ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਏਆਈ ਕਾਰਨ ਰੁਕਾਵਟ ਦੇ ਬਾਵਜੂਦ ਮੀਡੀਆ ਅਤੇ ਮੰਨੋਰੰਜਨ ਖੇਤਰ ਵਿੱਚ ਜਬਰਦਸਤ ਵਾਧੇ ਦੀ ਸੰਭਾਵਨਾ: ਸੀਆਈਆਈ ਦੇ ਬਿਗ ਪਿਕਚਰ ਸਮਿਟ ਵਿੱਚ ਸੂਚਨਾ ਅਤੇ ਪ੍ਰਸਾਰਣ ਸਕੱਤਰ


ਉੱਭਰਦੀ ਆਰਥਿਕ ਸ਼ਕਤੀ ਵਜੋਂ ਭਾਰਤ ਦੀਆਂ ਕਹਾਣੀਆਂ ਦੁਨੀਆਂ ਦੇ ਸਾਰੇ ਹਿੱਸਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ: ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ

प्रविष्टि तिथि: 01 DEC 2025 5:47PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ (ਆਈਐਂਡਬੀ) ਸਕੱਤਰ ਸ਼੍ਰੀ ਸੰਜੈ ਜਾਜੂ ਨੇ ਅੱਜ ਮੁੰਬਈ ਵਿੱਚ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਆਉਣ ਨਾਲ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰਨ ਦੇ ਬਾਅਦ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਵਿੱਚ ਜਬਰਦਸਤ ਵਾਧੇ ਦੀ ਸੰਭਾਵਨਾ ਹੈ। ਸ਼੍ਰੀ ਜਾਜੂ 12ਵੇਂ ਸੀਆਈਆਈ ਬਿਗ ਪਿਕਚਰ ਸਮਿਟ ਵਿੱਚ 'ਏਆਈ ਯੁੱਗ-ਰਚਨਾਤਮਕਤਾ ਅਤੇ ਵਣਜ ਦਰਮਿਆਨ ਪੁਲ' ਵਿਸ਼ੈ 'ਤੇ ਉਦਘਾਟਨੀ ਭਾਸ਼ਣ ਦੇ ਰਹੇ ਸਨ। ਇਸ ਮੌਕੇ 'ਤੇ, ਉਨ੍ਹਾਂ ਨੇ 'ਭਾਰਤ ਦੀ ਵਿਸ਼ਵ ਪੱਧਰੀ ਪ੍ਰਤੀਯੋਗੀ ਰਚਨਾਤਮਕ ਅਰਥਵਿਵਸਥਾ ਲਈ ਤਰਜੀਹ ਨੀਤੀ ਸੁਧਾਰ' 'ਤੇ ਸੀਆਈਆਈ ਦਾ ਵ੍ਹਾਈਟ ਪੇਪਰ ਵੀ ਜਾਰੀ ਕੀਤਾ।

