ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਉਪਭੋਗਤਾ ਮਾਮਲੇ ਵਿਭਾਗ ਨੇ ਈ-ਕੌਮਰਸ ਪਲੈਟਫਾਰਮ ‘ਤੇ ‘ਮੂਲ ਦੇਸ਼’ (‘Country of Origin’) ਫਿਲਟਰ ਲਾਜ਼ਮੀ ਕਰਨ ਦਾ ਪ੍ਰਸਤਾਵ ਦਿੱਤਾ


प्रविष्टि तिथि: 10 NOV 2025 4:16PM by PIB Chandigarh

ਕੇਂਦਰੀ ਉਪਭੋਗਤਾ ਮਾਮਲੇ ਵਿਭਾਗ ਨੇ ਡਰਾਫਟ ਲੀਗਲ ਮੈਟਰੋਲੋਜੀ (ਪੈਕੇਜ਼ਡ ਕਮੋਡੀਟੀਜ਼) (ਦੂਸਰਾ) ਸੋਧ ਨਿਯਮ, 2025 ਦਾ ਖਰੜਾ ਜਾਰੀ ਕੀਤਾ ਹੈ। ਇਸ ਵਿੱਚ ਈ-ਕੌਮਰਸ ਪਲੈਟਫਾਰਮਜ਼ ਲਈ ਔਨਲਾਈਨ ਵੇਚੀ ਜਾਣ ਵਾਲੀ ਪੈਕੇਜ਼ਡ ਕਮੋਡੀਟੀਜ਼ ਲਈ ‘ਮੂਲ ਦੇਸ਼’ ਦੇ ਅਧਾਰ ‘ਤੇ ਖੋਜ ਯੋਗ ਅਤੇ ਕ੍ਰਮਬੱਧ ਫਿਲਟਰ ਪ੍ਰਦਾਨ ਕਰਨਾ ਲਾਜ਼ਮੀ ਦਾ ਪ੍ਰਸਤਾਵ ਹੈ। ਇਸ ਨਾਲ ਔਨਲਾਈਨ ਸ਼ੌਪਿੰਗ ਵਿੱਚ ਉਪਭੋਗਤਾ ਸਸ਼ਕਤੀਕਰਣ ਅਤੇ ਪਾਰਦਰਸ਼ਿਤਾ ਵਧੇਗੀ।

ਇਸ ਸੋਧ ਦਾ ਉਦੇਸ਼ ਉਪਭੋਗਤਾਵਾਂ ਨੂੰ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਉਤਪਾਦਾਂ ਦੇ ਉਦਗਮ ਸਰੋਤ ਦੀ ਅਸਾਨੀ ਨਾਲ ਪਛਾਣ ਕਰਨ ਦੀ ਸੁਵਿਧਾ ਦੇ ਕੇ ਉਨ੍ਹਾਂ ਨੂੰ ਖਰੀਦਦਾਰੀ ਸਬੰਧੀ ਫੈਸਲੇ ਲੈਣ ਵਿੱਚ ਸਮਰੱਥ ਬਣਾਉਣਾ ਹੈ। ਇਹ ਪ੍ਰਸਤਾਵਿਤ ਸੁਵਿਧਾ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਮੂਲ ਸਰੋਤ ਮੁਤਾਬਕ ਉਤਪਾਦਾਂ ਦੀ ਖੋਜ ਕਰਨ ਅਤੇ ਛਟਾਈ ਵਿੱਚ ਸਮਰੱਥ ਬਣਾਏਗੀ, ਜਿਸ ਨਾਲ ਪਾਰਦਰਸ਼ਿਤਾ ਵਧੇਗੀ ਅਤੇ ਵਿਸ਼ਾਲ ਉਤਪਾਦ ਸੂਚੀ ਵਿੱਚ ਅਜਿਹੀ ਜਾਣਕਾਰੀ ਲੱਭਣ ਵਿੱਚ ਲੱਗਣ ਵਾਲਾ ਸਮਾਂ ਘੱਟ ਹੋਵੇਗਾ। 

 

ਲੀਗਲ ਮੈਟਰੋਲੋਜੀ (ਪੈਕੇਜ਼ਡ ਵਸਤੂਆਂ) ਨਿਯਮ, 2011 ਦੇ ਨਿਯਮ 6 ਦੇ ਉਪ-ਨਿਯਮ (10) ਵਿੱਚ ਹੇਠ ਲਿਖੇ ਨੂੰ ਸ਼ਾਮਲ ਕੀਤਾ ਜਾਵੇਗਾ, ਭਾਵ-‘ਬਸ਼ਰਤੇ ਕਿ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ ਨੂੰ ਵੇਚਣ ਵਾਲੀ ਹਰੇਕ ਈ-ਕੌਮਰਸ ਯੂਨਿਟ ਆਪਣੇ ਉਤਪਾਦ ਸੂਚੀਕਰਣ ਦੇ ਨਾਲ ਮੂਲ ਦੇਸ਼ ਲਈ ਖੋਜ ਯੋਗ ਅਤੇ ਕ੍ਰਮਬੱਧ ਫਿਲਟਰ ਪ੍ਰਦਾਨ ਕਰੇਗੀ।”

