ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
azadi ka amrit mahotsav

ਸ਼੍ਰੀ ਜਯੋਤੀਰਾਦਿੱਤਿਆ ਸਿੰਧਿਆ ਨੇ ਅਸਾਮ ਵਿੱਚ ਉੱਤਰ ਪੂਰਬੀ ਵਿਗਿਆਨ ਅਤੇ ਤਕਨਾਲੋਜੀ ਕਲਸਟਰ (ਨੈਸਟ) ਦਾ ਉਦਘਾਟਨ ਕੀਤਾ ਅਤੇ 635 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ


ਪ੍ਰੋਜੈਕਟਾਂ ਨਾਲ ਅਸਾਮ ਵਿਕਸਿਤਪੁਰਵੋਤਰ ਦੇ ਇਨੋਵੇਸ਼ਨ ਹੱਬ ਅਤੇ ਆਰਥਿਕ ਸ਼ਕਤੀ ਦੇ ਰੂਪ ਵਿੱਚ ਅੱਗੇ ਵਧੇਗਾ

ਵਿਕਾਸ ਪੈਕੇਜ ਅਸਲ ਵਿੱਚ ਏਕਤਾ ਦੇ ਪੈਕੇਜ, ਇਨ੍ਹਾਂ ਦੇ ਜ਼ਰੀਏ ਇੱਛਾਵਾਂ ਦੀ ਸੇਵਾ ਵਿੱਚ ਵਚਨ ਨਿਭਾਇਆ: ਸ਼੍ਰੀ ਸਿੰਧਿਆ

Posted On: 03 NOV 2025 11:38AM by PIB Chandigarh

ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧਿਆ ਨੇ ਅੱਜ ਆਈਆਈਟੀ ਗੁਵਾਹਾਟੀ ਵਿੱਚ ਉੱਤਰ-ਪੂਰਬ ਵਿਗਿਆਨ ਅਤੇ ਤਕਨਾਲੋਜੀ (ਨੈਸਟ) ਕਲਸਟਰ ਦਾ ਉਦਘਾਟਨ ਕੀਤਾ ਅਤੇ ਪੂਰੇ ਅਸਾਮ ਵਿੱਚ 635 ਕਰੋੜ ਰੁਪਏ ਦੇ ਪਰਿਵਰਤਨਕਾਰੀ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਇਸ ਪ੍ਰੋਗਰਾਮ ਵਿੱਚ ਅਸਾਮ ਸਰਕਾਰ ਦੇ ਸੀਨੀਅਰ ਅਧਿਕਾਰੀ, ਵਿਦਿਅਕ ਸੰਸਥਾਨਾਂ ਦੇ ਪ੍ਰਤੀਨਿਧੀ ਅਤੇ ਵਿਗਿਆਨਿਕ ਅਤੇ ਉੱਦਮੀਆਂ ਨੇ ਹਿੱਸਾ ਲਿਆ।

ਇਸ ਮੌਕੇ ਸ਼੍ਰੀ ਸਿੰਧਿਆ ਨੇ ਅਸਾਮ ਨੂੰ “ਉਭਰਦੇ ਉੱਤਰ-ਪੂਰਬ ਦੀ ਧੜਕਨ” ਦੱਸਿਆ, ਜਿੱਥੇ ਵਿਸ਼ਾਲ ਬ੍ਰਹਮਪੁੱਤਰ ਨਦੀ ਨਿਰੰਤਰਤਾ, ਸਾਹਸ ਅਤੇ ਰਚਨਾਤਮਕਤਾ ਦੇ ਪ੍ਰਤੀਕ ਦੇ ਰੂਪ ਵਿੱਚ ਵਗਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ, ਜੋ ਲੰਬੇ ਸਮੇਂ ਤੋਂ ਭਾਰਤ ਦੇ ਪੂਰਬੀ ਪੁਨਰਜਾਗਰਣ ਦਾ ਪ੍ਰਵੇਸ਼ ਦ੍ਵਾਰ ਰਿਹਾ ਹੈ, ਹੁਣ ਵਿਕਸਿਤ ਪੂਰਵੋਤਰ ਦੇ ਨਵੀਨਤਾ ਅਤੇ ਸੰਪਰਕ ਕੇਂਦਰ ਦੇ ਰੂਪ ਵਿੱਚ ਉਭਰ ਰਿਹਾ ਹੈ।

