ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ “ਕਾਨੂੰਨੀ ਸਹਾਇਤਾ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ” ’ਤੇ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਦੀ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 08 NOV 2025 10:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸੁਪਰੀਮ ਕੋਰਟ ਵਿਖੇ " ਕਾਨੂੰਨੀ ਸਹਾਇਤਾ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ" ’ਤੇ ਅੱਜ ਆਯੋਜਿਤ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਦੀ ਝਲਕੀਆਂ ਸਾਂਝੀਆਂ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਕਾਨੂੰਨੀ ਸਹਾਇਤਾ ਵੰਡ ਪ੍ਰਣਾਲੀ ਅਤੇ ਕਾਨੂੰਨੀ ਸੇਵਾਵਾਂ ਦਿਵਸ ਨਾਲ ਸਬੰਧਤ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਨਾਲ ਭਾਰਤ ਦੀ ਨਿਆਂ ਪ੍ਰਣਾਲੀ ਨੂੰ ਨਵੀਂ ਤਾਕਤ ਮਿਲੇਗੀ। ਪ੍ਰਧਾਨ ਮੰਤਰੀ ਨੇ 20ਵੇਂ ਰਾਸ਼ਟਰੀ ਸੰਮੇਲਨ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:

"ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ ਨੂੰ 30 ਸਾਲ ਪੂਰੇ ਕਰਨ 'ਤੇ ਵਧਾਈਆਂ!

ਮੈਨੂੰ ਵਿਸ਼ਵਾਸ ਹੈ ਕਿ ਸੁਪਰੀਮ ਕੋਰਟ ਵਿਖੇ ਆਯੋਜਿਤ ਰਾਸ਼ਟਰੀ ਸੰਮੇਲਨ ਸਾਡੀ ਨਿਆਂ ਪ੍ਰਣਾਲੀ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਬਣਾਉਣ ਦੇ ਸਾਡੇ ਯਤਨਾਂ ਨੂੰ ਹੋਰ ਮਜ਼ਬੂਤ ਕਰੇਗੀ।"

"ਪਿਛਲੇ ਕੁਝ ਸਾਲਾਂ ਵਿੱਚ, ਸਾਡੀ ਸਰਕਾਰ ਨੇ 'ਨਿਆਂ ਤੱਕ ਪਹੁੰਚ' ਵਧਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ।

ਵੱਖ-ਵੱਖ ਪਹਿਲਕਦਮੀਆਂ ਨੇ ਸਮਾਜ ਦੇ ਗ਼ਰੀਬ, ਹਾਸ਼ੀਏ 'ਤੇ ਧੱਕੇ ਅਤੇ ਪਛੜੇ ਵਰਗਾਂ ਲਈ ਤੇਜ਼ ਅਤੇ ਵਧੇਰੇ ਕਿਫਾਇਤੀ ਨਿਆਂ ਯਕੀਨੀ ਬਣਾਇਆ ਹੈ।"

"ਭਾਰਤ ਦੀਆਂ ਪਰੰਪਰਾਵਾਂ ਵਿੱਚ ਮੀਡੀਏਸ਼ਨ ਹਮੇਸ਼ਾ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ। ਨਵਾਂ ਮੀਡੀਏਸ਼ਨ ਐਕਟ ਮੀਡੀਏਸ਼ਨ ਨੂੰ ਆਧੁਨਿਕ ਬਣਾਉਣ ਅਤੇ ਹੋਰ ਪਹਿਲੂਆਂ 'ਤੇ ਕੇਂਦ੍ਰਿਤ ਹੈ।"

"ਸੁਪਰੀਮ ਕੋਰਟ ਦੇ 80,000 ਤੋਂ ਵੱਧ ਫੈਸਲਿਆਂ ਦਾ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਪਹਿਲ ਸੱਚਮੁੱਚ ਸ਼ਲਾਘਾਯੋਗ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਸ਼ਾਨਦਾਰ ਯਤਨ ਨੂੰ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਵੱਲੋਂ ਵੀ ਅੱਗੇ ਵਧਾਇਆ ਜਾਵੇਗਾ।"

 

************

ਐੱਮਜੇਪੀਐੱਸ/ਵੀਜੇ


(रिलीज़ आईडी: 2188402) आगंतुक पटल : 8
इस विज्ञप्ति को इन भाषाओं में पढ़ें: Bengali , Odia , Kannada , Malayalam , Marathi , Manipuri , English , Urdu , हिन्दी , Assamese , Gujarati