ ਨਤੀਜੇ: ਸਤੰਬਰ 2024 ਤੋਂ ਨਵੰਬਰ 2025 ਦਰਮਿਆਨ ਗ੍ਰਾਮੀਣ ਅਰਥਵਿਵਸਥਾ ਵਿੱਚ ਜ਼ਿਕਰਯੋਗ ਮਜ਼ਬੂਤੀ ਦਰਜ ਕੀਤੀ ਗਈ

  1. ਅਸਲ ਖਰੀਦ ਸ਼ਕਤੀ ਦੁਆਰਾ ਸੰਚਾਲਿਤ ਖਪਤ ਵਿੱਚ ਵਾਧਾ

  • ਗ੍ਰਾਮੀਣ ਪਰਿਵਾਰਾਂ ਵਿੱਚੋਂ ਲਗਭਗ 80 ਪ੍ਰਤੀਸ਼ਤ ਨੇ ਪਿਛਲੇ ਵਰ੍ਹੇ ਲਗਾਤਾਰ ਵਧੇਰੇ ਖਪਤ ਦਰਜ ਕੀਤੀ ਹੈ ਜੋ ਵਧਦੀ ਸਮ੍ਰਿੱਧੀ ਦਾ ਇੱਕ ਮਹੱਤਵਪੂਰਨ ਸੰਕੇਤ ਹੈ।

  • ਮਾਸਿਕ ਆਮਦਨ ਵਿੱਚ 67.3 ਪ੍ਰਤੀਸ਼ਤ ਹਿੱਸਾ ਹੁਣ ਖਪਤ ‘ਤੇ ਖਰਚ ਕੀਤਾ ਜਾਂਦਾ ਹੈ। ਇਹ ਸਰਵੇਖਣ ਸ਼ੁਰੂ ਹੋਣ ਤੋਂ ਬਾਅਦ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ ਅਤੇ ਇਸ ਵਿੱਚ ਜੀਐੱਸਟੀ ਦਰਾਂ ਵਿੱਚ ਸੁਧਾਰ ਦਾ ਵੀ ਮਹੱਤਵਪੂਰਨ ਯੋਗਦਾਨ ਹੈ।

ਇਹ ਮਜ਼ਬੂਤ ਅਤੇ ਵਿਆਪਕ ਮੰਗ ਨੂੰ ਦਰਸਾਉਂਦਾ ਹੈ ਜੋ ਕਿਸੇ ਇੱਕ ਖੇਤਰ ਜਾਂ ਵਿਸ਼ੇਸ਼ ਖੇਤਰ ਤੱਕ ਸੀਮਿਤ ਨਹੀਂ ਹੈ।

  1. ਸਰਵੇਖਣ ਦੀ ਸ਼ੁਰੂਆਤ ਦੇ ਬਾਅਦ ਤੋਂ ਆਮਦਨ ਵਿੱਚ ਵਾਧਾ ਉੱਚ ਪੱਧਰ ‘ਤੇ

  • ਗ੍ਰਾਮੀਣ ਪਰਿਵਾਰਾਂ ਵਿੱਚੋਂ 42.2 ਪ੍ਰਤੀਸ਼ਤ ਨੇ ਆਪਣੀ ਆਮਦਨ ਵਿੱਚ ਵਾਧਾ ਦਰਜ ਕੀਤਾ ਜੋ ਹੁਣ ਤੱਕ ਦੇ ਸਾਰੇ ਸਰਵੇਖਣਾਂ ਵਿੱਚ ਸਭ ਤੋਂ ਬਿਹਤਰ ਪ੍ਰਦਰਸ਼ਨ ਹੈ।

  • ਸਿਰਫ਼ 15.7 ਪ੍ਰਤੀਸ਼ਤ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੀ ਆਮਦਨ ਵਿੱਚ ਕਮੀ ਦਾ ਜ਼ਿਕਰ ਕੀਤਾ ਹੈ ਜੋ ਹੁਣ ਤੱਕ ਦਾ ਸਭ ਤੋਂ ਘੱਟ ਪੱਧਰ ਹੈ।