ਅਸਾਮ ਵਿੱਚ 635 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

ਸ਼੍ਰੀ ਸਿੰਧਿਆ ਨੇ ਕੁੱਲ 635 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਿਨ੍ਹਾਂ ਦਾ ਉਦੇਸ਼ ਅਸਾਮ ਵਿੱਚ ਵਿਕਾਸ, ਕਨੈਕਟੀਵਿਟੀ ਅਤੇ ਮੌਕਿਆਂ ਨੂੰ ਹੁਲਾਰਾ ਦੇਣਾ ਹੈ ਜਿਸ ਨਾਲ ਦੱਖਣ ਪੂਰਬੀ ਏਸ਼ੀਆ ਦੇ ਪ੍ਰਵੇਸ਼ ਦ੍ਵਾਰ ਦੇ ਰੂਪ ਵਿੱਚ ਇਸ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ।

ਪ੍ਰਮੁੱਖ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:

- 65 ਨਵੀਆਂ ਸੰਕਡਰੀ ਸਕੂਲ ਇਮਾਰਤਾਂ ਵਿੱਚ ਬੁਨਿਆਦੀ ਸੁਵਿਧਾਵਾਂ ਦਾ ਵਿਕਾਸ- 455 ਕਰੋੜ ਰੁਪਏ

- ਛਾਇਆਗਾਓਂ-ਊਕੀਅਮ ਸੜਕ ਦਾ ਅੱਪਗ੍ਰੇਡ- 102.69 ਕਰੋੜ ਰੁਪਏ

- ਸਿਲੋਨੀਜਾਨ-ਧਨਸਿਰੀ ਪਾਰ ਘਾਟ ‘ਤੇ ਆਰਸੀਸੀ ਪੁਲ- 20.59 ਕਰੋੜ ਰੁਪਏ

- ਰਾਮਫਲਬਿਲ (ਕੋਕਰਾਝਾਰ) ਵਿੱਚ ਉਦਯੋਗਿਕ ਅਸਟੇਟ ਦਾ ਵਿਕਾਸ- 14.40 ਕਰੋੜ ਰੁਪਏ

- ਲਖੀਬਜ਼ਾਰ (ਬਕਸਾ) ਵਿੱਚ ਉਦਯੋਗਿਕ ਅਸਟੇਟ ਦਾ ਵਿਕਾਸ – 18.40 ਕਰੋੜ ਰੁਪਏ

 

ਮਨੁੱਖੀ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਸਿੰਧਿਆ ਨੇ ਕਿਹਾ, “ਰੱਖੀ ਗਈ ਹਰੇਕ ਇੱਟ ਅਤੇ ਬਣਿਆ ਗਿਆ ਹਰ ਇੱਕ ਕਲਾਸਰੂਮ ਇੱਛਾਵਾਂ ਦੀ ਸੇਵਾ ਵਿੱਚ ਕੀਤਾ ਗਿਆ ਇੱਕ ਵਾਅਦਾ ਹੈ।”

 

ਆਈਆਈਟੀ ਗੁਵਾਹਾਟੀ ਵਿੱਚ ਨੈਸਟ ਕਲਸਟਰ: ਉੱਤਰ-ਪੂਰਬ ਦਾ ਇਨੋਵੇਸ਼ਨ ਨਰਵ ਸੈਂਟਰ

22.98 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਉੱਤਰ-ਪੂਰਬ ਵਿਗਿਆਨ ਅਤੇ ਤਕਨਾਲੋਜੀ (ਨੈਸਟ) ਕਲਸਟਰ, ਉੱਤਰ-ਪੂਰਬ ਦੇ ਇਨੋਵੇਸ਼ਨ ਈਕੋਸਿਸਟਮ ਦੇ ਕੇਂਦਰ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਸਥਾਨਕ ਗਿਆਨ ਨੂੰ ਗਲੋਬਲ ਸਮਾਧਾਨਾਂ ਵਿੱਚ ਬਦਲ ਦੇਵੇਗਾ। ਇਹ ਚਾਰ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ: ਜ਼ਮੀਨੀ ਪੱਧਰ ‘ਤੇ ਨਵੀਨਤਾ, ਸੈਮੀਕੰਡਕਟਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ); ਬਾਂਸ-ਅਧਾਰਿਤ ਤਕਨਾਲੋਜੀਆਂ, ਬਾਇਓਡੀਗ੍ਰੇਡੇਬਲ ਪਲਾਸਟਿਕ।

