ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਸਵੱਛਤਾ ਅਤੇ ਕੁਸ਼ਲਤਾ ਦੁਆਰਾ ਪਰਿਵਰਤਨ: ਡਾਕ ਵਿਭਾਗ ਨੇ ਪੰਜਵੇਂ ਵਿਸ਼ੇਸ਼ ਅਭਿਆਨ ਦੇ ਲਾਗੂਕਰਨ ਪੜਾਅ ਨੂੰ ਪੂਰਾ ਕੀਤਾ

प्रविष्टि तिथि: 03 NOV 2025 1:35PM by PIB Chandigarh

ਸੰਚਾਰ ਮੰਤਰਾਲੇ ਦੇ ਤਹਿਤ ਡਾਕ ਵਿਭਾਗ ਨੇ ਦੇਸ਼ ਭਰ ਦੇ ਸਾਰੇ ਡਾਕ ਸਰਕਲਾਂ ਵਿੱਚ ਊਰਜਾ, ਉਤਸ਼ਾਹ ਅਤੇ ਸਮਰਪਣ ਦੇ ਨਾਲ ਪੰਜਵੇਂ ਵਿਸ਼ੇਸ਼ ਅਭਿਆਨ ਦਾ ਲਾਗੂਕਰਨ ਪੜਾਅ ਸਫ਼ਲਤਾਪੂਰਵਕ ਪੂਰਾ ਕੀਤਾ। 2 ਅਕਤੂਬਰ ਤੋਂ 31 ਅਕਤੂਬਰ 2025 ਤੱਕ ਚਲਾਇਆ ਗਿਆ ਅਭਿਆਨ ਸਵੱਛਤਾ, ਕੁਸ਼ਲਤਾ ਅਤੇ ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਦੇ ਸਿਧਾਂਤਾਂ ਪ੍ਰਤੀ ਵਿਭਾਗ ਦੀ ਦ੍ਰਿੜ੍ਹ ਵਚਨਬੱਧਤਾ ਦੀ ਮੁੜ ਤੋਂ ਪੁਸ਼ਟੀ ਕਰਦਾ ਹੈ।

ਪਿਛਲੇ ਵਿਸ਼ੇਸ਼ ਅਭਿਆਨਾਂ ਦੀਆਂ ਉਪਲਬਧੀਆਂ ‘ਤੇ ਅਧਾਰਿਤ ਪੰਜਵੇਂ ਵਿਸ਼ੇਸ਼ ਅਭਿਆਨ ਵਿੱਚ ਨਿਰੰਤਰ, ਸਵੱਛਤਾ, ਕੁਸ਼ਲ ਰਿਕਾਰਡ ਪ੍ਰਬੰਧਨ, ਪੈਂਡਿੰਗ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਅਤੇ ਸਥਾਨ ਦੀ ਅਹਿਮ ਵਰਤੋਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸੇ ਅਨੁਸਾਰ ਵਿਭਾਗ ਨੇ 5.0 ਵਿਸ਼ੇਸ਼ ਅਭਿਆਨ ਦੇ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰਨ ਦੇ ਨਾਲ ਹੀ ਰੋਜ਼ਾਨਾਂ ਦੇ ਕੰਮਕਾਜ ਅਤੇ ਸੰਚਾਲਨ ਪ੍ਰਕਿਰਿਆਵਾਂ ਵਿੱਚ ਸਵੱਛਤਾ ਨੂੰ ਪ੍ਰੋਤਸਾਹਨ ਦਿੱਤਾ ਹੈ। 

ਇਸ ਵਰ੍ਹੇ ਦੇ 5.0 ਵਿਸ਼ੇਸ਼ ਅਭਿਆਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਉਪਲਬਧੀਆਂ ਇਸ ਪ੍ਰਕਾਰ ਰਹੀਆਂ ਹਨ:

  • 1,00,000 ਜਨਤਕ ਸ਼ਿਕਾਇਤਾਂ ਅਤੇ 1,000 ਕੇਂਦਰੀਕ੍ਰਿਤ ਜਨਤਕ ਸ਼ਿਕਾਇਤਾ ਦਾ ਨਿਪਟਾਰਾ ਅਤੇ ਨਿਗਰਾਨੀ ਪ੍ਰਣਾਲੀ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।

