ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਦੇ ਪੰਜ ਸਾਲ ਪੂਰੇ ਹੋਣ ਦੇ ਜਸ਼ਨਾਂ ਦੇ ਹਿੱਸੇ ਵਜੋਂ 18 ਨਵੰਬਰ, 2025 ਨੂੰ ਅੰਮ੍ਰਿਤਸਰ ਵਿਖੇ ਰਾਸ਼ਟਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ
ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਦੀ ਪੰਜ ਸਾਲ ਪਹਿਲਾਂ ਸ਼ੁਰੂਆਤ ਤੋਂ ਬਾਅਦ 23 ਕਰੋੜ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਪ੍ਰਤੀ ਸੰਵੇਦਨਸ਼ੀਲ ਬਣਾਇਆ ਗਿਆ
ਐੱਨਐੱਮਬੀਏ ਤਹਿਤ ਨਸ਼ਾ ਮੁਕਤੀ ਲਈ ਆਨਲਾਈਨ ਪ੍ਰਣ ਵਿੱਚ 16.72 ਲੱਖ ਵਿੱਦਿਅਕ ਸੰਸਥਾਵਾਂ ਨੇ ਹਿੱਸਾ ਲਿਆ
ਐੱਨਐੱਮਬੀਏ ਦੇ 5 ਸਾਲਾਂ ਦੇ ਜਸ਼ਨ ਦੇ ਹਿੱਸੇ ਵਜੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਦੇਸ਼ ਭਰ ਵਿੱਚ 2.46 ਕਰੋੜ ਦੀ ਭਾਗੀਦਾਰੀ ਵਾਲੇ 97,000 ਸਮਾਗਮ ਆਯੋਜਿਤ ਕੀਤੇ ਗਏ
ਐੱਨਐੱਮਬੀਏ ਵੱਲੋਂ ਨਸ਼ਾ ਮੁਕਤ ਸਮਾਜ ਲਈ ਭਾਈਚਾਰਕ ਭਾਗੀਦਾਰੀ ਅਤੇ ਸਮੂਹਿਕ ਯਤਨਾਂ ਦੀ ਮੰਗ
Posted On:
14 NOV 2025 12:21PM by PIB Chandigarh
ਨਸ਼ੀਲੇ ਪਦਾਰਥਾਂ ਦੀ ਵਰਤੋਂ ਇੱਕ ਅਜਿਹਾ ਮੁੱਦਾ ਹੈ, ਜੋ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਿਸੇ ਵੀ ਨਸ਼ੇ 'ਤੇ ਨਿਰਭਰਤਾ ਨਾ ਸਿਰਫ਼ ਵਿਅਕਤੀ ਦੀ ਸਿਹਤ 'ਤੇ ਅਸਰ ਪਾਉਂਦੀ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਸਮੁੱਚੇ ਸਮਾਜ ਨੂੰ ਵੀ ਵਿਗਾੜਦੀ ਹੈ। ਵੱਖ-ਵੱਖ ਮਨੋਵਿਗਿਆਨਕ ਨਸ਼ੀਲੇ ਪਦਾਰਥਾਂ ਦਾ ਨਿਯਮਤ ਸੇਵਨ ਵਿਅਕਤੀ ਨੂੰ ਨਿਰਭਰਤਾ ਵੱਲ ਲੈ ਜਾਂਦਾ ਹੈ। ਕੁਝ ਪਦਾਰਥਾਂ ਦੇ ਮਿਸ਼ਰਣ ਤੰਤਰੀ-ਮਨੋਚਿਕਿਤਸਕ ਵਿਕਾਰ, ਦਿਲ ਦੀਆਂ ਬਿਮਾਰੀਆਂ, ਦੁਰਘਟਨਾਵਾਂ, ਖ਼ੁਦਕੁਸ਼ੀਆਂ ਅਤੇ ਹਿੰਸਾ ਦਾ ਕਾਰਨ ਬਣ ਸਕਦੇ ਹਨ। ਇਸ ਲਈ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਨਿਰਭਰਤਾ ਨੂੰ ਇੱਕ ਮਨੋ-ਸਮਾਜਿਕ-ਡਾਕਟਰੀ ਸਮੱਸਿਆ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਮੰਗ ਘਟਾਉਣ ਲਈ ਨੋਡਲ ਮੰਤਰਾਲਾ ਹੈ, ਜੋ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ, ਸਮੱਸਿਆ ਦੀ ਹੱਦ ਦਾ ਮੁਲਾਂਕਣ, ਰੋਕਥਾਮ ਕਾਰਵਾਈ, ਨਸ਼ੇੜੀਆਂ ਦੇ ਇਲਾਜ ਅਤੇ ਮੁੜ ਵਸੇਬੇ ਅਤੇ ਜਾਣਕਾਰੀ ਦੇ ਪ੍ਰਸਾਰ ਦੇ ਸਾਰੇ ਪਹਿਲੂਆਂ ਦਾ ਤਾਲਮੇਲ ਅਤੇ ਨਿਗਰਾਨੀ ਕਰਦਾ ਹੈ।
ਇਸ ਮੰਤਰਾਲੇ ਨੇ ਅਭਿਲਾਸ਼ੀ ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਸ਼ੁਰੂ ਕੀਤਾ ਹੈ ਅਤੇ ਵਰਤਮਾਨ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਾਰਜਸ਼ੀਲ ਹੈ, ਜਿਸਦਾ ਮੰਤਵ ਨੌਜਵਾਨਾਂ ਵਿੱਚ ਨਸ਼ਿਆਂ ਦੇ ਮਾੜੇ ਅਸਰ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ, ਜਿਸਦਾ ਵਿਸ਼ੇਸ਼ ਧਿਆਨ ਉੱਚ ਸਿੱਖਿਆ ਸੰਸਥਾਵਾਂ, ਯੂਨੀਵਰਸਿਟੀ ਕੈਂਪਸਾਂ, ਸਕੂਲਾਂ ਅਤੇ ਭਾਈਚਾਰਕ ਪਹੁੰਚ 'ਤੇ ਹੈ ਅਤੇ ਮੁਹਿੰਮ ਵਿੱਚ ਭਾਈਚਾਰਕ ਭਾਗੀਦਾਰੀ ਅਤੇ ਮਲਕੀਅਤ ਨੂੰ ਵਧਾਉਣਾ ਹੈ।
ਐੱਨਐੱਮਬੀਏ ਦੀਆਂ ਪ੍ਰਾਪਤੀਆਂ:
ਹੁਣ ਤੱਕ, ਜ਼ਮੀਨੀ ਪੱਧਰ 'ਤੇ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਰਾਹੀਂ, 23.06+ ਕਰੋੜ ਲੋਕਾਂ ਨੂੰ ਨਸ਼ਿਆਂ ਪ੍ਰਤੀ ਸੰਵੇਦਨਸ਼ੀਲ ਬਣਾਇਆ ਗਿਆ ਹੈ, ਜਿਸ ਵਿੱਚ 7.73+ ਕਰੋੜ ਨੌਜਵਾਨ ਅਤੇ 5.18+ ਕਰੋੜ ਔਰਤਾਂ ਸ਼ਾਮਲ ਹਨ।
16.92+ ਲੱਖ ਵਿੱਦਿਅਕ ਸੰਸਥਾਵਾਂ ਦੀ ਭਾਗੀਦਾਰੀ ਨੇ ਇਹ ਯਕੀਨੀ ਬਣਾਇਆ ਹੈ ਕਿ ਅਭਿਆਨ ਦਾ ਸੁਨੇਹਾ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਤੱਕ ਪਹੁੰਚੇ।
5.70 ਲੱਖ ਤੋਂ ਵੱਧ ਨਸ਼ਾ ਕਰਨ ਵਾਲੇ ਵੱਖ-ਵੱਖ ਗਤੀਵਿਧੀਆਂ ਵਿੱਚ ਆਪਣੀ ਭਾਗੀਦਾਰੀ ਰਾਹੀਂ ਇਸ ਮੁਹਿੰਮ ਦਾ ਹਿੱਸਾ ਬਣੇ ਹਨ।
20,000+ ਮਾਸਟਰ ਵਲੰਟੀਅਰਾਂ (ਐੱਮਵੀਜ਼) ਦੀ ਇੱਕ ਮਜ਼ਬੂਤ ਫੋਰਸ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਸਿਖਲਾਈ ਦਿੱਤੀ ਗਈ ਹੈ।
ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ 490 (2020-21) ਤੋਂ ਵਧ ਕੇ 780+ (2025-2026) ਹੋ ਗਈ ਹੈ, ਜਿਸ ਵਿੱਚ ਸਰਕਾਰੀ ਹਸਪਤਾਲਾਂ ਵਿੱਚ 154 ਨਸ਼ਾ ਇਲਾਜ ਸਹੂਲਤਾਂ ਸ਼ਾਮਲ ਹਨ।
ਹਰ ਸਾਲ, 26 ਜੂਨ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਤਾਂ ਜੋ ਨਸ਼ਿਆਂ ਦੇ ਮਾੜੇ ਅਸਰਾਂ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ।
ਯੂਐੱਨਡੀਪੀ ਵੱਲੋਂ ਕੀਤੇ ਗਏ ਇੱਕ ਪ੍ਰਭਾਵ ਮੁਲਾਂਕਣ ਤੋਂ ਪਤਾ ਲੱਗਿਆ ਹੈ ਕਿ 2020 ਵਿੱਚ ਅਭਿਆਨ ਦੀ ਸ਼ੁਰੂਆਤ ਤੋਂ ਬਾਅਦ, 64% ਉੱਤਰਦਾਤਾ ਇਸ ਬਾਰੇ ਜਾਣੂ ਸਨ, 76% ਨੇ ਦੱਸਿਆ ਕਿ ਉਨ੍ਹਾਂ ਨੇ ਅਭਿਆਨ ਦੀ ਲੋੜ ਮਹਿਸੂਸ ਕੀਤੀ, 23% ਨੇ ਸਮਾਗਮਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਅਤੇ 50% ਲੋਕ ਇਸ ਰਾਹੀਂ ਪਹੁੰਚਯੋਗ ਨਸ਼ਾ ਛੁਡਾਊ ਕੇਂਦਰਾਂ ਨੂੰ ਜਾਣਦੇ ਸਨ।
ਐੱਨਐੱਮਬੀਏ ਮੋਬਾਈਲ ਐਪਲੀਕੇਸ਼ਨ ਐੱਨਐੱਮਬੀਏ ਗਤੀਵਿਧੀਆਂ ਦੇ ਅੰਕੜਿਆਂ ਨੂੰ ਇਕੱਠਾ ਕਰਨ ਅਤੇ ਜ਼ਿਲ੍ਹਾ, ਸੂਬਾਈ ਅਤੇ ਰਾਸ਼ਟਰੀ ਪੱਧਰ 'ਤੇ ਐੱਨਐੱਮਬੀਏ ਡੈਸ਼ਬੋਰਡ 'ਤੇ ਪ੍ਰਤੀਨਿਧਤਾ ਕਰਨ ਲਈ ਵਿਕਸਤ ਕੀਤੀ ਗਈ ਹੈ।
ਐੱਨਐੱਮਬੀਏ ਪੋਰਟਲ (www.nmba.dojse.gov.in) ਇਨ੍ਹਾਂ ਯਤਨਾਂ ਵਿੱਚ ਇੱਕ ਕੇਂਦਰੀ ਥੰਮ੍ਹ ਹੈ, ਜੋ ਇੱਕ ਵਿਆਪਕ ਪਲੇਟਫਾਰਮ ਵਜੋਂ ਕੰਮ ਕਰ ਰਿਹਾ ਹੈ, ਜੋ ਨਸ਼ਿਆਂ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ 'ਤੇ ਜਾਣਕਾਰੀ, ਸਹਾਇਤਾ ਅਤੇ ਸ਼ਮੂਲੀਅਤ ਦੀ ਪੇਸ਼ਕਸ਼ ਕਰਦਾ ਹੈ। ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਦੇਸ਼ ਭਰ ਵਿੱਚ ਜੀਓ-ਟੈਗ ਕੀਤੇ ਨਸ਼ਾ ਛੁਡਾਊ ਕੇਂਦਰਾਂ ਦੀ ਸੂਚੀ ਦੀ ਉਪਲਬਧਤਾ ਹੈ। ਇਹ ਵਿਸ਼ੇਸ਼ਤਾ ਇਹ ਯਕੀਨੀ ਬਣਾਉਂਦੀ ਹੈ ਕਿ ਲੋੜਵੰਦ ਲੋਕ ਮਦਦ ਅਤੇ ਸਹਾਇਤਾ ਲਈ ਆਸਾਨੀ ਨਾਲ ਨਜ਼ਦੀਕੀ ਸਹੂਲਤ ਤੱਕ ਪਹੁੰਚ ਕਰ ਸਕਣ।
