ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਅੰਮ੍ਰਿਤ ਫਾਰਮੇਸੀ ਦੀ 10ਵੀਂ ਵਰ੍ਹੇਗੰਢ ਦਾ ਉਦਘਾਟਨ ਕੀਤਾ, ਦੇਸ਼ ਵਿਆਪੀ ਵਿਸਥਾਰ ਦਾ ਐਲਾਨ ਕੀਤਾ


ਭਾਰਤ ਦੇ ਹਰ ਮੈਡੀਕਲ ਕਾਲਜ ਅਤੇ ਹਰੇਕ ਜ਼ਿਲ੍ਹਾ ਹਸਪਤਾਲ ਵਿੱਚ ਅੰਮ੍ਰਿਤ ਫਾਰਮੇਸੀ ਹੋਣੀ ਚਾਹੀਦੀ ਹੈ: ਸ਼੍ਰੀ ਨੱਡਾ

ਐੱਚਐੱਲਐੱਲ ਨੇ ਨੇੜਲੇ ਭਵਿੱਖ ਵਿੱਚ ਅੰਮ੍ਰਿਤ ਫਾਰਮੇਸੀ ਆਊਟਲੈਟਸ ਦੀ ਗਿਣਤੀ ਦੁੱਗਣੀ ਕਰਕੇ 500 ਕਰਨ ਦਾ ਸੰਕਲਪ ਕੀਤਾ

ਅੰਮ੍ਰਿਤ ਫਾਰਮੇਸੀ ਦੇ 10 ਸਾਲ ਪੂਰੇ: 255 ਤੋਂ ਵੱਧ ਆਊਟਲੈਟਸ ਕਿਫਾਇਤੀ ਸਿਹਤ ਸੰਭਾਲ ਸੇਵਾ ਦੇ ਇੱਕ ਦਹਾਕੇ ਦਾ ਪ੍ਰਤੀਕ

ਅੰਮ੍ਰਿਤ ਫਾਰਮੇਸੀਆਂ ਤੋਂ 6.85 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਦਵਾਈਆਂ ਅਤੇ ਇਮਪਲਾਂਟ 'ਤੇ 50%-90% ਤੱਕ ਦੀ ਛੋਟ ਨਾਲ ਲਾਭ ਪ੍ਰਾਪਤ ਹੋਇਆ

17,000 ਕਰੋੜ ਤੋਂ ਵੱਧ ਦੀਆਂ ਦਵਾਈਆਂ ਐੱਮਆਰਪੀ 'ਤੇ ਛੋਟ ਵਾਲੀਆਂ ਦਰਾਂ 'ਤੇ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਮਰੀਜ਼ਾਂ ਨੂੰ 8,500 ਕਰੋੜ ਤੋਂ ਵੱਧ ਦੀ ਬੱਚਤ ਹੋਈ

ਅੰਮ੍ਰਿਤ ਫਾਰਮੇਸੀ ਨੈੱਟਵਰਕ ਊਰਜਾ, ਉਤਸ਼ਾਹ ਅਤੇ ਭਾਵਨਾ ਨਾਲ ਨੈੱਟਵਰਕ ਦਾ ਵਿਸਥਾਰ, ਸੁਧਾਰ ਅਤੇ ਮਜ਼ਬੂਤੀ ਜਾਰੀ ਰੱਖੇਗਾ: ਕੇਂਦਰੀ ਸਿਹਤ ਸਕੱਤਰ

प्रविष्टि तिथि: 15 NOV 2025 3:32PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ ਪੀ ਨੱਡਾ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਅੰਮ੍ਰਿਤ (ਕਿਫਾਇਤੀ ਦਵਾਈਆਂ ਅਤੇ ਇਲਾਜ ਲਈ ਭਰੋਸੇਯੋਗ ਇਮਪਲਾਂਟ) ਫਾਰਮੇਸੀ ਦੇ 10ਵੇਂ ਵਰ੍ਹੇਗੰਢ ਸਮਾਰੋਹ ਦਾ ਉਦਘਾਟਨ ਕੀਤਾ। ਇਹ ਸਮਾਗਮ ਕਿਫਾਇਤੀ ਦਵਾਈਆਂ ਦੀ ਪਹੁੰਚ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸੀ ਅਤੇ ਸਰਵ ਵਿਆਪਕ ਸਿਹਤ ਕਵਰੇਜ ਪ੍ਰਤੀ ਜਨਤਕ ਖੇਤਰ ਦੀ ਨਿਰੰਤਰ ਵਚਨਬੱਧਤਾ ਨੂੰ ਸਵੀਕਾਰ ਕੀਤਾ ।

