ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਯੂਆਈਡੀਏਆਈ ਨੇ ਨਵੰਬਰ ਵਿੱਚ 231 ਕਰੋੜ ਆਧਾਰ ਪ੍ਰਮਾਣੀਕਰਣ ਲੈਣ-ਦੇਣ ਦਰਜ ਕੀਤੇ, ਨਵੰਬਰ 2024 ਦੀ ਤੁਲਨਾ ਵਿੱਚ 8.47 ਪ੍ਰਤੀਸ਼ਤ ਦਾ ਵਾਧਾ



ਚਿਹਰਾ ਪ੍ਰਮਾਣੀਕਰਣ ਵਿੱਚ ਵਧੀਆ ਪ੍ਰਗਤੀ ਜਾਰੀ: ਨਵੰਬਰ ਦੇ ਦੌਰਾਨ ਪੈਨਸ਼ਨਰਜ਼ ਦੁਆਰਾ ਜੈਨਰੇਟਿਡ ਲਗਭਗ 60 ਪ੍ਰਤੀਸ਼ਤ ਡਿਜੀਟਲ ਲਾਈਫ ਸਰਟੀਫਿਕੇਟਾਂ ਵਿੱਚ ਚਿਹਰਾ ਪ੍ਰਮਾਣੀਕਰਣ ਦੀ ਵਰਤੋਂ

ਨਵੰਬਰ ਵਿੱਚ ਈ-ਕੇਵਾਈਸੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 24 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ

प्रविष्टि तिथि: 02 DEC 2025 4:35PM by PIB Chandigarh

ਆਧਾਰ ਸੰਖਿਆ ਧਾਰਕਾਂ ਨੇ ਨਵੰਬਰ 2025 ਵਿੱਚ 231 ਕਰੋੜ ਪ੍ਰਮਾਣੀਕਰਣ ਲੈਣ-ਦੇਣ ਕੀਤੇ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਲਗਭਗ 8.5 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਇਹ ਆਧਾਰ ਦੀ ਵਧਦੀ ਵਰਤੋਂ ਦੇ ਨਾਲ-ਨਾਲ ਦੇਸ਼ ਵਿੱਚ ਡਿਜੀਟਲ ਅਰਥਵਿਵਸਥਾ ਦੇ ਵਿਕਾਸ ਦਾ ਵੀ ਸੰਕੇਤ ਹੈ। ਨਵੰਬਰ 2025 ਵਿੱਚ ਪ੍ਰਮਾਣੀਕਰਣ ਲੈਣ-ਦੇਣ ਇਸ ਵਿੱਤੀ ਵਰ੍ਹੇ ਦੇ ਕਿਸੇ ਵੀ ਪਿਛਲੇ ਮਹੀਨੇ ਦੀ ਤੁਲਨਾ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਹਨ। ਅਕਤੂਬਰ ਵਿੱਚ ਇਹ ਸੰਖਿਆ 219.51 ਕਰੋੜ ਸੀ। ਵਧਦੀ ਵਰਤੋਂ ਤੋਂ ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਨਾਲ ਆਧਾਰ ਪ੍ਰਭਾਵਸ਼ਾਲੀ ਭਲਾਈ ਯੋਜਨਾਵਾਂ ਪ੍ਰਦਾਨ ਕਰਨ ਲਈ ਇੱਕ ਸੁਵਿਧਾਕਰਤਾ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਸਰਵਿਸ ਪ੍ਰੋਵਾਈਡਰਸ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਸਵੈ-ਇੱਛਾ ਨਾਲ ਲੈਭ ਲੈ ਰਿਹਾ ਹੈ।

