ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਇੱਕ ਦਿਨਾ ਪੰਜਾਬ ਦੌਰੇ 'ਤੇ, ਮੋਗਾ ਦੇ ਰਣਸਿੰਘ ਕਲਾਂ ਪਿੰਡ ਵਿੱਚ ਕਿਸਾਨਾਂ, ਪਿੰਡ ਵਾਸੀਆਂ ਅਤੇ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ


ਕੇਂਦਰੀ ਮੰਤਰੀ ਨੇ ਰਣਸਿੰਘ ਕਲਾਂ ਪਿੰਡ ਦੀ ਪਿਛਲੇ ਛੇ ਸਾਲਾਂ ਤੋਂ ਪਰਾਲੀ ਨਾ ਸਾੜਨ ਅਤੇ ਇਸ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਦੀ ਬੇਮਿਸਾਲ ਪ੍ਰਾਪਤੀ ਲਈ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਵਧਾਈ ਦਿੱਤੀ

ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਫ਼ਸਲ ਦੀ ਗੁਣਵੱਤਾ ਵੀ ਵਧਦੀ ਹੈ ਅਤੇ ਖਾਦ, ਪਾਣੀ ਅਤੇ ਪੈਸੇ ਦੀ ਬੱਚਤ ਹੁੰਦੀ ਹੈ - ਸ਼੍ਰੀ ਚੌਹਾਨ

ਪੰਜਾਬ ਨੇ ਬਹੁਤ ਕੁਝ ਸਿਖਾਇਆ ਹੈ, ਪਰਾਲੀ ਬੋਝ ਨਹੀਂ ਵਰਦਾਨ ਹੈ, ਰਣਸਿੰਘ ਕਲਾਂ ਪਿੰਡ ਗਿਆਨ ਦਾ ਇੱਕ ਸਕੂਲ ਅਤੇ ਪ੍ਰੇਰਨਾ ਦਾ ਕੇਂਦਰ ਹੈ - ਸ਼੍ਰੀ ਚੌਹਾਨ

ਇਸ ਸਾਲ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 83 ਪ੍ਰਤੀਸ਼ਤ ਦੀ ਕਮੀ ਆਈ ਹੈ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 83 ਹਜ਼ਾਰ ਤੋਂ ਘਟ ਕੇ 5 ਹਜ਼ਾਰ ਹੋਈਆਂ, ਇੱਕ ਵੱਡੀ ਸਫਲਤਾ - ਸ਼੍ਰੀ ਚੌਹਾਨ

ਕਿਸਾਨਾਂ ਨੂੰ ਸ਼ਾਮਲ ਕਰਦੇ ਹੋਏ ਵਿਚਾਰ-ਚਰਚਾ ਸੈਸ਼ਨ ਕਰਾਂਗੇ ਅਤੇ ਪੰਜ ਸਾਲ ਦੀ ਖੇਤੀਬਾੜੀ ਯੋਜਨਾਵਾਂ ਬਣਾਵਾਂਗੇ - ਸ਼੍ਰੀ ਚੌਹਾਨ

ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਰਣਸਿੰਘ ਕਲਾਂ ਪਿੰਡ ਨੂੰ ਇੱਕ ਮਾਡਲ ਵਜੋਂ ਦੇਸ਼ ਭਰ ਵਿੱਚ ਪੇਸ਼ ਕੀਤਾ ਜਾਵੇਗਾ

ਸਰਕਾਰ ਕਣਕ, ਮੱਕੀ ਅਤੇ ਝੋਨਾ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਦੀ ਹੈ, ਅਤੇ ਇਹ ਭਵਿੱਖ ਵਿੱਚ ਵੀ ਯਕੀਨੀ ਤੌਰ 'ਤੇ ਜਾਰੀ ਰਹੇਗਾ - ਸ਼੍ਰੀ ਚੌਹਾਨ

ਮਸੂਰ, ਤੂਰ, ਉੜਦ ਅਤੇ ਛੋਲੇ ਵੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੇ ਜਾਣਗੇ ਅਤੇ ਕਿਸਾਨਾਂ ਦੀ ਮਿਹਨਤ ਦਾ ਪੂਰਾ ਮੁੱਲ ਦਵਾਂਗੇ - ਕੇਂਦਰੀ ਖੇਤੀਬਾੜੀ ਮੰਤਰੀ

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਾਂਗੇ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਕੇਂਦਰੀ ਖੇਤੀਬਾੜੀ ਮੰਤਰੀ ਨੇ ਕਸਟਮ ਹਾਇਰਿੰਗ ਸੈਂਟਰ ਨੂੰ ਮਸ਼ੀਨੀਕਰਨ ਕੇਂਦਰ ਵਜੋਂ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ

Posted On: 27 NOV 2025 5:07PM by PIB Chandigarh

ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਦੇ ਇੱਕ ਦਿਨ ਦੇ ਦੌਰੇ 'ਤੇ ਹਨ। ਆਪਣੀ ਦੌਰੇ ਦੌਰਾਨ, ਕੇਂਦਰੀ ਮੰਤਰੀ ਨੇ ਮੋਗਾ ਦੇ ਰਣਸਿੰਘ ਕਲਾਂ ਪਿੰਡ ਦੇ ਕਿਸਾਨਾਂ, ਪਿੰਡ ਵਾਸੀਆਂ ਅਤੇ ਹਿੱਸੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਛੇ ਸਾਲਾਂ ਤੋਂ ਪਰਾਲੀ ਨਾ ਸਾੜਨ ਅਤੇ ਇਸ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਵਿੱਚ ਉਨ੍ਹਾਂ ਦੀ ਬੇਮਿਸਾਲ ਪ੍ਰਾਪਤੀ ਲਈ ਉਨ੍ਹਾਂ ਦੀ ਸ਼ਲਾਘਾ ਅਤੇ ਵਧਾਈ ਦਿੱਤੀ।

 

ਮੁੱਖ ਸਮਾਗਮ ਤੋਂ ਪਹਿਲਾਂ, ਕੇਂਦਰੀ ਮੰਤਰੀ ਨੇ ਮੀਡੀਆ ਨਾਲ ਵੀ ਗੱਲ ਕੀਤੀ ਅਤੇ ਦੱਸਿਆ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਚਿੰਤਤ ਕੀਤਾ ਸੀਪਰਾਲੀ ਸਾੜਨ ਨਾਲ ਖੇਤ ਸਾਫ਼ ਤਾਂ ਹੋ ਜਾਂਦਾ ਸੀ, ਪਰ ਇਸ ਨਾਲ ਦੋਸਤਾਨਾ ਕੀੜੇ ਵੀ ਮਰ ਜਾਂਦੇ ਸਨ।ਨਾਲ ਹੀ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਸਨ

 

ਕੇਂਦਰੀ ਮੰਤਰੀ ਨੇ ਕਿਹਾ, "ਮੈਂ ਅੱਜ ਪੰਜਾਬ ਨੂੰ ਵਧਾਈ ਦੇਣ ਆਇਆ ਹਾਂ। ਮੈਂ ਪੰਜਾਬ ਦੇ ਪਰਾਲੀ ਪ੍ਰਬੰਧਨ ਅਭਿਆਸਾਂ ਨੂੰ ਪੂਰੇ ਦੇਸ਼ ਵਿੱਚ ਲੈ ਕੇ ਜਾਣ ਲਈ ਆਇਆ ਹਾਂ। ਇਸ ਸਾਲ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 83 ਪ੍ਰਤੀਸ਼ਤ ਦੀ ਕਮੀ ਆਈ ਹੈ। ਜਿੱਥੇ ਪਹਿਲਾਂ ਲਗਭਗ 83 ਹਜ਼ਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਹੁੰਦੀਆਂ ਸਨ, ਹੁਣ ਇਹ ਘਟ ਕੇ ਲਗਭਗ 5 ਹਜ਼ਾਰ ਰਹਿ ਗਈਆਂ ਹਨ।"

