ਗ੍ਰਹਿ ਮੰਤਰਾਲਾ
azadi ka amrit mahotsav

ਆਫ਼ਤ ਸੂਚਨਾ ਪ੍ਰਬੰਧਨ ਦੇ ਵਿਕਾਸ ਲਈ ਏਸ਼ੀਆਈ ਅਤੇ ਪ੍ਰਸ਼ਾਂਤ ਕੇਂਦਰ (ਏਪੀਡੀਆਈਐੱਮ) ਦਾ 10ਵਾਂ ਸੈਸ਼ਨ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਗਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਜੋਖਮ ਮੁਲਾਂਕਣ, ਸ਼ੁਰੂਆਤੀ ਚੇਤਾਵਨੀ ਪ੍ਰਸਾਰ ਅਤੇ ਜਲਵਾਯੂ-ਲਚਕੀਲਾ ਬੁਨਿਆਦੀ ਢਾਂਚਾ ਯੋਜਨਾਬੰਦੀ ਨੂੰ ਕਵਰ ਕਰਨ ਵਾਲੇ ਇੱਕ ਵਿਆਪਕ ਸਮਰੱਥਾ-ਨਿਰਮਾਣ ਏਜੰਡੇ ਦੀ ਅਗਵਾਈ ਕਰੇਗਾ - ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ

ਭਾਰਤ ਨੇ ਏਸ਼ੀਆ-ਪ੍ਰਸ਼ਾਂਤ ਵਿੱਚ ਆਫ਼ਤ ਅਤੇ ਜਲਵਾਯੂ ਜੋਖਮਾਂ ਨੂੰ ਘਟਾਉਣ ਲਈ ਏਪੀਡੀਆਈਐੱਮ ਅਤੇ ਖੇਤਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਆਪਣੇ ਸਮਰਪਣ ਦੀ ਪੁਸ਼ਟੀ ਕੀਤੀ

ਯੂਐੱਨ ਈਐੱਸਸੀਏਪੀ, ਏਪੀਡੀਆਈਐੱਮ ਅਤੇ ਹੋਰ ਬਹੁ-ਪੱਖੀ ਫੋਰਮਾਂ ਨਾਲ ਭਾਈਵਾਲੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਫ਼ਤ ਜੋਖਮ ਘਟਾਉਣ ਲਈ 10-ਨੁਕਾਤੀ ਏਜੰਡੇ ਨਾਲ ਨਿਰਦੇਸ਼ਿਤ ਹੈ

ਇਹ ਸੈਸ਼ਨ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਆਫ਼ਤ ਜੋਖਮ ਘਟਾਉਣ ਲਈ ਖੇਤਰੀ ਸਹਿਯੋਗ ਨੂੰ ਵਧਾਉਣ ਅਤੇ ਨਵੀਨਤਾਕਾਰੀ ਰਣਨੀਤੀਆਂ ਨੂੰ ਲਾਗੂ ਕਰਨ ਦੀ ਸਾਂਝੀ ਵਚਨਬੱਧਤਾ ਨਾਲ ਸਮਾਪਤ ਹੋਇਆ

Posted On: 22 NOV 2025 9:42AM by PIB Chandigarh

ਆਫ਼ਤ ਸੂਚਨਾ ਪ੍ਰਬੰਧਨ ਦੇ ਵਿਕਾਸ ਲਈ ਏਸ਼ੀਆਈ ਅਤੇ ਪ੍ਰਸ਼ਾਂਤ ਕੇਂਦਰ (ਏਪੀਡੀਆਈਐੱਮ) ਦਾ 10ਵਾਂ ਸੈਸ਼ਨ ਸੰਮਲਿਤ ਆਫ਼ਤ ਜੋਖਮ ਡੇਟਾ ਗਵਰਨੈਂਸ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਗਿਆ। ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਅਤੇ ਆਫ਼ਤ ਪ੍ਰਬੰਧਨ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਕੀਤੀ। ਵਫ਼ਦ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੇ ਮੈਂਬਰ ਅਤੇ ਵਿਭਾਗ ਮੁਖੀ ਸ਼੍ਰੀ ਰਾਜੇਂਦਰ ਸਿੰਘ ਅਤੇ ਐੱਨਡੀਐੱਮਏ ਦੇ ਸਕੱਤਰ ਸ਼੍ਰੀ ਮਨੀਸ਼ ਭਾਰਦਵਾਜ ਵੀ ਸ਼ਾਮਲ ਸਨ।