  • 17,352 ਪੁਰਾਣੀਆਂ ਫਾਈਲਾਂ ਅਤੇ ਈ-ਫਾਈਲਾਂ ਹਟਾਈਆਂ ਗਈਆਂ।

ਸਰਵੋਤਮ ਅਭਿਆਸਾਂ ਅਤੇ ਪਹਿਲਕਦਮੀਆਂ

  • ਕਬਾੜ ਅਤੇ ਬੇਕਾਰ ਸਮਾਨ ਦੀ ਵਿਕਰੀ ਨਾਲ 57.77 ਲੱਖ ਰੁਪਏ ਮਾਲੀਆ ਹਾਸਲ ਕੀਤਾ ਗਿਆ।

  • ਸੰਪੂਰਨ ਡਾਕ ਨੈੱਟਵਰਕ ਵਿੱਚ ਬੇਕਾਰ ਸਮਾਨਾਂ ਨੂੰ ਹਟਾਉਣ ਨਾਲ 23,287 ਵਰਗ ਫੁੱਟ ਦਫ਼ਤਰ ਸਥਾਨ ਖਾਲੀ ਹੋਇਆ।

  • ਪੂਰਨ ਸਵੱਛਤਾ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਦੇਸ਼ ਭਰ ਵਿੱਚ 1.30 ਲੱਖ ਅਭਿਆਨ ਸਥਲਾਂ ‘ਤੇ ਸਵੱਛਤਾ ਅਭਿਆਨ ਚਲਾਇਆ ਗਿਆ।

  • ਡਾਕ ਚੌਪਾਲ: ਵਿੱਤੀ ਸਮਾਵੇਸ਼, ਡਾਇਰੈਕਟ ਬੈਨਿਫਿਟ ਟ੍ਰਾਂਸਫਰ, ਬੀਮਾ ਅਤੇ ਈ-ਕੌਮਰਸ ਜਿਹੀਆਂ ਨਾਗਰਿਕ-ਕੇਂਦ੍ਰਿਤ ਸੇਵਾਵਾਂ ਨੂੰ ਹੁਲਾਰਾ ਦੇਣ ਲਈ ਜ਼ਮੀਨੀ ਪੱਧਰ ‘ਤੇ ਪਹਿਲ ਕੀਤੀ ਗਈ।

  • ਦੀਵਾਰਾਂ ‘ਤੇ ਚਿੱਤਰਾਂ ਦੁਆਰਾ ਸਵੱਛਤਾ ਸੰਦੇਸ਼: ਸਵੱਛਤਾ ਅਤੇ ਭਾਈਚਾਰਕ ਭਾਗੀਦਾਰੀ ਸੰਦੇਸ਼ ਦੇ ਪ੍ਰਸਾਰ ਲਈ ਸਥਾਨਕ ਕਲਾ ਅਤੇ ਸੱਭਿਆਚਾਰਕ ਦੇ ਤਾਲਮੇਲ ਨਾਲ ਦੀਵਾਰਾਂ ‘ਤੇ ਰਚਨਾਤਮਕ ਚਿੱਤਰ ਸੰਦੇਸ਼।

  • ਕਚਰੇ ਦੀ ਸਰਵੋਤਮ ਵਰਤੋਂ: ਈ-ਵੇਸਟ ਰੀਸਾਈਕਲਿੰਗ ਨਵੀਨਤਾਕਾਰੀ ਰਹਿੰਦ-ਖੂੰਹਦ ਪ੍ਰਬੰਧਨ ‘ਤੇ ਵਰਕਸ਼ਾਪਸ।

ਸ਼ਿਕਾਇਤ ਰਜਿਸਟ੍ਰੇਸ਼ਨ ਵਿੱਚ ਅਸਾਨੀ :