 

 

ਇਸ ਤੋਂ ਇਲਾਵਾ, ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ, "ਕਿਸਾਨ ਪੁੱਛਦੇ ਹਨ ਕਿ ਪਰਾਲੀ ਨਾ ਸਾੜੀਏ ਤਾਂ ਵਿਕਲਪ ਕੀ ਹਨ?' ਕਣਕ ਅਤੇ ਹੋਰ ਫਸਲਾਂ ਦੀ ਬਿਜਾਈ ਲਈ ਖੇਤਾਂ ਨੂੰ ਕਿਵੇਂ ਸਾਫ਼ ਕਰੀਏ?' ਇਨ੍ਹਾਂ ਸਵਾਲਾਂ ਦੇ ਹੱਲ ਲਈ ਰਣਸਿੰਘ ਕਲਾਂ ਪਿੰਡ ਵਿੱਚ ਪ੍ਰਯੋਗ ਹੋਏ ਹਨ। ਰਣਸਿੰਘ ਕਲਾਂ ਪਿੰਡ ਨੇ ਇੱਕ ਉਦਾਹਰਣ ਪੇਸ਼ ਕੀਤੀ ਹੈ। ਪਿਛਲੇ ਛੇ ਸਾਲਾਂ ਤੋਂ ਇੱਥੇ ਪਰਾਲੀ ਨਹੀਂ ਸਾੜੀ ਗਈ ਹੈ। ਇੱਥੇ, ਕਿਸਾਨ ਖੇਤਾਂ ਵਿੱਚ ਪਰਾਲੀ ਮਿਲਾਉਂਦੇ ਹਨ ਅਤੇ ਸਿੱਧੀ ਬਿਜਾਈ ਦਾ ਅਭਿਆਸ ਕਰਦੇ ਹਨ।"

 

ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ, "ਮੈਂ ਕੁਝ ਦਿਨ ਪਹਿਲਾਂ ਰਣਸਿੰਘ ਕਲਾਂ ਪਿੰਡ ਬਾਰੇ ਪੜ੍ਹਿਆ ਸੀ। ਇੱਥੇ, ਪਰਾਲੀ ਨੂੰ ਬੋਝ ਨਹੀਂ ਮੰਨਿਆ ਗਿਆ, ਸਗੋਂ ਇਸ ਨੂੰ ਵਰਦਾਨ ਵਿੱਚ ਬਦਲ ਦਿੱਤਾ ਗਿਆਰਣਸਿੰਘ ਕਲਾਂ ਪਿੰਡ ਇੱਕ ਅਜਿਹੇ ਪਿੰਡ ਦੀ ਉਦਾਹਰਣ ਹੈ ਜੋ ਮੰਗਣ ਵਿੱਚ ਨਹੀਂ, ਸਗੋਂ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ।" ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ, ਉਹ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਿੱਧਾ ਸੰਪਰਕ ਕਰਨਾ ਜ਼ਰੂਰੀ ਸਮਝਦੇ ਹਨ, ਕਿਉਂਕਿ ਇਸ ਤੋਂ ਬਿਨਾਂ ਸਹੀ ਢੰਗ ਨਾਲ ਕਿਸਾਨ ਭਲਾਈ ਲਈ ਕੰਮ ਨਹੀਂ ਕੀਤਾ ਜਾ ਸਕਦਾ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਤੋਂ ਬਾਅਦ, ਖੇਤਾਂ ਨੂੰ ਪਾਣੀ ਦੇਣ ਦੀ ਜ਼ਰੂਰਤ ਹੁੰਦੀ ਹੈ, ਜਿਸ ਤੋਂ ਬਾਅਦ ਖੇਤ ਬਿਜਾਈ ਲਈ ਤਿਆਰ ਕੀਤੇ ਜਾਂਦੇ ਹਨ। ਉੱਥੇ ਹੀ, ਰਣਸਿੰਘ ਕਲਾਂ ਪਿੰਡ ਵਾਂਗ ਫ਼ਸਲ ਦਾ ਪ੍ਰਬੰਧ ਕਰਕੇ ਹੈਪੀ ਸੀਡਰ ਨਾਲ ਵਾਢੀ ਅਤੇ ਖੇਤਾਂ ਵਿੱਚ ਪਰਾਲੀ ਮਿਲਾ ਦੇਣ ਦੇ ਬਾਅਦ ਬਿਨਾ ਪਾਣੀ ਦਿੱਤੇ ਸਿੱਧਾ ਬਿਜਾਈ ਕੀਤੀ ਜਾ ਸਕਦੀ ਹੈ। ਇਸ ਨਾਲ ਪਾਣੀ ਅਤੇ ਡੀਜ਼ਲ ਦੋਵਾਂ ਦੀ ਬਚਤ ਹੁੰਦੀ ਹੈ। ਪਰਾਲੀ ਵਿੱਚ ਪੋਟਾਸ਼ ਹੁੰਦਾ ਹੈ, ਜੋ ਖੇਤਾਂ ਨੂੰ ਮਿਲਾਉਣ 'ਤੇ ਲਾਭ ਪਹੁੰਚਾਉਂਦਾ ਹੈ। ਇਹ ਨਦੀਨਾਂ ਨੂੰ ਰੋਕਦਾ ਹੈ ਅਤੇ ਮਿੱਟੀ ਦੀ ਨਮੀ ਬਣਾਈ ਰੱਖਦਾ ਹੈ। ਖੇਤਾਂ ਵਿੱਚ ਪਰਾਲੀ ਪਾਉਣ ਨਾਲ ਜੈਵਿਕ ਕਾਰਬਨ ਵਧਦਾ ਹੈ, ਜਿਸ ਨਾਲ ਖਾਦ ਦੀ ਜ਼ਰੂਰਤ ਘੱਟ ਜਾਂਦੀ ਹੈ। ਕੇਂਦਰੀ ਮੰਤਰੀ ਨੇ ਦੱਕਿਆ ਕਿ ਸਰਪੰਚ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਜਿੱਥੇ ਪਹਿਲਾਂ ਡੇਢ ਥੈਲਾ ਡੀਏਪੀ ਦੀ ਵਰਤੋਂ ਕੀਤੀ ਜਾਂਦੀ ਸੀ, ਹੁਣ ਸਿਰਫ਼ ਇੱਕ ਡੀਏਪੀ ਥੈਲੇ ਦੀ ਜ਼ਰੂਰਤ ਪੈਂਦੀ ਹੈ, ਅਤੇ ਤਿੰਨ ਥੈਲੇ ਯੂਰੀਆ ਦੀ ਬਜਾਏ ਸਿਰਫ਼ ਦੋ ਯੂਰੀਆ ਦੇ ਥੈਲਿਆਂ ਦੀ ਜ਼ਰੂਰਤ ਪੈਂਦੀ ਹੈ। ਇਹ ਸਪੱਸ਼ਟ ਤੌਰ 'ਤੇ ਲਾਗਤ ਬੱਚਤ ਨੂੰ ਦਰਸਾਉਂਦਾ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੇਤਾਂ ਦਾ ਨਿਰੀਖਣ ਵੀ ਕੀਤਾ ਹੈ। ਖੇਤਾਂ ਵਿੱਚ ਪਰਾਲੀ ਮਿਲਾਉਣ ਨਾਲ ਫਸਲਾਂ ਦੀ ਗੁਣਵੱਤਾ ਅਤੇ ਝਾੜ 