ਕਿਰਤ ਤੇ ਰੋਜ਼ਗਾਰ ਮੰਤਰਾਲਾ
ਮਨਸੁਖ ਮਾਂਡਵੀਆ 4-6 ਨਵੰਬਰ 2025 ਨੂੰ ਦੋਹਾ ਵਿੱਚ ਦੂਜੇ ਵਿਸ਼ਵ ਸਮਾਜਿਕ ਵਿਕਾਸ ਸ਼ਿਖਰ ਸੰਮੇਲਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ
ਡਾ. ਮਾਂਡਵੀਆ ਦੋਹਾ ਵਿੱਚ ਸਮਾਜਿਕ ਨਿਆਂ ਗਲੋਬਲ ਗੱਠਜੋੜ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੀ ਮੰਤਰੀ ਪੱਧਰੀ ਗੱਲਬਾਤ ਵਿੱਚ ਭਾਰਤ ਦੇ ਸਮਾਵੇਸ਼ੀ ਅਤੇ ਬਰਾਬਰੀ ਵਾਲੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨਗੇ
ਕੇਂਦਰੀ ਕਿਰਤ ਮੰਤਰੀ ਦੋਹਾ ਦੌਰੇ ਦੌਰਾਨ ਦੁਵੱਲੀ ਗੱਲਬਾਤ ਰਾਹੀਂ ਗਲੋਬਲ ਭਾਈਵਾਲੀ ਨੂੰ ਮਜ਼ਬੂਤ ਕਰਨਗੇ
ਡਾ. ਮਾਂਡਵੀਆ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਤੇ ਭਾਰਤੀ ਵਪਾਰ ਅਤੇ ਉਦਯੋਗ ਪ੍ਰੀਸ਼ਦ ਦੁਆਰਾ ਆਯੋਜਿਤ ਰਾਸ਼ਟਰੀ ਕਰੀਅਰ ਸੇਵਾ ਪੋਰਟਲ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
Posted On:
03 NOV 2025 4:54PM by PIB Chandigarh
ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਡਾ. ਮਨਸੁਖ ਮਾਂਡਵੀਆ , 4-6 ਨਵੰਬਰ 2025 ਨੂੰ ਦੋਹਾ, ਕਤਰ ਵਿੱਚ ਹੋਣ ਵਾਲੇ ਦੂਜੇ ਵਿਸ਼ਵ ਸਮਾਜਿਕ ਵਿਕਾਸ ਸ਼ਿਖਰ ਸੰਮੇਲਨ (WSSD-2) ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ ।
ਡਾ. ਮਾਂਡਵੀਆ ਸਿਖਰ ਸੰਮੇਲਨ ਦੀ ਉਦਘਾਟਨੀ ਪੂਰਨ ਮੀਟਿੰਗ ਵਿੱਚ ਹਿੱਸਾ ਲੈਣਗੇ। ਉਹ ਭਾਰਤ ਦਾ ਰਾਸ਼ਟਰੀ ਪੱਖ ਰੱਖਣਗੇ ਅਤੇ ਦੋਹਾ ਰਾਜਨੀਤਿਕ ਐਲਾਨਨਾਮੇ ਨੂੰ ਅਪਣਾਉਣ ਵਿੱਚ ਵਿਸ਼ਵ ਨੇਤਾਵਾਂ ਨਾਲ ਸ਼ਾਮਲ ਹੋਣਗੇ । ਉਹ "ਸਮਾਜਿਕ ਵਿਕਾਸ ਦੇ ਤਿੰਨ ਥੰਮ੍ਹਾਂ ਨੂੰ ਮਜ਼ਬੂਤ ਕਰਨਾ: ਗਰੀਬੀ ਦਾ ਖਾਤਮਾ, ਸੰਪੂਰਨ ਅਤੇ ਉਤਪਾਦਕ ਰੁਜ਼ਗਾਰ ਅਤੇ ਸਾਰਿਆਂ ਲਈ ਵਧੀਆ ਕੰਮ, ਅਤੇ ਸਮਾਜਿਕ ਸਮਾਵੇਸ਼" ਵਿਸ਼ੇ 'ਤੇ ਉੱਚ-ਪੱਧਰੀ ਗੋਲਮੇਜ਼ ਨੂੰ ਵੀ ਸੰਬੋਧਨ ਕਰਨਗੇ , ਜਿਸ ਵਿੱਚ ਭਾਰਤ ਦੀ ਸਮਾਵੇਸ਼ੀ ਅਤੇ ਡਿਜੀਟਲ ਤੌਰ 'ਤੇ ਸਮਰੱਥ ਵਿਕਾਸ ਵੱਲ ਪਰਿਵਰਤਨਕਾਰੀ ਯਾਤਰਾ ਨੂੰ ਸਾਂਝਾ ਕੀਤਾ ਜਾਵੇਗਾ ਜੋ ਸਨਮਾਨਜਨਕ ਕੰਮ ਅਤੇ ਸਮਾਜਿਕ ਸੁਰੱਖਿਆ ਨੂੰ ਤਰਜੀਹ ਦਿੰਦਾ ਹੈ।
ਦੋਹਾ ਵਿੱਚ ਸਮਾਜਿਕ ਵਿਕਾਸ ‘ਤੇ ਆਯੋਜਿਤ ਹੋਣ ਵਾਲੇ ਦੂਜੇ ਵਿਸ਼ਵ ਸ਼ਿਖਰ ਸੰਮੇਲਨ ਵਿੱਚ ਭਾਰਤ ਗਲੋਬਲ ਸਟੇਜ ‘ਤੇ ਇੱਕ ਅਜਿਹੇ ਰਾਸ਼ਟਰ ਦੇ ਰੂਪ ਵਿੱਚ ਉਭਰ ਰਿਹਾ ਹੈ, ਜਿਸਨੇ ਗਰੀਬੀ ਘਟਾਉਣ ਵਿੱਚ ਇੱਕ ਸ਼ਾਨਦਾਰ ਮੀਲ ਪੱਥਰ ਪ੍ਰਾਪਤ ਕੀਤਾ ਹੈ। 2011 ਅਤੇ 2023 ਦੇ ਵਿਚਕਾਰ, 248 ਮਿਲੀਅਨ ਭਾਰਤੀਆਂ ਨੂੰ ਬਹੁ-ਆਯਾਮੀ ਗਰੀਬੀ ਤੋਂ ਬਾਹਰ ਕੱਢਿਆ ਗਿਆ , ਜਿਸ ਨਾਲ 2022-23 ਵਿੱਚ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦਾ ਹਿੱਸਾ ਸਿਰਫ 2.3% ਰਹਿ ਗਿਆ। ਇਹ ਉਪਲਬਧੀਆਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ , ਪ੍ਰਧਾਨ ਮੰਤਰੀ ਆਵਾਸ ਯੋਜਨਾ , ਅਤੇ ਜਨ ਧਨ ਵਿੱਤੀ ਸਮਾਵੇਸ਼ ਪਹਿਲਕਦਮੀ ਵਰਗੇ ਪ੍ਰਮੁੱਖ ਪ੍ਰੋਗਰਾਮਾਂ ਦੁਆਰਾ ਹਾਸਿਲ ਹੋਇਆ ਹੈ ।
ਭਾਰਤ ਦਾ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਤੇਜ਼ੀ ਨਾਲ ਵਿਸਥਾਰ ਵੀ ਇਸੇ ਤਰ੍ਹਾਂ ਹੀ ਜ਼ਿਕਰਯੋਗ ਹੈ , ਜੋ ਹੁਣ ਦੁਨੀਆ ਦੇ ਸਭ ਤੋਂ ਵੱਡੇ ਪ੍ਰਣਾਲੀਆਂ ਵਿੱਚੋਂ ਇੱਕ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਦੁਆਰਾ ਪ੍ਰਮਾਣਿਤ , ਭਾਰਤ ਦੀ ਸਮਾਜਿਕ ਸੁਰੱਖਿਆ ਕਵਰੇਜ 2015 ਵਿੱਚ 19% ਤੋਂ ਵੱਧ ਕੇ 2025 ਵਿੱਚ 64.3% ਹੋ ਗਈ ਹੈ , ਜਿਸ ਨਾਲ 940 ਮਿਲੀਅਨ ਤੋਂ ਵੱਧ ਨਾਗਰਿਕਾਂ ਨੂੰ ਲਾਭ ਪਹੁੰਚਿਆ ਹੈ। ਇਹ JAM ਟ੍ਰਿਨਿਟੀ (ਜਨ ਧਨ-ਆਧਾਰ-ਮੋਬਾਈਲ) ਆਰਕੀਟੈਕਚਰ ਦੁਆਰਾ ਸੰਭਵ ਹੋਇਆ ਹੈ , ਜੋ ਲੱਖਾਂ ਘਰਾਂ ਨੂੰ ਕੁਸ਼ਲ, ਪਾਰਦਰਸ਼ੀ ਅਤੇ ਸਿੱਧੇ ਲਾਭ ਦੀ ਸਪੁਰਦਗੀ ਨੂੰ ਯਕੀਨੀ ਬਣਾਉਂਦਾ ਹੈ।