  • ਭਵਿੱਖ ਦੀਆਂ ਸੰਭਾਵਨਾਵਾਂ ਬਹੁਤ ਮਜ਼ਬੂਤ ਨਜ਼ਰ ਆ ਰਹੀਆਂ ਹਨ: 75.9 ਪ੍ਰਤੀਸ਼ਤ ਲੋਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਆਮਦਨ ਅਗਲੇ ਵਰ੍ਹੇ ਵਧੇਗੀ ਜੋ ਸਤੰਬਰ 2024 ਦੇ ਬਾਅਦ ਤੋਂ ਸਭ ਤੋਂ ਉੱਚੇ ਪੱਧਰ ਦਾ ਆਸ਼ਾਵਾਦ ਹੈ।

3. ਗ੍ਰਾਮੀਣ ਖੇਤਰਾਂ ਵਿੱਚ ਨਿਵੇਸ਼ ਗਤੀਵਿਧੀਆਂ ਵਿੱਚ ਤੇਜ਼ ਵਾਧਾ

  • ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 29.3 ਪ੍ਰਤੀਸ਼ਤ ਪਰਿਵਾਰਾਂ ਵਿੱਚ ਪੂੰਜੀ ਨਿਵੇਸ਼ ਵਿੱਚ ਵਾਧਾ ਦੇਖਿਆ ਗਿਆ ਹੈ ਜੋ ਪਿਛਲੇ ਕਿਸੇ ਵੀ ਪੜਾਅ ਵਿੱਚ ਵੱਧ ਹੈ ਜੋ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਖੇਤਰਾਂ ਵਿੱਚ ਸੰਪਤੀ ਸਿਰਜਣ ਵਿੱਚ ਨਵੀਂ ਤੇਜ਼ੀ ਨੂੰ ਦਰਸਾਉਂਦਾ ਹੈ।

  • ਨਿਵੇਸ਼ ਵਿੱਚ ਇਹ ਤੇਜ਼ੀ ਮਜ਼ਬੂਤ ਖਪਤ ਅਤੇ ਆਮਦਨ ਵਿੱਚ ਵਾਧੇ ਦੇ ਕਾਰਨ ਹੈ, ਨਾ ਕਿ ਕ੍ਰੈਡਿਟ ਸੰਕਟ ਦੇ ਕਾਰਨ।

 

4. ਰਸਮੀ ਸਰੋਤਾਂ ਤੋਂ ਗ੍ਰਾਮੀਣ ਕਰਜ਼ੇ ਦੀ ਪਹੁੰਚ ਉੱਚ ਪੱਧਰ ‘ਤੇ

• 58.3 ਪ੍ਰਤੀਸ਼ਤ ਗ੍ਰਾਮੀਣ ਪਰਿਵਾਰਾਂ ਨੇ ਸਿਰਫ਼ ਰਸਮੀ ਕਰਜ਼ੇ ਦੇ ਸਰੋਤਾਂ ਦੀ ਹੀ ਵਰਤੋਂ  ਕੀਤੀ ਹੈ ਜੋ ਕਿ ਹੁਣ ਤੱਕ ਸਾਰੇ ਸਰਵੇਖਣਾਂ ਵਿੱਚ ਹੁਣ ਤੱਕ ਦਾ ਸਭ ਤੋਂ ਉੱਚ ਪੱਧਰ ਹੈ। ਸਤੰਬਰ 2024 ਵਿੱਚ ਇੱਹ 48.7 ਪ੍ਰਤੀਸ਼ਤ ਸੀ।

• ਹਾਲਾਂਕਿ ਗੈਰ-ਰਸਮੀ ਕਰਜ਼ੇ ਦਾ ਹਿੱਸਾ ਲਗਭਗ 20 ਪ੍ਰਤੀਸ਼ਤ ਹੈ ਜੋ ਇਹ ਦਰਸਾਉਂਦਾ ਹੈ ਕਿ ਰਸਮੀ ਕਰਜ਼ੇ ਦੀ ਪਹੁੰਚ ਨੂੰ ਹੋਰ ਵਿਆਪਕ ਬਣਾਉਣ ਲਈ ਨਿਰੰਤਰ ਯਤਨ ਦੀ ਜ਼ਰੂਰਤ ਹੈ।

