ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਵੀਰ ਨਾਰੀਆਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ ਵਿੱਚ ਉਦਾਰਤਾਪੂਰਵਕ ਯੋਗਦਾਨ ਦੇਣ ਦੀ ਅਪੀਲ ਕੀਤੀ
प्रविष्टि तिथि:
07 DEC 2025 4:55PM by PIB Chandigarh
ਰਾਸ਼ਟਰ 7 ਦਸੰਬਰ, 2025 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ (ਏਐੱਫਐੱਫਡੀ) ਮਨਾ ਰਿਹਾ ਹੈ ਜੋ ਹਥਿਆਰਬੰਦ ਬਲਾਂ ਦੀ ਬਹਾਦਰੀ, ਸਮਰਪਣ, ਬਲੀਦਾਨ ਅਤੇ ਅਟੁੱਟ ਵਚਨਬੱਧਤਾ ਦਾ ਸਨਮਾਨ ਕਰਨ ਦਾ ਇੱਕ ਪਵਿੱਤਰ ਮੌਕਾ ਹੈ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਬਾਹਰੀ ਅਤੇ ਅੰਦਰੂਨੀ, ਦੋਵਾਂ ਹੀ ਚੁਣੌਤੀਆਂ ਨਾਲ ਰਾਸ਼ਟਰ ਦੀ ਰੱਖਿਆ ਕਰਨ ਵਾਲੇ ਵੀਰ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਏਐੱਫਐੱਫਡੀ ਫੰਡ ਵਿੱਚ ਉਦਾਰਤਾਪੂਰਵਕ ਯੋਗਦਾਨ ਰਾਹੀਂ ਸਾਬਕਾ ਸੈਨਿਕਾਂ, ਦਿਵਯਾਂਗ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣਕਾਰੀ ਪ੍ਰੋਗਰਾਮਾਂ ਦਾ ਸਮਰਥਨ ਕਰਨ ਵਾਲੇ ਨਾਗਰਿਕਾਂ ਅਤੇ ਸੰਗਠਨਾਂ ਦੇ ਪ੍ਰਤੀ ਗਹਿਰਾ ਧੰਨਵਾਦ ਪ੍ਰਗਟ ਕਰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਫੰਡ ਵਿੱਚ ਦਾਨ ਦੇਣਾ ਜਾਰੀ ਰੱਖਣ ਅਤੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਸ਼ਹੀਦ ਨਾਇਕਾਂ ਦੇ ਆਸ਼ਰਿਤਾਂ ਦੇ ਸਨਮਾਨਜਨਕ ਪੁਨਰਵਾਸ ਅਤੇ ਭਲਾਈ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਣ ਦਾ ਸੱਦਾ ਦਿੱਤਾ।

ਰਕਸ਼ਾ ਮੰਤਰੀ ਨੇ ਇਸ ਮੌਕੇ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ, “ਹਥਿਆਰਬੰਦ ਸੈਨਾ ਝੰਡਾ ਦਿਵਸ ‘ਤੇ, ਮੈਂ ਸਾਡੇ ਹਥਿਆਰਬੰਦ ਬਲਾਂ ਦੀ ਬਹਾਦਰੀ ਅਤੇ ਬਲੀਦਾਨ ਨੂੰ ਨਮਨ ਕਰਦਾ ਹਾਂ। ਉਨ੍ਹਾਂ ਦਾ ਸਾਹਸ ਸਾਡੇ ਰਾਸ਼ਟਰ ਦੀ ਰੱਖਿਆ ਕਰਦਾ ਹੈ ਅਤੇ ਉਨ੍ਹਾਂ ਦੀ ਨਿਰਸੁਆਰਥ ਸੇਵਾ ਸਾਨੂੰ ਉਸ ਕਰਜ਼ ਦੀ ਯਾਦ ਦਿਵਾਉਂਦੀ ਹੈ ਜਿਸ ਨੂੰ ਅਸੀਂ ਕਦੇ ਚੁੱਕਾ ਨਹੀਂ ਸਕਦੇ। ਮੈਂ ਸਾਰਿਆਂ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ ਵਿੱਚ ਉਦਾਰਤਾਪੂਰਵਕ ਯੋਗਦਾਨ ਦੇਣ ਦੀ ਅਪੀਲ ਕਰਦਾ ਹਾਂ। ਤੁਹਾਡਾ ਸਮਰਥਨ ਉਨ੍ਹਾਂ ਦੇ ਸਮਰਪਣ ਦਾ ਸਨਮਾਨ ਕਰਦਾ ਹੈ ਅਤੇ ਸਾਡੀ ਰੱਖਿਆ ਕਰਨ ਵਾਲਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।”

ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਵਿੱਚ ਹਥਿਆਰਬੰਦ ਬਲਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਰੱਖਿਆ ਅਤੇ ਮਨੁੱਖੀ ਕਾਰਜਾਂ ਵਿੱਚ ਉਨ੍ਹਾਂ ਦੀ ਅਸਾਧਾਰਣ ਵਚਨਬੱਧਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਜਿਹੇ ਅਭਿਆਨਾਂ ਨੂੰ ਉਨ੍ਹਾਂ ਦੀ ਕੁਸ਼ਲਤਾ ਅਤੇ ਸਾਹਸ ਦਾ ਪ੍ਰਮਾਣ ਦੱਸਿਆ।

ਸਕੱਤਰ (ਸੈਨਯ ਮਾਮਲੇ ਵਿਭਾਗ) ਅਤੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਭਾਰਤ ਦੀ ਰੱਖਿਆ ਤਿਆਰੀਆਂ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਸੇਵਾ ਕਰ ਰਹੇ ਕਰਮਚਾਰੀਆਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀ ਦ੍ਰਿੜ੍ਹ ਸੇਵਾ, ਅਦੁੱਤੀ ਸਾਹਸ ਅਤੇ ਨਿਰੰਤਰ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਅਸੀਂ ਆਪਣੇ ਸੈਨਿਕਾਂ, ਨਾਵਿਕਾਂ ਅਤੇ ਹਵਾਈ ਯੋਧਿਆਂ ਦੀ ਅਟੁੱਟ ਵਚਨਬੱਧਤਾ, ਬੇਮਿਸਾਲ ਵੀਰਤਾ ਅਤੇ ਸਰਵਉੱਚ ਬਲੀਦਾਨ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਸਾਰੀਆਂ ਸਰਹੱਦਾਂ ਅਤੇ ਖੇਤਰਾਂ ਵਿੱਚ ਰਾਸ਼ਟਰੀ ਦੀ ਪ੍ਰਭੂਸੱਤਾ ਦੀ ਦ੍ਰਿੜ੍ਹਤਾ ਨਾਲ ਰੱਖਿਆ ਕੀਤੀ ਹੈ।”

ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਰਾਸ਼ਟਰ ਹਥਿਆਰਬੰਦ ਬਲਾਂ ਦੇ ਸਾਹਸ, ਵੀਰਤਾ ਅਤੇ ਕਰਤੱਵ ਦੇ ਪ੍ਰਤੀ ਅਟੁੱਟ ਸਮਰਪਣ ਲਈ ਉਨ੍ਹਾਂ ਦਾ ਰਿਣੀ ਹੈ। ਉਨ੍ਹਾਂ ਨੇ ਅੱਗੇ ਕਿਹਾ, “ਹਥਿਆਰਬੰਦ ਬਲ ਨਾ ਸਿਰਫ਼ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ, ਸਗੋਂ ਅੱਤਵਾਦ ਅਤੇ ਉਗਰਵਾਦ ਦਾ ਵੀ ਮੁਕਾਬਲਾ ਕਰਦੇ ਹਨ। ਇਸ ਕਰਤੱਵ ਦਾ ਪਾਲਣ ਕਰਦੇ ਹੋਏ, ਕਈ ਸੈਨਿਕ ਮਾਤਭੂਮੀ ਦੀ ਸੇਵਾ ਵਿੱਚ ਆਪਣਾ ਸਰਵਉੱਚ ਬਲੀਦਾਨ ਦਿੰਦੇ ਹਨ।’


ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ ਅਤੇ ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਸੰਜੀਵ ਕੁਮਾਰ ਨੇ ਵੀ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰਾਸ਼ਟਰੀ ਹਿਤਾਂ ਦੀ ਰੱਖਿਆ ਵਿੱਚ ਉਨ੍ਹਾਂ ਦੇ ਸਾਹਸ ਅਤੇ ਦੇਸ਼ ਭਗਤੀ ਨੂੰ ਨਮਨ ਕੀਤਾ।

ਸਕੱਤਰ (ਸਾਬਕਾ ਸੈਨਿਕ ਭਲਾਈ ਵਿਭਾਗ) ਸ਼੍ਰੀਮਤੀ ਸੁਕ੍ਰਿਤੀ ਲਿਖੀ ਨੇ ਵੱਖ-ਵੱਖ ਖਤਰਿਆਂ ਤੋਂ ਰਾਸ਼ਟਰ ਦੀ ਰੱਖਿਆ ਕਰਨ ਅਤੇ ਕੁਦਰਤੀ ਆਫ਼ਤ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਬਹਾਦਰ ਹਥਿਆਰਬੰਦ ਬਲਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ।
ਸਾਬਕਾ ਸੈਨਿਕ ਭਲਾਈ ਵਿਭਾਗ, ਵੀਰ ਨਾਰੀਆਂ, ਸ਼ਹੀਦ ਸੈਨਿਕਾਂ ਦੇ ਆਸ਼ਰਿਤਾਂ ਅਤੇ ਸਾਬਕਾ ਸੈਨਿਕਾਂ, ਜਿਨ੍ਹਾਂ ਵਿੱਚ ਦਿਵਯਾਂਗ ਵੀ ਸ਼ਾਮਲ ਹਨ ਉਨ੍ਹਾਂ ਦੀ ਭਲਾਈ ਅਤੇ ਪੁਨਰਵਾਸ ਲਈ ਉਨ੍ਹਾਂ ਦੀ ਪਛਾਣ ਕੀਤੀਆਂ ਗਈਆਂ ਨਿਜੀ ਜ਼ਰੂਰਤਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਨ। ਏਐੱਫਐੱਫਡੀ ਫੰਡ ਰਾਹੀਂ ਇਕੱਠੇ ਕੀਤੇ ਗਏ ਫੰਡ ਦੀ ਵਰਤੋਂ ਵਿਆਹ, ਸਿੱਖਿਆ, ਸਿਹਤ ਆਦਿ ਲਈ ਸਹਾਇਤਾ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। 1 ਨਵੰਬਰ, 2025 ਤੋਂ ਪੈਨਸ਼ਨ ਗ੍ਰਾਂਟ 4,000 ਰੁਪਏ ਤੋਂ ਦੁੱਗਣੀ ਹੋ ਕੇ 8,000 ਰੁਪਏ ਪ੍ਰਤੀ ਮਹੀਨਾ, ਧੀ ਦੀ ਵਿਆਹ ਗ੍ਰਾਂਟ 50,000 ਰੁਪਏ ਤੋਂ ਵਧ ਕੇ 1,00,000 ਰੁਪਏ ਅਤੇ ਐਜੂਕੇਸ਼ਨ ਗ੍ਰਾਂਟ 1,000 ਰੁਪਏ ਤੋਂ ਵਧ ਕੇ 2,000 ਰੁਪਏ ਪ੍ਰਤੀ ਮਹੀਨਾ ਬੱਚਾ ਹੋ ਗਈ ਹੈ।
