ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 7 ਨਵੰਬਰ ਨੂੰ ਮਹਾਰਾਸ਼ਟਰ ਦੇ ਦੌਰੇ ‘ਤੇ ਰਹਿਣਗੇ


ਛਤਰਪਤੀ ਸੰਭਾਜੀਨਗਰ ਵਿੱਚ ਖੇਤੀਬਾੜੀ-ਗ੍ਰਾਮੀਣ ਵਿਕਾਸ ਯੋਜਨਾਵਾਂ ਦਾ ਨਿਰੀਖਣ, ਕਿਸਾਨਾਂ ਨਾਲ ਗੱਲਬਾਤ ਕਰਨਗੇ ਸ਼੍ਰੀ ਸ਼ਿਵਰਾਜ ਸਿੰਘ

ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਨਾਲ ਹੀ ਪ੍ਰਭਾਵਿਤ ਕਿਸਾਨਾਂ ਨੂੰ ਮਿਲਣਗੇ ਸ਼੍ਰੀ ਸ਼ਿਵਰਾਜ ਸਿੰਘ

Posted On: 06 NOV 2025 3:38PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 7 ਨਵੰਬਰ 2025 ਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਸਮੇਤ ਗ੍ਰਾਮੀਣ ਖੇਤਰਾਂ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਯੋਜਨਾਵਾਂ ਦੇ ਨਿਰੀਖਣ ਦੇ ਨਾਲ ਹੀ ਸਥਾਨਕ ਕਿਸਾਨਾਂ ਨਾਲ ਗੱਲਬਾਤ ਕਰਨਗੇ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਵੀ ਲੈਣਗੇ।

ਕੇਂਦਰੀ ਮੰਤਰੀ ਸ਼੍ਰੀ ਚੌਹਾਨ 7 ਨਵੰਬਰ ਨੂੰ ਸਵੇਰੇ 6 ਵਜੇ ਦਿੱਲੀ ਤੋਂ ਜਹਾਜ਼ ਦੁਆਰਾ ਰਵਾਨਾ ਹੋ ਕੇ ਮਹਾਰਾਸ਼ਟਰ ਵਿੱਚ ਛਤਰਪਤੀ ਸੰਭਾਜੀਨਗਰ ਪਹੁੰਚਣਗੇ। ਉੱਥੋਂ ਦੀ ਉਹ ਹੈਲੀਕੌਪਟਰ ਦੁਆਰਾ ਸਿਰਸ਼ਾਲਾ ਜਾਣਗੇ, ਜਿੱਥੇ ਕ੍ਰਿਸ਼ੀਕੁਲ ਇੰਸਟੀਟਿਊਟ ਵਿੱਚ ਰੁਦਰਾਭਿਸ਼ੇਕ ਅਤੇ ਝੰਡਾ ਲਹਿਰਾਉਣ ਦੇ ਆਯੋਜਨ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ, ਸ਼੍ਰੀ ਸ਼ਿਵਰਾਜ ਸਿੰਘ ਜੀਵੀਟੀ ਟੀਮ ਦੇ ਨਾਲ ਵਿਸਤ੍ਰਿਤ ਚਰਚਾ ਕਰਨਗੇ, ਕਿਸਾਨਾਂ ਨਾਲ ਗੱਲਬਾਤ ਕਰਨਗੇ ਅਤੇ ਇੰਸਟੀਟਿਊਟ ਦੀਆਂ ਵੱਖ-ਵੱਖ ਸੁਵਿਧਾਵਾਂ ਦਾ ਉਦਘਾਟਨ ਵੀ ਕਰਨਗੇ। ਉਹ ਕਿਸਾਨਾਂ ਅਤੇ ਗ੍ਰਾਮੀਣਜਨਾਂ ਦੇ ਨਾਲ ਸੰਵਾਦ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ, ਜਿਸ ਵਿੱਚ ਕਿਸਾਨਾਂ-ਗ੍ਰਾਮੀਣਾਂ ਦੇ ਹਿਤ ਅਤੇ ਸਰਕਾਰੀ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ‘ਤੇ ਖੁੱਲ੍ਹੀ ਚਰਚਾ ਕੀਤੀ ਜਾਵੇਗੀ।