2015 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਅੰਮ੍ਰਿਤ (AMRIT) ਫਾਰਮੇਸੀਆਂ 50% ਤੋਂ 90% ਤੱਕ ਦੀਆਂ ਛੋਟਾਂ 'ਤੇ ਜੀਵਨ-ਰੱਖਿਅਕ ਅਤੇ ਜ਼ਰੂਰੀ ਦਵਾਈਆਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ, ਜਿਸ ਨਾਲ ਮਰੀਜ਼ਾਂ, ਖਾਸ ਕਰਕੇ ਘੱਟ ਆਮਦਨ ਵਾਲੇ ਪਿਛੋਕੜ ਵਾਲੇ ਮਰੀਜ਼ਾਂ ਲਈ ਇਲਾਜ ਦੀ ਲਾਗਤ ਵਿੱਚ ਕਾਫ਼ੀ ਕਮੀ ਆਈ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨੱਡਾ ਨੇ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਨੂੰ ਅੰਮ੍ਰਿਤ ਨੂੰ ਲਾਗੂ ਕਰਨ ਵਿੱਚ ਉਸਦੇ ਨਿਰੰਤਰ ਅਤੇ ਉੱਚ-ਗੁਣਵੱਤਾ ਵਾਲੇ ਯਤਨਾਂ ਲਈ ਵਧਾਈ ਦਿੱਤੀ। ਉਨ੍ਹਾਂ ਯਾਦ ਕੀਤਾ ਕਿ 2014 ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਸਰਕਾਰ ਨੇ ਸਾਰੇ ਨਾਗਰਿਕਾਂ ਲਈ ਸਿਹਤ ਸੰਭਾਲ ਨੂੰ ਪਹੁੰਚਯੋਗ, ਕਿਫਾਇਤੀ ਅਤੇ ਬਰਾਬਰ ਬਣਾਉਣ ਦਾ ਸੰਕਲਪ ਲਿਆ ਸੀ। ਇਸ ਦ੍ਰਿਸ਼ਟੀਕੋਣ ਨਾਲ ਹੀ ਜਨ ਔਸ਼ਧੀ ਅਤੇ ਅੰਮ੍ਰਿਤ ਦੀ ਕਲਪਨਾ ਕੀਤੀ ਗਈ ਸੀ - ਦੋਵਾਂ ਨੂੰ ਕਿਫਾਇਤੀ ਦਰਾਂ 'ਤੇ ਦਵਾਈਆਂ ਅਤੇ ਮੈਡੀਕਲ ਸਪਲਾਈ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ।

ਸ਼੍ਰੀ ਨੱਡਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੰਮ੍ਰਿਤ (AMRIT) ਇੱਕ ਮਜ਼ਬੂਤ ​​ਰਾਸ਼ਟਰੀ ਨੈੱਟਵਰਕ ਵਿੱਚ ਵਿਕਸਿਤ ਹੋਇਆ ਹੈ, ਜਿਸ ਵਿੱਚ ਇਸ ਸਮੇਂ 255 ਤੋਂ ਵੱਧ ਫਾਰਮੇਸੀਆਂ ਕਾਰਜਸ਼ੀਲ ਹਨ, ਇਸ ਨੈੱਟਵਰਕ ਨੂੰ ਦੇਸ਼ ਭਰ ਵਿੱਚ 500 ਆਉਟਲੈਟਾਂ ਤੱਕ ਵਧਾਉਣ ਦਾ ਦ੍ਰਿਸ਼ਟੀਕੋਣ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ  ਕਿ ਅੱਜ ਦੇਸ਼ ਦੇ ਹਰੇਕ ਏਮਸ (AIIMS) ਵਿੱਚ ਇੱਕ ਅੰਮ੍ਰਿਤ ਫਾਰਮੇਸੀ ਹੈ, ਅਗਲੀ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਭਾਰਤ ਦਾ ਹਰ ਮੈਡੀਕਲ ਕਾਲਜ ਅਤੇ ਹਰ ਜ਼ਿਲ੍ਹਾ ਹਸਪਤਾਲ ਅੰਮ੍ਰਿਤ  ਫਾਰਮੇਸੀ ਨਾਲ ਲੈਸ ਹੋਵੇ, ਤਾਂ ਜੋ ਕਿਫਾਇਤੀ ਦਵਾਈਆਂ ਸਿਹਤ ਸੰਭਾਲ ਪ੍ਰਣਾਲੀ ਦੇ ਹਰ ਪੱਧਰ 'ਤੇ ਨਾਗਰਿਕਾਂ ਤੱਕ ਪਹੁੰਚ ਸਕਣ।

