ਵਿੱਤ ਮੰਤਰਾਲਾ
ਵਿੱਤੀ ਸੇਵਾ ਵਿਭਾਗ ਸਕੱਤਰ ਨੇ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ, ਵਣਜ ਵਿਭਾਗ ਅਤੇ ਰਿਜ਼ਰਵ ਬੈਂਕ ਦੇ ਮੈਂਬਰ ਮੰਤਰਾਲਿਆਂ ਦੇ ਨਾਲ ਅੰਤਰ-ਵਿਭਾਗੀ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਮੀਟਿੰਗ ਵਿੱਚ ਭਾਰਤ ਵਿੱਚ ਵਿਦੇਸ਼ੀ ਬੈਂਕਾਂ ਦੀ ਬ੍ਰਾਂਚ, ਪ੍ਰਤੀਨਿਧੀ ਦਫ਼ਤਰ ਅਤੇ ਸਹਾਇਕ ਸ਼ਾਖਾ ਖੋਲ੍ਹਣ ‘ਤੇ ਚਰਚਾ ਹੋਈ
प्रविष्टि तिथि:
20 NOV 2025 2:38PM by PIB Chandigarh
ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਦੇ ਸਕੱਤਰ, ਸ਼੍ਰੀ ਐੱਮ. ਨਾਗਰਾਜੂ ਨੇ ਅੱਜ ਅੰਤਰ-ਵਿਭਾਗੀ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ, ਵਣਜ ਵਿਭਾਗ ਅਤੇ ਰਿਜ਼ਰਵ ਬੈਂਕ ਦੇ ਮੈਂਬਰ ਮੰਤਰਾਲੇ ਸ਼ਾਮਲ ਰਹੇ।

ਅੰਤਰ ਵਿਭਾਗੀ ਕਮੇਟੀ ਨੇ ਇਹ ਮੀਟਿੰਗ ਰਿਜ਼ਰਵ ਬੈਂਕ ਤੋਂ ਮਿਲੇ ਪ੍ਰਸਤਾਵਾਂ ‘ਤੇ ਵਿਚਾਰ-ਵਟਾਂਦਰੇ ਕਰਨ ਲਈ ਬੁਲਾਈ ਸੀ। ਇਹ ਪ੍ਰਸਤਾਵ ਭਾਰਤ ਵਿੱਚ ਵਿਦੇਸ਼ੀ ਬੈਂਕਾਂ ਦੀ ਬ੍ਰਾਂਚ, ਪ੍ਰਤੀਨਿਧੀ ਦਫ਼ਤਰ ਅਤੇ ਸਹਿਯੋਗੀ ਸ਼ਾਖਾਵਾਂ ਖੋਲ੍ਹਣ ਨਾਲ ਸਬੰਧਿਤ ਸਨ। ਇਸ ਦੇ ਨਾਲ ਹੀ, ਕਮੇਟੀ ਨੇ ਅਜਿਹੇ ਹੀ ਪ੍ਰਬੰਧਾਂ ਰਾਹੀਂ ਵਿਦੇਸ਼ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਭਾਰਤੀ ਬੈਂਕਾਂ ਦੇ ਪ੍ਰਸਤਾਵਾਂ ਦੀ ਵੀ ਸਮੀਖਿਆ ਕੀਤੀ।
ਇਸ ਤੋਂ ਇਲਾਵਾ, ਅੰਤਰ ਵਿਭਾਗੀ ਕਮੇਟੀ ਨੇ ਭਾਰਤ ਵਿੱਚ ਆਪਣੀ ਮੌਜੂਦਾ ਸ਼ਾਖਾ ਨੂੰ ਦੂਸਰੀ ਥਾਂ ਲੈ ਜਾਣ ਲਈ ਵਿਦੇਸ਼ੀ ਬੈਂਕਾਂ ਦੀ ਇਜ਼ਾਜਤ ਨਾਲ ਮੰਗ ਪੱਤਰ ਦੀ ਜਾਂਚ ਕੀਤੀ। ਉਚਿਤ ਸੋਚ-ਵਿਚਾਰ ਦੇ ਬਾਅਦ, ਕਮੇਟੀ ਨੇ ਪ੍ਰਾਪਤ ਪ੍ਰਸਤਾਵਾਂ ਦੀ ਸਿਫਾਰਿਸ਼ ਕੀਤੀ।
ਅੰਤਰ ਵਿਭਾਗੀ ਕਮੇਟੀ, ਵਿੱਤੀ ਸੇਵਾਵਾਂ ਵਿਭਾਗ ਦੇ ਤਹਿਤ ਕੰਮ ਕਰਦੀ ਹੈ। ਇਹ ਵਿਦੇਸ਼ੀ ਅਤੇ ਘਰੇਲੂ ਦੋਵਾਂ ਤਰ੍ਹਾਂ ਦੇ ਬੈਂਕਾਂ ਨਾਲ ਅਜਿਹੇ ਪ੍ਰਸਤਾਵਾਂ ਦੀ ਜਾਂਚ ਕਰਨ ਲਈ ਨੋਡਲ ਅਥਾਰਿਟੀ ਦੇ ਤੌਰ ‘ਤੇ ਕੰਮ ਕਰਦੀ ਹੈ। ਆਪਣੀਆਂ ਸਿਫਾਰਿਸ਼ਾਂ ‘ਤੇ ਪਹੁੰਚਣ ਤੋਂ ਪਹਿਲਾੰ, ਕਮੇਟੀ ਪੂਰੀ ਅਤੇ ਆਮ ਸਹਿਮਤੀ ‘ਤੇ ਅਧਾਰਿਤ ਤਰੀਕੇ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਵਣਜ ਵਿਭਾਗ ਸਮੇਤ ਮੈਂਬਰ ਮੰਤਰਾਲਿਆਂ ਨਾਲ ਸਲਾਹ ਕਰਦੀ ਹੈ।
*****
ਐੱਨਬੀ/ਪੀਕੇ
(रिलीज़ आईडी: 2192487)
आगंतुक पटल : 29