ਵਿੱਤ ਮੰਤਰਾਲਾ
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ "ਆਪ੍ਰੇਸ਼ਨ ਬੁਲੀਅਨ ਬਲੇਜ਼" (Operation Bullion Blaze) ਦੇ ਤਹਿਤ ਮੁੰਬਈ ਵਿੱਚ ਸੋਨੇ ਦੀ ਤਸਕਰੀ ਕਰਕੇ ਉਸ ਨੂੰ ਪਿਘਲਾਉਣ ਵਾਲੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ; 11.88 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਅਤੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ
प्रविष्टि तिथि:
12 NOV 2025 1:09PM by PIB Chandigarh
"ਆਪ੍ਰੇਸ਼ਨ ਬੁਲੀਅਨ ਬਲੇਜ਼" ਦੇ ਤਹਿਤ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੋਨੇ ਦੀ ਤਸਕਰੀ, ਉਸ ਨੂੰ ਗੁਪਤ ਭੱਠੀਆਂ ਵਿੱਚ ਪਿਘਲਾਉਣ ਅਤੇ ਮੁੰਬਈ ਵਿੱਚ ਸਲੇਟੀ ਬਜ਼ਾਰ ਵਿੱਚ ਰਿਫਾਇੰਡ ਸੋਨੇ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਣ ਵਿੱਚ ਸ਼ਾਮਲ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਡੀਆਰਆਈ ਅਧਿਕਾਰੀਆਂ ਨੇ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ 'ਤੇ, 10.11.2025 ਨੂੰ ਮੁੰਬਈ ਵਿੱਚ ਚਾਰ ਗੁਪਤ ਥਾਵਾਂ 'ਤੇ ਸੋਨੇ ਨੂੰ ਪਿਘਲਾਉਣ ਵਾਲੀਆਂ ਦੋ ਗੈਰ-ਕਾਨੂੰਨੀ ਇਕਾਈਆਂ ਅਤੇ ਸੋਨੇ ਨੂੰ ਗੈਰ-ਕਾਨੂੰਨੀ ਢੰਗ ਨਾਲ ਗ੍ਰੇ ਮਾਰਕਿਟ ਵਿੱਚ ਵੇਚਣ ਵਾਲੀਆਂ ਦੋ ਗੈਰ-ਰਜਿਸਟਰਡ ਦੁਕਾਨਾਂ ਦੀ ਤਲਾਸ਼ੀ ਲਈ।
ਦੋਵੇਂ ਗੈਰ-ਕਾਨੂੰਨੀ ਭੱਠੀਆਂ ਵਿੱਚ ਤਸਕਰੀ ਕੀਤੇ ਗਏ ਸੋਨੇ ਨੂੰ ਮੋਮ ਅਤੇ ਹੋਰ ਰੂਪਾਂ ਵਿੱਚ ਪਿਘਲਾਉਣ ਲਈ ਪੂਰੀ ਵਿਵਸਥਾ ਸੀ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੈਰ-ਕਾਨੂੰਨੀ ਭੱਠੀਆਂ ਦੇ ਸੰਚਾਲਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮੌਕੇ 'ਤੇ ਹੀ 6.35 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ। ਇਸ ਤੋਂ ਬਾਅਦ, ਤਸਕਰੀ ਕੀਤਾ ਸੋਨਾ ਅਤੇ ਪਿਘਲੀਆਂ ਹੋਈਆਂ ਬਾਰਾਂ (melted bars) ਨੂੰ ਸਥਾਨਕ ਖਰੀਦਦਾਰਾਂ ਨੂੰ ਵੇਚਣ ਲਈ ਵਰਤੀਆਂ ਜਾਂਦੀਆਂ ਦੋ ਦੁਕਾਨਾਂ ਦੀ ਵੀ ਤਲਾਸ਼ੀ ਲਈ ਗਈ, ਜਿਨ੍ਹਾਂ ਵਿੱਚੋਂ ਇੱਕ ਦੁਕਾਨ ਤੋਂ 5.53 ਕਿਲੋਗ੍ਰਾਮ ਵਾਧੂ ਸੋਨੇ ਦੀਆਂ ਬਾਰਾਂ (bars) ਬਰਾਮਦ ਕੀਤੀਆਂ ਗਈਆਂ।


ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ 15.05 ਕਰੋੜ ਰੁਪਏ ਦੀ ਕੀਮਤ ਦਾ 11.88 ਕਿਲੋਗ੍ਰਾਮ 24 ਕੈਰੇਟ ਸੋਨਾ ਅਤੇ 13.17 ਲੱਖ ਰੁਪਏ ਦੀ ਕੀਮਤ ਦੀ 8.72 ਕਿਲੋਗ੍ਰਾਮ ਚਾਂਦੀ ਕਸਟਮ ਐਕਟ, 1962 ਦੇ ਉਪਬੰਧਾਂ ਦੇ ਤਹਿਤ ਜ਼ਬਤ ਕੀਤੀ।

ਸੋਨੇ ਦੀ ਤਸਕਰੀ, ਪਿਘਲਾਉਣ ਅਤੇ ਗੈਰ-ਕਾਨੂੰਨੀ ਢੰਗ ਵੇਚਣ ਦੇ ਦੋਸ਼ ਵਿੱਚ ਸ਼ਾਮਲ ਮਾਸਟਰਮਾਈਂਡ ਸਮੇਤ ਕੁੱਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਗਿਰੋਹ ਮਾਸਟਰਮਾਈਂਡ ਦੁਆਰਾ ਆਪਣੇ ਪਿਤਾ, ਇੱਕ ਮੈਨੇਜਰ, ਚਾਰ ਸੋਨਾ ਪਿਘਲਾਉਣ ਵਾਲੇ ਚਾਰ ਵਿਅਕਤੀਆਂ, ਤਸਕਰੀ ਕੀਤੇ ਸੋਨੇ ਦਾ ਰਿਕਾਰਡ ਰੱਖਣ ਵਾਲੇ ਇੱਕ ਅਕਾਉਂਟੈਂਟ ਅਤੇ ਸੋਨੇ ਦੀ ਵੰਡ ਦਾ ਕੰਮ ਸੰਭਾਲਣ ਵਾਲੇ ਤਿੰਨ ਡਿਲੀਵਰੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਰੈਕੇਟ ਚਲਾਇਆ ਜਾ ਰਿਹਾ ਸੀ। ਸਾਰੇ ਦੋਸ਼ੀਆਂ ਨੂੰ ਮੁੰਬਈ ਦੇ ਸੰਯੁਕਤ ਵਿੱਤੀ ਕਮਿਸ਼ਨਰ (ਜੇਐੱਮਐੱਫਸੀ-JMFC) ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੋਨੇ ਦੀ ਤਸਕਰੀ ਅਤੇ ਗੈਰ-ਕਾਨੂੰਨੀ ਵਿਕਰੀ ਲਈ ਇੱਕ ਯੋਜਨਾਬੱਧ ਸਾਜ਼ਿਸ਼ ਰਚੀ ਗਈ ਸੀ, ਜੋ ਕਿ ਦੇਸ਼ ਦੀ ਸੋਨੇ ਦੀ ਦਰਾਮਦ ਨੀਤੀ ਦੀ ਘੋਰ ਉਲੰਘਣਾ ਹੈ ਅਤੇ ਇਸ ਦਾ ਉਦੇਸ਼ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣਾ ਸੀ।
ਡੀਆਰਆਈ ਮਾਲੀਆ ਅਤੇ ਬਜ਼ਾਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਤੇ ਵਿੱਤੀ ਸਥਿਰਤਾ ਲਈ ਖ਼ਤਰਾ ਪੈਦਾ ਕਰਨ ਵਾਲੇ ਉਨ੍ਹਾਂ ਸਾਰੇ ਸੰਗਠਿਤ ਤਸਕਰੀ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।। ਡੀਆਰਆਈ ਦੇਸ਼ ਦੀ ਆਰਥਿਕ ਅਤੇ ਵਿੱਤੀ ਸਥਿਰਤਾ ਦੀ ਰੱਖਿਆ ਕਰਕੇ ਇੱਕ ਨਿਰਪੱਖ ਅਤੇ ਪਾਰਦਰਸ਼ੀ ਵਪਾਰਕ ਮਾਹੌਲ ਨੂੰ ਯਕੀਨੀ ਬਣਾਉਂਦਾ ਹੈ।
ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
************
ਐੱਨਬੀ/ਕੇਐੱਮਐੱਨ/ਬਲਜੀਤ
(रिलीज़ आईडी: 2189261)
आगंतुक पटल : 40