ਨੀਤੀ ਆਯੋਗ ਦੁਆਰਾ 5 ਨਵੰਬਰ 2025 ਨੂੰ ਆਯੋਜਿਤ ਪ੍ਰੋਗਰਾਮ ਵਿੱਚ ਭਾਰਤ ਦੀ ਭਾਗੀਦਾਰੀ ਹੋਵੇਗੀ ਜਿਸ ਦਾ ਵਿਸ਼ਾ ਹੋਵੇਗਾ "ਗਰੀਬੀ ਤੋਂ ਬਾਹਰ ਨਿਕਲਣ ਦੇ ਰਸਤੇ: ਆਖਰੀ ਮੀਲ ਨੂੰ ਸਸ਼ਕਤ ਬਣਾਉਣ ਵਿੱਚ ਭਾਰਤ ਦਾ ਤਜਰਬਾ"। ਇਹ ਸੈਸ਼ਨ ਗਰੀਬੀ ਘਟਾਉਣ, ਸਵੈ-ਸਹਾਇਤਾ ਸਮੂਹਾਂ ਅਤੇ ਸਹਿਕਾਰੀ ਸਭਾਵਾਂ ਰਾਹੀਂ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ, ਅਤੇ ਸਾਰਿਆਂ ਲਈ ਸਮਾਜਿਕ ਸੁਰੱਖਿਆ ਦੇ ਵਿਸਥਾਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰੇਗਾ।
ਇਸ ਸਮਾਗਮ ਵਿੱਚ ਬ੍ਰਾਜ਼ੀਲ, ਮਾਲਦੀਵ ਅਤੇ ਆਈਐਲਓ ਸਮੇਤ ਅੰਤਰਰਾਸ਼ਟਰੀ ਸਾਂਝੇਦਾਰ ਦੇ ਦੇਸ਼ ਸ਼ਾਮਲ ਹੋਣਗੇ, ਜੋ ਕਿ 2030 ਦੇ ਟਿਕਾਊ ਵਿਕਾਸ ਏਜੰਡੇ ਪ੍ਰਤੀ ਭਾਰਤ ਦੀ ਵਚਨਬੱਧਤਾ ਅਤੇ ਇਹ ਯਕੀਨੀ ਬਣਾਉਣ ਦੇ ਇਸਦੇ ਮਾਰਗਦਰਸ਼ਕ ਸਿਧਾਂਤ ਕਿ ਕੋਈ ਵੀ ਪਿੱਛੇ ਨਾ ਰਹੇ ਨੂੰ ਉਜਾਗਰ ਕਰਨਗੇ।
ਡਾ. ਮਾਂਡਵੀਆ ਦਾ ਗਲੋਬਲ ਕੋਲੀਸ਼ਨ ਫਾਰ ਸੋਸ਼ਲ ਜਸਟਿਸ 'ਤੇ ਆਈਐਲਓ-ਪ੍ਰਯੋਜਿਤ ਮੰਤਰੀ ਪੱਧਰੀ ਸਮਾਗਮ ਵਿੱਚ ਵੀ ਹਿੱਸਾ ਲੈਣਗੇ ,ਜਿੱਥੇ ਉਹ ਵਿਕਾਸ ਅਤੇ ਸਨਮਾਨਜਨਕ ਕੰਮ ਦੇ ਮੋਹਰੀ ਵਜੋਂ ਭਾਰਤ ਦੀ ਭੂਮਿਕਾ ਨੂੰ ਦੁਹਰਾਉਣਗੇ।
ਸੰਮੇਲਨ ਤੋਂ ਇਲਾਵਾ, ਕੇਂਦਰੀ ਮੰਤਰੀ ਕਤਰ, ਰੋਮਾਨੀਆ, ਮੌਰੀਸ਼ਸ ਅਤੇ ਯੂਰੋਪੀਅਨ ਯੂਨੀਅਨ ਦੇ ਮੰਤਰੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਦੇ ਡਾਇਰੈਕਟਰ-ਜਨਰਲ ਅਤੇ ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ । ਇਨ੍ਹਾਂ ਗੱਲਬਾਤਾਂ ਤੋਂ ਕਿਰਤ ਗਤੀਸ਼ੀਲਤਾ, ਹੁਨਰ ਵਿਕਾਸ, ਸਮਾਜਿਕ ਸੁਰੱਖਿਆ ਅਤੇ ਰੁਜ਼ਗਾਰ ਪੈਦਾ ਕਰਨ 'ਤੇ ਸਹਿਯੋਗ ਨੂੰ ਹੋਰ ਡੂੰਘਾ ਹੋਣ ਦੀ ਉਮੀਦ ਹੈ।
ਇਸ ਤੋਂ ਬਾਅਦ ਮੰਤਰੀ ਨੈਸ਼ਨਲ ਕਰੀਅਰ ਸਰਵਿਸ (NCS) ਪੋਰਟਲ ' ਤੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ , ਜੋ ਕਿ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਤੇ ਭਾਰਤੀ ਵਪਾਰ ਅਤੇ ਪੇਸ਼ੇਵਰ ਪ੍ਰੀਸ਼ਦ (IBPC) ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾਵੇਗਾ। NCS ਪਲੈਟਫਾਰਮ ਨੌਕਰੀ ਲੱਭਣ ਵਾਲਿਆਂ ਅਤੇ ਮਾਲਕਾਂ ਵਿਚਕਾਰ ਇੱਕ ਮਹੱਤਵਪੂਰਨ ਪੁਲ ਵਜੋਂ ਉਭਰਿਆ ਹੈ, ਜੋ ਪਾਰਦਰਸ਼ੀ ਅਤੇ ਸਮਾਵੇਸ਼ੀ ਕਿਰਤ ਬਾਜ਼ਾਰ ਪਹੁੰਚ ਨੂੰ ਉਤਸ਼ਾਹਿਤ ਕਰਦਾ ਹੈ।