 

ਸੰਸ਼ੋਧਨ ਨਿਯਮਾਂ ਦਾ ਖਰੜਾ ਜਨਤਕ ਮਸ਼ਵਰੇ ਲਈ ਵਿਭਾਗ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ ਅਤੇ ਹਿਤਧਾਰਕਾਂ ਨੂੰ 22 ਨਵੰਬਰ, 2025 ਤੱਕ dirwm-ca[at]nic[dot]in, ashutosh.agarwal13[at]nic[dot]in, ਜਾਂ mk.naik72[at]gov[dot]in ‘ਤੇ ਟਿੱਪਣੀਆਂ ਮੰਗੀਆਂ ਗਈਆਂ ਹਨ। ਖਰੜਾ ਨੋਟੀਫਿਕੇਸ਼ਨ ਮੰਤਰਾਲੇ ਦੀ ਵੈੱਬਸਾਈਟ ‘ਤੇ ਇੱਥੇ ਦੇਖਿਆ ਜਾ ਸਕਦਾ ਹੈ।

 

ਇਹ ਸੰਸ਼ੋਧਨ ‘ਮੇਡ ਇਨ ਇੰਡੀਆ’ ਉਤਪਾਦਾਂ ਨੂੰ ਅਸਾਨੀ ਨਾਲ ਖੋਜ ਯੋਗ ਬਣਾ ਕੇ ‘ਆਤਮ-ਨਿਰਭਰ ਭਾਰਤ’ ਅਤੇ ‘ਵੋਕਲ ਫਾਰ ਲੋਕਲ’ ਪਹਿਲ ਦਾ ਪ੍ਰਤੱਖ ਸਮਰਥਨ ਕਰਦਾ ਹੈ। ਇਹ ਭਾਰਤੀ ਨਿਰਮਾਤਾਵਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਂਦਾ ਹੈ, ਘਰੇਲੂ ਉਤਪਾਦਾਂ ਨੂੰ ਆਯਾਤ ਕੀਤੀਆਂ ਵਸਤੂਆਂ ਦੇ ਬਰਾਬਰ ਦਿੱਖ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਪਭੋਗਤਾਵਾਂ ਨੂੰ ਸਥਾਨਕ ਤੌਰ 'ਤੇ ਤਿਆਰ ਕੀਤੇ ਵਿਕਲਪ ਚੁਣਨ  ਲਈ ਉਤਸ਼ਾਹਿਤ ਕਰਦਾ ਹੈ। ਮੂਲ ਦੇਸ਼ ਫਿਲਟਰ ਦੀ ਸ਼ੁਰੂਆਤ ਨਾਲ ਪਾਲਣਾ ਦੀ ਕੁਸ਼ਲਤਾ ਨਾਲ ਨਿਗਰਾਨੀ ਕਰਨ, ਉਤਪਾਦ ਜਾਣਕਾਰੀ ਦੀ ਪੁਸ਼ਟੀ ਕਰਨ ਅਤੇ ਉਲੰਘਣਾਵਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਮਿਲੇਗੀ, ਉਹ ਵੀ ਹਰੇਕ ਸੂਚੀ ਦੀ ਬਿਨਾ ਮੈਨੂਅਲ ਸਮੀਖਿਆ ਕਰਨ ਦੀ ਲੋੜ ਦੇ।

ਇਹ ਪ੍ਰਸਤਾਵਿਤ ਸੰਸ਼ੋਧਨ ਇੱਕ ਪਾਰਦਰਸ਼ੀ, ਉਪਭੋਗਤਾ –ਅਨੁਕੂਲ ਅਤੇ ਕੰਪੈਟੇਟਿਵ ਈ-ਕੌਮਰਸ ਈਕੋਸਿਸਟਮ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ, ਜੋ ਕਿ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਹੈ ਅਤੇ ਡਿਜੀਟਲ ਬਜ਼ਾਰਾਂ ਵਿੱਚ ਉਪਭੋਗਤਾ ਵਿਸ਼ਵਾਸ ਨੂੰ ਵਧਾਉਂਦਾ ਹੈ। 

************

ਆਰਟੀ/ਏਆਰਸੀ/ਬਲਜੀਤ


(रिलीज़ आईडी: 2190697) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Bengali , Tamil , Kannada , Malayalam