ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸ਼੍ਰਮ ਸ਼ਕਤੀ ਨੀਤੀ-2025 ਦੇ ਖਰੜੇ 'ਤੇ ਤਿੰਨ-ਪੱਖੀ ਸਲਾਹ-ਮਸ਼ਵਰੇ ਦੀ ਪ੍ਰਧਾਨਗੀ ਕੀਤੀ
ਡਾ. ਮਾਂਡਵੀਆ ਨੇ ਕਾਮਿਆਂ ਦੀ ਭਲਾਈ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਦੇਸ਼ ਦੇ ਰਾਸ਼ਟਰੀ ਕਿਰਤ ਅਤੇ ਰੁਜ਼ਗਾਰ ਨੀਤੀ ਖਰੜੇ ਨੂੰ ਸਮ੍ਰਿੱਧ ਬਣਾਉਣ ਲਈ ਮਾਲਕ ਸੰਗਠਨਾਂ ਅਤੇ ਟ੍ਰੇਡ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੇ ਸੁਝਾਵਾਂ ਦਾ ਸਵਾਗਤ ਕੀਤਾ
Posted On:
13 NOV 2025 5:12PM by PIB Chandigarh
ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਮਾਲਕਾਂ ਦੀਆਂ ਐਸੋਸੀਏਸ਼ਨਾਂ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ (ਸੀਟੀਯੂ) ਦੇ ਪ੍ਰਤੀਨਿਧੀਆਂ ਨਾਲ ਸ਼੍ਰਮ ਸ਼ਕਤੀ ਨੀਤੀ-2025 (ਰਾਸ਼ਟਰੀ ਕਿਰਤ ਅਤੇ ਰੁਜ਼ਗਾਰ ਨੀਤੀ) ਦੇ ਖਰੜੇ 'ਤੇ ਤਿੰਨ-ਪੱਖੀ ਸਲਾਹ-ਮਸ਼ਵਰੇ ਦੀ ਪ੍ਰਧਾਨਗੀ ਕੀਤੀ।
ਕਿਰਤ ਅਤੇ ਰੁਜ਼ਗਾਰ ਸਕੱਤਰ ਸ਼੍ਰੀਮਤੀ ਵੰਦਨਾ ਗੁਰਨਾਨੀ ਨੇ ਖਰੜੇ ਦੀ ਨੀਤੀ ਦੀ ਸਮੀਖਿਆ ਦੇ ਨਾਲ-ਨਾਲ ਸਲਾਹ-ਮਸ਼ਵਰੇ ਦਾ ਸੰਦਰਭ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰਮ ਸ਼ਕਤੀ ਨੀਤੀ-2025 ਇੱਕ ਨਿਰਪੱਖ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਲੇਬਰ ਈਕੋ-ਸਿਸਟਮ ਲਈ ਭਾਰਤ ਦੇ ਨਵੇਂ ਦ੍ਰਿਸ਼ਟੀਕੋਣ ਨੂੰ ਸਪਸ਼ਟ ਕਰਦੀ ਹੈ ਜੋ ਉਤਪਾਦਕਤਾ, ਇਨੋਵੇਸ਼ਨ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਹਰੇਕ ਕਰਮਚਾਰੀ ਦੇ ਸਨਮਾਨ ਨੂੰ ਬਰਕਰਾਰ ਰੱਖਦੀ ਹੈ।

ਡਾ. ਮਨਸੁਖ ਮਾਂਡਵੀਆ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮੂਹਿਕ ਉਦੇਸ਼ ਇੱਕ ਸਮਾਨ ਅਤੇ ਲਚਕਦਾਰ ਕਾਰਜ ਪ੍ਰਣਾਲੀ ਲਈ ਸਭ ਤੋਂ ਵਧੀਆ ਸੰਭਵ ਦ੍ਰਿਸ਼ਟੀ ਦਸਤਾਵੇਜ਼ ਵਿਕਸਿਤ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰਨਾ ਹੈ। ਸਾਰੇ ਹਿਤਧਾਰਕ ਦਾ ਸਾਂਝਾ ਉਦੇਸ਼ ਕਾਮਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਕਰਨ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਮਾਲਕ ਸੰਗਠਨਾਂ ਅਤੇ ਟ੍ਰੇਡ ਯੂਨੀਅਨਾਂ ਦੇ ਪ੍ਰਤੀਨਿਧੀਆਂ ਤੋਂ ਡਰਾਫਟ ਨੀਤੀ 'ਤੇ ਸੁਝਾਵਾਂ ਦਾ ਸਵਾਗਤ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸਬੰਧਿਤ ਖੇਤਰਾਂ ਵਿੱਚ ਉਨ੍ਹਾਂ ਦੇ ਵਿਆਪਕ ਅਨੁਭਵ ਨੂੰ ਦਰਸਾਉਣ ਵਾਲੇ ਉਨ੍ਹਾਂ ਦੀ ਸੁਝਾਅ ਨੀਤੀ ਖਰੜੇ ਨੂੰ ਸਮ੍ਰਿੱਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਡਾ. ਮਨਸੁਖ ਮਾਂਡਵੀਆ ਨੇ ਇਹ ਵੀ ਕਿਹਾ ਕਿ ਡਰਾਫਟ ਨੀਤੀ ਵਿੱਚ ਹਿਤਧਾਰਕਾਂ ਤੋਂ ਪ੍ਰਾਪਤ ਸੁਝਾਵਾਂ ਦੇ ਅਧਾਰ 'ਤੇ ਸੋਧਾਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੀਤੀ ਨੂੰ ਕਈ ਦੌਰ ਦੇ ਸਲਾਹ-ਮਸ਼ਵਰੇ ਤੋਂ ਬਾਅਦ, ਲੋੜ ਅਨੁਸਾਰ ਢੁਕਵੇਂ ਸੁਧਾਰ ਸ਼ਾਮਲ ਕਰਨ ਤੋਂ ਬਅਦ ਹੀ ਅੰਤਿਮ ਰੂਪ ਦਿੱਤਾ ਜਾਵੇਗਾ ।
ਸਾਰੀਆਂ ਕੇਂਦਰੀ ਟ੍ਰੇਡ ਯੂਨੀਅਨਾਂ (ਸੀਟੀਯੂਜ਼) ਅਤੇ ਮਾਲਕ ਸਮੂਹਾਂ ਦੇ ਪ੍ਰਤੀਨਿਧੀਆਂ ਨੇ ਇੱਕ ਦੂਰਦਰਸ਼ੀ, ਵਿਆਪਕ ਨੀਤੀਗਤ ਢਾਂਚਾ ਤਿਆਰ ਕਰਨ ਵਿੱਚ ਮੰਤਰਾਲੇ ਦੇ ਯਤਨਾਂ ਅਤੇ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਸਾਰਿਆਂ ਨੇ ਨੀਤੀ ਦੇ ਦ੍ਰਿਸ਼ਟੀਕੋਣ ਅਤੇ ਮਿਸ਼ਨ, ਸੰਵਿਧਾਨ ਵਿੱਚ ਇਸ ਦੀ ਮਜ਼ਬੂਤ ਨੀਂਹ, ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੇ ਮਿਆਰਾਂ ਅਤੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਨਾਲ ਇਸ ਦੀ ਇਕਸਾਰਤਾ ਦਾ ਸਵਾਗਤ ਕੀਤਾ। ਕੇਂਦਰੀ ਟ੍ਰੇਡ ਯੂਨੀਅਨਾਂ ਨੇ ਆਪਣੇ ਪਹਿਲਾਂ ਦੇ ਸੁਝਾਵਾਂ ਨੂੰ ਦੁਹਰਾਇਆ ਅਤੇ ਵਰਕਰ ਸੁਰੱਖਿਆ, ਸਮਾਜਿਕ ਸੁਰੱਖਿਆ ਡਿਲੀਵਰੀ, ਸ਼ਿਕਾਇਤ ਨਿਵਾਰਣ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਪੇਸ਼ ਕੀਤੇ। ਮਾਲਕ ਸੰਸਥਾਵਾਂ ਨੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ, ਰੁਜ਼ਗਾਰ ਸਿਰਜਣ ਨੂੰ ਸਮਰੱਥ ਬਣਾਉਣ, ਪਾਲਣਾ ਨੂੰ ਸਰਲ ਬਣਾਉਣ ਅਤੇ ਨਿਰਪੱਖ ਕੰਮਕਾਜੀ ਸਥਿਤੀਆਂ ਨੂੰ ਯਕੀਨੀ ਬਣਾਉਂਦੇ ਹੋਏ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਮੌਜੂਦ ਕੇਂਦਰੀ ਟ੍ਰੇਡ ਯੂਨੀਅਨਾਂ ਵਿੱਚ ਭਾਰਤੀ ਮਜ਼ਦੂਰ ਸੰਘ (ਬੀਐਮਐਸ), ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਆਈਟੀਯੂਸੀ), ਹਿੰਦ ਮਜ਼ਦੂਰ ਸਭਾ (ਐਚਐਮਐਸ), ਸੈਂਟਰ ਆਫ਼ ਇੰਡੀਅਨ ਟ੍ਰੇਡ ਯੂਨੀਅਨਜ਼ (ਸੀਆਈਟੀਯੂ), ਆਲ ਇੰਡੀਆ ਯੂਨਾਈਟਿਡ ਟ੍ਰੇਡ ਯੂਨੀਅਨ ਸੈਂਟਰ (ਏਆਈਯੂਟੀਯੂਸੀ), ਟ੍ਰੇਡ ਯੂਨੀਅਨ ਕੋਆਰਡੀਨੇਸ਼ਨ ਸੈਂਟਰ (ਟੀਯੂਸੀਸੀ), ਸੈਲਫ ਇੰਪਲਾਇਡ ਵੂਮੈਨਜ਼ ਐਸੋਸੀਏਸ਼ਨ (ਐਸਈਡਬਲਿਊਏ-SEWA), ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ (ਏਆਈਸੀਸੀਟੀਯੂ), ਲੇਬਰ ਪ੍ਰੋਗੈਸਿਵ ਫੈੱਡਰੇਸ਼ਨ (ਐਲਪੀਐਫ), ਯੂਨਾਈਟਿਡ ਟ੍ਰੇਡ ਯੂਨੀਅਨ ਕਾਂਗਰਸ (ਯੂਟੀਯੂਸੀ) ਅਤੇ ਨੈਸ਼ਨਲ ਫਰੰਟ ਆਫ਼ ਇੰਡੀਅਨ ਟ੍ਰੇਡ ਯੂਨੀਅਨਜ਼ (ਡੀਐਚਐਨ) ਸ਼ਾਮਲ ਸਨ।

ਸਲਾਹ-ਮਸ਼ਵਰੇ ਵਿੱਚ ਮੌਜੂਦ ਮਾਲਕ ਸੰਗਠਨਾਂ ਵਿੱਚ ਐਸੋਸੀਏਸ਼ਨ ਆਫ਼ ਆਲ ਇੰਡੀਆ ਇੰਡਸਟਰੀਜ਼ (ਏਆਈਏਆਈ), ਫੈੱਡਰੇਸ਼ਨ ਆਫ਼ ਇੰਡੀਅਨ ਸਮੌਲ ਇੰਡਸਟਰੀਜ਼ ਐਸੋਸੀਏਸ਼ਨਜ਼ (ਐਫਏਐਸਆਈਆਈ), ਇੰਪਲਾਇਰਜ਼ ਕੌਂਸਲ ਆਫ਼ ਇੰਡੀਆ (ਸੀਆਈਈ) - ਆਲ ਇੰਡੀਆ ਇੰਪਲਾਇਜ਼ ਆਰਗੇਨਾਈਜ਼ੇਸ਼ਨ (ਏਆਈਓਈ), ਇੰਪਲਾਇਰਜ਼ ਕੌਂਸਲ ਆਫ਼ ਇੰਡੀਆ (ਸੀਆਈਈ) - ਸਟੈਂਡਿੰਗ ਕਾਨਫਰੰਸ ਆਫ਼ ਪਬਲਿਕ ਐਂਟਰਪ੍ਰਾਈਜ਼ਜ਼ (ਸਕੋਪ), ਇੰਪਲਾਇਰਜ਼ ਕੌਂਸਲ ਆਫ਼ ਇੰਡੀਆ (ਸੀਆਈਈ) - ਫੈੱਡਰੇਸ਼ਨ ਆਫ਼ ਇੰਡੀਅਨ ਇੰਪਲਾਇਰਜ਼ ਫੈੱਡਰੇਸ਼ਨ (ਈਐਫਆਈ), ਆਲ ਇੰਡੀਆ ਮੈਨੂਫੈਕਚਰਜ਼ ਆਰਗੇਨਾਈਜ਼ੇਸ਼ਨ (ਏਆਈਐਮਓ), ਕੌਂਸਲ ਆਫ਼ ਸਮਾਲ ਇੰਡਸਟਰੀਜ਼ ਆਫ਼ ਇੰਡੀਆ (ਆਈਸੀਐਸਆਈ), ਲਘੂ ਉਦਯੋਗ ਭਾਰਤੀ (ਐਲਯੂਬੀ), ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਐਸੋਚੈਮ), ਕਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈਆਈ), ਫੈੱਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ), ਪੀਐੱਚਡੀ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀਜ਼ (ਪੀਐੱਚਡੀਆਈ) ਸ਼ਾਮਲ ਸਨ।
ਸ਼੍ਰਮ ਸ਼ਕਤੀ ਨੀਤੀ-2025 ਦੇ ਆਉਣ ਵਾਲੇ ਸਾਲਾਂ ਵਿੱਚ ਦੇਸ਼ ਦੇ ਕਿਰਤ ਸ਼ਾਸਨ ਦੇ ਦਿਸ਼ਾ-ਨਿਰਦੇਸ਼ ਪ੍ਰਦਰਸ਼ਨ ਲਈ ਇੱਕ ਮਜ਼ਬੂਤ, ਦੂਰਦਰਸ਼ੀ ਅਤੇ ਸਮਾਵੇਸ਼ੀ ਢਾਂਚੇ ਦੇ ਰੂਪ ਵਿੱਚ ਉਭਰਨ ਦੇ ਵਿਆਪਕ ਵਿਸ਼ਵਾਸ ਪ੍ਰਗਟ ਕਰਨ ਦੇ ਨਾਲ ਮੀਟਿੰਗ ਸਕਾਰਾਤਮਕ ਅਤੇ ਸਹਿਯੋਗਾਤਮਕ ਢੰਗ ਨਾਲ ਸੰਪੰਨ ਹੋਈ।
************
ਰਿਣੀ ਚੌਧਰੀ/ਏਕੇ
(Release ID: 2190781)
Visitor Counter : 5