ਸੱਭਿਆਚਾਰ ਮੰਤਰਾਲਾ
azadi ka amrit mahotsav

ਦੇਸ਼ ਭਗਤੀ ਦਾ ਜੋਸ਼ ਆਪਣੇ ਸਿਖਰ 'ਤੇ! ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੀ ਯਾਦ ਵਿੱਚ ਸਾਲ ਭਰ ਚੱਲਣ ਵਾਲੇ ਸਮਾਰੋਹ ਦੀ ਉਤਸ਼ਾਹਪੂਰਣ ਸ਼ੁਰੂਆਤ


1.25 ਕਰੋੜ ਭਾਰਤੀਆਂ ਨੇ ਪਹਿਲਾਂ ਹੀ ਵੰਦੇ ਮਾਤਰਮ ਦੇ ਆਪਣੇ ਗਾਇਨ ਰਿਕਾਰਡ ਕਰ ਲਏ ਹਨ

ਇਸ ਸਮੇਂ ਦੇਸ਼ ਭਰ ਦੇ 36 ਰਾਜਾਂ ਅਤੇ 653 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ

ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 11,632 ਸਕੂਲਾਂ ਅਤੇ 554 ਕਾਲਜਾਂ ਵਿੱਚ ਵੰਦੇ ਮਾਤਰਮ ਨਾਲ ਸਬੰਧਿਤ ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ

प्रविष्टि तिथि: 14 NOV 2025 3:36PM by PIB Chandigarh

ਵੰਦੇ ਮਾਤਰਮ ਦੀ ਭਾਵਨਾ ਅਤੇ ਭਾਰਤ ਦੇ ਇਤਿਹਾਸ ਵਿੱਚ ਇਸ ਦੀ ਵਿਲੱਖਣ ਭੂਮਿਕਾ ਨੂੰ ਉਜਾਗਰ ਕਰਨ ਲਈ ਵੰਦੇ ਮਾਤਰਮ ਦੇ 150 ਸਾਲ, ਇੱਕ ਰਾਸ਼ਟਰੀ ਯਾਦਗਾਰੀ ਪਹਿਲ ਹੈ। ਵੰਦੇ ਮਾਤਰਮ ਸਿਰਫ਼ ਇੱਕ ਗੀਤ ਨਹੀਂ ਹੈ; ਇਹ ਭਾਰਤ ਦੀ ਸਮੂਹਿਕ ਚੇਤਨਾ ਹੈ ਅਤੇ ਆਜ਼ਾਦੀ ਸੰਗਰਾਮ ਦੌਰਾਨ ਆਜ਼ਾਦੀ ਘੁਲਾਟੀਆਂ ਦਾ ਨਾਅਰਾ ਸੀ।

1 ਅਕਤੂਬਰ ਨੂੰ, ਕੇਂਦਰੀ ਮੰਤਰੀ ਮੰਡਲ ਨੇ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਲਈ ਦੇਸ਼ਵਿਆਪੀ ਸਮਾਰੋਹਾਂ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਜੋ ਨਾਗਰਿਕਾਂ, ਖਾਸ ਕਰਕੇ ਸਾਡੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਗੀਤ ਦੀ ਅਸਲੀ, ਇਨਕਲਾਬੀ ਭਾਵਨਾ ਨਾਲ ਜੋੜਨ ਲਈ ਇੱਕ ਸ਼ਕਤੀਸ਼ਾਲੀ ਲਹਿਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਸਮਾਰੋਹ ਇਸ ਸਦੀਵੀ ਸੰਦੇਸ਼ ਦਾ ਸਨਮਾਨ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਇਸ ਦੀ ਵਿਰਾਸਤ ਨੂੰ ਪੂਰੀ ਤਰ੍ਹਾਂ ਮਨਾਇਆ ਜਾਵੇ ਅਤੇ ਅਗਲੀ ਪੀੜ੍ਹੀ ਦੇ ਦਿਲਾਂ ਵਿੱਚ ਸਥਾਪਿਤ ਕੀਤਾ ਜਾਵੇ।

ਬੰਕਿਮ ਚੰਦਰ ਚੱਟੋਪਾਧਿਆਏ ਦੁਆਰਾ ਰਚਿਤ, ਵੰਦੇ ਮਾਤਰਮ ਪਹਿਲੀ ਵਾਰ ਉਨ੍ਹਾਂ ਦੇ ਪ੍ਰਸਿੱਧ ਨਾਵਲ ਆਨੰਦਮਠ ਵਿੱਚ ਪ੍ਰਕਾਸ਼ਿਤ ਹੋਇਆ, ਜੋ ਬੰਗਾਲੀ ਸਾਹਿਤਕ ਰਸਾਲੇ ਬੰਗਦਰਸ਼ਨ ਵਿੱਚ ਲੜੀਵਾਰ ਪ੍ਰਕਾਸ਼ਿਤ ਹੋਇਆ ਅਤੇ ਸਮੇਂ ਦੇ ਨਾਲ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਨਾਅਰਾ ਬਣ ਗਿਆ। ਮਾਤ ਭੂਮੀ ਨੂੰ ਦਿਵਯ ਦੱਸਦਿਆਂ, ਜੋ ਕੁਦਰਤ ਅਤੇ ਰਾਸ਼ਟਰ ਦੋਵਾਂ ਦਾ ਪ੍ਰਤੀਕ ਹੈ, ਇਸ ਭਾਵੁਕ ਪ੍ਰਾਰਥਨਾ ਨੇ ਭਾਰਤੀਆਂ ਦੀਆਂ ਪੀੜ੍ਹੀਆਂ ਨੂੰ ਇੱਕ ਸਾਂਝੀ ਭਾਵਨਾਤਮਕ ਅਤੇ ਸੱਭਿਆਚਾਰਕ ਪਛਾਣ ਦਿੱਤੀ।

ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਉਦਘਾਟਨੀ ਸਮਾਰੋਹ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਸਮਾਰੋਹ ਦੀ ਸ਼ੁਰੂਆਤ ਦਿੱਲੀ ਵਿੱਚ ਇੱਕ ਸ਼ਾਨਦਾਰ ਰਾਸ਼ਟਰੀ ਉਦਘਾਟਨ ਸਮਾਰੋਹ ਨਾਲ ਹੋਈ, ਜਿਸ ਵਿੱਚ ਪ੍ਰਮੁੱਖ ਕਲਾਕਾਰਾਂ, ਨੌਜਵਾਨ ਪ੍ਰਤੀਨਿਧੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਹੋਰ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ।

ਵੰਦੇ ਮਾਤਰਮ ਸੰਗੀਤ ਸਮਾਰੋਹ: ਨਾਦ ਏਕਮ ਰੂਪਮ ਅਨੇਕਮ

ਵੰਦੇ ਮਾਤਰਮ: ਨਾਦ ਏਕਮ, ਰੂਪਮ ਅਨੇਕਮ ਇੱਕ ਸੱਭਿਆਚਾਰਕ ਉਤਸਵ ਹੈ ਜਿਸ ਵਿੱਚ ਗਾਇਕਾਂ ਅਤੇ ਸੰਗੀਤਕਾਰਾਂ ਨੇ ਰਾਸ਼ਟਰੀ ਗੀਤ ਦੀ ਮਨਮੋਹਕ ਪੇਸ਼ਕਾਰੀ ਕੀਤੀ। ਇਸ ਪੇਸ਼ਕਾਰੀ ਨੇ ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਨੂੰ ਸੁੰਦਰ ਢੰਗ ਨਾਲ ਦਰਸਾਇਆ ਅਤੇ ਸੰਗੀਤ ਦੀ ਸ਼ਕਤੀ ਨੂੰ ਮਾਣ ਅਤੇ ਏਕਤਾ ਨੂੰ ਪ੍ਰੇਰਣਾ ਦੇਣ ਵਾਲਾ ਦਿਖਾਇਆ। ਇਹ ਉਸ ਸਦੀਵੀ ਗੀਤ ਦੇ ਪ੍ਰਤੀ ਇੱਕ ਭਾਵਪੂਰਣ ਸ਼ਰਧਾਂਜਲੀ ਸੀ ਜੋ ਅਜੇ ਵੀ ਹਰ ਭਾਰਤੀ ਦੇ ਦਿਲ ਵਿੱਚ ਗੂੰਜਦਾ ਹੈ।