ਸ਼੍ਰੀ ਜਾਜੂ ਨੇ ਉਦਯੋਗ ਜਗਤ ਤੋਂ ਅਪੀਲ ਕੀਤੀ ਕਿ ਉਹ ਵੇਵਸ (ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ) ਸਿਖਰ ਸੰਮੇਲਨ ਨੂੰ ਇੱਕ ਸੁਤੰਤਰ ਆਯੋਜਨ ਵਜੋਂ ਨਾ ਦੇਖਣ, ਸਗੋਂ ਇੱਕ ਟਿਕਾਊ ਅੰਦੋਲਨ ਦੇ ਹਿੱਸੇ ਵਜੋਂ ਦੇਖਣ- ਜੋ ਰਚਨਾਤਮਕਤਾ, ਇਨੋਵੇਸ਼ਨ ਅਤੇ ਪ੍ਰਗਤੀ ਦੀ ਨਵੀਂ ਵੇਵਸ ਨੂੰ ਨਿਰੰਤਰ ਪ੍ਰੇਰਿਤ ਕਰਦਾ ਹੈ। ਸ਼੍ਰੀ ਜਾਜੂ ਨੇ ਕਿਹਾ, "ਵੇਵਸ ਸਿਖਰ ਸੰਮੇਲਨ ਇੱਕ ਆਯੋਜਨ ਤੋਂ ਕਿਤੇ ਵਧ ਕੇ ਇੱਕ ਅੰਦੋਲਨ ਹੈ। ਸਾਡੇ ਪ੍ਰਧਾਨ ਮੰਤਰੀ ਨੇ ਸਾਨੂੰ ਲਗਾਤਾਰ ਯਾਦ ਦਿਲਵਾਇਆ ਹੈ ਕਿ ਇਸ ਯਾਤਰਾ ਦੀ ਹਰੇਕ ਵੇਵਸ ਪਿਛਲੀ ਵੇਵਸ 'ਤੇ ਅਧਾਰਿਤ ਹੈ, ਅਤੇ ਸਾਨੂੰ ਇਹ ਸੋਚਣ ਲਈ ਪ੍ਰੇਰਿਤ ਕੀਤਾ ਹੈ ਕਿ ਇੱਕ ਉਦਯੋਗ ਵਜੋਂ ਅਸੀਂ ਕਿੱਥੇ ਖੜ੍ਹੇ ਹਾਂ ਅਤੇ ਅਸੀਂ ਇਕੱਠੇ ਕਿਵੇਂ ਅੱਗੇ ਵਧ ਸਕਦੇ ਹਾਂ।" 

ਸਕੱਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭੋਜਨ, ਸ਼ੈਲਟਰ ਅਤੇ ਕੱਪੜਿਆਂ ਦੇ ਨਾਲ-ਨਾਲ ਮਨੋਰੰਜਨ ਦੀ ਸਭਿਅਤਾ ਦਾ ਇੱਕ ਨੀਂਹ ਦਾ ਥੰਮ੍ਹ ਬਣਿਆ ਹੋਇਆ ਹੈ, ਜੋ ਨਾ ਸਿਰਫ ਆਰਥਿਕ ਵਿਕਾਸ ਲ਼ਈ, ਸਗੋਂ ਸਮਾਜਿਕ ਸਦਭਾਵਨਾ ਅਤੇ ਖੁਸ਼ਹਾਲੀ ਲਈ ਵੀ ਅਨਿੱਖੜਵਾਂ ਅੰਗ ਹੈ। ਸ਼੍ਰੀ ਜਾਜੂ ਨੇ ਜ਼ੋਰ ਦੇ ਕੇ ਕਿਹਾ, "ਸਾਡੇ ਖੇਤਰ ਦਾ ਅਸਲੀ ਮੁੱਲ ਗਿਣਤੀਆਂ ਤੋਂ ਕਿਤੇ ਅੱਗੇ ਜਾਂਦਾ ਹੈ, ਇਹ ਲੋਕਾਂ ਨੂੰ ਜੋੜਦਾ ਹੈ, ਸਦਭਾਵਨਾ ਨੂੰ ਹੁਲਾਰਾ ਦਿੰਦਾ ਹੈ ਅਤੇ ਰਾਸ਼ਟਰਾਂ ਨੂੰ ਇਕੱਠੇ ਜੋੜਦਾ ਹੈ।"

 