ਆਪਣੇ ਉਦਘਾਟਨੀ ਭਾਸ਼ਣ ਵਿੱਚ, ਸ਼੍ਰੀ ਨਿਤਿਆਨੰਦ ਰਾਏ ਨੇ ਖੇਤਰੀ ਆਫ਼ਤ ਪ੍ਰਤੀਰੋਧਕਤਾ ਅਤੇ ਸਹਿਯੋਗ ਪ੍ਰਤੀ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਪ੍ਰਧਾਨਗੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ, ਭਾਰਤ ਜੋਖਮ ਮੁਲਾਂਕਣ, ਭੂ-ਸਥਾਨਕ ਐਪਲੀਕੇਸ਼ਨਾਂ, ਪ੍ਰਭਾਵ-ਅਧਾਰਿਤ ਭਵਿੱਖਬਾਣੀ, ਸ਼ੁਰੂਆਤੀ ਚੇਤਾਵਨੀ ਪ੍ਰਸਾਰ, ਅਤੇ ਜਲਵਾਯੂ-ਪ੍ਰਤੀਰੋਧੀ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਨੂੰ ਕਵਰ ਕਰਨ ਵਾਲੇ ਇੱਕ ਵਿਆਪਕ ਸਮਰੱਥਾ-ਨਿਰਮਾਣ ਏਜੰਡੇ ਦੀ ਅਗਵਾਈ ਕਰੇਗਾ।

ਭਾਰਤ ਨੇ ਏਸ਼ੀਆ-ਪ੍ਰਸ਼ਾਂਤ ਵਿੱਚ ਆਫ਼ਤ ਅਤੇ ਜਲਵਾਯੂ ਜੋਖਮਾਂ ਨੂੰ ਘਟਾਉਣ ਲਈ ਏਪੀਡੀਆਈਐੱਮ ਅਤੇ ਖੇਤਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਆਪਣੇ ਸਮਰਪਣ ਦੀ ਪੁਸ਼ਟੀ ਕੀਤੀ। ਯੂਐੱਨ ਈਐੱਸਸੀਏਪੀ, ਏਪੀਡੀਆਈਐੱਮ ਅਤੇ ਹੋਰ ਬਹੁ-ਪੱਖੀ ਫੋਰਮਾਂ ਨਾਲ ਸਾਂਝੇਦਾਰੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਫ਼ਤ ਜੋਖਮ ਘਟਾਉਣ ਲਈ 10-ਨੁਕਾਤੀ ਏਜੰਡੇ ਤੋਂ ਨਿਰਦੇਸ਼ਿਤ ਹੈ। ਇਹ ਏਜੰਡਾ ਸਥਾਨਕ ਪੱਧਰ 'ਤੇ ਨਿਵੇਸ਼, ਤਕਨਾਲੋਜੀ ਦਾ ਲਾਭ ਉਠਾਉਣ, ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਵਿਚਕਾਰ ਨੈੱਟਵਰਕਾਂ ਨੂੰ ਉਤਸ਼ਾਹਿਤ ਕਰਨ, ਜੋਖਮ ਡੇਟਾ ਨੂੰ ਮਜ਼ਬੂਤ ​​ਕਰਨ ਅਤੇ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦਾ ਹੈ।