ਰਾਸ਼ਟਰੀ ਨਸ਼ਾਮੁਕਤੀ ਔਨਲਾਈਨ ਪ੍ਰਣ ਸਮਾਗਮ ਵਿੱਚ 99,595 ਵਿੱਦਿਅਕ ਸੰਸਥਾਵਾਂ ਦੇ 1.67+ ਕਰੋੜ ਵਿਦਿਆਰਥੀਆਂ ਨੇ ਨਸ਼ਾ ਮੁਕਤ ਹੋਣ ਦੀ ਸਹੁੰ ਚੁੱਕੀ।
ਐੱਨਐੱਮਬੀਏ ਦਾ ਸਾਥ ਦੇਣ ਅਤੇ ਲੋਕ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਆਰਟ ਆਫ਼ ਲਿਵਿੰਗ, ਬ੍ਰਹਮ-ਕੁਮਾਰੀਆਂ, ਸੰਤ ਨਿਰੰਕਾਰੀ ਮਿਸ਼ਨ, ਆਲ ਵਰਲਡ ਗਾਇਤਰੀ ਪਰਿਵਾਰ, ਇਸਕੋਨ ਅਤੇ ਸ਼੍ਰੀ ਰਾਮ ਚੰਦਰ ਮਿਸ਼ਨ ਵਰਗੀਆਂ ਛੇ ਅਧਿਆਤਮਕ/ਸਮਾਜ ਸੇਵਾ ਸੰਸਥਾਵਾਂ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਹਨ ਅਤੇ ਹੁਣ ਤੱਕ 3.37 ਕਰੋੜ+ ਲੋਕਾਂ ਤੱਕ ਪਹੁੰਚ ਕੀਤੀ ਗਈ ਹੈ।
ਇਸ ਹੈਲਪਲਾਈਨ ਰਾਹੀਂ ਮਦਦ ਮੰਗਣ ਵਾਲੇ ਵਿਅਕਤੀਆਂ ਨੂੰ ਮੁੱਢਲੀ ਸਲਾਹ ਅਤੇ ਤੁਰੰਤ ਰੈਫਰਲ ਸੇਵਾਵਾਂ ਪ੍ਰਦਾਨ ਕਰਨ ਲਈ ਨਸ਼ਾ ਛੁਡਾਊ ਲਈ ਇੱਕ ਟੋਲ-ਫ੍ਰੀ ਹੈਲਪਲਾਈਨ, 14446 ਸਥਾਪਤ ਕੀਤੀ ਗਈ ਹੈ। ਹੈਲਪਲਾਈਨ ਨੰਬਰ 'ਤੇ ਹੁਣ ਤੱਕ 4.30 ਲੱਖ ਤੋਂ ਵੱਧ ਕਾਲਾਂ ਆਈਆਂ ਹਨ।
ਓਲੰਪਿਕ ਮੈਡਲ ਜੇਤੂ ਰਵੀ ਕੁਮਾਰ ਦਹੀਆ, ਸੁਰੇਸ਼ ਰੈਨਾ, ਅਜਿੰਕਿਆ ਰਹਾਣੇ, ਸੰਦੀਪ ਸਿੰਘ, ਸਵਿਤਾ ਪੂਨੀਆ ਅਤੇ ਅਮਨ ਸਹਿਰਾਵਤ ਵਰਗੇ ਖਿਡਾਰੀਆਂ ਨੇ ਐੱਨਐੱਮਬੀਏ ਦੇ ਸਮਰਥਨ ਵਿੱਚ ਸੁਨੇਹੇ ਸਾਂਝੇ ਕੀਤੇ ਹਨ।
'ਨਸ਼ੇ ਸੇ ਆਜ਼ਾਦੀ - ਰਾਸ਼ਟਰੀ ਯੁਵਾ ਅਤੇ ਵਿਦਿਆਰਥੀ ਇੰਟਰਐਕਸ਼ਨ ਪ੍ਰੋਗਰਾਮ', 'ਨਯਾ ਭਾਰਤ, ਨਸ਼ਾ ਮੁਕਤ ਭਾਰਤ', 'ਐੱਨਐੱਮਬੀਏ ਐੱਨਸੀਸੀ ਕੈਡੇਟਸ ਅਫਸਰਾਂ ਨਾਲ ਗੱਲਬਾਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ 700 ਅਧਿਕਾਰੀ ਸਰੀਰਕ ਤੌਰ 'ਤੇ ਮੌਜੂਦ ਸਨ। ਦੇਸ਼ ਭਰ ਵਿੱਚ ਲਗਭਗ 40,000 ਕੈਡੇਟ ਔਨਲਾਈਨ ਸ਼ਾਮਲ ਹੋਏ।
ਸਰਹੱਦੀ ਖੇਤਰਾਂ ਵਿੱਚ ਐੱਨਐੱਮਬੀਏ ਨੂੰ ਵਿਸ਼ੇਸ਼ ਮਾਡਿਊਲਜ਼ ਨਾਲ ਸਰਹੱਦੀ ਸੁਰੱਖਿਆ ਬਲਾਂ ਨੂੰ ਸਿਖਲਾਈ ਦੇ ਕੇ ਅਤੇ ਇਨ੍ਹਾਂ ਖੇਤਰਾਂ ਵਿੱਚ ਨਸ਼ਾ ਛੁਡਾਊ ਕੇਂਦਰ ਸਥਾਪਤ ਕਰਕੇ ਲਾਗੂ ਕਰਨਾ।
ਐੱਨਐੱਮਬੀਏ 'ਤੇ ਇੱਕ ਸਮੂਹਿਕ ਪ੍ਰਣ/ਸਹੁੰ 12 ਅਗਸਤ, 2024 ਨੂੰ ਆਯੋਜਿਤ ਕੀਤੀ ਗਈ ਸੀ ਅਤੇ 2+ ਲੱਖ ਸੰਸਥਾਵਾਂ ਦੇ ਕੁੱਲ 3+ ਕਰੋੜ ਲੋਕਾਂ ਨੇ ਦੇਸ਼ ਵਿਆਪੀ ਸਹੁੰ ਵਿੱਚ ਹਿੱਸਾ ਲਿਆ ਸੀ।
ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਦੀ 5ਵੀਂ ਵਰ੍ਹੇਗੰਢ ਨੂੰ ਮਨਾਉਣ ਲਈ, 13 ਅਗਸਤ 2025 ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਵੱਲੋਂ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਸੀ। ਦਿੱਲੀ ਦੇ 1,000 ਤੋਂ ਵੱਧ ਵਿਦਿਆਰਥੀਆਂ ਨੇ ਨਿੱਜੀ ਤੌਰ 'ਤੇ ਹਿੱਸਾ ਲਿਆ, ਜਿਸ ਵਿੱਚ ਲੱਖਾਂ ਲੋਕ ਦੇਸ਼ ਭਰ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।
1 ਅਗਸਤ, 2025 ਤੋਂ ਐੱਨਐੱਮਬੀਏ ਦੇ 5ਵੇਂ ਸਾਲ ਦੇ ਜਸ਼ਨ ਲਈ ਰਾਸ਼ਟਰੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਗਰਿਕਾਂ ਨੂੰ ਲਾਮਬੰਦ ਕਰਨ ਦੇ ਇਰਾਦੇ ਨਾਲ, ਵਿਆਪਕ ਜਾਗਰੂਕਤਾ ਪੈਦਾ ਕਰਨ ਅਤੇ ਨਾਗਰਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ ਪ੍ਰਤੀਯੋਗੀ ਪਹੁੰਚ ਅਤੇ ਭਾਗੀਦਾਰੀ ਗਤੀਵਿਧੀਆਂ ਦਾ ਇੱਕ ਸਿਲਸਿਲਾ ਚਲਾਇਆ ਗਿਆ।
08 ਨਵੰਬਰ, 2025 ਤੱਕ 1,12,202 ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿੱਸਾ ਲਿਆ ਹੈ, ਜੋ ਕਿ ਨਸ਼ਾ ਮੁਕਤ ਭਾਰਤ ਨੂੰ ਉਤਸ਼ਾਹਿਤ ਕਰਨ ਵਿੱਚ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ।
ਭਾਗੀਦਾਰੀ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਕੁੱਲ 97,336 ਪ੍ਰੋਗਰਾਮ ਕਰਵਾਏ ਗਏ, ਜਿਸ ਵਿੱਚ 2.42 ਕਰੋੜ (1.43 ਕਰੋੜ ਮਰਦ ਅਤੇ 1 ਕਰੋੜ ਔਰਤਾਂ ਸਨ) ਵਿਅਕਤੀਆਂ ਦੀ ਕੁੱਲ ਪਹੁੰਚ ਹੋਈ। ਇਨ੍ਹਾਂ ਵਿੱਚ ਸਕੂਲਾਂ, ਕਾਲਜਾਂ ਅਤੇ ਭਾਈਚਾਰਕ ਥਾਵਾਂ 'ਤੇ ਨਾਅਰਾ ਲੇਖਣ, ਰੰਗੋਲੀ ਬਣਾਉਣ ਦੇ ਮੁਕਾਬਲੇ, ਚਿੱਤਰਕਾਰੀ ਮੁਕਾਬਲੇ, ਸਹੁੰ ਚੁੱਕ ਸਮਾਗਮ, ਰੈਲੀਆਂ ਅਤੇ ਮੈਰਾਥਨ ਸ਼ਾਮਲ ਹਨ।
ਇਸ ਅਭਿਆਨ ਨੇ 16 ਲੱਖ ਈ-ਸਹੁੰ ਅਤੇ 1 ਕਰੋੜ ਤੋਂ ਵੱਧ ਔਫਲਾਈਨ ਪ੍ਰਣ ਦਰਜ ਕੀਤੇ, ਜੋ ਕਿ ਮਜ਼ਬੂਤ ਲੋਕ ਭਾਗੀਦਾਰੀ ਨੂੰ ਦਰਸਾਉਂਦੇ ਹਨ।
ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ ) ਨੂੰ ਉਤਸ਼ਾਹ ਨਾਲ ਅਪਣਾਇਆ ਗਿਆ ਹੈ, ਜਿਸ ਵਿੱਚ ਸਾਰੇ ਸੂਬਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਾਲੀਆਂ ਕਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਨਸ਼ਾ ਮੁਕਤ ਭਾਰਤ ਅਭਿਆਨ ਦੇ ਪੰਜ ਸਾਲਾਂ ਦਾ ਜਸ਼ਨ ਮਨਾਉਣ ਲਈ ਇੱਕ ਵਿਸ਼ਾਲ ਪੱਧਰੀ ਸਮਾਪਤੀ ਸਮਾਗਮ 18 ਨਵੰਬਰ, 2025 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀ ਅਗਵਾਈ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਮਾਣਯੋਗ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਕਰਨਗੇ। ਉਮੀਦ ਹੈ ਕਿ ਇਸ ਸਮਾਗਮ ਵਿੱਚ ਲਗਭਗ 7000 ਭਾਗੀਦਾਰ ਸ਼ਾਮਲ ਹੋਣਗੇ।
ਇਸ ਸਮਾਗਮ ਦਾ ਮੰਤਵ ਮੁਹਿੰਮ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਾ, ਭਾਈਚਾਰਕ ਭਾਗੀਦਾਰੀ ਨੂੰ ਲਾਮਬੰਦ ਕਰਨਾ ਅਤੇ ਨਸ਼ਾ ਮੁਕਤ ਸਮਾਜ ਦੀ ਉਸਾਰੀ ਲਈ ਸਾਡੇ ਸਮੂਹਿਕ ਯਤਨਾਂ ਨੂੰ ਮਜ਼ਬੂਤ ਕਰਨਾ ਹੈ। ਇਸ ਪ੍ਰੋਗਰਾਮ ਵਿੱਚ ਇੱਕ ਵਿਸ਼ਾਲ ਰੈਲੀ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ, ਜਿਸ ਵਿੱਚ ਸਭਿਆਚਾਰਕ ਸਮਾਗਮ, ਨਸ਼ਿਆਂ ਵਿਰੁੱਧ ਔਨਲਾਈਨ ਅਤੇ ਔਫਲਾਈਨ ਸਹੁੰ ਚੁੱਕਣਾ ਅਤੇ ਸਕੂਲ ਅਤੇ ਕਾਲਜ ਪੱਧਰ 'ਤੇ ਮੁਕਾਬਲੇ ਸ਼ਾਮਲ ਹਨ।
ਅਜਿਹੇ ਸਮਾਗਮਾਂ ਦਾ ਪ੍ਰਚਾਰ ਅਤੇ ਜਸ਼ਨ ਮਨਾ ਕੇ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦਾ ਮੰਤਵ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਵੱਡੇ ਪੱਧਰ 'ਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ, ਕਦਰਾਂ-ਕੀਮਤਾਂ 'ਤੇ ਅਧਾਰਤ ਜੀਵਨ ਸ਼ੈਲੀ ਨੂੰ ਅਪਣਾਉਣ ਲਈ
ਪ੍ਰੇਰਿਤ ਕਰਨਾ ਹੈ।
*****
ਕੇਵੀ
(Release ID: 2190276)
Visitor Counter : 28