ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਟੀਬੀ ਮੁਕਤ ਭਾਰਤ ਅਭਿਆਨ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮ
ਉੱਨਤ ਟੀਬੀ ਰਣਨੀਤੀ ਵਿੱਚ ਸਕ੍ਰੀਨਿੰਗ, ਐੱਨਏਏਟੀ ਟੈਸਟਿੰਗ, ਪੋਸ਼ਣ ਸਹਾਇਤਾ ਅਤੇ ਰੋਕਥਾਮ ਸੰਭਾਲ ਸ਼ਾਮਲ
ਅਪ੍ਰੈਲ 2018 ਤੋਂ ਨਿਕਸ਼ੈ ਪੋਸ਼ਣ ਯੋਜਨਾ ਰਾਹੀਂ 1.35 ਕਰੋੜ ਟੀਬੀ ਮਰੀਜ਼ਾਂ ਨੂੰ 4,322 ਕਰੋੜ ਰੁਪਏ ਦਾ ਲਾਭ
ਨਿਕਸ਼ੈ ਪੋਸ਼ਣ ਯੋਜਨਾ ਦੇ ਤਹਿਤ ਟੀਬੀ ਮਰੀਜ਼ਾਂ ਲਈ ਪੋਸ਼ਣ ਸਹਾਇਤਾ ਦੁੱਗਣੀ ਹੋ ਕੇ 1,000 ਰੁਪਏ ਹੋ ਗਈ
2022 ਤੋਂ ਨਿਕਸ਼ੈ ਮਿੱਤਰ ਪਹਿਲ ਦੇ ਤਹਿਤ 20.3 ਲੱਖ ਟੀਬੀ ਮਰੀਜ਼ਾਂ ਨੂੰ 45.66 ਲੱਖ ਫੂਡ ਬਾਸਕੇਟ ਵੰਡੀਆਂ
प्रविष्टि तिथि:
09 DEC 2025 2:30PM by PIB Chandigarh
ਟੀਬੀ ਮੁਕਤ ਭਾਰਤ ਅਭਿਆਨ (ਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮ) ਪੂਰੇ ਦੇਸ਼ ਵਿੱਚ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੀ ਅਗਵਾਈ ਹੇਠ ਲਾਗੂ ਕੀਤਾ ਜਾ ਰਿਹਾ ਹੈ।
ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ, ਦੇਸ਼ ਭਰ ਵਿੱਚ ਅਣਪਛਾਤੇ ਟੀਬੀ ਮਾਮਲਿਆਂ ਦੀ ਪਛਾਣ ਕਰਨ, ਟੀਬੀ ਨਾਲ ਸਬੰਧਤ ਮੌਤਾਂ ਨੂੰ ਘੱਟ ਕਰਨ ਅਤੇ ਨਵੇਂ ਇਨਫੈਕਸ਼ਨਾਂ ਨੂੰ ਰੋਕਣ ਲਈ ਇੱਕ ਨਵਾਂ ਦ੍ਰਿਸ਼ਟੀਕੋਣ ਅਪਣਾਇਆ ਜਾ ਰਿਹਾ ਹੈ। ਇਸ ਵਿੱਚ ਸੰਵੇਦਨਸ਼ੀਲ ਆਬਾਦੀ ਦੀ ਪਛਾਣ, ਬ੍ਰੈਸਟ ਦੀ ਐਕਸ-ਰੇਅ ਨਾਲ ਜਾਂਚ, ਸਾਰੇ ਸੰਭਾਵਿਤ ਟੀਬੀ ਮਾਮਲਿਆਂ ਲਈ ਪਹਿਲਾਂ ਤੋਂ ਨਿਊਕਲਿੱਕ ਐਸਿੱਡ ਐਂਪਲੀਫਿਕੇਸ਼ਨ ਟੈਸਟ (ਐੱਨਏਏਟੀ), ਜਲਦੀ ਅਤੇ ਉੱਚਿਤ ਇਲਾਜ ਸ਼ੁਰੂ ਕਰਨਾ, ਉੱਚ ਜੋਖਮ ਵਾਲੇ ਟੀਬੀ ਮਾਮਲਿਆਂ ਦੇ ਪ੍ਰਬੰਧਨ ਲਈ ਵਿਸ਼ਿਸ਼ਟ ਟੀਬੀ ਦੇਖਭਾਲ, ਘਰੇਲੂ ਸੰਪਰਕਾਂ ਅਤੇ ਯੋਗ ਸੰਵੇਦਨਸ਼ੀਲ ਆਬਾਦੀ ਨੂੰ ਪੋਸ਼ਣ ਸਹਾਇਤਾ ਅਤੇ ਰੋਕਥਾਮ ਇਲਾਜ ਪ੍ਰਦਾਨ ਕਰਨਾ ਸ਼ਾਮਲ ਹੈ। ਦੇਸ਼ ਭਰ ਦੇ ਸਾਰੇ ਟੀਬੀ ਮਰੀਜ਼ਾਂ ਦਾ ਵੇਰਵਾ ਦਰਜ ਕਰਨ ਲਈ ਨਿਕਸ਼ੈ ਪੋਰਟਲ ਦੀ ਵਰਤੋਂ ਕੀਤੀ ਜਾਂਦੀ ਹੈ।
ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਵਿਆਪਕ ਪ੍ਰਾਇਮਰੀ ਕੇਅਰ ਪੈਕੇਜ ਰਾਹੀਂ ਭਾਈਚਾਰਕ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਂਦਾ ਹੈ। ਜਨਤਾ ਨੂੰ ਸਿੱਖਿਅਤ ਕਰਨ ਅਤੇ ਟੀਬੀ ਦੇ ਲੱਛਣਾਂ, ਰੋਕਥਾਮ ਅਤੇ ਟੀਬੀ ਦੇ ਸਮੇਂ ‘ਤੇ ਇਲਾਜ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਲਈ ਤੀਬਰ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਜਨਤਕ ਭਾਗੀਦਾਰੀ ਗਤੀਵਿਧੀਆਂ ਨੂੰ ਸਕੂਲਾਂ, ਪੰਚਾਇਤੀ ਰਾਜ ਸੰਸਥਾਵਾਂ, ਸਵੈ ਸਹਾਇਤਾ ਸਮੂਹਾਂ, ਆਂਗਣਵਾੜੀਆਂ , ਸਥਾਨਕ ਗੈਰ-ਸਰਕਾਰੀ ਸੰਗਠਨਾਂ ਅਤੇ ਨਾਗਰਿਕ ਸਮਾਜ ਸੰਗਠਨਾਂ ਦੀ ਭਾਗੀਦਾਰੀ ਨਾਲ ਲਾਗੂ ਕੀਤਾ ਜਾਂਦਾ ਹੈ।
ਪੋਸ਼ਣ ਸਹਾਇਤਾ ਲਈ, 1 ਨਵੰਬਰ, 2024 ਤੋਂ ਸਰਕਾਰ ਨੇ ਟੀਬੀ ਮਰੀਜ਼ਾਂ ਨੂੰ ਨਿਕਸ਼ੈ ਪੋਸ਼ਣ ਯੋਜਨਾ (ਐੱਨਪੀਵਾਈ) ਦੇ ਤਹਿਤ ਵਿੱਤੀ ਸਹਾਇਤਾ ਨੂੰ ਇਲਾਜ ਦੀ ਪੂਰੀ ਮਿਆਦ ਲਈ 500 ਰੁਪਏ ਤੋਂ ਵਧਾ ਕੇ 1000 ਰੁਪਏ ਪ੍ਰਤੀ ਮਹੀਨਾ ਪ੍ਰਤੀ ਮਰੀਜ਼ ਕਰ ਦਿੱਤਾ ਹੈ।
ਨਿਕਸ਼ੈ ਪੋਸ਼ਣ ਯੋਜਨਾ ਦੇ ਤਹਿਤ, ਅਪ੍ਰੈਲ 2018 ਤੋਂ ਹੁਣ ਤੱਕ 1.35 ਕਰੋੜ ਟੀਬੀ ਮਰੀਜ਼ਾਂ ਨੂੰ 4,332 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਨਿਕਸ਼ੈ ਮਿੱਤਰ ਪਹਿਲ ਦੇ ਤਹਿਤ, ਸਤੰਬਰ 2022 ਤੋਂ ਹੁਣ ਤੱਕ 20.3 ਲੱਖ ਟੀਬੀ ਮਰੀਜ਼ਾਂ ਨੂੰ ਕੁੱਲ 45.66 ਲੱਖ ਖੁਰਾਕ ਟੋਕਰੀਆਂ ਵੰਡੀਆਂ ਜਾ ਚੁੱਕੀਆਂ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
************
ਐੱਸਆਰ
(रिलीज़ आईडी: 2201568)
आगंतुक पटल : 4