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਹੁਣ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਦੀ ਆਜੀਵਿਕਾ ਦਾ ਸਰੋਤ ਹੈ, ਜੋ ਕਿ ਰਾਸ਼ਟਰੀ ਜੀਡੀਪੀ ਵਿੱਚ ਲਗਭਗ 3 ਲੱਖ ਕਰੋੜ ਰੁਪਏ ਦਾ ਯੋਗਦਾਨ ਦਿੰਦਾ ਹੈ। ਸ਼੍ਰੀ ਜਾਜੂ ਨੇ ਭਾਰਤ ਦੀ ਕਹਾਣੀ ਕਹਿਣ ਦੀ ਸਮ੍ਰਿੱਧ ਵਿਰਾਸਤ 'ਤੇ ਚਾਨਣਾ ਪਾਇਆ, ਜਿਸ ਵਿੱਚ ਮੌਖਿਕ ਪਰੰਪਰਾਵਾਂ (ਸ਼ਰੂਤੀ) ਤੋਂ ਲੈ ਕੇ ਲਿਖਤੀ (ਕ੍ਰਿਰਤੀ) ਅਤੇ ਦ੍ਰਿਸ਼ ਰੂਪਾਂ ਤੱਕ, ਤਿੰਨ ਖੰਡ ਸ਼ਾਮਲ ਹਨ। ਇਨ੍ਹਾਂ ਨੂੰ ਵੇਵਸ ਸਿਖਰ ਸੰਮੇਲਨ ਦੇ ਭਾਰਤ ਪਵੇਲੀਅਨ ਵਿੱਚ ਹੁਣ ਭਾਰਤੀ ਸਿਨੇਮਾ ਦੇ ਰਾਸ਼ਟਰੀ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, "ਇਸ ਵਿਰਾਸਤ ਦੇ ਬਾਵਜੂਦ, ਗਲੋਬਲ ਮੀਡੀਆ ਅਤੇ ਮਨੋਰੰਜਨ ਬਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਸਿਰਫ 2 ਪ੍ਰਤੀਸ਼ਤ ਹੀ ਹੈ। ਸਾਡੀ ਚੁਣੌਤੀ ਆਪਣੀ ਰਚਨਾਤਮਕ ਸਮਰੱਥਾ ਨੂੰ ਅਜਿਹੇ ਉਤਪਾਦਾਂ ਅਤੇ ਕਹਾਣੀਆਂ ਵਿੱਚ ਬਦਲਣਾ ਹੈ ਜਿਨ੍ਹਾਂ ਨੂੰ ਆਲਮੀ ਮਾਨਤਾ ਮਿਲੇ।"

ਸ਼੍ਰੀ ਜਾਜੂ ਨੇ ਉਦਯੋਗ ਜਗਤ ਨੂੰ ਕਾਰੋਬਾਰ ਵਿੱਚ ਬਦਲਣ ਦੀ ਚੁਣੌਤੀ ਦਿੱਤੀ, ਅਜਿਹੇ ਸਮੇਂ ਵਿੱਚ ਜਦੋਂ ਏਆਈ ਤੇਜ਼ੀ ਨਾਲ ਕੰਟੈਂਟ ਨਿਰਮਾਣ ਅਤੇ ਖਪਤ ਨੂੰ ਨਵਾਂ ਰੂਪ ਦੇ ਰਿਹਾ ਹੈ। ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕਿਹਾ ਕਿ ਅੰਤ ਵਿੱਚ, ਵਪਾਰਕ ਲਾਭ ਹੀ ਇਸ ਖੇਤਰ ਨੂੰ ਤੇਜ਼ੀ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ, "ਏਆਈ ਮਨੋਰੰਜਨ ਨੂੰ ਬਦਲ ਰਿਹਾ ਹੈ। ਜੇਕਰ ਅਸੀਂ ਨਵੀਆਂ ਤਕਨਾਲੋਜੀਆਂ ਨੂੰ ਨਹੀਂ ਅਪਣਾਉਂਦੇ, ਤਾਂ ਸਾਡੀ ਵਿਸ਼ਵਵਿਆਪੀ ਹਿੱਸੇਦਾਰੀ ਘੱਟ ਹੋ ਜਾਵੇਗੀ।" ਉਨ੍ਹਾਂ ਕਿਹਾ ਕਿ ਭਾਰਤ ਦੀ ਸੰਤਰੀ ਅਰਥਵਿਵਸਥਾ ਦਾ ਉਭਾਰ ਵਿਚਾਰਾਂ ਅਤੇ ਕਲਪਨਾਸ਼ੀਲ ਦਾ ਵੀ ਉਭਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਸੱਭਿਆਚਾਰਕ ਸ਼ਕਤੀਆਂ ਨੂੰ ਰਚਨਾਤਮਕ ਸਮਰੱਥਾਵਾਂ ਵਿੱਚ ਬਦਲਣ ਦੀ ਯੋਗਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, "ਅੱਜ ਦੇ ਸਮੇਂ ਵਿੱਚ ਤਕਨਾਲੋਜੀ ਨਾਲ ਜੁੜੀਆਂ ਕਹਾਣੀਆਂ ਹੀ ਵਿਕਦੀਆਂ ਹਨ।"

