ਇਫੀ 2025 ਵਿੱਚ ‘ਕਾਕੋਰੀ’ ਨੇ ਦੇਸ਼ਭਗਤੀ ਦਾ ਜੋਸ਼ ਜਗਾਇਆ: ਇੱਕ ਸਦੀ ਪੁਰਾਣੀ ਕ੍ਰਾਂਤੀ ਫਿਰ ਸੁਰਖੀਆਂ ਵਿੱਚ ਵਾਪਸ ਆਈ
56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇਫੀ) ਦਾ ਮੰਚ ਉਸ ਪਲ ਪੁਰਾਣੀਆਂ ਯਾਦਾਂ, ਮਾਣ ਅਤੇ ਸਿਨੇਮੈਟਿਕ ਊਰਜਾ ਦੀ ਲਹਿਰ ਨਾਲ ਰੌਸ਼ਨ ਹੋ ਉਠਿਆ, ਕਿਉਂਕਿ ਜਦੋਂ ਨਿਰਦੇਸ਼ਕ ਕਮਲੇਸ਼ ਕੇ. ਮਿਸ਼ਰਾ ਦੀ ਨਵੀਨਤਮ ਫਿਲਮ, ‘ਕਾਕੋਰੀ’ ਨੇ ਫੈਸਟੀਵਲ ਦੇ ਦਰਸ਼ਕਾਂ ਸਾਹਮਣੇ ਆਪਣੀ ਦਮਦਾਰ ਐਂਟਰੀ ਦਰਜ ਕਰਵਾਈ। ਇਹ ਸਿਰਫ਼ ਇੱਕ ਫਿਲਮ ਨਹੀਂ ਹੈ, ਕਾਕੋਰੀ ਅਸਲ ਵਿੱਚ 1925 ਦੇ ਮਹਾਨ ਕਾਕੋਰੀ ਰੇਲ ਐਕਸ਼ਨ ਨੂੰ ਸਮਰਪਿਤ ਇੱਕ ਸ਼ਤਾਬਦੀ ਸ਼ਰਧਾਂਜਲੀ ਵਜੋਂ ਹੈ - ਇੱਕ ਅਜਿਹਾ ਸਾਹਸੀ ਐਕਟ ਜਿਸ ਨੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀ ਗਤੀ ਅਤੇ ਦਿਸ਼ਾ ਨੂੰ ਮੁੜ ਸੁਰਜੀਤ ਕੀਤਾ ਸੀ।
ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕਮਲੇਸ਼ ਨੇ ਕਾਕੋਰੀ ਨੂੰ "ਜੋਸ਼ ਅਤੇ ਕੁਰਬਾਨੀ ਨਾਲ ਤਰਾਸ਼ੀ ਗਈ ਇੱਕ ਫਿਲਮ ਦੱਸਿਆ। 48 ਘੰਟਿਆਂ ਦੇ ਅੰਦਰ ਚਾਰ ਇਨਕਲਾਬੀਆਂ ਦਾ ਸ਼ਹੀਦ ਹੋ ਜਾਣਾ – ਕਿ ਅਜਿਹੀ ਘਟਨਾ ਕਿਵੇਂ ਫਿੱਕੀ ਪੈ ਸਕਦੀ ਹੈ? ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਅਜੇ ਵੀ ਪੀੜ੍ਹੀ-ਦਰ-ਪੀੜ੍ਹੀ ਸੁਣਾਈ ਦਿੰਦੀ ਹੈ। 9 ਅਗਸਤ 2025 ਨੂੰ 9 ਵਰ੍ਹੇ ਪੂਰੇ ਹੋਣ ‘ਤੇ, ਸਾਨੂੰ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਇਤਿਹਾਸ ਨੇ ਸਾਨੂੰ ਇਸ ਕਹਾਣੀ ਨੂੰ ਇਮਾਨਦਾਰੀ, ਦ੍ਰਿੜ੍ਹਤਾ ਅਤੇ ਬਹੁਤ ਸਾਰੀਆਂ ਭਾਵਨਾਵਾਂ ਨਾਲ ਦੁਬਾਰਾ ਪੇਸ਼ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।"
