ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲੇ ਮੰਤਰਾਲੇ 22 ਨਵੰਬਰ, 2025 ਨੂੰ ਮੁੰਬਈ ਵਿੱਚ ਨੈਸ਼ਨਲ ਹੱਜ ਕਾਨਫਰੰਸ ਆਯੋਜਿਤ ਕਰੇਗਾ ਕਾਨਫਰੰਸ ਦਾ ਉਦੇਸ਼ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹੱਜ ਕਮੇਟੀਆਂ ਅਤੇ ਭਾਰਤੀ ਹੱਜ ਕਮੇਟੀ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਸਾਰੇ ਭਾਰਤੀ ਹੱਜ ਯਾਤਰੀਆਂ ਲਈ ਵਿਸ਼ਵ ਪੱਧਰੀ ਸੁਵਿਧਾਵਾਂ ਨੂੰ ਯਕੀਨੀ ਬਣਾਉਣਾ ਹੈ
Posted On:
21 NOV 2025 1:23PM by PIB Chandigarh
ਘੱਟ ਗਿਣਤੀ ਮਾਮਲੇ ਮੰਤਰਾਲੇ 22 ਨਵੰਬਰ, 2025 ਨੂੰ ਮੁੰਬਈ ਦੇ ਹੱਜ ਹਾਊਸ ਵਿੱਚ ਨੈਸ਼ਨਲ ਹੱਜ ਕਾਨਫਰੰਸ ਆਯੋਜਿਤ ਕਰੇਗਾ। ਇਸ ਕਾਨਫਰੰਸ ਦੀ ਪ੍ਰਧਾਨਗੀ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਡਾ. ਚੰਦਰਸ਼ੇਖਰ ਕੁਮਾਰ ਕਰਨਗੇ ਅਤੇ ਇਸ ਵਿੱਚ 2026 ਦੀਆਂ ਤਿਆਰੀਆਂ ਦੀ ਵਿਆਪਕ ਸਮੀਖਿਆ ਦੇ ਲਈ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੱਜ ਕਮੇਟੀਆਂ ਦੇ ਕਾਰਜਕਾਰੀ ਅਧਿਕਾਰੀ ਸ਼ਾਮਲ ਹੋਣਗੇ।
ਭਾਰਤ ਹਰ ਵਰ੍ਹੇ 1,75,000 ਤੋਂ ਵੱਧ ਹੱਜ ਯਾਤਰੀਆਂ ਨੂੰ ਭੇਜਦਾ ਹੈ ਅਤੇ ਕੇਂਦਰ ਸਰਕਾਰ ਸਾਰੇ ਭਾਰਤੀ ਹੱਜ ਯਾਤਰੀਆਂ ਲਈ ਸੁਰੱਖਿਅਤ, ਸਰਲ ਅਤੇ ਮਾਣਮੱਤੇ ਤੀਰਥਯਾਤਰਾ ਦਾ ਅਨੁਭਵ ਯਕੀਨੀ ਬਣਾਉਣ ਲਈ ਦ੍ਰਿੜ੍ਹਤਾ ਨਾਲ ਵਚਨਬੱਧ ਹੈ। ਭਾਰਤੀ ਹੱਜ ਕਮੇਟੀ ਘੱਟ ਗਿਣਤੀ ਮਾਮਲੇ ਮੰਤਰਾਲੇ ਦੀ ਅਗਵਾਈ ਹੇਠ ਤੀਰਥਯਾਤਰੀਆਂ ਲਈ ਸੁਵਿਧਾ, ਤਾਲਮੇਲ ਅਤੇ ਸਰਵਿਸ ਡਿਲੀਵਰੀ ਨੂੰ ਸੁਚਾਰੂ ਬਣਾਉਣ ਲਈ ਪੂਰੇ ਸਾਲ ਕੰਮ ਕਰਦੀ ਹੈ। ਕੱਲ੍ਹ ਦੀ ਕਾਨਫਰੰਸ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੱਜ ਕਮੇਟੀਆਂ ਅਤੇ ਭਾਰਤੀ ਹੱਜ ਕਮੇਟੀ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮਹੱਤਵਪੂਰਨ ਸੰਚਾਲਨ ਗਤੀਵਿਧੀਆਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ‘ਤੇ ਕੇਂਦ੍ਰਿਤ ਹੋਵੇਗੀ। ਪ੍ਰਮੁੱਖ ਏਜੰਡਾ ਵਿਸ਼ਿਆਂ ਵਿੱਚ ਸ਼ਾਮਲ ਹਨ:
ਰਿਹਾਇਸ਼ ਅਤੇ ਲੌਜਿਸਟਿਕਸ
ਆਵਾਜਾਈ ਅਤੇ ਸਮਾਨ ਸੰਭਾਲਣਾ
-
ਤੀਰਥਯਾਤਰੀਆਂ ਦੀ ਸੁਚਾਰੂ ਆਵਾਜਾਈ ਲਈ ਸਿਸਟਮ ਨੂੰ ਮਜ਼ਬੂਤ ਕਰਨਾ।
-
ਕੁਸ਼ਲ, ਸੁਰੱਖਿਅਤ ਅਤੇ ਸਮੇਂ ਸਿਰ ਸਮਾਨ ਸੰਭਾਲਣ ਸਬੰਧੀ ਪ੍ਰੋਟੋਕਲ ਨੂੰ ਯਕੀਨੀ ਬਣਾਉਣਾ।
ਹੱਜ ਸਹਾਇਕਾਂ ਅਤੇ ਨਿਰੀਖਕਾਂ ਦੀ ਟ੍ਰੇਨਿੰਗ
-
ਟ੍ਰੇਨਿੰਗ ਮੌਡਿਊਲ ਅਤੇ ਤਿਆਰੀਆਂ ਦਾ ਮੁਲਾਂਕਣ।
-
ਸਰਵਿਸ ਡਿਲੀਵਰੀ, ਅਨੁਸ਼ਾਸਨ ਅਤੇ ਸੰਚਾਲਨ ਪ੍ਰੋਟੋਕੋਲ ਦੀ ਪਾਲਣਾ ‘ਤੇ ਜ਼ੋਰ।
ਮੈਡੀਕਲ ਦੀ ਤਿਆਰੀ
-
ਸਾਰੇ ਤੀਰਥਯਾਤਰੀਆਂ ਦੀ ਵਿਆਪਕ ਮੈਡੀਕਲ ਸਕ੍ਰੀਨਿੰਗ।
-
ਕੇਐੱਸਏ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਟੀਕਾਕਰਣ ਅਤੇ ਪ੍ਰਮਾਣਨ ਪ੍ਰਕਿਰਿਆਵਾਂ।
-
ਮੈਡੀਕਲ ਟੀਮਾਂ ਅਤੇ ਸਹਾਇਕ ਕਰਮਚਾਰੀਆਂ ਦੀ ਤੈਨਾਤੀ, ਤੁਰੰਤ ਅਤੇ ਪ੍ਰਭਾਵਸ਼ਾਲੀ ਤਾਲਮੇਲ।
ਇਸ ਕਾਨਫਰੰਸ ਦਾ ਉਦੇਸ਼ ਨੁਕਸਾਂ ਦੀ ਪਛਾਣ ਕਰਨਾ, ਪ੍ਰਕਿਰਿਆਵਾਂ ਨੂੰ ਸੁਚਾਰੂ ਕਰਨਾ ਅਤੇ ਅੰਤਰ-ਏਜੰਸੀ ਸਹਿਯੋਗ ਨੂੰ ਵਧਾਉਣਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੱਜ 2026 ਸੁਰੱਖਿਆ, ਕੁਸ਼ਲਤਾ ਅਤੇ ਦੇਖਭਾਲ ਦੇ ਉੱਚ-ਪੱਧਰ ਦੇ ਮਾਪਦੰਡਾਂ ਨਾਲ ਆਯੋਜਿਤ ਕੀਤਾ ਜਾਵੇ।
ਮੰਤਰਾਲਾ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਅਤੇ ਸਾਰੇ ਭਾਰਤੀ ਹੱਜ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਆਪਣੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦਾ ਹੈ। ਇਸ ਕਾਨਫਰੰਸ ਦੇ ਨਤੀਜਿਆਂ ਨਾਲ ਆਉਣ ਵਾਲੀਆਂ ਹੱਜ ਸੈਸ਼ਨ ਦੀਆਂ ਸਮੁੱਚੀਆਂ ਤਿਆਰੀਆਂ ਦੇ ਵਧੇਰੇ ਮਜ਼ਬੂਤ ਹੋਣ ਦੀ ਉਮੀਦ ਹੈ।
************
ਏਕੇ/ਐੱਮਆਰ
(Release ID: 2193945)
ਵਿਜ਼ੀਟਰ ਕਾਊਂਟਰ : 20