ਨੈਸਟ ਕਲਸਟਰ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲੇ ਦੇ ਯੁਵਾ-ਕੇਂਦ੍ਰਿਤ ਪ੍ਰੋਗਰਾਮਾਂ ਜਿਵੇਂ ਐੱਨਈ-ਸਪਾਕਰਸ ਅਤੇ ਅਸ਼ਟਲਕਸ਼ਮੀ ਦਰਸ਼ਨ ਦਾ ਪੂਰਕ ਹੋਵੇਗਾ, ਜਿਸ ਰਾਹੀਂ ਪੂਰੇ ਭਾਰਤ ਤੋਂ 3,200 ਵਿਦਿਆਰਥੀ ਉੱਤਰ-ਪੂਰਬ ਦਾ ਦੌਰਾ ਕਰਨਗੇ, ਜਦੋਂ ਕਿ 800 ਉੱਤਰ-ਪੂਰਬ ਵਿਦਿਆਰਥੀ ਇਸਰੋ ਵਿੱਚ ਵਿਗਿਆਨਿਕ ਅਨੁਭਵ ਪ੍ਰਾਪਤ ਕਰਨ ਲਈ ਦੌਰਾ ਕਰਨਗੇ।

 

ਆਈਆਈਟੀ ਗੁਵਾਹਾਟੀ ਵਿੱਚ ਅਤਿਆਧੁਨਿਕ ਖੋਜ ਅਤੇ ਤਕਨਾਲੋਜੀ ਦਾ ਪ੍ਰਦਰਸ਼ਨ

ਆਈਆਈਟੀ ਗੁਵਾਹਾਟੀ ਪ੍ਰਦਰਸ਼ਨੀ ਦੇ ਆਪਣੇ ਦੌਰੇ ਦੌਰਾਨ, ਕੇਂਦਰੀ ਮੰਤਰੀ ਨੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪਹੁੰਚਯੋਗ ਸਿਹਤ ਸੰਭਾਲ ਲਈ 6ਜੀ ਸੰਚਾਰ, ਬਾਇਓਡੀਗ੍ਰੇਡੇਬਲ ਪੋਲੀਮਰਾਂ, ਬਾਂਸ ਟਿਸ਼ੂ ਕਲਚਰ, ਲੋਅ-ਫੀਲਡ ਐੱਮਆਰਆਈ ਪ੍ਰਣਾਲੀਆਂ ਵਿੱਚ ਇਨੋਵੇਸ਼ਨ ਦਾ ਪ੍ਰਦਰਸ਼ਨ ਕੀਤਾ।

ਬਾਇਓਡੀਗ੍ਰੇਡੇਬਲ ਪੌਲੀਮਰ ਪ੍ਰੋਜੈਕਟ ਦੀ ਸਮੀਖਿਆ ਕਰਦੇ ਹੋਏ ਸ਼੍ਰੀ ਸਿੰਧੀਆ ਨੇ ਕਿਹਾ, “ਤੁਸੀਂ ਇਸ ਖੇਤਰ ਵਿੱਚ ਅੱਗੇ ਵਧੋ, ਇਸੇ ਦਾ ਭਵਿੱਖ ਹੈ, ” ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਵਿਗਿਆਨਿਕ ਉਤਸੁਕਤਾ ਅਤੇ ਦੀਰਘਕਾਲੀ ਨਵੀਨਤਾ ਦੀ ਭਾਵਨਾ ਦੀ ਸ਼ਲਾਘਾ ਕੀਤੀ।

