ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਜਲ ਸੈਨਾ ਸਵਦੇਸ਼ੀ ਹਾਈਡ੍ਰੋਗ੍ਰਾਫਿਕ ਉੱਤਮਤਾ ਵਿੱਚ ਇੱਕ ਨਵਾਂ ਅਧਿਆਏ ਜੋੜਦੇ ਹੋਏ ‘ਇਕਸ਼ਕ’ ਨੂੰ ਕਮਿਸ਼ਨ ਕਰਨ ਜਾ ਰਹੀ ਹੈ


ਐੱਸਵੀਐਲ ਇਕਸ਼ਕ ਭਾਰਤ ਦੇ ਮੈਰੀਟਾਈਮ ਹੌਰੀਜ਼ਨ 'ਤੇ ਸਟੀਕਤਾ, ਉਦੇਸ਼ ਅਤੇ ਆਤਮ-ਨਿਰਭਰਤਾ ਦਾ ਗੌਰਵਸ਼ਾਲੀ ਪ੍ਰਤੀਕ ਹੈ

प्रविष्टि तिथि: 05 NOV 2025 10:23AM by PIB Chandigarh

ਭਾਰਤੀ ਜਲ ਸੈਨਾ ਆਪਣੀਆਂ ਹਾਈਡ੍ਰੋਗ੍ਰਾਫਿਕ ਸਮਰੱਥਾਵਾਂ ਨੂੰ ਹੋਰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ। ਸਰਵੇਖਣ ਵੈਸਲ (ਵੱਡੇ) [ਐੱਸਵੀਐੱਲ] ਸ਼੍ਰੇਣੀ ਦਾ ਤੀਜਾ ਅਤੇ ਦੱਖਣੀ ਜਲ ਸੈਨਾ ਕਮਾਂਡ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ, ਇਕਸ਼ਕ, 6 ਨਵੰਬਰ, 2025 ਨੂੰ ਕੋਚੀ ਦੇ ਜਲ ਸੈਨਾ ਬੇਸ ਵਿਖੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਕਮਿਸ਼ਨ ਕੀਤਾ ਜਾਵੇਗਾ। ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਮੁੱਖ ਮਹਿਮਾਨ ਵਜੋਂ ਮੌਜੂਦ ਰਹਿਣਗੇ ਅਤੇ ਰਸਮੀ ਤੌਰ 'ਤੇ ਜਹਾਜ਼ ਨੂੰ ਜਲ ਸੈਨਾ ਸੇਵਾ ਵਿੱਚ ਕਮਿਸ਼ਨ ਕਰਨਗੇ।

ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ (ਜੀਆਰਐੱਸਈ) ਲਿਮਟਿਡ ਦੁਆਰਾ ਬਣਾਇਆ ਗਿਆ ਜਹਾਜ਼ "ਇਕਸ਼ਕ" ਭਾਰਤ ਦੀ ਵਧਦੀ ਆਤਮ-ਨਿਰਭਰਤਾ ਅਤੇ ਸਵਦੇਸ਼ੀ ਜਹਾਜ਼ ਨਿਰਮਾਣ ਸਮਰੱਥਾਵਾਂ ਦਾ ਇੱਕ ਸ਼ਾਨਦਾਰ ਪ੍ਰਤੀਕ ਹੈ। ਇਹ ਜਹਾਜ਼ 80% ਤੋਂ ਵੱਧ ਸਵਦੇਸ਼ੀ ਉਪਕਰਣਾਂ ਅਤੇ ਸਮੱਗਰੀ ਦੀ ਵਰਤੋਂ ਕਰਦਾ ਹੈ, ਜੋ ਆਤਮਨਿਰਭਰ ਭਾਰਤ ਅਭਿਆਨ ਦੀ ਸਫਲਤਾ ਦੇ ਨਾਲ-ਨਾਲ ਜੀਆਰਐੱਸਈ ਅਤੇ ਦੇਸ਼ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਸ) ਵਿਚਕਾਰ ਮਜ਼ਬੂਤ ​​ਸਹਿਯੋਗ ਅਤੇ ਤਕਨੀਕੀ ਤਾਲਮੇਲ ਨੂੰ ਦਰਸਾਉਂਦਾ ਹੈ।

