ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਨਿਊਜ਼ੀਲੈਂਡ ਦੀ ਆਪਣੀ ਆਧਿਕਾਰਤ ਯਾਤਰਾ ਦੇ ਦੂਸਰੇ ਦਿਨ ਰੋਟੋਰੂਆ ਵਿੱਚ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ
Posted On:
06 NOV 2025 6:14PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਨਿਊਜ਼ੀਲੈਂਡ ਦੀ ਅਧਿਕਾਰਤ ਯਾਤਰਾ ਦੇ ਦੂਸਰੇ ਦਿਨ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਪਾਰ, ਨਿਵੇਸ਼, ਸੰਪਰਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਖੇਤਰ ਵਿੱਚ ਦੁਵੱਲੇ ਸਹਿਯੋਗ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕਈ ਉੱਚ-ਪੱਧਰੀ ਮੀਟਿੰਗਾਂ ਕੀਤੀਆਂ।
ਇਸ ਤੋਂ ਪਹਿਲਾਂ, ਰੋਟੋਰੂਆ ਪਹੁੰਚਣ ਦੌਰਾਨ ਸ਼੍ਰੀ ਗੋਇਲ ਨੇ ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਨਿਖਿਲ ਰਵੀਸ਼ੰਕਰ ਦੇ ਨਾਲ ਮੁਲਾਕਾਤ ਵਿੱਚ ਖੇਤਰੀ ਅਤੇ ਗਲੋਬਲ ਸੰਪਰਕ ਵਧਾਉਣ ਵਿੱਚ ਇਸ ਏਅਰਲਾਈਨ ਦੀ ਭੂਮਿਕਾ ‘ਤੇ ਚਰਚਾ ਕੀਤੀ। ਸ਼੍ਰੀ ਗੋਇਲ ਨੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਖੇਤਰ ਦਾ ਜ਼ਿਕਰ ਕੀਤਾ ਅਤੇ ਹਵਾਈ ਸੇਵਾ ਅਤੇ ਟੂਰਿਜ਼ਮ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਵਿੱਚ ਇਸ ਤੋਂ ਪੈਦਾ ਹੋਣ ਵਾਲੇ ਮਹੱਤਵਪੂਰਨ ਮੌਕਿਆਂ ਨੂੰ ਰੇਖਾਂਕਿਤ ਕੀਤਾ।
ਰੋਟੋਰੂਆ ਪਹੁੰਚਣ ‘ਤੇ, ਸ਼੍ਰੀ ਗੋਇਲ ਦਾ ਸੁਆਗਤ ਉੱਥੋਂ ਦੀ ਮੇਅਰ ਸੁਸ਼੍ਰੀ ਤਾਨੀਆ ਟੈਪਸੇਲ ਨੇ ਕੀਤਾ। ਸ਼੍ਰੀ ਗੋਇਲ ਨੇ ਨਿੱਘੇ ਸੁਆਗਤ ਦੇ ਲਈ ਮੇਅਰ ਦਾ ਧੰਨਵਾਦ ਕੀਤਾ ਅਤੇ ਸ਼ਹਿਰ ਦੀ ਕੁਦਰਤੀ ਸੁੰਦਰਤਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਨਾਲ ਵਪਾਰ ਅਤੇ ਟੂਰਿਜ਼ਮ ਸੰਬਧਾਂ ਨੂੰ ਹੁਲਾਰਾ ਮਿਲੇਗਾ।