5. ਸਰਕਾਰੀ ਟ੍ਰਾਂਸਫਰ ਤੋਂ ਨਿਰਭਰਤਾ ਪੈਦਾ ਕੀਤੇ ਬਿਨਾ ਮੰਗ ਨੂੰ ਸਮਰਥਨ ਜਾਰੀ

ਔਸਤ ਮਾਸਿਕ ਆਮਦਨ ਦਾ 10 ਪ੍ਰਤੀਸ਼ਤ ਹਿੱਸਾ ਸਬਸਿਡੀ ਵਾਲੇ ਭੋਜਨ, ਬਿਜਲੀ, ਪਾਣੀ, ਖਾਣਾ ਪਕਾਉਣ ਦੀ ਗੈਸ, ਖਾਦ, ਸਕੂਲ ਸਹਾਇਤਾ ਪੈਨਸ਼ਨ, ਟ੍ਰਾਂਸਪੋਰਟ ਲਾਭ ਅਤੇ ਹੋਰ ਕਲਿਆਣਕਾਰੀ ਤਬਲਦੀਆਂ  ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਹੋ ਰਿਹਾ ਹੈ।

ਕੁਝ ਪਰਿਵਾਰਾਂ ਲਈ, ਟ੍ਰਾਂਸਫਰ ਧਨ ਰਾਸ਼ੀ ਕੁਲ ਆਮਦਨ ਦੇ 20 ਪ੍ਰਤੀਸ਼ਤ ਤੋਂ ਵਧ ਤੱਕ ਹੁੰਦੀ ਹੈ ਜੋ ਜ਼ਰੂਰੀ ਖਪਤ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਗ੍ਰਾਮੀਣ ਮੰਗ ਨੂੰ ਸਥਿਰ ਕਰਨ ਵਿੱਚ ਮਦਦ ਕਰਦੀ ਹੈ।

6. ਮਹਿੰਗਾਈ ਸਬੰਧੀ ਧਾਰਨਾਵਾਂ ਇੱਕ ਵਰ੍ਹੇ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ

*   ਮਹਿੰਗਾਈ ਬਾਰੇ ਔਸਤ ਧਾਰਨਾ ਘੱਟ ਕੇ 3.77 ਪ੍ਰਤੀਸ਼ਤ ਹੋ ਗਈ। ਸਰਵੇਖਣ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ 4 ਪ੍ਰਤੀਸ਼ਤ ਤੋਂ ਹੇਠਾਂ ਆਈ ਹੈ।

  • 84.2 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਹੈ ਕਿ ਮੰਹਿਗਾਈ 5 ਪ੍ਰਤੀਸ਼ਤ ਜਾਂ ਉਸ ਤੋਂ ਘੱਟ ਰਹੇਗੀ ਅਤੇ ਲਗਭਗ 90 ਪ੍ਰਤੀਸ਼ਤ ਲੋਕਾਂ ਨੂੰ ਉਮੀਦ ਹੈ ਕਿ ਨੇੜਲੇ ਭਵਿੱਖ ਵਿੱਚ ਮਹਿੰਗਾਈ 5 ਪ੍ਰਤੀਸ਼ਤ ਤੋਂ ਹੋਠਾਂ ਹੀ ਰਹੇਗੀ।

* ਮਹਿੰਗਾਈ ਵਿੱਚ ਕਮੀ ਨਾਲ ਅਸਲ ਆਮਦਨ ਵਿੱਚ ਵਾਧਾ ਹੋਇਆ ਹੈ, ਖਰੀਦ ਸ਼ਕਤੀ ਵਿੱਚ ਸੁਧਾਰ ਹੋਇਆ ਹੈ ਅਤੇ ਸਮੁੱਚੀ ਭਲਾਈ ਨੂੰ ਹੁਲਾਰਾ ਮਿਲਿਆ ਹੈ।

 