  • ਸੁਧਾਰ 1: ਸਿੱਧੇ ਔਨਲਾਈਨ ਸ਼ਿਕਾਇਤ ਰਜਿਸਟ੍ਰੇਸ਼ਨ ਲਈ ਡਾਕਘਰਾਂ ਵਿੱਚ ਕਿਊਆਰ ਕੋਡ ਸ਼ੁਰੂ ਕੀਤਾ ਗਿਆ।

  • ਸੁਧਾਰ 2 : ਨਿਜੀ ਸਹਿਭਾਗਿਤਾ ਅਤੇ ਤੁਰੰਤ ਸਮਾਧਾਨ ਲਈ ਸੀਨੀਅਰ ਅਧਿਕਾਰੀਆਂ ਦੁਆਰਾ ਹਰੇਕ ਹਫ਼ਤੇ 10 ਸ਼ਿਕਾਇਤਾਂ ਦੀ ਨਿਗਰਾਨੀ ਕੀਤੀ ਗਈ।

  • ਸੁਧਾਰ 3: ਗ੍ਰਾਹਕ-ਸੰਵਾਦ ਸ਼ਿਕਾਇਤ ਸਮਾਧਾਨ ਪ੍ਰਣਾਲੀ ਲਾਗੂ ਕੀਤੀ ਗਈ, ਜਿਸ ਵਿੱਚ ਸ਼ਿਕਾਇਤ ਨੂੰ ਬੰਦ ਕਰਨ ਲਈ ਗ੍ਰਾਹਕ ਦੀ ਸਹਿਮਤੀ ਜ਼ਰੂਰੀ ਹੈ।

  • ਸੁਧਾਰ 4: ਸੇਵਾ ਪੱਧਰ ਸਮਝੌਤਾ –ਐੱਸਐੱਲਏ ਨੂੰ ਮੁੜ ਪਰਿਭਾਸ਼ਿਤ ਕੀਤਾ ਗਿਆ –ਸ਼ਿਕਾਇਤਾਂ ਨੂੰ ਹੁਣ 129 ਪ੍ਰਕਾਰਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਸਮਾਧਾਨ ਦੀ ਸਮਾਂ-ਸੀਮਾ 1 ਤੋਂ 7 ਦਿਨ ਹੈ।

ਆਯੋਜਿਤ ਵਰਕਸ਼ਾਪਸ :

  • ਰਿਕਾਰਡ ਮੈਨੇਜਮੈਂਟ : ਭਾਰਤ ਦੇ ਰਾਸ਼ਟਰੀ ਪੁਰਾਲੇਖਾਂ ਦੀ ਸਹਾਇਤਾ ਨਾਲ ਅਭਿਲੇਖ ਪ੍ਰਬੰਧਨ ਕਾਰਜਸ਼ਾਲਾ ਆਯੋਜਿਤ ਕੀਤੀ ਗਈ।

  • ਸਾਈਬਰ ਸਵੱਛਤਾ- ਰਾਸ਼ਟਰੀ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨਾ 2025 ਦੇ ਤਹਿਤ ਸਾਈਬਰ ਸਵੱਛਤਾ ਅਭਿਆਨ ਚਲਾਇਆ ਗਿਆ। 

‘ਥਲਿਰਨਿਲਮ’ –ਕ੍ਰੈੱਚ ਸੁਵਿਧਾ ਦਾ ਉਦਘਾਟਨ:

  • ਚੇੱਨਈ ਸਥਿਤ ਤਮਿਲਨਾਡੂ ਸਰਕਲ ਦੇ ਮੁੱਖ ਪੋਸਟ ਮਾਸਟਰ ਜਨਰਲ ਦਫ਼ਤਰ ਵਿੱਚ ਇੱਕ ਨਵੇਂ ਸਥਾਪਿਤ ਕ੍ਰੈੱਚ ਦਾ ਉਦਘਾਟਨ ਕੀਤਾ ਗਿਆ।