ਦੁਪਹਿਰ ਬਾਅਦ, ਸ਼੍ਰੀ ਸ਼ਿਵਰਾਜ ਸਿੰਘ ਆਰਨਪੁਰ ਪਿੰਡ ਪਹੁੰਚ ਕੇ ਹੜ੍ਹ ਨਾਲ ਹੋਏ ਨੁਕਸਾਨ ਨਾਲ ਸੜਕ ਪੁਲ ਦਾ ਨਿਰੀਖਣ ਕਰਨਗੇ। ਇਸ ਦੇ ਨਾਲ ਹੀ ਤਪੋਵਨ ਪਿੰਡ ਵਿੱਚ ਹੋਏ ਫਸਲਾਂ ਦੇ ਨੁਕਸਾਨ ਅਤੇ ਹੋਰ ਨੁਕਸਾਨ ਦਾ ਵੀ ਜਾਇਜ਼ਾ ਲੈਣਗੇ। ਇਸ ਤੋਂ ਬਾਅਦ, ਕੇਂਦਰੀ ਮੰਤਰੀ ਸ਼੍ਰੀ ਚੌਹਾਨ ਘਰਕੁਲ ਹਾਊਂਸਿੰਗ ਪ੍ਰੋਜੈਕਟ ਦਾ ਦੌਰਾ ਕਰਨਗੇ ਅਤੇ ਲਾਭਾਰਥੀ ਪਰਿਵਾਰਾਂ ਅਤੇ  ਸਥਾਨਕ ਗ੍ਰਾਮੀਣਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ, ਹੇਮਾਡਪੰਥੀ ਮਹਾਦੇਵ ਮੰਦਿਰ ਵਿੱਚ ਦਰਸ਼ਨ ਅਤੇ ਆਲੇ-ਦੁਆਲੇ ਦੀ ਭੂਮੀ ਨੁਕਸਾਨ ਦਾ ਨਿਰੀਖਣ ਵੀ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦੇ ਦੌਰਾ ਪ੍ਰੋਗਰਾਮ ਵਿੱਚ ਸ਼ਾਮਲ ਹੈ। ਖਮਗਾਂਓ-ਤਪੋਵਨ ਰੋਡ ਬ੍ਰਿਜ ‘ਤੇ ਵੀ ਨੁਕਸਾਨ ਅਤੇ ਬੋਰਵੇਲ ਨੂੰ ਹੋਏ ਨੁਕਸਾਨ ਦਾ ਸ਼੍ਰੀ ਸ਼ਿਵਰਾਜ ਸਿੰਘ ਦੁਆਰਾ ਜਾਇਜ਼ਾ ਲਿਆ ਜਾਵੇਗਾ। ਇਸੇ ਦਿਨ ਸ਼ਾਮ ਨੂੰ ਸ਼੍ਰੀ ਚੌਹਾਨ ਛਤਰਪਤੀ ਸੰਭਾਜੀਨਗਰ ਏਅਰਪੋਰਟ ਤੋਂ ਦਿੱਲੀ ਦੇ ਲਈ ਰਵਾਨਾ ਹੋਣਗੇ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦਾ ਇਹ ਪ੍ਰਵਾਸ ਰਾਜਾਂ ਵਿੱਚ ਪ੍ਰਵਾਸ ਦੀ ਕੜੀ ਵਿੱਚ, ਮਹਾਰਾਸ਼ਟਰ ਵਿੱਚ ਕਿਸਾਨਾਂ-ਗ੍ਰਾਮੀਣਾਂ ਦੀਆਂ ਸਮੱਸਿਆਵਾਂ ਪ੍ਰਤੱਖ ਤੌਰ ‘ਤੇ ਜਾਣਨ, ਗ੍ਰਾਮੀਣ ਵਿਕਾਸ ਦੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਕਾਰਜ ਨੂੰ ਗਤੀਸ਼ੀਲ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। 

******

ਆਰਸੀ/ਏਆਰ/ਐੱਮਕੇ


(Release ID: 2187047) Visitor Counter : 2