ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ 2025 ਸ਼ਾਨਦਾਰ ਪਰੇਡ ਅਤੇ ਸੱਭਿਆਚਾਰਕ ਪ੍ਰਦਰਸ਼ਨ ਦੇ ਨਾਲ ਸ਼ੁਰੂਆਤ ਲਈ ਪੂਰੀ ਤਰ੍ਹਾਂ ਨਾਲ ਤਿਆਰ
ਗੋਆ ਇਫੀ ਵਿੱਚ ਫਿਲਮ ਸਕ੍ਰੀਨਿੰਗ, ਸੱਭਿਆਚਾਰਕ ਅਤੇ ਫਿਲਮ ਉਦਯੋਗ ਨਾਲ ਜੁੜੇ ਪ੍ਰੋਗਰਾਮਾਂ ਲਈ ਤਿਆਰ
ਗੋਆ 20 ਤੋਂ 28 ਨਵੰਬਰ ਤੱਕ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਦੀ ਮੇਜ਼ਬਾਨੀ ਲਈ ਤਿਆਰ ਹੈ। ਨੌਂ ਦਿਨਾਂ ਤੱਕ ਚੱਲਣ ਨਾਲੇ ਇਸ ਫੈਸਟੀਵਲ ਵਿੱਚ ਫਿਲਮ ਸਕ੍ਰੀਨਿੰਗ, ਸੱਭਿਆਚਾਰਕ ਅਤੇ ਫਿਲਮ ਉਦਯੋਗ ਨਾਲ ਜੁੜੇ ਪ੍ਰੋਗਰਾਮ ਸ਼ਾਮਲ ਹੋਣਗੇ। ਇਸ ਫੈਸਟੀਵਲ ਦੀ ਸ਼ੁਰੂਆਤ ਕੱਲ੍ਹ ਇੱਕ ਸ਼ਾਨਦਾਰ ਪਰੇਡ ਦੇ ਨਾਲ ਹੋਵੇਗੀ ਜਿਸ ਵਿੱਚ ਆਂਧਰ ਪ੍ਰਦੇਸ਼, ਹਰਿਆਣਾ ਅਤੇ ਗੋਆ ਦੀਆਂ ਝਾਂਕੀਆਂ ਹੋਣਗੀਆਂ। ਨਾਲ ਹੀ ਫਿਲਮ ਸਟੂਡੀਓ ਦਾ ਡਿਸਪਲੇ ਅਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੁਆਰਾ 50 ਵਰ੍ਹਿਆਂ ਦੀਆਂ ਉਪਲਬਧੀਆਂ ‘ਤੇ ਅਧਾਰਿਤ ਝਾਕੀਆਂ ਵੀ ਹੋਣਗੀਆਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਕਲਾਕਾਰ ਵੀ ਇਸ ਪਰੇਡ ਵਿੱਚ ਹਿੱਸਾ ਲੈਣਗੇ।
ਨੌਂ ਦਿਨਾਂ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿੱਚ ਫਿਲਮ ਸਕ੍ਰੀਨਿੰਗ, ਸੱਭਿਆਚਾਰਕ ਅਤੇ ਫਿਲਮ ਉਦਯੋਗ ਨਾਲ ਜੁੜੇ ਪ੍ਰੋਗਰਾਮ ਹੋਣਗੇ। ਇਸ ਲਈ ਪੂਰੇ ਗੋਆ ਵਿੱਚ ਤਿਆਰੀਆਂ ਜ਼ੋਰਾਂ ‘ਤੇ ਹਨ। ਪ੍ਰਤੀਨਿਧੀ, ਸਹਿਭਾਗੀ ਅਤੇ ਵਿਜ਼ੀਟਰਾਂ ਨੂੰ ਇੱਕ ਮਜ਼ੇਦਾਰ ਤਜ਼ਰਬਾ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
WGMF.jpeg)













ਇਫੀ ਬਾਰੇ
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਦੱਖਣੀ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਫਿਲਮ ਫੈਸਟੀਵਲ ਹੈ। ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ ਗੋਆ (ESG) ਮਿਲ ਕੇ ਇਸ ਫੈਸਟੀਵਲ ਦਾ ਆਯੋਜਨ ਕਰਦੇ ਹਨ। ਇਹ ਫੈਸਟੀਵਲ ਗਲੋਬਲ ਸਿਨੇਮਾ ਦਾ ਮੁੱਖ ਕੇਂਦਰ ਬਣ ਗਿਆ ਹੈ - ਜਿੱਥੇ ਸਾਹਸੀ ਅਭਿਆਸਾਂ ਨਾਲ ਕਲਾਸਿਕ ਫਿਲਮਾਂ ਦਾ ਪੁਨਰ ਨਿਰਮਾਣ ਹੁੰਦਾ ਹੈ ਅਤੇ ਮਹਾਨ ਹਸਤੀਆਂ ਨਵੇਂ ਕਲਾਕਾਰਾਂ ਦੇ ਨਾਲ ਮੰਚ ਸਾਂਝਾ ਕਰਦੀਆਂ ਹਨ।
ਇਫੀ ਨੂੰ ਜੋ ਚੀਜ਼ ਅਸਲ ਵਿੱਚ ਸ਼ਾਨਦਾਰ ਬਣਾਉਂਦੀ ਹੈ, ਉਹ ਹੈ-ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਜੋਸ਼ ਨਾਲ ਲਬਰੇਜ਼ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20-28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟ ‘ਤੇ ਆਯੋਜਿਤ ਹੋਣ ਵਾਲਾ 56ਵਾਂ ਫਿਲਮ ਫੈਸਟੀਵਲ ਕਈ ਭਾਸ਼ਾਵਾਂ, ਫਿਲਮ ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਸਾਨਦਾਰ ਲੜੀ ਪੇਸ਼ ਕਰਦਾ ਹੈ। ਯਾਨੀ ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।
* * *
PIB IFFI CAST AND CREW | ਐਡਗਰ ਕੋਏਲਹੋ/ਦਰਸ਼ਨਾ ਰਾਣੇ| IFFI 56 - 016
Release ID:
2192204
| Visitor Counter:
3