'ਤੇ ਕੋਈ ਅਸਰ ਨਹੀਂ ਪਿਆ ਹੈ। ਸੰਭਾਵੀ ਝਾੜ 20 ਤੋਂ 22 ਕੁਇੰਟਲ ਪ੍ਰਤੀ ਏਕੜ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਦੀ ਇਹ ਵਰਤੋਂ ਨਾ ਸਿਰਫ਼ ਕਣਕ ਲਈ, ਸਗੋਂ ਆਲੂ ਦੀ ਕਾਸ਼ਤ ਲਈ ਵੀ ਬਹੁਤ ਫਾਇਦੇਮੰਦ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਨੇ ਦੱਸਿਆ ਹੈ ਕਿ ਜਦੋਂ ਕਿ ਆਲੂ ਦੀ ਬਿਜਾਈ ਲਈ ਪੋਟਾਸ਼ ਖਾਦ ਦੀ ਜ਼ਰੂਰਤ ਹੁੰਦੀ ਸੀ, ਹੁਣ ਇਸ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪਰਾਲੀ ਜ਼ਿੰਕ ਅਤੇ ਪੋਟਾਸ਼ ਪ੍ਰਦਾਨ ਕਰਦੀ ਹੈ। ਆਲੂ ਵੀ ਵੱਡੇ ਹੁੰਦੇ ਹਨ, ਉਨ੍ਹਾਂ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ, ਅਤੇ ਲਾਗਤ ਘੱਟ ਜਾਂਦੀ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਰ੍ਹੋਂ ਦੇ ਖੇਤਾਂ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪਰਾਲੀ ਨੂੰ ਕੱਟ ਕੇ ਖੇਤਾਂ ਵਿੱਚ ਮਿਲਾ ਕੇ ਪ੍ਰਬੰਧਨ ਦੇ ਕਈ ਲਾਭ ਦੇਖੇ। ਇਹ ਅਭਿਆਸ ਘੱਟ ਖਾਦ ਅਤੇ ਪਾਣੀ ਨਾਲ ਸਰ੍ਹੋਂ ਦੀ ਕਾਸ਼ਤ ਵਿੱਚ ਉਤਪਾਦਨ ਵਧਾ ਸਕਦਾ ਹੈ ਅਤੇ ਮੁਨਾਫ਼ਾ ਵੀ ਪੈਦਾ ਕਰ ਸਕਦਾ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਰਣਸਿੰਘ ਕਲਾਂ ਪਿੰਡ ਇੱਕ ਅਜਿਹਾ ਸਕੂਲ ਹੈ ਜਿੱਥੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਪਿੰਡ ਦੇ ਸਰਪੰਚ ਦੀ ਅਗਵਾਈ ਹੇਠ, ਨਾ ਸਿਰਫ਼ ਪਰਾਲੀ ਪ੍ਰਬੰਧਨ ਵਿੱਚ, ਸਗੋਂ ਬੋਤਲਾਂ ਵਿੱਚ ਬਚੇ ਹੋਏ ਪਾਣੀ ਦੀ ਸਹੀ ਵਰਤੋਂ, ਮੀਂਹ ਦੇ ਪਾਣੀ ਦੀ ਸੰਭਾਲ, ਪਲਾਸਟਿਕ ਪ੍ਰਬੰਧਨ ਅਤੇ ਝੀਲਾਂ, ਪਾਰਕਾਂ ਅਤੇ ਲਾਇਬ੍ਰੇਰੀਆਂ ਦੇ ਨਿਰਮਾਣ ਵਿੱਚ ਵੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਨਸ਼ਿਆਂ ਵਿਰੁੱਧ ਮੁਹਿੰਮ ਵੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪਿੰਡ ਨੇ ਵੱਖ-ਵੱਖ ਖੇਤਰਾਂ ਵਿੱਚ ਅਸਾਧਾਰਨ ਤਰੱਕੀ ਦਿਖਾਈ ਹੈ। ਭੂਮੀਗਤ ਨਿਕਾਸੀ ਕਾਰਨ, ਪਿੰਡ ਨੂੰ ਡੇਂਗੂ ਅਤੇ ਮਲੇਰੀਆ ਦੀ ਕੋਈ ਸਮੱਸਿਆ ਨਹੀਂ ਹੈ। ਕੇਂਦਰੀ ਮੰਤਰੀ ਨੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਚੰਗੇ ਕੰਮਾਂ ਨੇ ਪਿੰਡ ਨੂੰ ਮਾਣ ਮਹਿਸੂਸ ਕਰਵਾਉਣ ਦਾ ਮੌਕਾ ਦਿੱਤਾ ਹੈ।