ਇਸ ਤੋਂ ਇਲਾਵਾ, ਖੇਡ ਪ੍ਰਬੰਧਨ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਵਿੱਚ ਸਭ ਤੋਂ ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਦੇ ਹਿੱਸੇ ਵਜੋਂ, ਕਤਰ ਦੇ ਐਸਪਾਇਰ ਜ਼ੋਨ ਕੰਪਲੈਕਸ ਦਾ ਦੌਰਾ ਅਤੇ ਮੁੱਖ ਖੇਡ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਗਈ ਹੈ।
ਸਮਾਜਿਕ ਵਿਕਾਸ ਲਈ ਵਿਸ਼ਵ ਸੰਮੇਲਨ 1995 ਦੇ ਕੋਪਨਹੇਗਨ ਸੰਮੇਲਨ ਦੇ ਉਦੇਸ਼ਾਂ - ਗਰੀਬੀ ਘਟਾਉਣਾ, ਸੰਪੂਰਨ ਅਤੇ ਉਤਪਾਦਕ ਰੁਜ਼ਗਾਰ, ਅਤੇ ਸਮਾਜਿਕ ਸਮਾਵੇਸ਼ - ਨੂੰ ਅੱਗੇ ਵਧਾਉਣ ਦੇ ਵਿਸ਼ਵਵਿਆਪੀ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਦੋਹਾ ਸੰਮੇਲਨ ਦੇਸ਼ਾਂ ਨੂੰ ਇਹਨਾਂ ਸਾਂਝੇ ਟੀਚਿਆਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ, ਅਨੁਭਵਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਮਾਵੇਸ਼ੀ ਅਤੇ ਟਿਕਾਊ ਸਮਾਜਿਕ ਤਰੱਕੀ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਨਵਾਂ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਡਾ. ਮਨਸੁਖ ਮਾਂਡਵੀਆ ਦੀ ਫੇਰੀ ਸਮਾਜਿਕ ਨਿਆਂ ਅਤੇ ਸਮਾਵੇਸ਼ੀ ਵਿਕਾਸ ਲਈ ਵਿਸ਼ਵਵਿਆਪੀ ਸਹਿਯੋਗ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। "ਵਿਕਸਤ ਭਾਰਤ @2047" ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ , ਭਾਰਤ ਨੇ ਇਹ ਦਰਸਾਉਣਾ ਜਾਰੀ ਰੱਖਿਆ ਹੈ ਕਿ ਕਿਵੇਂ ਡਿਜੀਟਲ ਨਵੀਨਤਾ, ਵਿੱਤੀ ਸਮਾਵੇਸ਼, ਅਤੇ ਭਾਈਚਾਰਕ ਭਾਗੀਦਾਰੀ ਮਿਲ ਕੇ ਗਰੀਬੀ ਤੋਂ ਬਾਹਰ ਨਿਕਲਣ ਦੇ ਰਸਤੇ ਬਣਾ ਸਕਦੇ ਹਨ ਅਤੇ ਹਰੇਕ ਨਾਗਰਿਕ ਨੂੰ ਸਨਮਾਨਜਨਕ ਜੀਵਨ ਜਿਊਣ ਲਈ ਸਮਰੱਥ ਬਣਾ ਸਕਦੇ ਹਨ।
*****
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ
(Release ID: 2186534)
Visitor Counter : 9