ਸ਼੍ਰੀ ਜਾਜੂ ਨੇ ਅਪੀਲ ਕੀਤੀ, "ਇੱਕ ਉਭਰਦੀ ਹੋਈ ਅਰਥਿਕ ਸ਼ਕਤੀ ਵਜੋਂ, ਭਾਰਤ ਦੀਆਂ ਕਹਾਣੀਆਂ ਦੁਨੀਆਂ ਦੇ ਸਾਰੇ ਹਿੱਸਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਇਹ ਹੀ ਸਾਡੀ ਸੌਫਟ ਪਾਵਰ ਦਾ ਸਾਰ ਹੈ।"

ਇੱਕ ਸੁਵਿਧਾਜਨਕ ਵਜੋਂ ਸਰਕਾਰ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਜਾਜੂ ਨੇ ਸਪਸ਼ਟ ਕੀਤਾ ਕਿ ਸਰਕਾਰ ਇੱਕ ਯੋਗ ਵਾਤਾਵਰਣ, ਬਰਾਬਰ ਮੌਕੇ ਅਤੇ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਉਦਯੋਗ ਜਗਤ ਨੂੰ ਮੀਡੀਆ ਅਤੇ ਮਨੋਰੰਜਨ ਖੇਤਰ ਨੂੰ ਅੱਗੇ ਲੈ ਜਾਣਾ ਹੈ। ਸਰਕਾਰ ਹੁਨਰ ਦੇ ਪਾੜੇ ਨੂੰ ਦੂਰ ਕਰਨ ਲਈ ਵਚਨਬੱਧ ਹੈ, ਜਿਸ ਲਈ ਕੇਂਦਰੀ ਮੰਤਰੀ ਮੰਡਲ ਨੇ ਮੁੰਬਈ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀ (ਆਈਆਈਸੀਟੀ) ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ-ਉਦਯੋਗ ਦੇ ਸਫਲ ਸਹਿਯੋਗ ਦਾ ਇੱਕ ਉਦਾਹਰਣ ਹੈ, ਜਿਸ ਦਾ ਉਦਯੋਗ ਮਾਡਲ ਪਹਿਲਾਂ ਤੋਂ ਹੀ ਉੱਤਮਤਾ ਅਤੇ ਨਵੀਨਤਾ ਲਈ ਪ੍ਰਸ਼ੰਸਾ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਗੌਰੇਗਾਓ ਸਥਿਤ ਫਿਲਮ ਸਿਟੀ ਵਿੱਚ ਆਈਆਈਸੀਟੀ ਕੈਂਪਸ ਦੋ ਵਰ੍ਹਿਆਂ ਵਿੱਚ ਪੂਰਾ ਹੋ ਜਾਵੇਗਾ, ਜਦੋਂ ਕਿ ਐੱਨਐੱਫਡੀਸੀ ਕੈਂਪਸ ਪਹਿਲਾਂ ਤੋਂ ਹੀ ਕਾਰਜਸ਼ੀਲ ਹੈ। ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਜਾਜੂ ਨੇ ਇਹ ਵੀ ਕਿਹਾ ਕਿ ਵੇਵਸ ਬਜ਼ਾਰ ਨੇ ਰਚਨਾਕਾਰਾਂ ਨੂੰ ਸਹੀਂ ਨਿਵੇਸ਼ਕ ਅਤੇ ਖਰੀਦਦਾਰ ਲੱਭਣ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ ਹੈ।