ਕਮਲੇਸ਼ ਨੇ ਫਿਲਮ ਦੀ ਬਾਰੀਕੀ ਨਾਲ ਕੀਤੀ ਗਈ ਖੋਜ 'ਤੇ ਜ਼ੋਰ ਦਿੱਤਾ, ਜੋ ਫਿਲਮ ਦੀ ਰੀੜ੍ਹ ਦੀ ਹੱਡੀ ਸੀ। ਉਨ੍ਹਾਂ ਨੇ ਦੱਸਿਆ ਕਿ ਟੀਮ ਨੇ ਘਟਨਾ ਦੇ ਅਸਲ ਸਾਰ ਨੂੰ ਫੜਣ ਲਈ ਪੁਰਾਲੇਖ ਕਿਤਾਬਾਂ ਅਤੇ ਪੁਰਾਣੇ ਅਖ਼ਬਾਰਾਂ ਵਿੱਚ ਖੋਜ ਕਰਨ ਤੋਂ ਲੈ ਕੇ ਉੱਘੇ ਇਤਿਹਾਸਕਾਰਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਸ਼ਾਹਜਹਾਂਪੁਰ ਵਰਗੀਆਂ ਥਾਵਾਂ 'ਤੇ ਦਰਦਨਾਕ ਯਾਦਾਂ ਦਾ ਦੌਰਾ ਕਰਨ ਤੱਕ, ਹਰ ਪਹਿਲੂ ‘ਤੇ ਅਣਥੱਕ ਸਮਰਪਣ ਨਾਲ ਕੰਮ ਕੀਤਾ। ਉਨ੍ਹਾਂ ਨੇ ਕਿਹਾ,"ਸਾਡਾ ਟੀਚਾ ਇਮਾਨਦਾਰੀ ਅਤੇ ਸਟੀਕਤਾ ਨਾਲ ਹਰ ਤੱਥ ਦਾ ਸਨਮਾਨ ਕਰਨਾ ਸੀ।" ਉਨ੍ਹਾਂ ਨੇ ਅੱਗੇ ਕਿਹਾ, "ਜੋ ਕੰਮ ਸ਼ੁਰੂ ਵਿੱਚ ਇੱਕ ਦਸਤਾਵੇਜ਼ੀ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ, ਉਹ ਹੌਲੀ-ਹੌਲੀ ਇੱਕ ਪੂਰੀ ਤਰ੍ਹਾਂ ਡੁੱਬ ਜਾਣ ਵਾਲੇ ਸਿਨੇਮੈਟਿਕ ਅਨੁਭਵ ਵਿੱਚ ਬਦਲ ਗਿਆ। ਉਨ੍ਹਾਂ ਨੇ ਵਿਚਾਰ ਵਿਅਕਤ ਕੀਤਾ ਕਿ, "ਅਸਲੀ ਚੁਣੌਤੀ ਇਹ ਸੀ ਕਿ, ‘ਇਤਿਹਾਸ ਦੇ ਅਜਿਹੇ ਇੱਕ ਯਾਦਗਾਰੀ ਅਧਿਆਏ ਨੂੰ ਭਾਵਨਾਤਮਕ ਗੂੰਜ ਅਤੇ ਇਤਿਹਾਸਕ ਗੰਭੀਰਤਾ ਨੂੰ ਕਾਇਮ ਰੱਖਦੇ ਹੋਏ, ਇੱਕ ਦ੍ਰਿਸ਼ ਵਜੋਂ ਕਲਾਤਮਕ ਵਾਲੇ ਤੀਹ ਮਿੰਟ ਦੀ ਕਹਾਣੀ ਵਿੱਚ ਸਮੇਟਿਆ ਜਾਵੇ।"
ਫਿਲਮ ਬਾਰੇ
ਭਾਰਤ| 2024 | ਹਿੰਦੀ| 31' | ਕਲਰ
ਨਿਰਮਾਤਾ ਜਸਵਿੰਦਰ ਸਿੰਘ ਨੇ ਕਲਾਕਾਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਸਾਡੇ ਕਲਾਕਾਰਾਂ ਨੇ ਕ੍ਰਾਂਤੀਕਾਰੀਆਂ ਦੇ ਕਿਰਦਾਰ ਵਿੱਚ ਜਾਨ ਪਾ ਦਿੱਤੀ ਹੈ। ਇਹ ਫਿਲਮ ਉਨ੍ਹਾਂ ਦੇ ਨਾ ਮਰਨ ਵਾਲੇ ਸਾਹਸ ਨੂੰ ਸਾਡੀ ਸ਼ਰਧਾਂਜਲੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਭਵਿੱਖ ਦੀਆਂ ਪੀੜ੍ਹੀਆਂ ਨੂੰ ਦੇਸ਼ਭਗਤੀ ਦੀ ਇੱਕ ਨਵੀਂ ਭਾਵਨਾ ਨਾਲ ਪ੍ਰੇਰਿਤ ਕਰੇਗੀ।”