 

ਇਸ ਤੋਂ ਇਲਾਵਾ, ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਰਣਸਿੰਘ ਕਲਾਂ ਪਿੰਡ ਦੀ ਇਸ ਪਵਿੱਤਰ ਧਰਤੀ ਤੋਂ, ਉਹ ਭਾਰਤ ਦੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਹ ਰਣਸਿੰਘ ਕਲਾਂ ਪਿੰਡ ਵਿੱਚ ਪਰਾਲੀ ਪ੍ਰਬੰਧਨ ਦੇ ਇਸ ਸਫਲ ਪ੍ਰਯੋਗ ਨੂੰ ਅਪਣਾਉਣ, ਤਾਂ ਜੋ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਅਤੇ ਧਰਤੀ ਨੂੰ ਵੀ ਉਪਯੋਗੀ ਬਣਾਇਆ ਜਾ ਸਕੇ।

 

 

ਸ੍ਰੀ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਖੇਤੀਬਾੜੀ ਤਬਦੀਲੀ ਲਈ ਪੰਜ ਸਾਲਾਂ ਯੋਜਨਾਵਾਂ ਤਿਆਰ ਕਰਨ ਲਈ ਚੁਣੇ ਹੋਏ ਕਿਸਾਨ ਭਰਾਵਾਂ ਅਤੇ ਭੈਣਾਂ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ 22-23 ਦਸੰਬਰ ਨੂੰ ਇੱਕ ਵਿਚਾਰ-ਵਟਾਂਦਰਾ ਮੀਟਿੰਗ ਹੋਣ ਵਾਲੀ ਹੈ। ਪੇਂਡੂ ਵਿਕਾਸ ਦੇ ਖੇਤਰ ਵਿੱਚ ਵੀ ਇਸੇ ਤਰ੍ਹਾਂ ਦੇ ਯਤਨ ਕੀਤੇ ਜਾਣਗੇ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਛੋਟੇ ਕਿਸਾਨਾਂ ਵੱਲੋਂ ਵੀ ਮਸ਼ੀਨਾਂ ਦੀ ਖਰੀਦ ਨੂੰ ਲੈ ਕੇ ਪ੍ਰਸਤਾਵ ਮਿਲ ਰਹੇ ਹਨ, ਅਤੇ ਇਸ ਸਬੰਧ ਵਿੱਚ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਮ. ਐੱਲ. ਜਾਟ ਨੂੰ ਹਦਾਇਤ ਦਿੱਤੀ ਕਿ ਉਹ ਕਸਟਮ ਹਾਇਰਿੰਗ ਸੈਂਟਰ ਨੂੰ ਮਸ਼ੀਨੀਕਰਨ ਦੇ ਕੇਂਦਰ ਵਜੋਂ ਵੀ ਕੰਮ ਕਰਨ ਦਾ ਪ੍ਰਬੰਧ ਕਰਨ। ਉਨ੍ਹਾਂ ਨੇ ਮਸ਼ੀਨੀਕਰਨ ਸਬੰਧੀ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਹਰ ਛੋਟਾ ਕਿਸਾਨ ਮਸ਼ੀਨ ਨਹੀਂ ਖਰੀਦ ਸਕਦਾ, ਇਸ ਲਈ ਅਜਿਹੀ ਪ੍ਰਣਾਲੀ ਜ਼ਰੂਰੀ ਹੈ ਜਿਸ ਵਿੱਚ ਕਿਸਾਨ ਕੋਲ ਵਿਅਕਤੀਗਤ ਤੌਰ 'ਤੇ ਮਸ਼ੀਨ ਨਾ ਹੋਣ 'ਤੇ ਵੀ ਉਸ ਦਾ ਕੰਮ ਸਮੂਹ ਕੋਲ ਉਪਲਬਧ ਮਸ਼ੀਨ ਰਾਹੀਂ ਕੀਤਾ ਜਾ ਸਕੇ। ਅਜਿਹੀ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ ਜਿਸ ਵਿੱਚ ਕਿਸਾਨ ਕਿਰਾਏ 'ਤੇ ਮਸ਼ੀਨਾਂ ਲੈ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ।

