ਰੱਖਿਆ ਮੰਤਰਾਲਾ
ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਲੜਾਕੂ ਜਹਾਜ਼ਾਂ ਲਈ ਵਿਕਸਿਤ ਉੱਨਤ ਐਸਕੇਪ ਸਿਸਟਮ ਦਾ ਹਾਈ ਸਪੀਡ 'ਤੇ ਰਾਕੇਟ-ਸਲੇਡ ਪ੍ਰੀਖਣ ਸਫਲਤਾਪੂਰਵਕ ਪੂਰਾ ਕੀਤਾ
प्रविष्टि तिथि:
02 DEC 2025 6:43PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਲੜਾਕੂ ਜਹਾਜ਼ਾਂ ਤੋਂ ਬਾਹਰ ਨਿਕਲਣ ਲਈ ਵਿਕਸਿਤ ਐਸਕੇਪ ਸਿਸਟਮ ਦਾ ਨਿਯੰਤਰਿਤ ਵੇਗ 'ਤੇ ਹਾਈ ਸਪੀਡ ਰਾਕੇਟ-ਸਲੇਡ ਪ੍ਰੀਖਣ ਸਫਲਤਾਪੂਰਵਕ ਪੂਰਾ ਕੀਤਾ ਹੈ। ਚੰਡੀਗੜ੍ਹ ਸਥਿਤ ਟਰਮੀਨਲ ਬੈਲਿਸਿਟਕਸ ਰਿਸਰਚ ਲੈਬੋਰੇਟਰੀ ਦੀ ਰੇਲ-ਟਰੈਕ ਰਾਕੇਟ-ਸਲੇਡ ਸੁਵਿਧਾ ਵਿੱਚ ਕੀਤੇ ਗਏ ਇਸ ਪ੍ਰੀਖਣ ਵਿੱਚ ਕੈਨੋਪੀ ਸੀਵਰੈਂਸ, ਇਜੈਕਸ਼ਨ ਸੀਕਵੈਂਸਿੰਗ ਅਤੇ ਸੰਪੂਰਨ ਏਅਰਕਰੂ ਰਿਕਵਰੀ ਪ੍ਰਕਿਰਿਆ ਦੀ ਪ੍ਰਭਾਵੀ ਪੁਸ਼ਟੀ ਦੇਖੀ ਗਈ।
MGJU.JPG)
ਇਹ ਪ੍ਰੀਖਣ ਏਅਰੋਨੌਟਿਕਲ ਡਿਵੈਲਪਮੈਂਟ ਏਜੰਸੀ (ਏਡੀਏ) ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (ਐੱਚਏਐੱਲ) ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਸੰਪੰਨ ਕੀਤਾ ਗਿਆ। ਇਹ ਬਹੁਤ ਔਖਾ ਅਤੇ ਗਤੀਸ਼ੀਲ ਪ੍ਰੀਖਣ ਭਾਰਤ ਨੂੰ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਦਾ ਹੈ, ਜਿਨ੍ਹਾਂ ਦੇ ਕੋਲ ਉੱਨਤ ਇਨ-ਹਾਊਸ ਐਸਕੇਪ ਸਿਸਟਮ ਦੇ ਪੂਰੇ ਪ੍ਰੀਖਣ ਦੀ ਸਮਰੱਥਾ ਉਪਲਬਧ ਹੈ।
ਡਾਇਨਾਮਿਕ ਇਜੈਕਸ਼ਨ ਟੈਸਟ, ਨੈੱਟ ਟੈਸਟ ਜਾਂ ਜ਼ੀਰੋ-ਜ਼ੀਰੋ ਟੈਸਟ ਵਰਗੇ ਸਟੈਟਿਕ ਟੈਸਟਾਂ ਦੀ ਤੁਲਨਾ ਵਿੱਚ ਕਿਤੇ ਵੱਧ ਗੁੰਝਲਦਾਰ ਹੁੰਦੇ ਹਨ ਅਤੇ ਇਜੈਕਸ਼ਨ ਸੀਟ ਦੀ ਸਮੁੱਚੇ ਪ੍ਰਦਰਸ਼ਨ ਅਤੇ ਕੈਨੋਪੀ ਸੀਵਰੈਂਸ ਸਿਸਟਮ ਦੀ ਅਸਲ ਪ੍ਰਭਾਵਸ਼ੀਲਤਾ ਦਾ ਸਭ ਤੋਂ ਭਰੋਸੇਮੰਦ ਮਾਪਦੰਡ ਮੰਨਿਆ ਜਾਂਦਾ ਹੈ। ਇਸ ਟੈਸਟ ਦੌਰਾਨ, ਐੱਲਸੀਏ ਜਹਾਜ਼ ਦੇ ਅਗਲੇ ਹਿੱਸੇ ਨੂੰ ਇੱਕ ਦੋਹਰੀ ਸਲੇਡ ਸਿਸਟਮ ਨਾਲ ਜੋੜਿਆ ਗਿਆ, ਜਿਸ ਨੂੰ ਕਈ ਠੋਸ ਪ੍ਰੋਪੇਲੈਂਟ ਰਾਕੇਟ ਮੋਟਰਾਂ ਦੇ ਸਟੇਜਡ ਇਗਨੀਸ਼ਨ ਦੁਆਰਾ ਨਿਯੰਤਰਿਤ ਵੇਗ 'ਤੇ ਇੱਕ ਸਹੀ ਤੌਰ ਨਾਲ ਅੱਗੇ ਵਧਾਇਆ ਗਿਆ।
9URH.JPG)
ਕੈਨੋਪੀ ਫ੍ਰੈਜਿਲਾਈਜ਼ੇਸ਼ਨ ਪੈਟਰਨ, ਇਜੈਕਸ਼ਨ ਸੀਕੁਐਂਸਿੰਗ ਅਤੇ ਸਮੁੱਚੀ ਏਅਰਕਰੂ ਰਿਕਵਰੀ ਪ੍ਰਕਿਰਿਆ ਦਾ ਮੁਲਾਂਕਣ ਇੱਕ ਇੰਸਟ੍ਰੂਮੈਂਟੇਡ ਐਂਥ੍ਰੋਪੋਮੌਰਫਿਕ ਟੈਸਟ ਡੱਮੀ ਰਾਹੀਂ ਕੀਤਾ ਗਿਆ, ਜਿਸ ਨੇ ਇਜੈਕਟਿੰਡ ਪਾਇਲਟ ਦੁਆਰਾ ਵਾਸਤਵਿਕ ਸਥਿਤੀਆਂ ਵਿੱਚ ਅਨੁਭਵ ਕੀਤੇ ਜਾਣ ਵਾਲੇ ਮਹੱਤਵਪੂਰਨ ਭਾਰ, ਪਲਾਂ ਅਤੇ ਪ੍ਰਵੇਗਾਂ ਨੂੰ ਸਹੀ ਢੰਗ ਨਾਲ ਰਿਕਾਰਡ ਕੀਤਾ। ਪੂਰੇ ਟੈਸਟ ਕ੍ਰਮ ਨੂੰ ਔਨਬੋਰਡ ਅਤੇ ਜ਼ਮੀਨ-ਅਧਾਰਿਤ ਹਾਈ-ਸਪੀਡ ਇਮੇਜਿੰਗ ਸਿਸਟਮ ਦੀ ਮਦਦ ਨਾਲ ਵਿਸਥਾਰ ਤੌਰ 'ਤੇ ਕੈਪਚਰ ਕੀਤਾ ਗਿਆ। ਇਹ ਟੈਸਟ ਦਾ ਭਾਰਤੀ ਹਵਾਈ ਸੈਨਾ (ਆਈਏਐੱਫ) ਅਤੇ ਇੰਸਟੀਟਿਊਟ ਆਫ਼ ਏਰੋਸਪੇਸ ਮੈਡੀਸਿਨ ਐਂਡ ਸਰਟੀਫਿਕੇਸ਼ਨ ਦੇ ਅਧਿਕਾਰੀਆਂ ਦੁਆਰਾ ਦੇਖਿਆ ਗਿਆ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸ ਸਫਲ ਪ੍ਰੀਖਣ 'ਤੇ ਡੀਆਰਡੀਓ, ਆਈਏਐੱਫ, ਏਡੀਏ, ਐੱਚਏਐੱਲ ਅਤੇ ਰੱਖਿਆ ਉਦਯੋਗ ਜਗਤ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਨੂੰ ਆਤਮ ਨਿਰਭਰਤਾ ਦੀ ਦਿਸ਼ਾ ਵਿੱਚ ਸਵਦੇਸ਼ੀ ਰੱਖਿਆ ਤਕਨਾਲੋਜੀ ਨੂੰ ਸਸ਼ਕਤ ਬਣਾਉਣ ਵਾਲਾ ਇੱਕ ਮਹੱਤਪੂਰਨ ਮੀਲ ਦਾ ਪੱਥਰ ਕਿਹਾ।
ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ ਨੇ ਵੀ ਇਸ ਸਫਲ ਪ੍ਰਦਰਸ਼ਨ ਲਈ ਵਿਗਿਆਨੀਆਂ ਅਤੇ ਇੰਜੀਨੀਅਰਾਂ ਸਮੇਤ ਪੂਰੀ ਡੀਆਰਡੀਓ ਟੀਮ ਨੂੰ ਵਧਾਈ ਦਿੱਤੀ।
*****
ਐੱਸਆਰ/ਸੇਵੀ/ਬਲਜੀਤ
(रिलीज़ आईडी: 2198169)
आगंतुक पटल : 4