ਸੀਆਈਆਈ ਨੈਸ਼ਨਲ ਕੌਂਸਲ ਔਨ ਮੀਡੀਆ ਐਂਡ ਐਂਟਰਟੇਨਮੈਂਟ ਦੇ ਚੇਅਰਮੈਨ ਅਤੇ ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਦੇ ਐੱਮਡੀ ਅਤੇ ਸੀਈਓ ਸ਼੍ਰੀ ਗੌਰਵ ਬੈਨਰਜੀ; ਸੀਆਈਆਈ ਨੈਸ਼ਨਲ ਕੌਂਸਲ ਔਨ ਮੀਡੀਆ ਐਂਡ ਐਂਟਰਟੇਨਮੈਂਟ ਦੇ ਕੋ-ਚੇਅਰਮੈਨ ਅਤੇ ਜੈੱਟਸਿੰਥੇਸਿਸ ਦੇ ਐਮਡੀ ਅਤੇ ਸੀਈਓ ਸ਼੍ਰੀ ਰਾਜਨ ਨਵਾਨੀ; ਸੀਆਈਆਈ ਨੈਸ਼ਨਲ ਕੌਂਸਲ ਔਨ ਮੀਡੀਆ ਐਂਡ ਐਂਟਰਟੇਨਮੈਂਟ ਦੀ ਕੋ-ਚੇਅਰਮੈਨ ਅਤੇ ਯੂਟਿਊਬ ਇੰਡੀਆ ਦੀ ਕੰਟਰੀ ਐੱਮਡੀ ਸ਼੍ਰੀਮਤੀ ਗੁੰਜਨ ਸੋਨੀ ਵੀ ਪਤਵੰਤਿਆਂ ਵਿੱਚ ਮੌਜੂਦ ਸਨ।

ਇਸ ਮੌਕੇ 'ਤੇ ਜਾਰੀ ਵ੍ਹਾਈਟ ਪੇਪਰ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਭਵਿੱਖ ਲਈ ਮਹੱਤਵਪੂਰਨ ਨੀਤੀਗਤ ਕਾਰਵਾਈਆਂ ਦਾ ਇੱਕ ਵਿਆਪਕ ਰੋਡਮੈਪ ਪੇਸ਼ ਕਰਦਾ ਹੈ। ਇਸ ਵਿੱਚ ਵਿਕਾਸ ਨੂੰ ਗਤੀ ਦੇਣਾ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਵਿਸ਼ਵਵਿਆਪੀ ਰਚਨਾਤਮਕ ਅਰਥਵਿਵਸਥਾ ਵਿੱਚ ਮੋਹਰੀ ਬਣਾਉਣ ਲਈ ਲਾਗੂ ਕਰਨ ਲਈ ਯੋਗ ਸਿਫ਼ਾਰਸ਼ਾਂ ਦਿੱਤੀਆਂ ਗਈਆਂ ਹਨ।

ਇਸ ਮੌਕੇ 'ਤੇ ਸੀਆਈਆਈ ਐੱਮ ਐਂਡ ਈ ਨਿਵੇਸ਼ਕ ਸੰਮੇਲਨ ਅਤੇ ਸੀਆਈਆਈ ਵੇਵਜ਼ ਬਜ਼ਾਰ ਦਾ ਵੀ ਉਦਘਾਟਨ ਕੀਤਾ ਗਿਆ।

 ************

ਪੀਬੀ ਮੁੰਬਈ | ਸੱਯਦ ਰਬੀਹਾਸ਼ਮੀ/ਸ੍ਰੀਯੰਕਾ ਚੈਟਰਜੀ/ਪ੍ਰੀਤੀ ਮਲੰਡਕਰ/ਬਲਜੀਤ


(रिलीज़ आईडी: 2197658) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Marathi , Tamil , Telugu , Kannada , Malayalam