ਆਧਾਰ ਚਿਹਰਾ ਪ੍ਰਮਾਣੀਕਰਣ ਸਮਾਧਾਨਾਂ ਵਿੱਚ ਵੀ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਨਵੰਬਰ ਦੇ ਦੌਰਾਨ ਪੈਨਸ਼ਨਰਜ਼ ਦੁਆਰਾ ਜਾਰੀ ਕੀਤੇ ਗਏ ਲਗਭਗ 60 ਪ੍ਰਤੀਸ਼ਤ ਡਿਜੀਟਲ ਲਾਈਫ ਸਰਟੀਫਿਕੇਟਸ ਵਿੱਚ ਆਧਾਰ ਚਿਹਰਾ ਪ੍ਰਮਾਣੀਕਰਣ ਦੀ ਵਰਤੋਂ ਕੀਤੀ ਗਈ। ਯੂਆਈਡੀਏਆਈ ਦਾ ਇਹ ਏਆਈ ਅਧਾਰਿਤ ਚਿਹਰਾ ਪ੍ਰਮਾਣੀਕਰਣ ਤਰੀਕਾ ਐਂਡਰੌਇਡ ਅਤੇ ਆਈਓਐੱਸ ਦੋਵੇਂ ਪਲੈਟਫਾਰਮਾਂ ‘ਤੇ ਕੰਮ ਕਰਦਾ ਹੈ। ਇਹ ਉਪਯੋਗਕਰਤਾਵਾਂ ਨੂੰ ਸਿਰਫ਼ ਇੱਕ ਫੇਸ ਸਕੈਨ ਨਾਲ ਆਪਣੀ ਪਛਾਣ ਦੀ ਤਸਦੀਕ ਕਰਨ ਦੇ ਸਮਰੱਥ ਬਣਾਉਂਦਾ ਹੈ, ਜਿਸ ਨਾਲ ਸੁਵਿਧਾ ਯਕੀਨੀ ਹੁੰਦੀ ਹੈ ਅਤੇ ਨਾਲ ਹੀ ਸਖਤ ਸੁਰੱਖਿਆ ਮਿਆਰਾਂ ਦੀ ਪਾਲਣਾ ਵੀ ਹੁੰਦੀ ਹੈ। ਕੁੱਲ ਮਿਲਾ ਕੇ, ਨਵੰਬਰ 2025 ਵਿੱਚ 28.29 ਕਰੋੜ ਚਿਹਰਾ ਪ੍ਰਮਾਣੀਕਰਣ ਲੈਣ-ਦੇਣ ਕੀਤੇ ਗਏ, ਜਦਕਿ 2024 ਵਿੱਚ ਇਸੇ ਸਮੇਂ ਦੌਰਾਨ ਅਜਿਹੇ ਲੈਣ-ਦੇਣ 12.04 ਕਰੋੜ ਸਨ।

ਇਸੇ ਤਰ੍ਹਾਂ, ਨਵੰਬਰ ਦੌਰਾਨ ਈ-ਕੇਵਾਈਸੀ ਲੈਣ-ਦੇਣ ਵਿੱਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ। ਮਹੀਨੇ ਦੇ ਦੌਰਾਨ 47.19 ਕਰੋੜ ਅਜਿਹੇ ਲੈਣ-ਦੇਣ ਦਰਜ ਕੀਤੇ ਗਏ, ਜੋ ਨਵੰਬਰ 2024 ਦੇ ਮੁਕਾਬਲੇ 24 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੈ। ਆਧਾਰ ਈ-ਕੇਵਾਈਸੀ ਸੇਵਾ ਗਾਹਕ ਤਜ਼ਰਬੇ ਨੂੰ ਬਿਹਤਰ ਬਣਾਉਣ ਅਤੇ ਬੈਂਕਿੰਗ ਅਤੇ ਨੌਨ-ਬੈਂਕਿੰਗ ਵਿੱਤੀ ਸੇਵਾਵਾਂ ਸਮੇਤ ਖੇਤਰਾਂ ਵਿੱਚ ਈਜ਼ ਆਫ਼ ਡੂਇੰਗ ਬਿਜ਼ਨੇਸ ਵਧਾਉਣ ਵਿੱਚ ਉਤਪ੍ਰੇਰਕ ਬਣੀ ਹੋਈ ਹੈ। 

***

ਐੱਮਐੱਸਜ਼ੈੱਡ/ਬਲਜੀਤ


(रिलीज़ आईडी: 2198767) आगंतुक पटल : 11
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Kannada