  • ਇਹ ਕਾਰਜਸ਼ੀਲ ਮਾਤਾ-ਪਿਤਾ ਦੇ ਬੱਚਿਆਂ ਲਈ ਸੁਰੱਖਿਅਤ, ਪੋਸ਼ਣ ਯੁਕਤ ਅਤੇ ਅਰਾਮਦਾਇਕ ਵਾਤਾਵਰਣ ਪ੍ਰਦਾਨ ਕਰਦਾ ਹੈ ਅਤੇ ਕਰਮਚਾਰੀ ਭਲਾਈ ਅਤੇ ਕੰਮਕਾਜ ਅਤੇ ਜੀਵਨ ਸੰਤੁਲਨ ਦੇ ਪ੍ਰਤੀ ਵਿਭਾਗ ਦੀ ਪ੍ਰਤੀਬੱਧਤਾ ਦਰਸਾਉਂਦਾ ਹੈ।

ਡਾਕ ਵਿਭਾਗ ਕੰਮਕਾਜ ਦੇ ਹਰ ਪਹਿਲੂ ਵਿੱਚ ਸਵੱਛਤਾ ਦੀ ਭਾਵਨਾ ਨੂੰ ਸ਼ਾਮਲ ਕਰਨ ਦੀ ਆਪਣੀ ਅਡਿਗ ਪ੍ਰਤੀਬੱਧਤਾ ਦੁਹਰਾਉਂਦਾ ਹੈ। ਅਭਿਆਨ ਤੋਂ ਬਾਅਦ ਵੀ, ਵਿਭਾਗ ਦਾ ਟੀਚਾ ਪ੍ਰੋਤਸਾਹਨ ਦੁਆਰਾ ਆਪਣੇ ਵਿਸ਼ਾਲ ਡਾਕ ਸਿਸਟਮ ਵਿੱਚ ਸਵੱਛਤਾ, ਸੁਚਾਰੂ ਵਿਵਸਥਾ ਅਤੇ ਕੁਸ਼ਲਤਾ ਦੇ ਸੱਭਿਆਚਾਰ ਨੂੰ ਬਣਾਏ ਰੱਖਣਾ ਹੈ।



 

ਲੇਬੋਂਗ ਡਾਕਘਰ ਦਾ ਟ੍ਰਾਂਸਫਾਰਮੇਸ਼ਨ –ਲੇਬੋਂਗ ਡਾਕਘਰ ਦਾਰਜਲਿੰਗ ਦੇ ਉਨ੍ਹਾਂ ਕੁਝ ਡਾਕਘਰਾਂ ਵਿੱਚੋਂ ਇੱਕ ਹੈ ਜੋ ਬਸਤੀਵਾਦੀ ਕਾਲ ਵਿੱਚ ਸਥਾਪਿਤ ਹੋਏ ਸਨ

ਜਨਤਕ ਸਥਾਨਾਂ ਦੀ ਟ੍ਰਾਂਸਫਾਰਮਿੰਗ, ਇੱਕ ਸਮੇਂ ਵਿੱਚ ਇੱਕ ਦਫ਼ਤਰ, ਐੱਸਬੀਸੀਓ ਬੈਰਕਪੁਰ ਐੱਚਓ, ਪੱਛਮ ਬੰਗਾਲ ਸਰਕਲ।

ਚੇੱਨਈ ਸਥਿਤ ਸਰਕਲ ਦਫ਼ਤਰ ਵਿੱਚ ਨਵੇਂ ਸਥਾਪਿਤ ਕ੍ਰੈੱਚ ਦੀ ਸੁਵਿਧਾ, ਕਰਮਚਾਰੀ ਭਲਾਈ ਅਤੇ ਕਾਰਜ-ਜੀਵਨ ਸੰਤੁਲਨ ਪ੍ਰਤੀ ਵਿਭਾਗ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
 

ਜਿੱਥੇ ਦੀਵਾਰਾਂ ਹੌਲੀ ਆਵਾਜ਼ ਵਿੱਚ ਕਹਾਣੀਆਂ ਸੁਣਾਉਂਦੀਆਂ ਹਨ- ਓਡੀਸ਼ਾ ਸਰਕਲ ਦੇ ਮਯੂਰਭੰਜ ਡਿਵੀਜ਼ਨ ਵਿੱਚ ਵੌਲ ਆਰਟ।

***** 

ਸਮਰਾਟ/ਐਲਨ/ਏਕੇ


(रिलीज़ आईडी: 2186526) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Tamil