ਇਹ ਫਿਲਮ ਭਾਰਤ ਵਿੱਚ 1920 ਦੇ ਦਹਾਕੇ ਦੀਆਂ ਘਟਨਾਵਾਂ ਨੂੰ ਬ੍ਰਿਟਿਸ਼ ਬਸਤੀਵਾਦੀ ਦੇ ਬੈਕਗਰਾਉਂਡ ਵਿੱਚ ਦਰਸਾਉਂਦੀ ਹੈ। ਇਹ ਕਾਰਕੋਰੀ ਵਿੱਚ ਹੋਈ ਇਤਿਹਾਸਕ ਰੇਲ ਐਕਸ਼ਨ ਦੀ ਸ਼ਤਾਬਦੀ ਨੂੰ ਚਿਨ੍ਹਿਤ ਕਰਦੀ ਹੈ, ਜਿਸ ਨੂੰ ਉਸ ਸਮੇਂ ਦੇ ਬਸਤੀਵਾਦੀ ਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਸਾਹਸੀ ਕ੍ਰਾਂਤੀਕਾਰੀਆਂ ਨੇ ਅੰਜਾਮ ਦਿੱਤਾ ਸੀ। ਇਸ ਫਿਲਮ ਦੀ ਕਹਾਣੀ ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ ਦੇ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕਉੱਲਾ ਖਾਨ, ਚੰਦ੍ਰਸ਼ੇਖਰ ਆਜ਼ਾਦ ਅਤੇ ਉਨ੍ਹਾਂ ਦੇ ਸਾਥੀਆਂ ਦੀ ਅਗਵਾਈ ਹੇਠ ਰੇਲਵੇ ਵਿੱਚ ਇੱਕ ਸਾਹਸੀ ਟ੍ਰੇਨ ਡਕੈਤੀ ਰਾਹੀਂ ਬ੍ਰਿਟਿਸ਼ ਖਜਾਨੇ ਨੂੰ ਲੁੱਟਣ ਦੇ ਪਲਾਨ ਦੇ ਪਹਿਲੂਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਘਟਨਾ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਇੱਕ ਅਹਿਮ ਪਲ ਸੀ। ਫਿਲਮ ਇਸ ਘਟਨਾ ਦੇ ਮੌਕੇ ‘ਤੇ ਕ੍ਰਾਂਤੀਕਾਰੀਆਂ ਦੇ ਆਦਰਸ਼ਾਂ, ਉਨ੍ਹਾਂ ਦੇ ਆਪਸੀ ਸੁਹਿਰਦ ਅਤੇ ਅਮਰ ਬਲੀਦਾਨ ਨੂੰ ਦਰਸਾਉਂਦੀ ਹੈ। ਧੋਖੇ, ਜ਼ੇਲ੍ਹ ਅਤੇ ਬਲੀਦਾਨ ਦੇ ਜ਼ਰੀਏ ਕਾਕੋਰੀ ਯੁਵਾ ਸਾਹਸ ਅਤੇ ਅਟੁੱਟ ਦੇਸ਼ਭਗਤੀ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦਾ ਰੋਮਾਂਚਕ ਚਿਤਰਣ ਹੈ।
ਕਾਸਟ ਅਤੇ ਕਰਿਊ
ਨਿਰਦੇਸ਼ਕ –ਕਮਲੇਸ਼ ਕੇ. ਮਿਸ਼ਰਾ
ਨਿਰਮਾਤਾ- ਕੇਐੱਸਆਰ ਬ੍ਰਦਰਜ਼
ਸਕ੍ਰੀਨ ਪਲੇ-ਕਮਲੇਸ਼ ਕੇ. ਮਿਸ਼ਰਾ
ਸਿਨੇਮੈਟੋਗ੍ਰਾਫਰ-ਦੇਵ ਅਗਰਵਾਲ
ਸੰਪਾਦਕ- ਅਭਿਸ਼ੇਕ ਵਤਸ, ਏਰੋਨ ਰਾਮ
ਸੰਗੀਤ ਨਿਰਦੇਸ਼ਕ-ਬਾਪੀ ਭੱਟਾਚਾਰਿਆ
ਕਲਾਕਾਰ –ਪੀਯੂਸ਼ ਸੁਹਾਨੇ, ਮਾਨਵੇਂਦਰ ਤ੍ਰਿਪਾਠੀ, ਵਿਕਾਸ ਸ਼੍ਰੀਵਾਸਤਵ, ਸੰਤੋਸ਼ ਕੁਮਾਰ ਓਝਾ, ਰਜਨੀਸ਼ ਕੌਸ਼ਿਕ, ਹਿਰਦੈਜੀਤ ਸਿੰਘ