ਸਮਾਵੇਸ਼ੀ ਨਵੀਨਤਾ ਦੇ ਨੈਸਟ ਮਿਸ਼ਨ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਤਹਿਤ, ਕਾਮਰੂਪ ਜ਼ਿਲ੍ਹੇ ਦੀਆਂ 30 ਗ੍ਰਾਮੀਣ ਮਹਿਲਾਵਾਂ ਨੂੰ 4.0 ਇੰਡਸਟ੍ਰੀ ਤਕਨੀਕਾਂ ਦੀ ਵਰਤੋਂ ਕਰਕੇ ਬਾਇਓਡੀਗ੍ਰੇਡੇਬਲ ਖਿਡੌਣਾ ਨਿਰਮਾਣ ਦੀ ਟ੍ਰੇਨਿੰਗ ਪੂਰੀ ਕਰਨ ਲਈ ਸਨਮਾਨਿਤ ਕੀਤਾ ਗਿਆ। ਹੁਣ ਉਨ੍ਹਾਂ ਨੂੰ ਆਪਣੇ ਖੁਦ ਦੇ ਸੂਖਮ ਉੱਦਮ ਸਥਾਪਿਤ ਕਰਨ ਲਈ ਨਿਰੰਤਰ ਸਹਾਇਤਾ ਮਿਲੇਗੀ।

ਇਸ ਮੌਕੇ ‘ਤੇ ਕੇਂਦਰੀ ਮੰਤਰੀ ਨੇ ਨੈਸਟ ਕਲਸਟਰ ਪ੍ਰਤੀਕ ਚਿੰਨ੍ਹ ਦਾ ਉਦਘਾਟਨ ਵੀ ਕੀਤਾ। ਇਸ ਪ੍ਰਤੀਕ ਚਿੰਨ੍ਹ ਨੂੰ ਦੀਰਘਕਾਲੀ ਖਿਡੌਣਾ ਨਿਰਮਾਣ ਵਿੱਚ ਟ੍ਰੇਂਡ ਗ੍ਰਾਮੀਣ ਮਹਿਲਾਵਾਂ ਦੁਆਰਾ ਖੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜੋ ਸਮਾਵੇਸ਼ਿਤਾ ਵਿੱਚ ਨਿਹਿਤ ਨਵੀਨਤਾ ਦੀ ਭਾਵਨਾ ਅਤੇ ਸਸ਼ਕਤ ਨਾਰੀ ਸ਼ਕਤੀ ਨੂੰ ਦਰਸਾਉਂਦਾ ਹੈ।

 

 

ਮੋਦੀ ਯੁੱਗ ਵਿੱਚ ਅਸਾਮ ਦਾ ਪਰਿਵਰਤਨ

ਸ਼੍ਰੀ ਸਿੰਧਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, ਉੱਤਰ-ਪਰੂਬ ਖੇਤਰ ਵਿੱਚ ਇੱਕ ਜ਼ਿਕਰਯੋਗ ਤਬਦੀਲੀ ਆਈ ਹੈ, ਜੋ ਇੱਕ ਜ਼ਮੀਨ ਨਾਲ ਘਿਰੇ ਹੋਣ ਤੋਂ ਜ਼ਮੀਨ ਨਾਲ ਜੁੜਿਆ ਅਤੇ ਭਵਿੱਖ ਲਈ ਤਿਆਰ ਰਾਜ ਬਣ ਗਿਆ ਹੈ।

10 ਪ੍ਰਤੀਸ਼ਤ ਕੁੱਲ ਬਜਟ ਸਹਾਇਤਾ, ਨੀਤੀ ਰਾਹੀਂ ਇਸ ਖੇਤਰ ਵਿੱਚ 6.2 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਨਾਲ ਵਿਕਾਸ, ਉੱਦਮਸ਼ੀਲਤਾ ਅਤੇ ਸਸ਼ਕਤੀਕਰਣ ਨੂੰ ਹੁਲਾਰਾ ਮਿਲਿਆ ਹੈ। ਉਨ੍ਹਾਂ ਨੇ ਬੋਗੀਬੀਲ ਪੁਲ, ਭੂਪੇਨ ਹਜ਼ਾਰਿਕਾ ਸੇਤੂ, ਸੇਲਾ ਸੁੰਰਗ ਅਤੇ ਜੋਗੀਘੋਸ਼ਾ ਮਲਟੀ-ਮਾਡਲ ਲੌਜਿਸਟਿਕਸ ਪਾਰਕ ਜਿਹੇ ਇਤਿਹਾਸਿਕ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਇਨ੍ਹਾਂ ਪ੍ਰੋਜੈਕਟਾਂ ਨੇ ਅਸਾਮ ਦੇ ਕਨੈਕਟੀਵਿਟੀ ਲੈਂਡਸਕੇਪ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ‘ਐਕਟ ਈਸਟ ਨੀਤੀ’ ਨੇ ਨਵੇਂ ਵਪਾਰ ਖੇਤਰ ਖੋਲ੍ਹੇ ਹਨ, ਅਤੇ ਬੰਗਲਾਦੇਸ਼ ਦੇ ਲਈ ਨਵੇਂ ਰੇਲ ਅਤੇ ਸੜਕ ਮਾਰਗ ਰਾਹੀਂ ਕੋਲਕਾਤਾ ਤੇ ਅਗਰਤਲਾ ਦਰਮਿਆਨ ਯਾਤਰਾ ਦਾ ਸਮਾਂ 31 ਘੰਟੇ ਤੋਂ ਘੱਟ ਕੇ ਮਾਤਰ 10 ਘੰਟੇ ਰਹਿ ਗਿਆ ਹੈ।