7. ਕਰਜ਼ਾ ਚੁਕਾਉਣ ਅਤੇ ਪੂੰਜੀ ਨਿਵੇਸ਼ ਦੀਆਂ ਸ਼ਰਤਾਂ ਬਿਹਤਰ ਹੋਈਆਂ ਹਨ

∙         ਘੱਟ ਮਹਿੰਗਾਈ ਅਤੇ ਵਿਆਜ਼ ਦਰਾਂ ਵਿੱਚ ਨਰਮੀ ਦੇ ਨਾਲ, ਕਰਜ਼ਾ ਚੁਕਾਉਣ ਲਈ ਐਲੋਕੇਟ ਆਮਦਨ ਦਾ ਹਿੱਸਾ ਪਹਿਲੇ ਦੇ ਦੌਰ ਦੇ ਮੁਕਾਬਲੇ ਘੱਟ ਹੋ ਗਿਆ ਹੈ।

∙         29.3 ਪ੍ਰਤੀਸ਼ਤ ਗ੍ਰਾਮੀਣ ਪਰਿਵਾਰਾਂ ਵਿੱਚ ਪਿਛਲੇ ਵਰ੍ਹਿਆਂ ਦੌਰਾਨ ਪੂੰਜੀ ਨਿਵੇਸ਼ ਵਿੱਚ ਵਾਧਾ ਹੋਇਆ ਹੈ ਜੋ ਸਾਰੇ ਸਰਵੇਖਣਾਂ ਵਿੱਚ ਸਭ ਤੋਂ ਉੱਚ ਹੈ।

8. ਗ੍ਰਾਮੀਣ ਇਨਫ੍ਰਾਸਟ੍ਰਕਚਰ ਅਤੇ ਬੁਨਿਆਦੀ ਸੇਵਾਵਾਂ ਨੂੰ ਮਜ਼ਬੂਤ ਸਮਰਥਨ

∙         ਗ੍ਰਾਮੀਣ ਪਰਿਵਾਰਾਂ ਨੇ ਹੇਠਾਂ ਲਿਖੇ ਖੇਤਰਾਂ ਵਿੱਚ ਹੋਏ ਸੁਧਾਰਾਂ ਨੂੰ ਲੈ ਕੇ ਉੱਚ ਪੱਧਰ ਦੀ ਸੰਤੁਸ਼ਟੀ ਪ੍ਰਗਟ ਕੀਤੀ ਹੈ:

o   ਸੜਕਾਂ,

o   ਸਿੱਖਿਆ,

o   ਬਿਜਲੀ,

o    ਪੇਅਜਲ ਅਤੇ ਸਿਹਤ ਸੇਵਾਵਾਂ।

ਇਨ੍ਹਾਂ ਸੁਧਾਰਾਂ ਨਾਲ ਲੋਕਾਂ ਦੀ ਆਮਦਨ ਵਧੀ ਹੈ ਅਤੇ ਇਸ ਨਾਲ ਲੰਬੇ ਸਮੇਂ ਦੀ ਸਮ੍ਰਿੱਧੀ ਨੂੰ ਅਧਾਰ ਮਿਲਿਆ ਹੈ।

ਆਰਈਸੀਐੱਸਐੱਸ ਸਰਵੇਖਣ ਬਾਰੇ

ਨਾਬਾਰਡ ਦਾ ਗ੍ਰਾਮੀਣ ਆਰਥਿਕ  ਸਥਿਤੀ ਅਤੇ ਭਾਵਨਾਵਾਂ ਦਾ ਸਰਵੇਖਣ ਦੇਸ਼ ਭਰ ਵਿੱਚ ਹਰ ਦੋ ਮਹੀਨਿਆਂ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਆਮਦਨ ਖਪਤ, ਮੁਦਰਾ-ਸਫੀਤੀ, ਕਰਜ਼ੇ, ਨਿਵੇਸ਼ ਅਤੇ ਉਮੀਦਾਂ ਨਾਲ ਸਬੰਧਿਤ ਮਾਤਰਾਤਮਕ ਸੂਚਕਾਂਕ ਅਤੇ ਪਰਿਵਾਰਾਂ ਦੇ ਵਿਚਾਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।

*****

ਐੱਨਬੀ/ਪੀਕੇ


(रिलीज़ आईडी: 2202358) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Kannada