ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਧੁਨਿਕ ਤਮਿਲ ਸਾਹਿਤ ਦੇ ਜਨਕ ਸੁਬਰਾਮਣੀਆ ਭਾਰਤੀ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ
ਬਸਤੀਵਾਦੀ ਸਰਕਾਰ ਦੇ ਅੱਤਿਆਚਾਰਾਂ ਦਾ ਸਾਹਮਣਾ ਕਰਦੇ ਹੋਏ, ਮਹਾਕਵੀ ਨੇ ਕ੍ਰਾਂਤੀ ਦੀ ਬਲਦੀ ਲਾਟ ਨੂੰ ਅੱਗੇ ਵਧਾਇਆ ਅਤੇ ਆਪਣੀ ਜੋਸ਼ੀਲੀ ਦੇਸ਼ ਭਗਤੀ ਦੀਆਂ ਕਵਿਤਾਵਾਂ ਨਾਲ ਸੁਤੰਤਰਤਾ ਅੰਦੋਲਨ ਨੂੰ ਹਵਾ ਦਿੱਤੀ
ਉਨ੍ਹਾਂ ਨੇ ਸਮਾਜਿਕ ਸੁਧਾਰਾਂ ਰਾਹੀਂ ਇੱਕ ਨਿਰਪੱਖ ਅਤੇ ਨਿਆਂਪੂਰਨ ਸਮਾਜ ਬਣਾਉਣ ਦੇ ਭਾਰਤ ਦੇ ਸੱਭਿਅਤਾਗਤ ਟੀਚੇ ਨੂੰ ਵੀ ਅੱਗੇ ਵਧਾਇਆ
ਉਨ੍ਹਾਂ ਦਾ ਗਿਆਨ, ਪ੍ਰੇਰਣਾ ਦਾ ਇੱਕ ਸਦੀਵੀ ਸਰੋਤ ਬਣਿਆ ਰਹੇਗਾ
प्रविष्टि तिथि:
11 DEC 2025 12:31PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਧੁਨਿਕ ਤਮਿਲ ਸਾਹਿਤ ਦੇ ਜਨਕ ਸੁਬਰਾਮਣੀਆ ਭਾਰਤੀ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਧੁਨਿਕ ਤਮਿਲ ਸਾਹਿਤ ਦੇ ਜਨਕ ਸੁਬਰਾਮਣੀਆ ਭਾਰਤੀ ਜੀ ਨੁੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ। ਉਨ੍ਹਾਂ ਨੇ ਕਿਹਾ ਕਿ ਬਸਤੀਵਾਦੀ ਸਰਕਾਰ ਦੇ ਅੱਤਿਆਚਾਰਾਂ ਦਾ ਸਾਹਮਣਾ ਕਰਦੇ ਹੋਏ,ਮਹਾਕਵੀ ਨੇ ਕ੍ਰਾਂਤੀ ਦੀ ਬਲਦੀ ਲਾਟ ਨੂੰ ਅੱਗੇ ਵਧਾਇਆ ਅਤੇ ਆਪਣੀ ਜੋਸ਼ੀਲੀ ਦੇਸ਼ਭਗਤੀ ਦੀਆਂ ਕਵਿਤਾਵਾਂ ਨਾਲ ਸੁਤੰਤਰਤਾ ਅੰਦਲੋਨ ਨੂੰ ਹਵਾ ਦਿੱਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਸਮਾਜਿਕ ਸੁਧਾਰਾਂ ਰਾਹੀਂ ਇੱਕ ਨਿਰਪੱਖ ਅਤੇ ਨਿਆਂਪੂਰਨ ਸਮਾਜ ਬਣਾਉਣ ਦੇ ਭਾਰਤ ਦੇ ਸੱਭਿਅਤਾਗਤ ਟੀਚੇ ਨੂੰ ਵੀ ਅੱਗੇ ਵਧਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਗਿਆਨ, ਪ੍ਰੇਰਣਾ ਦਾ ਇੱਕ ਸਦੀਵੀ ਸਰੋਤ ਬਣਿਆ ਰਹੇਗਾ।
************
ਆਰਕੇ/ਆਰਆਰ/ਪੀਐੱਸ
(रिलीज़ आईडी: 2202335)
आगंतुक पटल : 6