ਇਹ ਸੈਸ਼ਨ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਆਫ਼ਤ ਜੋਖਮ ਘਟਾਉਣ ਲਈ ਖੇਤਰੀ ਸਹਿਯੋਗ ਨੂੰ ਵਧਾਉਣ ਅਤੇ ਨਵੀਨਤਾਕਾਰੀ ਰਣਨੀਤੀਆਂ ਨੂੰ ਲਾਗੂ ਕਰਨ ਦੀ ਸਾਂਝੀ ਵਚਨਬੱਧਤਾ ਨਾਲ ਸਮਾਪਤ ਹੋਇਆ। ਵਿਚਾਰ-ਵਟਾਂਦਰੇ ਦੌਰਾਨ, ਗਵਰਨਿੰਗ ਕੌਂਸਲ ਦੇ ਖ਼ਾਸ ਏਜੰਡੇ ਵਿੱਚ ਏਪੀਡੀਆਈਐੱਮ 'ਤੇ ਪਿਛਲੇ ਸਾਲ ਦੀਆਂ ਗਤੀਵਿਧੀਆਂ; 2026 ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਰਣਨੀਤਕ ਕਾਰਜ ਯੋਜਨਾ 20206-2030 'ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਦੇ ਨਤੀਜੇ ਏਪੀਡੀਆਈਐੱਮ ਦੇ ਸਮੁੱਚੇ ਕਾਰਜ ਪ੍ਰੋਗਰਾਮ ਨੂੰ ਸੇਂਦਾਈ ਫਰੇਮਵਰਕ ਅਤੇ ਟਿਕਾਊ ਵਿਕਾਸ ਲਈ 2030 ਏਜੰਡੇ ਦੇ ਟੀਚਿਆਂ ਨੂੰ ਅੱਗੇ ਵਧਾਉਣ ਵਿੱਚ ਵੀ ਯੋਗਦਾਨ ਪਾਉਣਗੇ।

ਗਵਰਨਿੰਗ ਕੌਂਸਲ ਦੇ ਦਸਵੇਂ ਸੈਸ਼ਨ ਵਿੱਚ ਬੰਗਲਾਦੇਸ਼, ਈਰਾਨ, ਮਾਲਦੀਵ, ਕਜ਼ਾਕਿਸਤਾਨ, ਮੰਗੋਲੀਆ ਅਤੇ ਤੁਰਕੀ ਸਮੇਤ ਮੈਂਬਰ ਦੇਸ਼ਾਂ ਦੇ ਵਫ਼ਦ ਮੁਖੀਆਂ ਅਤੇ ਪ੍ਰਤੀਨਿਧੀਆਂ ਦੇ ਨਾਲ-ਨਾਲ ਤਾਜਕਿਸਤਾਨ ਦੇ ਅਬਜ਼ਰਵਰ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਸੈਸ਼ਨ ਵਿੱਚ ਏਸ਼ੀਆ ਅਤੇ ਪ੍ਰਸ਼ਾਂਤ ਲਈ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕਮਿਸ਼ਨ (ਯੂਐੱਨ ਈਐੱਸਸੀਏਪੀ) ਦੇ ਪ੍ਰਸ਼ਾਸਨ ਨਿਦੇਸ਼ਕ ਮਿਸਟਰ ਸਟੀਫਨ ਕੂਪਰ; ਏਪੀਡੀਆਈਐੱਮ ਦੀ ਨਿਦੇਸ਼ਕ ਮਿਸ ਲੇਟੀਜ਼ੀਆ ਰੋਸਾਨੋ; ਏਪੀਡੀਆਈਐੱਮ ਦੇ ਸੀਨੀਅਰ ਕੋਆਰਡੀਨੇਟਰ ਸ਼੍ਰੀ ਮੁਸਤਫਾ ਮੋਹਨਘੇਘ; ਅਤੇ ਏਪੀਡੀਆਈਐੱਮ ਸਕੱਤਰੇਤ, ਈਰਾਨ, ਅਤੇ ਨਿਗਰਾਨ ਸੰਗਠਨਾਂ ਦੇ ਹੋਰ ਅਧਿਕਾਰੀ  ਵੀ ਸ਼ਾਮਲ ਹੋਏ।

*****

ਆਰਕੇ/ਆਰਆਰ/ਪੀਐੱਸ 


(Release ID: 2193070) ਵਿਜ਼ੀਟਰ ਕਾਊਂਟਰ : 29