ਵੰਦੇ ਮਾਤਰਮ ਸੰਗੀਤ ਸਮਾਰੋਹਦੇਖੋ - ਨਾਦ ਏਕਮ ਰੂਪਮ ਅਨੇਕਮ (नादएकमरूपमअनेकम

 

ਵੰਦੇ ਮਾਤਰਮ ਦਾ ਸਮੂਹਿਕ ਗਾਇਨ

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਪੂਰੇ ਵੰਦੇ ਮਾਤਰਮ ਦਾ ਇਤਿਹਾਸਕ ਸਮੂਹਿਕ ਗਾਇਨ ਵੀ ਹੋਇਆ। ਇਸ ਦੇ ਨਾਲ ਹੀ ਦੇਸ਼ ਭਰ ਦੇ ਮੁੱਖ ਮੰਤਰੀਆਂ, ਰਾਜਪਾਲਾਂ, ਲੈਫਟੀਨੈਂਟ ਗਵਰਨਰਾਂ, ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ, ਅਧਿਕਾਰੀਆਂ ਅਤੇ ਨਾਗਰਿਕਾਂ ਨੇ ਵੰਦੇ ਮਾਤਰਮ ਦੇ ਸਮੂਹਿਕ ਗਾਇਨ ਵਿੱਚ ਹਿੱਸਾ ਲਿਆ। ਇਹ ਰਾਸ਼ਟਰੀ ਗੀਤ ਦੀ ਸਦੀਵੀ ਅਪੀਲ ਦੇ ਸਨਮਾਨ ਵਿੱਚ ਦੇਸ਼ ਭਗਤੀ ਦੇ ਜੋਸ਼ ਅਤੇ ਏਕਤਾ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ, ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਪ੍ਰਜਵਲਿਤ ਕੀਤਾ ਅਤੇ ਅੱਜ ਵੀ ਮਾਤ ਭੂਮੀ ਪ੍ਰਤੀ ਏਕਤਾ, ਮਾਣ ਅਤੇ ਸਮਰਪਣ ਦੀ ਪ੍ਰੇਰਣਾ ਦਿੰਦਾ ਹੈ ।

ਵੰਦੇ ਮਾਤਰਮ ਨਾਲ ਸਬੰਧਿਤ ਸਮਾਗਮ 36 ਰਾਜਾਂ ਅਤੇ 653 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੇ ਗਏ ਸਨ। 

ਵੰਦੇ ਮਾਤਰਮ ਨਾਲ ਸਬੰਧਿਤ ਪ੍ਰੋਗਰਾਮਾਂ ਅਤੇ ਆਯੋਜਨਾਂ ਨੇ ਗਤੀ ਫੜ ਲਈ ਹੈ। ਇਸ ਮੁਹਿੰਮ ਦੀ ਵੈੱਬਸਾਈਟ 'ਤੇ 39,783 ਤੋਂ ਵੱਧ ਪ੍ਰੋਗਰਾਮ ਪਹਿਲਾਂ ਹੀ ਅਪਲੋਡ ਕੀਤੇ ਜਾ ਚੁੱਕੇ ਹਨ। ਇਹ ਸਮਾਗਮ 36 ਰਾਜਾਂ ਅਤੇ 653 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੇ ਗਏ ਹਨ।

