ਗ੍ਰਹਿ ਮੰਤਰਾਲਾ
ਹਥਿਆਰਬੰਦ ਸੈਨਾ ਝੰਡਾ ਦਿਵਸ 'ਤੇ, ਸੈਨਿਕ ਭਲਾਈ ਅਤੇ ਪੁਨਰਵਾਸ, ਗੁਜਰਾਤ ਰਾਜ ਅਤੇ ਰਾਜ ਸੈਨਿਕ ਬੋਰਡ, ਗੁਜਰਾਤ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਝੰਡਾ ਲਗਾ ਕੇ ਸਨਮਾਨਿਤ ਕੀਤਾ
ਸੈਨਿਕ ਭਲਾਈ ਅਤੇ ਪੁਨਰਵਾਸ, ਗੁਜਰਾਤ ਰਾਜ ਅਤੇ ਰਾਜ ਸੈਨਿਕ ਬੋਰਡ, ਗੁਜਰਾਤ ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ 'ਤੇ ਮੈਨੂੰ ਛੋਟਾ ਝੰਡਾ ਭੇਟ ਕਰਨ ਦੇ ਨਿੱਘੇ ਭਾਵ ਨਾਲ ਬਹੁਤ ਖੁਸ਼ ਹਾਂ
ਰਾਸ਼ਟਰ ਲਈ ਅਣਥੱਕ ਕੁਰਬਾਨੀਆਂ ਰਾਹੀਂ, ਸਾਡੀਆਂ ਹਥਿਆਰਬੰਦ ਸੈਨਾਵਾਂ ਦੇਸ਼ ਭਗਤੀ, ਵਚਨਬੱਧਤਾ ਅਤੇ ਬਹਾਦਰੀ ਦੀਆਂ ਸਰਵੋਉੱਚ ਕਦਰਾਂ-ਕੀਮਤਾਂ ਦਾ ਪ੍ਰਤੀਕ ਹਨ, ਜਿਨ੍ਹਾਂ ਨੂੰ ਹਰ ਨਾਗਰਿਕ ਆਪਣੇ ਦਿਲ ਦੇ ਬਹੁਤ ਨੇੜੇ ਰੱਖਦਾ ਹੈ
ਮੈਂ ਇਸ ਦਿਨ ਸਾਰਿਆਂ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ ਵਿੱਚ ਯੋਗਦਾਨ ਪਾਉਣ ਅਤੇ ਸਾਬਕਾ ਸੈਨਿਕਾਂ ਅਤੇ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਉਨ੍ਹਾਂ ਦੀ ਸਹਾਇਤਾ ਕਰਨ ਦੀ ਤਾਕੀਦ ਕਰਦਾ ਹਾਂ
प्रविष्टि तिथि:
07 DEC 2025 10:08PM by PIB Chandigarh
ਹਥਿਆਰਬੰਦ ਸੈਨਾ ਝੰਡਾ ਦਿਵਸ ‘ਤੇ, ਸੈਨਿਕ ਭਲਾਈ ਅਤੇ ਪੁਨਰਵਾਸ, ਗੁਜਰਾਤ ਰਾਜ ਅਤੇ ਰਾਜ ਸੈਨਿਕ ਬੋਰਡ, ਗੁਜਰਾਤ ਨੇ ਅੱਜ ਅਹਿਮਦਾਬਾਦ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਝੰਡਾ ਲਗਾ ਕੇ ਸਨਮਾਨਿਤ ਕੀਤਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਸੈਨਿਕ ਭਲਾਈ ਅਤੇ ਪੁਨਰਵਾਸ, ਗੁਜਰਾਤ ਰਾਜ ਅਤੇ ਰਾਜ ਸੈਨਿਕ ਬੋਰਡ, ਗੁਜਰਾਤ ਦੁਆਰਾ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ‘ਤੇ ਮੈਨੂੰ ਛੋਟਾ ਝੰਡਾ ਭੇਂਟ ਕਰਨ ਦੇ ਨਿੱਘੇ ਭਾਵ ਤੋਂ ਬਹੁਤ ਖੁਸ਼ ਹਾਂ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰ ਲਈ ਅਣਥਕ ਕੁਰਬਾਨੀਆਂ ਰਾਹੀਂ, ਸਾਡੀਆਂ ਹਥਿਆਰਬੰਦ ਸੈਨਾਵਾਂ ਦੇਸ਼ ਭਗਤੀ, ਪ੍ਰਤੀਬੱਧਤਾ ਅਤੇ ਵੀਰਤਾ ਦੀਆਂ ਸਰਵੋਉੱਚ ਕਦਰਾਂ-ਕੀਮਤਾਂ ਦੀਆਂ ਪ੍ਰਤੀਕ ਹਨ, ਜਿਨ੍ਹਾਂ ਨੂੰ ਹਰੇਕ ਨਾਗਰਿਕ ਆਪਣੇ ਦਿਲਾਂ ਦੇ ਨੇੜੇ ਰੱਖਦਾ ਹੈ। ਮੈਂ ਇਸ ਦਿਨ ਸਾਰਿਆਂ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ ਵਿੱਚ ਯੋਗਦਾਨ ਦੇਣ ਅਤੇ ਸਾਬਕਾ ਸੈਨਿਕਾਂ ਅਤੇ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਉਨ੍ਹਾਂ ਦੀ ਮਦਦ ਕਰਨ ਦੀ ਤਾਕੀਦ ਕਰਦਾ ਹਾਂ।
****
ਆਰਕੇ/ਪੀਆਰ/ਪੀਐੱਸ/ਬਲਜੀਤ
(रिलीज़ आईडी: 2200480)
आगंतुक पटल : 4