ਵਰ੍ਹੇ 2024-25 ਦੌਰਾਨ, 1.78 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਭਲਾਈ ਸਹਾਇਤਾ ਦੇ ਰੂਪ ਵਿੱਚ ਲਗਭਗ 370 ਕਰੋੜ ਰੁਪਏ ਵੰਡੇ ਗਏ। ਇਸ ਤੋਂ ਇਲਾਵਾ, ਦੇਸ਼ ਭਰ ਵਿੱਚ 36 ਵਾਰ ਮੈਮੋਰੀਅਲ ਹੋਸਟਲਾਂ, ਕਿਰਕੀ ਅਤੇ ਮੋਹਾਲੀ ਸਥਿਤ ਪੈਰਾਪਲੇਜਿਕ ਪੁਨਰਵਾਸ ਕੇਂਦਰਾਂ ਅਤੇ ਦੇਹਰਾਦੂਨ, ਲਖਨਊ ਅਤੇ ਦਿੱਲੀ ਸਥਿਤ ਚੇਸ਼ਾਯਰ ਹੋਮਸ ਨੂੰ ਸੰਸਥਾਗਤ ਗ੍ਰਾਂਟ ਪ੍ਰਦਾਨ ਕੀਤੀ ਗਈ।
ਏਐੱਫਐੱਫਡੀ ਫੰਡ ਵਿੱਚ ਯੋਗਦਾਨ ਇਨਕਮ ਟੈਕਸ ਐਕਟ, 1961 ਦੀ ਧਾਰਾ 80 ਜੀ (5)(vi) ਤਹਿਤ ਇਨਕਮ ਟੈਕਸ ਤੋਂ ਮੁਕਤ ਹੈ। ਯੋਗਦਾਨ ਹੇਠ ਲਿਖੇ ਬੈਂਕ ਖਾਤਿਆਂ ਵਿੱਚ ਚੈੱਕ/ਡੀਡੀ/ਐੱਨਈਐੱਫਟੀ/ਆਰਟੀਜੀਐੱਸ ਰਾਹੀਂ ਕੀਤਾ ਜਾ ਸਕਦਾ ਹੈ:
|
ਸੀਰੀਅਲ ਨੰਬਰ
|
ਬੈਂਕ ਦਾ ਨਾਮ ਅਤੇ ਪਤਾ
|
ਅਕਾਊਂਟ ਨੰਬਰ
|
IFSC ਕੋਡ
|
|
1
|
ਪੰਜਾਬ ਨੈਸ਼ਨਲ ਬੈਂਕ, ਸੇਵਾ ਭਵਨ, ਆਰ.ਕੇ ਪੁਰਮ ਨਵੀਂ ਦਿੱਲੀ-110066
|
3083000100179875
|
PUNB0308300
|
|
2
|
ਸਟੇਟ ਬੈਂਕ ਆਫ਼ ਇੰਡੀਆ, ਆਰ.ਕੇ ਪੁਰਮ ਨਵੀਂ ਦਿੱਲੀ-110066
|
34420400623
|
SBIN0001076
|
|
3
|
ਆਈਸੀਆਈਸੀਆਈ ਬੈਂਕ ਆਈਡੀਏ ਹਾਊਸ, ਆਰ.ਕੇ ਪੁਰਮ ਨਵੀਂ ਦਿੱਲੀ-110022
|
182401001380
|
ICIC0001824
|
ਲੋਕ ਯੂਪੀਆਈ ਆਈਡੀ : affdf@icici ਦੇ ਜ਼ਰੀਏ ਵੀ ਯੋਗਦਾਨ ਦੇ ਸਕਦੇ ਹਨ। ਫੰਡ ਵਿੱਚ ਦਾਨ ਕਰਨ ਲਈ ਹੇਠ ਲਿਖੇ ਕਿਊਆਰ ਕੋਡ ਨੂੰ ਵੀ ਸਕੈਨ ਕੀਤਾ ਜਾ ਸਕਦਾ ਹੈ:

*********
ਵੀਕੇ/ਸੈਵੀ/ਬਲਜੀਤ
(रिलीज़ आईडी: 2200443)
आगंतुक पटल : 4