ਅੰਮ੍ਰਿਤ ਫਾਰਮੇਸੀ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਕਿਹਾ ਕਿ ਬ੍ਰਾਂਡੇਡ ਦਵਾਈਆਂ 'ਤੇ 50 ਪ੍ਰਤੀਸ਼ਤ ਛੋਟ ਦੀ ਪੇਸ਼ਕਸ਼ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਜਿਸ ਨਾਲ 6.85 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਲਾਭ ਪਹੁੰਚਿਆ ਹੈ ਅਤੇ ਦੁਹਰਾਇਆ ਕਿ ਹੁਣ ਤੱਕ ₹17,000 ਤੋਂ ਵੱਧ ਦੀਆਂ ਦਵਾਈਆਂ ਐੱਮਆਰਪੀ (MRP) 'ਤੇ ਵੰਡੀਆਂ ਜਾ ਚੁੱਕੀਆਂ ਹਨ, ਜਿਸ ਦੇ ਨਤੀਜੇ ਵਜੋਂ ਮਰੀਜ਼ਾਂ ਲਈ ਲਗਭਗ ₹8,500 ਕਰੋੜ ਦੀ ਬੱਚਤ ਹੋਈ ਹੈ।

ਉਨ੍ਹਾਂ ਨੇ ਅੰਮ੍ਰਿਤ ਫਾਰਮੇਸੀਆਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨਾਗਰਿਕਾਂ ਨੂੰ ਅੰਮ੍ਰਿਤ ਆਊਟਲੈਟਾਂ ਦੇ ਲਾਭਾਂ ਅਤੇ ਉਪਲਬਧਤਾ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਉਹ ਇਨ੍ਹਾਂ ਕਿਫਾਇਤੀ ਸੇਵਾਵਾਂ ਦਾ ਲਾਭ ਚੁੱਕ ਸਕਣ ।

ਇਸ ਮੌਕੇ 'ਤੇ ਬੋਲਦਿਆਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੰਮ੍ਰਿਤ ਪਹਿਲਕਦਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ ਪੀ ਨੱਡਾ ਦੇ ਮਾਰਗਦਰਸ਼ਨ ਹੇਠ ਸ਼ੁਰੂ ਕੀਤੀ ਗਈ ਸੀ, ਜਿਸਦਾ ਮੁੱਖ ਉਦੇਸ਼ ਹਰੇਕ ਨਾਗਰਿਕ ਲਈ ਗੁਣਵੱਤਾ ਵਾਲੀਆਂ ਦਵਾਈਆਂ ਤੱਕ ਕਿਫਾਇਤੀ, ਪਹੁੰਚਯੋਗ ਅਤੇ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ ਸੀ।

ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਅਤੇ ਅਮ੍ਰਿਤ ਫਾਰਮੇਸੀ ਨੈੱਟਵਰਕ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ "ਐੱਚਐੱਲਐੱਲ ਪਰਿਵਾਰ ਅਤੇ ਅਮ੍ਰਿਤ ਫਾਰਮੇਸੀ ਨੈੱਟਵਰਕ ਨੇ ਭਰੋਸਾ ਦਿੱਤਾ ਹੈ ਕਿ ਉਹ ਜੋਸ਼, ਜਨੂੰਨ ਅਤੇ ਜਜ਼ਬਾਤ - ਊਰਜਾ, ਉਤਸ਼ਾਹ ਅਤੇ ਭਾਵਨਾ ਨਾਲ ਨੈੱਟਵਰਕ ਦਾ ਵਿਸਥਾਰ, ਪ੍ਰਣਾਲੀਆਂ ਵਿੱਚ ਸੁਧਾਰ ਅਤੇ ਕਾਰਜਾਂ ਨੂੰ ਹੋਰ ਮਜ਼ਬੂਤ ​​ਕਰਨਾ ਜਾਰੀ ਰੱਖਣਗੇ।"

ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ, ਸ਼੍ਰੀਮਤੀ ਅਨੀਤਾ ਥੰਪੀ ਨੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ ਪੀ ਨੱਡਾ ਦਾ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਅਤੇ ਅੰਮ੍ਰਿਤ ਪਹਿਲਕਦਮੀ ਲਈ ਦ੍ਰਿੜ ਸਮਰਥਨ ਲਈ ਡੂੰਘਾ ਧੰਨਵਾਦ ਕੀਤਾ। ਉਨ੍ਹਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਹਤ ਸਕੱਤਰਾਂ ਦੇ ਨਿਰੰਤਰ ਮਾਰਗਦਰਸ਼ਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦਾ ਸਹਿਯੋਗ ਪਿਛਲੇ ਦਹਾਕੇ ਦੌਰਾਨ ਅੰਮ੍ਰਿਤ ਫਾਰਮੇਸੀ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਨੇ ਐੱਚਐੱਲਐੱਲ ਅਤੇ ਅੰਮ੍ਰਿਤ ਟੀਮਾਂ ਦੇ ਅਣਥੱਕ ਸਮਰਪਣ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਜ਼ਮੀਨੀ ਵਚਨਬੱਧਤਾ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਰੇ ਨਾਗਰਿਕਾਂ ਨੂੰ ਕਿਫਾਇਤੀ ਦਵਾਈਆਂ ਯਕੀਨੀ ਮਿਲ ਸਕਣ।

ਇਸ ਸਮਾਗਮ ਦੌਰਾਨ, ਸ਼੍ਰੀ ਜੇਪੀ ਨੱਡਾ ਨੇ ਭਾਰਤ ਭਰ ਵਿੱਚ 10 ਨਵੇਂ ਅੰਮ੍ਰਿਤ ਆਊਟਲੈਟਸ ਦਾ ਉਦਘਾਟਨ ਵੀ ਕੀਤਾ, ਜੋ ਕਿ ਦੇਸ਼ ਭਰ ਵਿੱਚ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ ਅਤੇ ਡਾਕਟਰੀ ਸਪਲਾਈ ਤੱਕ ਕਿਫਾਇਤੀ ਪਹੁੰਚ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਅੰਮ੍ਰਿਤ ਆਈਟੀਜ਼ - ਈਕੋ ਗ੍ਰੀਨ ਵਰਜ਼ਨ 2.0 ਦੀ ਵੀ ਸ਼ੁਰੂਆਤ ਕੀਤੀ। ਇਹ ਇੱਕ ਅਪਗ੍ਰੇਡ ਕੀਤਾ ਗਿਆ ਅਤੇ ਵਾਤਾਵਰਣ ਪੱਖੋਂ ਟਿਕਾਊ ਡਿਜੀਟਲ ਪਲੈਟਫਾਰਮ ਹੈ ਜੋ ਅੰਮ੍ਰਿਤ ਨੈੱਟਵਰਕ ਵਿੱਚ ਕਾਰਜਾਂ ਨੂੰ ਸੁਚਾਰੂ ਬਣਾਏਗਾ, ਪਾਰਦਰਸ਼ਿਤਾ ਵਧਾਏਗਾ ਅਤੇ ਕੁਸ਼ਲਤਾ ਵਿੱਚ ਸੁਧਾਰ ਕਰੇਗਾ। ਇਸ ਸਮਾਗਮ ਵਿੱਚ ਇੰਡੀਆ ਪੋਸਟ ਦੇ ਸਹਿਯੋਗ ਨਾਲ ਕਸਟਮਾਈਜ਼ਡ ਮਾਈ ਸਟੈਂਪ ਦੀ ਰਿਲੀਜ਼ ਵੀ ਕੀਤੀ ਗਈ।