 

ਸ੍ਰੀ ਚੌਹਾਨ ਨੇ "ਦਾਲਾਂ ‘ਤੇ ਆਤਮ-ਨਿਰਭਰਤਾ ਮਿਸ਼ਨ" ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਸਰਕਾਰ ਇਸ ਪਹਿਲਕਦਮੀ ਰਾਹੀਂ ਦਾਲਾਂ ਦੇ ਉਤਪਾਦਨ ਨੂੰ ਵਧਾਉਣ ਦੇ ਯਤਨ ਕਰ ਰਹੀ ਹੈ। ਜਿੱਥੇ ਵੀ ਦਾਲਾਂ ਉਗਾਈਆਂ ਜਾਂਦੀਆਂ ਹਨ, ਉੱਥੇ ਦਾਲਾਂ ਦੀਆਂ ਮਿੱਲਾਂ ਸਥਾਪਤ ਕਰਨ ਲਈ ਸਰਕਾਰ ਸਬਸਿਡੀ ਵੀ ਪ੍ਰਦਾਨ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਕਣਕ, ਮੱਕੀ ਅਤੇ ਝੋਨਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਖਰੀਦ ਰਹੀ ਹੈ ਅਤੇ ਅੱਗੇ ਵੀ ਯਕੀਨੀ ਤੌਰ 'ਤੇ ਅਜਿਹਾ ਕਰਨਾ ਜਾਰੀ ਰੱਖੇਗੀ। ਹਾਲਾਂਕਿ, ਇਸ ਦੇ ਨਾਲ-ਨਾਲ ਮਸੂਰ, ਤੂਰ, ਉੜਦ ਅਤੇ ਛੋਲਿਆਂ ਦਾ ਵੀ ਜਿੰਨਾ ਉਤਪਾਦਨ ਕਿਸਾਨ ਭੈਣ-ਭਰਾ ਕਰਨਗੇ ਉਸ ਨੂੰ ਵੀ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਵੀ ਖਰੀਦੇਗੀ। ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਦਿੱਤਾ ਜਾਵੇਗਾ।

 

ਅੰਤ ਵਿੱਚ, ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਗਿਆਨ ਦੇ ਕੇਂਦਰ ਵਾਂਗ ਹੈ। ਉਨ੍ਹਾਂ ਨੂੰ ਇੱਥੇ ਵਾਰ-ਵਾਰ ਆ ਕੇ ਸਿੱਖਣ ਦਾ ਮਨ ਕਰਦਾ ਹੈ। ਪੰਜਾਬ ਨੇ ਦੇਸ਼ ਨੂੰ ਖੇਤੀਬਾੜੀ ਵਿੱਚ ਬਹੁਤ ਕੁਝ ਸਿਖਾਇਆ ਹੈ। ਪੰਜਾਬ ਵਿੱਚ ਆ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਉਹ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ।

***

ਆਰਸੀ/ਏਆਰ


(Release ID: 2195605) Visitor Counter : 6