ਵਣਜ ਤੇ ਉਦਯੋਗ ਮੰਤਰਾਲਾ
ਜੈੱਮ (GeM) ਨੇ 23 ਆਈਟੀਈਸੀ ਭਾਗੀਦਾਰ ਦੇਸ਼ਾਂ ਦੀਆਂ ਨੁਮਾਇੰਦਿਆਂ ਦਾ ਸਵਾਗਤ ਕੀਤਾ
ਏਜੇਐੱਨਆਈਐੱਫਐੱਮ-ਜੈੱਮ ਸਹਿਮਤੀ ਪੱਤਰ (AJNIFM–GeM MoU) ਦੇ ਤਹਿਤ ਇਸ ਦੌਰੇ ਨਾਲ ਡਿਜੀਟਲ ਜਨਤਕ ਖਰੀਦ ਵਿੱਚ ਆਲਮੀ ਸਹਿਯੋਗ ਮਜ਼ਬੂਤ ਹੋਇਆ
Posted On:
14 NOV 2025 9:21AM by PIB Chandigarh
23 ਆਈਟੀਈਸੀ ਭਾਗੀਦਾਰ ਦੇਸ਼ਾਂ (ਭਾਰਤੀ ਤਕਨੀਕ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ ਵਿੱਚ ਸੱਦੇ ਗਏ ਦੇਸ਼) ਦੇ 24 ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਇੱਕ ਵਫ਼ਦ ਨੇ ਅੱਜ ਸਰਕਾਰੀ ਈ-ਮਾਰਕਿਟਪਲੇਸ (ਜੈੱਮ) ਦੇ ਹੈੱਡ ਆਫਿਸ ਦਾ ਦੌਰਾ ਕੀਤਾ। ਇਹ ਦੌਰਾ ਜੈੱਮ ਅਤੇ ਅਰੁਣ ਜੇਟਲੀ ਰਾਸ਼ਟਰੀ ਵਿੱਤੀ ਪ੍ਰਬੰਧਨ ਸੰਸਥਾਨ (AJNIFM) ਦੇ ਦਰਮਿਆਨ ਸਹਿਮਤੀ ਪੱਤਰ ਦੇ ਤਹਿਤ ਸਮਰੱਥਾ ਨਿਰਮਾਣ ਪਹਿਲ ਦਾ ਹਿੱਸਾ ਸੀ।
ਇਹ ਦੌਰਾ ਡਿਜੀਟਲ ਜਨਤਕ ਖਰੀਦ ਸੁਧਾਰਾਂ ‘ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਵਿੱਚ ਸਰਹੱਦ ਪਾਰ ਸਮਰੱਥਾ ਨਿਰਮਾਣ, ਵਿਚਾਰ ਸਬੰਧੀ ਅਗਵਾਈ ਅਤੇ ਖਰੀਦ ਉੱਤਮਤਾ ਨੂੰ ਹੁਲਾਰਾ ਦੇਣ ਲਈ ਜੈੱਮ ਅਤੇ ਏਜੇਐੱਨਆਈਐੱਫਐੱਮ (GeM and AJNIFM) ਦਾ ਸਾਂਝਾ ਦ੍ਰਿਸ਼ਟੀਕੋਣ ਦਿਖਿਆ।
ਇਸ ਸ਼ਮੂਲੀਅਤ ਨੇ ਭਾਰਤ ਦੇ ਡਿਜੀਟਲ ਖਰੀਦ ਬਦਲਾਅ ਨੂੰ ਲੈ ਕੇ ਆਲਮੀ ਸਮਝ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਪਾਰਦਰਸ਼ੀ, ਕੁਸ਼ਲ ਅਤੇ ਤਕਨਾਲੋਜੀ-ਸੰਚਾਲਿਤ ਜਨਤਕ ਖਰੀਦ ਲਈ ਇੱਕ ਆਲਮੀ ਮਿਆਰ ਦੇ ਰੂਪ ਵਿੱਚ ਜੈੱਮ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਨੁਮਾਇੰਦਿਆਂ ਨੇ ਜੈੱਮ ਦੇ ਮੁੱਖ ਥੰਮ੍ਹਾਂ-ਸਮਰੱਥਾ ਪ੍ਰਚਾਰ, ਵਿਚਾਰ ਅਗਵਾਈ, ਅਭਿਆਸ ਦੇ ਭਾਈਚਾਰੇ, ਅਤੇ ਵਿਸ਼ਵਵਿਆਪੀ ਵਕਾਲਤ ‘ਤੇ ਵਿਆਪਕ ਚਰਚਾ ਕੀਤੀ। ਜੈੱਮ ਦੇ ਇਨ੍ਹਾਂ ਮੁੱਖ ਥੰਮ੍ਹਾਂ ਨੂੰ ਖਰੀਦ ਪਹੁੰਚ ਅਤੇ ਪ੍ਰਦਰਸ਼ਨ ਨੂੰ ਮਜ਼ਬੂਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਗਵਰਨਮੈਂਟ ਈ-ਮਾਰਕਿਟਪਲੇਸ (ਜੈੱਮ) ਦੇ ਸੀਈਓ ਸ਼੍ਰੀ ਮਿਹਿਰ ਕੁਮਾਰ ਨੇ ਕਿਹਾ, ‘ਸਾਡਾ ਉਦੇਸ਼ ਇੱਕ ਅਜਿਹੀ ਖਰੀਦ ਪ੍ਰਣਾਲੀ ਬਣਾਉਣਾ ਹੈ ਜੋ ਨਾ ਸਿਰਫ਼ ਕੁਸ਼ਲ ਹੋਵੇ, ਸਗੋਂ ਸਮਾਵੇਸ਼ੀ ਵੀ ਹੋਵੇ। ਜਦੋਂ ਖਰੀਦਦਾਰ ਅਤੇ ਵਿਕ੍ਰੇਤਾ ਇੱਕ ਨਿਰਪੱਖ ਅਤੇ ਪਾਰਦਰਸ਼ੀ ਔਨਲਾਈਨ ਬਜ਼ਾਰ ਨਾਲ ਜੁੜਦੇ ਹਨ, ਤਾਂ ਦੇਸ਼ ਨੂੰ ਲਾਭ ਹੁੰਦਾ ਹੈ।”
ਇਸ ਪ੍ਰੋਗਰਾਮ ਦੌਰਾਨ ਵਫਦਾਂ ਨੂੰ ਜੈੱਮ ਦੀ ਡਿਜੀਟਲ ਸੰਰਚਨਾ, ਸਭ ਤੋਂ ਵਧੀਆ ਖਰੀਦ ਅਭਿਆਸਾਂ ਅਤੇ ਪੂਰੇ ਭਾਰਤ ਵਿੱਚ ਪ੍ਰਾਪਤ ਕੀਤੇ ਪਰਿਵਰਤਨਸ਼ੀਲ ਨਤੀਜਿਆਂ ਦੀ ਡੂੰਘੀ ਸਮਝ ਮਿਲੀ। ਇਸ ਨੇ ਰਵਾਇਤੀ ਖਰੀਦ ਦੀਆਂ ਪ੍ਰਣਾਲੀਗਤ ਚੁਣੌਤੀਆਂ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਅਤੇ ਦਿਖਾਇਆ ਕਿ ਕਿਵੇਂ ਜੈੱਮ ਦੇ ਤਕਨਾਲੋਜੀ-ਅਧਾਰਿਤ ਹੱਲ ਜਨਤਕ ਖਰੀਦ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰ ਰਹੇ ਹਨ।
ਇਸ ਦੌਰੇ ਰਾਹੀਂ, ਜੈੱਮ (GeM) ਨੇ ਡਿਜੀਟਲ ਜਨਤਕ ਖਰੀਦ ਸੁਧਾਰ ਲਈ ਆਲਮੀ ਸਮਰਥਨ ਨੂੰ ਅੱਗੇ ਵਧਾਉਣ, ਭਾਈਵਾਲ ਦੇਸ਼ਾਂ ਨਾਲ ਭਾਰਤ ਦੀ ਮੁਹਾਰਤ ਨੂੰ ਸਾਂਝਾ ਕਰਨ, ਅਤੇ ਦੁਨੀਆ ਭਰ ਵਿੱਚ ਸਕੇਲੇਬਲ, ਪਾਰਦਰਸ਼ੀ ਅਤੇ ਸਮਾਵੇਸ਼ੀ ਖਰੀਦ ਅਭਿਆਸਾਂ ਨੂੰ ਅਪਣਾਉਣ ਦੇ ਸਮਰੱਥ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
************
ਐੱਨਐੱਸ/ਏਪੀ/ਏਕੇ
(Release ID: 2190409)
ਵਿਜ਼ੀਟਰ ਕਾਊਂਟਰ : 32