ਟ੍ਰੇਲਰ ਇੱਥੇ ਦੇਖੋ : https://drive.google.com/file/d/1LZNbiwdQ6e33ag-CIXbSfsUpnUcPs7QE/view?usp=drive_link
ਇਫੀ ਬਾਰੇ
1952 ਵਿੱਚ ਸ਼ੁਰੂ ਹੋਇਆ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਸਿਨੇਮਾ ਦੇ ਜਸ਼ਨ ਵਜੋਂ ਉੱਚਾ ਉੱਠਦਾ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਿੱਚ ਵਿਕਸਿਤ ਹੋਇਆ ਹੈ - ਜਿੱਥੇ ਬਹਾਲ ਕੀਤੇ ਗਏ ਕਲਾਸਿਕ ਦਲੇਰ ਪ੍ਰਯੋਗਾਂ ਨੂੰ ਪੂਰਾ ਕਰਦੇ ਹਨ, ਅਤੇ ਮਹਾਨ ਉਸਤਾਦਾਂ ਪਹਿਲੀ ਵਾਰ ਆਉਣ ਵਾਲੇ ਨਿਡਰਾਂ ਨਾਲ ਜਗ੍ਹਾ ਸਾਂਝੀ ਕਰਦੇ ਹਨ। IFFI ਨੂੰ ਸੱਚਮੁੱਚ ਚਮਕਦਾਰ ਬਣਾਉਣ ਵਾਲੀ ਚੀਜ਼ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ - ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਿਸ, ਸ਼ਰਧਾਂਜਲੀਆਂ, ਅਤੇ ਉੱਚ-ਊਰਜਾ ਵਾਲੇ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20-28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਦੇ ਵਿਰੁੱਧ ਮੰਚਿਤ, 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੇ ਇੱਕ ਚਮਕਦਾਰ ਸਪੈਕਟ੍ਰਮ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:
For more information, Click on:
IFFI Website: https://www.iffigoa.org/
PIB’s IFFI Microsite: https://www.pib.gov.in/iffi/56new/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸੰਗੀਤਾ ਗੋਡਬੋਲੇ/ਸਵਾਧੀਨ ਸ਼ਕਤੀਪ੍ਰਸਾਦ/ਦਰਸ਼ਨਾ ਰਾਣੇ/ਬਲਜੀਤ| IFFI 56 - 030
रिलीज़ आईडी:
2195956
| Visitor Counter:
3