ਇਸ ਸਮਾਗਮ ਦੌਰਾਨ ਅੰਮ੍ਰਿਤ ਦੀ ਦਹਾਕੇ ਦੀ ਉਪਲੱਬਧੀਆਂ, ਸਫਲਤਾ ਦੀਆਂ ਕਹਾਣੀਆਂ ਅਤੇ ਸਿਹਤ ਸੰਭਾਲ ਪਹੁੰਚ 'ਤੇ ਪ੍ਰਭਾਵ ਨੂੰ ਦਰਸਾਉਂਦੀ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ਗਈ। ਇਸ ਤੋਂ ਇਲਾਵਾ, ਐਨਸੀਆਰ (NCR) ਖੇਤਰ ਵਿੱਚ ਪੇਂਡੂ ਪਹੁੰਚ ਲਈ ਇੱਕ ਮੋਬਾਈਲ ਫਾਰਮੇਸੀ ਵੈਨ ਨੂੰ ਹਰੀ ਝੰਡੀ ਦਿਖਾਈ ਗਈ, ਜਿਸ ਨਾਲ ਵਾਂਝੇ ਅਤੇ ਦੂਰ-ਦੁਰਾਡੇ ਭਾਈਚਾਰਿਆਂ ਨੂੰ ਕਿਫਾਇਤੀ ਦਵਾਈਆਂ ਦੀ ਘਰ-ਘਰ ਪਹੁੰਚ ਸੰਭਵ ਹੋ ਗਈ। ਇਸ ਤੋਂ ਇਲਾਵਾ, ਨਾਗਰਿਕ ਇੰਟਰਫੇਸ ਨੂੰ ਮਜ਼ਬੂਤ ​​ਕਰਨ ਲਈ, ਦਵਾਈ ਦੀ ਉਪਲਬਧਤਾ, ਕੀਮਤ ਅਤੇ ਨਜ਼ਦੀਕੀ ਅੰਮ੍ਰਿਤ ਫਾਰਮੇਸੀ ਸਥਾਨਾਂ ਬਾਰੇ   ਅਸਲ-ਸਮੇਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ 24x7 ਰਾਸ਼ਟਰੀ ਸੰਪਰਕ ਕੇਂਦਰ ਦਾ ਉਦਘਾਟਨ ਕੀਤਾ ਗਿਆ।

ਪਿਛੋਕੜ

ਐੱਚਐੱਲਐੱਲ ਲਾਈਫਕੇਅਰ ਲਿਮਿਟੇਡ , ਜੋ ਕਿ ਅੰਮ੍ਰਿਤ ਦੀ ਲਾਗੂ ਕਰਨ ਵਾਲੀ ਏਜੰਸੀ ਹੈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਇੱਕ ਮਿੰਨੀ ਰਤਨ ਜਨਤਕ ਖੇਤਰ ਦਾ ਉੱਦਮ ਹੈ। ਆਪਣੇ ਵਿਭਿੰਨ ਪੋਰਟਫੋਲੀਓ ਵਿੱਚ ਗਰਭ ਨਿਰੋਧਕ, ਹਸਪਤਾਲ ਉਤਪਾਦ, ਮੈਡੀਕਲ ਉਪਕਰਣ ਅਤੇ ਸੇਵਾਵਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਹਿੰਡਲੈਬਸ ਬ੍ਰਾਂਡ ਦੇ ਅਧੀਨ ਡਾਇਗਨੌਸਟਿਕ ਸੇਵਾਵਾਂ, ਅੰਮ੍ਰਿਤ ਦੇ ਅਧੀਨ ਪ੍ਰਚੂਨ ਕਾਰੋਬਾਰ, ਐੱਚਐੱਲਐੱਲ ਫਾਰਮੇਸੀ, ਐੱਚਐੱਲਐੱਲ ਆਪਟੀਕਲ, ਬੁਨਿਆਦੀ ਢਾਂਚਾ ਵਿਕਾਸ, ਖਰੀਦ ਸੇਵਾਵਾਂ ਅਤੇ ਸਲਾਹਕਾਰ ਸ਼ਾਮਲ ਹਨ, ਐੱਚਐੱਲਐੱਲ ਇੱਕ ਵਿਆਪਕ ਸਿਹਤ ਸੰਭਾਲ ਹੱਲ ਪ੍ਰਦਾਤਾ ਵਜੋਂ ਕੰਮ ਕਰਦਾ ਹੈ। ਇਹ ਸੰਗਠਨ 7 ਅਤਿ-ਆਧੁਨਿਕ ਫੈਕਟਰੀਆਂ, 5 ਸਹਾਇਕ ਕੰਪਨੀਆਂ ਅਤੇ ਇੱਕ ਕਾਰਪੋਰੇਟ ਖੋਜ ਅਤੇ ਵਿਕਾਸ ਕੇਂਦਰ ਚਲਾਉਂਦਾ ਹੈ, ਜੋ ਭਾਰਤ ਦੇ ਸਿਹਤ ਸੰਭਾਲ ਖੇਤਰ ਵਿੱਚ ਨਵੀਨਤਾ ਨੂੰ ਹੁਲਾਰਾ ਦੇ ਰਿਹਾ ਹੈ।

**********

ਐੱਸ.ਆਰ.


(रिलीज़ आईडी: 2190611) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Tamil , Telugu , Kannada