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਦਾਰੰਗ ਵਿੱਚ ਸ਼ੁਰੂ ਕੀਤੇ ਗਏ 6,500 ਕਰੋੜ ਰੁਪਏ ਅਤੇ ਅਸਾਮ ਵਿੱਚ 18,530 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ, ਜੋ ਸਿਹਤ, ਸਿੱਖਿਆ, ਊਰਜਾ ਅਤੇ ਉਦਯੋਗ ਵਿੱਚ ਸਮੁੱਚੇ ਵਿਕਾਸ ਲਈ ਕੇਂਦਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ।

ਵਿਕਸਿਤ ਪੂਰਵੋਤਰ ਦੇ ਲਈ ਇੱਕ ਨਵੀਂ ਸਵੇਰ

ਸ਼੍ਰੀ ਸਿੰਧਿਆ ਨੇ ਕਿਹਾ ਕਿ ਉੱਤਰ-ਪੂਰਬ, ਜਿਸ ਨੂੰ ਕਦੇ ਹਾਸ਼ੀਏ ‘ਤੇ ਸਮਝਿਆ ਜਾਂਦਾ ਸੀ, ਹੁਣ ਭਾਰਤ ਦੀ ਸਮ੍ਰਿੱਧੀ ਦਾ ਪੂਰਬੀ ਦ੍ਵਾਰ ਬਣ ਗਿਆ ਹੈ। ਉਨ੍ਹਾਂ ਨੇ ਅਸਾਮ ਦੇ “ ਸ਼ੋਭੇ ਸ਼ੋਕੋਲੋਰ ਲੋਈ ਥੋਕਾ ਸ਼ੋਮਾਜ”, ਇੱਕ ਅਜਿਹਾ ਸਮਾਜ ਜੋ ਸਾਰਿਆਂ ਨੂੰ ਇਕੱਠੇ ਲੈ ਕੇ ਚਲਦਾ ਹੈ ਦੇ ਸਿਧਾਂਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਸ਼ੁਰੂ ਕੀਤਾ ਗਿਆ ਹਰੇਕ ਪ੍ਰੋਜੈਕਟ ਇਸ ਏਕਤਾ ਨੂੰ ਹੋਰ ਮਜ਼ਬੂਤ ਕਰੇਗਾ।

ਮਾਂ ਕਾਮਾਖਿਆ ਦੀ ਕਿਰਪਾ ਦਾ ਅਸ਼ੀਰਵਾਦ ਲੈਂਦੇ ਹੋਏ, ਸ਼੍ਰੀ ਸਿੰਧਿਆ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਸਾਮ ਸਿੱਖਿਆ, ਨਵੀਨਤਾ ਅਤੇ ਉੱਦਮ ਰਾਹੀਂ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਤੱਕ ਪਹੁੰਚਣ ਲਈ ਉੱਤਰ-ਪੂਰਬ ਦੇ ਅਭਿਆਨ ਦੀ ਅਗਵਾਈ ਕਰਦਾ ਰਹੇਗਾ। 

 

Social media handles of MDoNER

MDoNER ਦੇ ਸੋਸ਼ਲ ਮੀਡੀਆ ਹੈਂਡਲ

● ਟਵਿੱਟਰ / X: https://twitter.com/MDoNER_India

● ਫੇਸਬੁੱਕ: https://www.facebook.com/MdonerIndia/

● ਇੰਸਟਾਗ੍ਰਾਮ: https://www.instagram.com/donerindia/

****

ਸਮਰਾਟ/ਐਲਨ


(Release ID: 2186167) Visitor Counter : 3