ਮਾਓਰੀ ਰਾਸ਼ਟਰੀ ਸੱਭਿਆਚਾਰ ਅਤੇ ਕਲਾ ਕੇਂਦਰ, ਤੇ ਪੁਈਆ ਵਿੱਚ, ਨਿਊਜ਼ੀਲੈਂਡ ਦੇ ਵਪਾਰ ਮੰਤਰੀ ਸ਼੍ਰੀ ਟੌਡ ਮੈਕਲੇ ਦੀ ਮੌਜੂਦਗੀ ਵਿੱਚ ਸ਼੍ਰੀ ਗੋਇਲ ਨੇ ਰਵਾਇਤੀ ਮਾਓਰੀ ਸੁਆਗਤ (ਪੋਵ੍ਹਿਰੀ) ਕੀਤਾ ਗਿਆ। ਰਵਾਇਤੀ ਮੰਤਰ ਉੱਚਾਰਨ ਅਤੇ ਹੋਂਗੀ ਅਭਿਵਾਦਨ ਸਮਾਰੋਹ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਗਰਮਜੋਸ਼ੀ ਅਤੇ ਆਪਸੀ ਸਨਮਾਨ ਦਾ ਭਾਵ ਦੇਖਣ ਨੂੰ ਮਿਲਿਆ। ਸ਼੍ਰੀ ਗੋਇਲ ਨੇ ਮਾਓਰੀ ਭਾਈਚਾਰੇ ਦੀ ਸਮ੍ਰਿੱਧ ਸੱਭਿਆਚਾਰਕ ਪਰੰਪਰਾ ਦੀ ਸ਼ਲਾਘਾ ਕਰਦੇ ਹੋਏ ਮਾਓਰੀ ਕਦਰਾਂ-ਕੀਮਤਾਂ ਅਤੇ ਭਾਰਤ ਦੇ ਸੱਭਿਅਤਾਗਤ ਲੋਕਾਚਾਰ (ਸਿਧਾਂਤਾਂ), ਵਿਸ਼ੇਸ਼ ਤੌਰ ‘ਤੇ ਕੁਦਰਤ ਅਤੇ ਭਾਈਚਾਰੇ ਦੇ ਪ੍ਰਤੀ ਸਾਂਝੇ ਸਨਮਾਨ ਦੀ ਭਾਵਨਾ ਵਿੱਚ ਸਮਾਨਤਾ ਦਾ ਜ਼ਿਕਰ ਕੀਤਾ।
ਇਸ ਤੋਂ ਬਾਅਦ ਸ਼੍ਰੀ ਗੋਇਲ ਅਤੇ ਸ਼੍ਰੀ ਟੌਡ ਮੈਕਲੇ ਨੇ ਭਾਰਤ-ਨਿਊਜ਼ੀਲੈਂਡ ਸੀਈਓ ਗੋਲਮੇਜ਼ ਸੰਮੇਲਨ ਦੀ ਸਹਿ-ਪ੍ਰਧਾਨਗੀ ਕੀਤੀ, ਜਿਸ ਵਿੱਚ ਦੋਹਾਂ ਦੇਸ਼ਾਂ ਦੇ ਪ੍ਰਮੁੱਖ ਵਪਾਰ ਪ੍ਰਤੀਨਿਧੀ ਸ਼ਾਮਲ ਹੋਏ। ਸ਼੍ਰੀ ਗੋਇਲ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਤੇਜ਼ੀ ਨਾਲ ਬਦਲਦੇ ਆਰਥਿਕ ਲੈਂਡਸਕੇਪ ਦਾ ਜ਼ਿਕਰ ਕੀਤਾ ਅਤੇ ਤਕਨਾਲੋਜੀ, ਖੇਤੀਬਾੜੀ, ਸਿੱਖਿਆ, ਸਵੱਛ ਊਰਜਾ, ਟੂਰਿਜ਼ਮ ਅਤੇ ਸਥਿਰਤਾ ਦੇ ਖੇਤਰ ਵਿੱਚ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤੀ ਮੂਲ ਦੇ ਵਪਾਰਕ ਨੇਤਾਵਾਂ ਦੀ ਸਸ਼ਕਤ ਭਾਗੀਦਾਰੀ ਦਾ ਸੁਆਗਤ ਕੀਤਾ ਅਤੇ ਨਿਊਜ਼ੀਲੈਂਡ ਦੇ ਉਦਯੋਗਾਂ ਨੂੰ ਆਪਸੀ ਵਿਕਾਸ ਲਈ ਭਾਰਤ ਦੇ ਨਾਲ ਡੂੰਘੀ ਸਾਂਝੇਦਾਰੀ ਦੇ ਖੇਤਰ ਦਾ ਪਤਾ ਲਗਾਉਣ ਲਈ ਪ੍ਰੋਤਸਾਹਿਤ ਕੀਤਾ।
ਸ਼੍ਰੀ ਗੋਇਲ ਨੇ ਸ਼੍ਰੀ ਟੌਡ ਮੈਕਲੇ ਦੁਆਰਾ ਉਨ੍ਹਾਂ ਦੇ ਜੱਦੀ ਸ਼ਹਿਰ ਰੋਟੋਰੂਆ ਵਿੱਚ ਪ੍ਰਦਾਨ ਕੀਤੀ ਗਈ ਸ਼ਾਨਦਾਰ ਪ੍ਰਾਹੁਣਚਾਰੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਦੋਵਾਂ ਧਿਰਾਂ ਦੁਆਰਾ ਭਾਰਤ-ਨਿਊਜ਼ੀਲੈਂਡ ਸਬੰਧਾਂ ਨੂੰ ਹੋਰ ਜ਼ਿਆਦਾ ਮੈਤਰੀਪੂਰਨ, ਸਮ੍ਰਿੱਧੀ ਅਤੇ ਸਾਂਝੀ ਤਰੱਕੀ ਵੱਲ ਲੈ ਜਾਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
************
ਅਭਿਸ਼ੇਕ ਦਿਆਲ/ਇਸ਼ਿਤਾ ਬਿਸਵਾਸ
(Release ID: 2187371)
Visitor Counter : 7