'ਇਕਸ਼ਕ' ਨਾਮ ਦਾ ਸੰਸਕ੍ਰਿਤ ਵਿੱਚ ਅਰਥ 'ਮਾਰਗਦਰਸ਼ਕ' ਹੈ, ਅਤੇ ਇਹ ਸਿਰਲੇਖ ਸਟੀਕਤਾ, ਉਦੇਸ਼ ਅਤੇ ਮਾਰਗਦਰਸ਼ਨ ਦੇ ਪ੍ਰਤੀਕ ਵਜੋਂ ਜਹਾਜ਼ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਇਹ ਜਹਾਜ਼ ਵਿਸ਼ੇਸ਼ ਤੌਰ 'ਤੇ ਬੰਦਰਗਾਹਾਂ, ਤੱਟਾਂ ਅਤੇ ਨੇਵੀਗੇਸ਼ਨ ਚੈਨਲਾਂ ਦੇ ਵਿਆਪਕ ਤੱਟਵਰਤੀ ਅਤੇ ਡੂੰਘੇ ਸਮੁੰਦਰੀ ਸਰਵੇਖਣ ਕਰਨ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸਰਵੇਖਣਾਂ ਤੋਂ ਪ੍ਰਾਪਤ ਡੇਟਾ ਨਾ ਸਿਰਫ਼ ਸਮੁੰਦਰ ਵਿੱਚ ਸੁਰੱਖਿਅਤ ਨੇਵੀਗੇਸ਼ਨ ਨੂੰ ਯਕੀਨੀ ਬਣਾਏਗਾ ਸਗੋਂ ਭਾਰਤ ਦੀ ਸਮੁੰਦਰੀ ਸੁਰੱਖਿਆ ਅਤੇ ਰਣਨੀਤਕ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ​​ਕਰੇਗਾ।

ਅਤਿ-ਆਧੁਨਿਕ ਹਾਈਡ੍ਰੋਗ੍ਰਾਫਿਕ ਅਤੇ ਸਮੁੰਦਰੀ ਵਿਗਿਆਨ ਉਪਕਰਣਾਂ ਨਾਲ ਲੈਸ, ਜਿਸ ਵਿੱਚ ਇੱਕ ਉੱਚ-ਰੈਜ਼ੋਲਿਊਸ਼ਨ ਮਲਟੀ-ਬੀਮ ਈਕੋ ਸਾਊਂਡਰ, ਇੱਕ ਆਟੋਨੋਮਸ ਅੰਡਰਵਾਟਰ ਵ੍ਹੀਕਲ (ਏਯੂਵੀ), ਇੱਕ ਰਿਮੋਟਲੀ ਸੰਚਾਲਿਤ ਵ੍ਹੀਕਲ (ਆਰਓਵੀ), ਅਤੇ ਚਾਰ ਸਰਵੇਖਣ ਮੋਟਰ ਬੋਟਾਂ (ਐੱਸਐੱਮਬੀਸ) ਸ਼ਾਮਲ ਹਨ, ਇਕਸ਼ਕ ਭਾਰਤੀ ਜਲ ਸੈਨਾ ਦੇ ਹਾਈਡ੍ਰੋਗ੍ਰਾਫਿਕ ਫਲੀਟ ਵਿੱਚ ਬੇਮਿਸਾਲ ਬਹੁਪੱਖੀ ਪ੍ਰਤਿਭਾ ਅਤੇ ਤਕਨੀਕੀ ਸਮਰੱਥਾ ਜੋੜਦਾ ਹੈ। ਜਹਾਜ਼ 'ਤੇ ਸਥਾਪਿਤ ਹੈਲੀਕੌਪਟਰ ਡੈੱਕ ਇਸਦੀ ਸੰਚਾਲਨ ਸੀਮਾ ਨੂੰ ਹੋਰ ਵਧਾਉਂਦਾ ਹੈ, ਜਿਸ ਨਾਲ ਇਹ ਕਈ ਤਰ੍ਹਾਂ ਦੇ ਸਮੁੰਦਰੀ ਅਭਿਆਨਾਂ ਅਤੇ ਬਹੁ-ਮੰਤਵੀ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੰਜ਼ਾਮ ਦੇਣ ਵਿੱਚ ਯੋਗ ਬਣਦਾ ਹੈ।

ਇਕਸ਼ਕ ਦੀ ਸ਼ੁਰੂਆਤ ਭਾਰਤੀ ਜਲ ਸੈਨਾ ਦੇ ਸਰਵੇਖਣ ਅਤੇ ਨੇਵੀਗੇਸ਼ਨਲ ਮੈਪਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ। ਸਵਦੇਸ਼ੀ ਕੌਸਲ, ਤਕਨੀਕੀ ਉੱਤਮਤਾ ਅਤੇ ਸਮੁੰਦਰੀ ਲੀਡਰਸ਼ਿਪ ਦਾ ਪ੍ਰਤੀਕ, ਇਕਸ਼ਕ ਰਾਸ਼ਟਰ ਦੀ ਸੇਵਾ ਕਰਨ ਲਈ ਤਿਆਰ ਹੈ। ਇਹ ਅਗਿਆਤ ਸਮੂਦਰੀ ਖੇਤਰਾਂ ਦੀ ਪੜਚੋਲ ਕਰਨ ਅਤੇ ਭਾਰਤ ਦੀਆਂ ਵਿਸ਼ਾਲ ਸਮੁੰਦਰੀ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਆਪਣੇ ਮਿਸ਼ਨ ਨਾਲ ਸੇਵਾਵਾਂ ਦੇਵੇਗਾ।

************

ਵੀਐੱਮ/ਐੱਸਪੀਐੱਸ 


(रिलीज़ आईडी: 2187394) आगंतुक पटल : 9
इस विज्ञप्ति को इन भाषाओं में पढ़ें: English , Urdu , Marathi , हिन्दी , Bengali , Gujarati , Tamil , Telugu , Malayalam