ਭਾਰਤ ਸਰਕਾਰ ਦੇ ਮੰਤਰਾਲੇ ਅਤੇ ਵਿਭਾਗ ਵੰਦੇ ਮਾਤਰਮ ਦੇ ਸਮੂਹਿਕ ਗਾਇਨ 'ਤੇ ਕੇਂਦ੍ਰਿਤ ਪ੍ਰੋਗਰਾਮਾਂ ਅਤੇ ਜਨ ਸੰਪਰਕ ਗਤੀਵਿਧੀਆਂ ਰਾਹੀਂ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦਾ ਉਤਸਵ ਮਨਾ ਰਹੇ ਹਨ। ਭਾਰਤ ਸਰਕਾਰ ਦੇ 52 ਮੰਤਰਾਲਿਆਂ ਨੇ ਪਹਿਲਾਂ ਹੀ ਆਪਣੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਮੁਹਿੰਮ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਹੈ ।

ਦੁਨੀਆ ਭਰ ਵਿੱਚ ਵੰਦੇ ਮਾਤਰਮ ਨਾਲ ਸਬੰਧਿਤ ਸਮਾਗਮ

ਦੁਨੀਆ ਭਰ ਵਿੱਚ ਭਾਰਤੀ ਮਿਸ਼ਨ ਅਤੇ ਕੇਂਦਰ ਸਥਾਨਕ ਲੋਕਾਂ ਦੀ ਮੌਜੂਦਗੀ ਵਿੱਚ, ਭਾਰਤੀ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਨਾਲ, ਵੰਦੇ ਮਾਤਰਮ ਦੇ ਸਮੂਹਿਕ ਗਾਇਨ 'ਤੇ ਕੇਂਦ੍ਰਿਤ ਸਮਾਗਮਾਂ ਦਾ ਆਯੋਜਨ ਕਰ ਰਹੇ ਹਨ।

ਸਕੂਲਾਂ ਅਤੇ ਕਾਲਜਾਂ ਵਿੱਚ ਪ੍ਰੋਗਰਾਮ

ਭਾਰਤ ਭਰ ਦੇ ਸਕੂਲ ਅਤੇ ਕਾਲਜ ਸਮੂਹਿਕ ਤੌਰ 'ਤੇ ਵੰਦੇ ਮਾਤਰਮ ਗਾਇਣ ਦੇ ਸਮੂਹਿਕ ਅੰਦੋਲਨ ਵਿੱਚ ਸ਼ਾਮਲ ਹੋ ਗਏ ਹਨ। ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 11,632 ਸਕੂਲਾਂ ਅਤੇ 554 ਕਾਲਜਾਂ ਵਿੱਚ ਵੰਦੇ ਮਾਤਰਮ ਨਾਲ ਸਬੰਧਿਤ ਸਮਾਗਮ ਪਹਿਲਾਂ ਹੀ ਆਯੋਜਿਤ ਕੀਤੇ ਜਾ ਚੁੱਕੇ ਹਨ।

ਕਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੀ 7 ਨਵੰਬਰ, 2025 ਨੂੰ ਦਿੱਲੀ ਵਿੱਚ ਹੋਏ ਰਾਸ਼ਟਰੀ ਸਮਾਗਮ ਨੂੰ ਲਾਈਵ ਟੈਲੀਕਾਸਟ ਰਾਹੀਂ ਦੇਖਿਆ।

1.25 ਕਰੋੜ ਭਾਰਤੀ ਪਹਿਲਾਂ ਹੀ ਵੰਦੇ ਮਾਤਰਮ ਦਾ ਆਪਣਾ ਗਾਇਨ ਰਿਕਾਰਡ ਕਰ ਚੁੱਕੇ ਹਨ। ਵੰਦੇ ਮਾਤਰਮ ਗੀਤ ਦੀ ਪੂਰੀ ਰਿਕਾਰਡਿੰਗ ਸੁਣੋ ਅਤੇ ਆਪਣਾ ਗਾਇਨ ਇੱਥੇ - https://www.vandemataram150.in/ਅਪਲੋਡ ਕਰੋ।

****

ਸੁਨੀਲ ਕੁਮਾਰ ਤਿਵਾਰੀ/ਏਕੇ


(रिलीज़ आईडी: 2190617) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Marathi , Telugu