ਰੱਖਿਆ ਮੰਤਰਾਲਾ
ਟ੍ਰਾਈ-ਸਰਵਿਸਿਜ਼ ਐਕਸਰਸਾਈਜ਼ 2025 (ਟੀਐੱਸਈ-2025) 'ਤ੍ਰਿਸ਼ੂਲ' ਦੀ ਸਮਾਪਤੀ
प्रविष्टि तिथि:
14 NOV 2025 12:46PM by PIB Chandigarh
ਟ੍ਰਾਈ-ਸਰਵਿਸਿਜ਼ ਐਕਸਰਸਾਈਜ਼ (ਟੀਐੱਸਈ-2025) 'ਤ੍ਰਿਸ਼ੂਲ' ਦਾ ਆਯੋਜਨ ਨਵੰਬਰ 2025 ਦੀ ਸ਼ੁਰੂਆਤ ਵਿੱਚ ਭਾਰਤੀ ਜਲ ਸੈਨਾ ਦੁਆਰਾ ਮੁੱਖ ਸੇਵਾ ਵਜੋਂ, ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਨਾਲ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ।
ਟੀਐੱਸਈ-2025 ਦੀ ਅਗਵਾਈ ਭਾਰਤੀ ਜਲ ਸੈਨਾ ਦੀ ਪੱਛਮੀ ਜਲ ਸੈਨਾ ਕਮਾਂਡ ਦੇ ਨਾਲ-ਨਾਲ ਭਾਰਤੀ ਫੌਜ ਦੀ ਦੱਖਣੀ ਕਮਾਂਡ ਅਤੇ ਭਾਰਤੀ ਹਵਾਈ ਸੈਨਾ ਦੀ ਦੱਖਣੀ ਪੱਛਮੀ ਹਵਾਈ ਕਮਾਂਡ ਨੇ ਮੁੱਖ ਭਾਗੀਦਾਰ ਟੁਕੜੀਆਂ ਵਜੋਂ ਕੀਤੀ।
ਇਸ ਅਭਿਆਸ ਵਿੱਚ ਰਾਜਸਥਾਨ ਅਤੇ ਗੁਜਰਾਤ ਦੇ ਕ੍ਰੀਕ ਅਤੇ ਰੇਗਿਸਤਾਨ ਖੇਤਰਾਂ ਵਿੱਚ ਅਤੇ ਉੱਤਰੀ ਅਰਬ ਸਾਗਰ ਵਿੱਚ ਮਾਰੂਥਲ ਖੇਤਰਾਂ ਵਿੱਚ ਕਾਰਵਾਈਆਂ ਸਮੇਤ ਸਮੁੰਦਰੀ ਖੇਤਰ ਵਿੱਚ ਵੱਡੇ ਪੱਧਰ ਦੇ ਅਭਿਆਨ ਸ਼ਾਮਲ ਸਨ। ਇਸ ਅਭਿਆਸ ਵਿੱਚ ਭਾਰਤੀ ਤਟ ਰੱਖਿਅਕ ਬਲ, ਸੀਮਾ ਸੁਰੱਖਿਆ ਬਲ ਅਤੇ ਹੋਰ ਕੇਂਦਰੀ ਏਜੰਸੀਆਂ ਨੇ ਵੀ ਹਿੱਸਾ ਲਿਆ, ਜਿਸ ਨੇ ਅੰਤਰ-ਏਜੰਸੀ ਤਾਲਮੇਲ ਅਤੇ ਏਕੀਕ੍ਰਿਤ ਕਾਰਵਾਈਆਂ ਨੂੰ ਮਜ਼ਬੂਤ ਕੀਤਾ।
ਇਸ ਅਭਿਆਸ ਦਾ ਮੁੱਖ ਉਦੇਸ਼ ਹਥਿਆਰਬੰਦ ਬਲਾਂ ਵਿਚਕਾਰ ਤਾਲਮੇਲ ਵਧਾਉਣਾ ਅਤੇ ਤਿੰਨੋਂ ਸੇਨਾਵਾਂ ਵਿੱਚ ਮਲਟੀ-ਡੋਮੇਨ ਏਕੀਕ੍ਰਿਤ ਸੰਚਾਲਨ ਪ੍ਰਕਿਰਿਆਵਾਂ ਨੂੰ ਪ੍ਰਮਾਣਿਤ ਕਰਨਾ ਅਤੇ ਤਾਲਮੇਲ ਬਣਾਉਣਾ ਸੀ, ਜਿਸ ਨਾਲ ਸੰਯੁਕਤ ਪ੍ਰਭਾਵ-ਅਧਾਰਿਤ ਕਾਰਜਾਂ ਨੂੰ ਸਮਰੱਥ ਬਣਾਇਆ ਜਾ ਸਕੇ। ਮੁੱਖ ਉਦੇਸ਼ਾਂ ਵਿੱਚ ਪਲੈਟਫਾਰਮਾਂ ਅਤੇ ਬੁਨਿਆਦੀ ਢਾਂਚੇ ਦੀ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣਾ, ਸੇਨਾਵਾਂ ਵਿੱਚ ਨੈੱਟਵਰਕ ਏਕੀਕਰਣ ਨੂੰ ਮਜ਼ਬੂਤ ਕਰਨਾ ਅਤੇ ਕਾਰਜਾਂ ਵਿੱਚ ਸੰਯੁਕਤਤਾ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ। ਅਭਿਆਸ ਦੌਰਾਨ ਸੰਯੁਕਤ ਖੁਫੀਆ ਜਾਣਕਾਰੀ, ਨਿਗਰਾਨੀ ਅਤੇ ਖੋਜ (ਆਈਐੱਸਆਰ) ਪ੍ਰਕਿਰਿਆਵਾਂ, ਇਲੈਕਟ੍ਰੌਨਿਕ ਯੁੱਧ (ਈਵਡਬਲਿਊ) ਅਤੇ ਸਾਈਬਰ ਯੁੱਧ ਯੋਜਨਾਵਾਂ ਨੂੰ ਵੀ ਪ੍ਰਮਾਣਿਤ ਕੀਤਾ ਗਿਆ। ਇਸ ਅਭਿਆਸ ਨੇ ਭਾਰਤੀ ਜਲ ਸੈਨਾ ਦੇ ਕੈਰੀਅਰ ਓਪਰੇਸ਼ਨਾਂ ਅਤੇ ਭਾਰਤੀ ਹਵਾਈ ਸੈਨਾ ਦੇ ਕਿਨਾਰੇ-ਅਧਾਰਿਤ ਸੰਪਤੀਆਂ ਦੇ ਨਾਲ ਸਾਂਝੇ ਤੌਰ 'ਤੇ ਕੀਤੇ ਗਏ ਹਵਾਈ ਕਾਰਜਾਂ ਲਈ ਸਰਵੋਤਮ ਅਭਿਆਸਾਂ ਦੇ ਅਦਾਨ-ਪ੍ਰਦਾਨ ਅਤੇ ਸੰਯੁਕਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀ) ਦੀ ਪ੍ਰਮਾਣਿਕਤਾ ਦੀ ਸਹੂਲਤ ਦਿੱਤੀ।
ਅਭਿਆਸ ਤ੍ਰਿਸ਼ੂਲ ਨੇ ਸਵਦੇਸ਼ੀ ਪ੍ਰਣਾਲੀਆਂ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਆਤਮਨਿਰਭਰ ਭਾਰਤ ਦੇ ਸਿਧਾਂਤਾਂ ਨੂੰ ਸਾਕਾਰ ਕਰਨ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਇਸ ਨੇ ਉੱਭਰ ਰਹੇ ਖਤਰਿਆਂ ਅਤੇ ਸਮਕਾਲੀ ਅਤੇ ਭਵਿੱਖ ਦੇ ਯੁੱਧ ਦੇ ਬਦਲਦੇ ਰੂਪ ਨੂੰ ਹੱਲ ਕਰਨ ਲਈ ਪ੍ਰਕਿਰਿਆਵਾਂ ਅਤੇ ਤਕਨੀਕਾਂ ਨੂੰ ਸੁਧਾਰਨ 'ਤੇ ਧਿਆਨ ਕੇਂਦ੍ਰਿਤ ਕੀਤਾ।
ਈ-ਸਰਵਿਸਿਜ਼ ਐਕਸਰਸਾਈਜ਼ 2025 ਦੇ ਸਫਲ ਸੰਚਾਲਨ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਪੂਰੀ ਤਰ੍ਹਾਂ ਏਕੀਕ੍ਰਿਤ ਢੰਗ ਨਾਲ ਕੰਮ ਕਰਨ ਦੇ ਸਮੂਹਿਕ ਸੰਕਲਪ ਨੂੰ ਰੇਖਾਂਕਿਤ ਕੀਤਾ ਹੈ, ਜਿਸ ਨਾਲ ਸੰਯੁਕਤ ਸੰਚਾਲਨ ਤਿਆਰੀ ਅਤੇ ਰਾਸ਼ਟਰੀ ਸੁਰੱਖਿਆ ਤਿਆਰੀ ਵਿੱਚ ਵਾਧਾ ਹੋਇਆ ਹੈ।
723S.jpeg)
PS5Q.jpeg)
JV5Y.jpeg)
7IK3.jpeg)
********
ਐੱਮ/ਐੱਸਪੀਐੱਸ /ਏਕੇ
(रिलीज़ आईडी: 2190401)
आगंतुक पटल : 7