ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਿੱਲੀ ਵਿੱਚ ਰਾਸ਼ਟਰੀ ਐੱਫਪੀਓ ਕਨਕਲੇਵ 2025 ਦਾ ਉਦਘਾਟਨ ਕੀਤਾ


ਕਨਕਲੇਵ ਵਿੱਚ 24 ਰਾਜਾਂ ਅਤੇ 140 ਜ਼ਿਲ੍ਹਿਆਂ ਦੇ ਕਿਸਾਨਾਂ, ਐਫਪੀਓ, ਸੀਬੀਬੀਓ ਅਤੇ ਏਜੰਸੀਆਂ ਨੇ ਹਿੱਸਾ ਲਿਆ

ਕੇਂਦਰੀ ਮੰਤਰੀ ਨੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਉੱਤਮ ਐਫਪੀਓ, ਸੀਬੀਬੀਓ ਅਤੇ ਲਾਗੂਕਰਨ ਵਾਲੀਆਂ ਏਜੰਸੀਆਂ ਨੂੰ ਸਨਮਾਨਿਤ ਕੀਤਾ

“ਅਸੀਂ ਸੀਡ ਐਕਟ ਵੀ ਜਲਦੀ ਲਿਆਉਣ ਵਾਲੇ ਹਾਂ, ਜਿਸ ਵਿੱਚ ਪ੍ਰਾਵਧਾਨ ਹੋਵੇਗਾ ਕਿ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬੀਜ ਮਿਲਣ”: ਸ਼੍ਰੀ ਸ਼ਿਵਰਾਜ ਸਿੰਘ

“ਏਕੀਕ੍ਰਿਤ ਖੇਤੀ, ਗੁਣਵੱਤਾ ਵਾਲੇ ਬੀਜਾਂ ਅਤੇ ਕਿਸਾਨ ਉੱਦਮਤਾ 'ਤੇ ਫੋਕਸ”: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਸਰਕਾਰ “ਨਕਲੀ ਅਤੇ ਘਟਿਆ ਬੀਜਾਂ ਅਤੇ ਕੀਟਨਾਸ਼ਕਾਂ ਦੇ ਖਿਲਾਫ ਸਖ਼ਤ, ਕਾਨੂੰਨ ਲਿਆਵੇਗੀ”: ਸ਼੍ਰੀ ਸ਼ਿਵਰਾਜ ਸਿੰਘ

 “ਸਵਦੇਸ਼ੀ ਰਾਹੀਂ ਦੇਸ਼ ਦੀ ਆਰਥਿਕਤਾ ਨੂੰ ਸਸ਼ਕਤ ਬਣਾਉਣ ਅਤੇ ਮਹਿਲਾਵਾਂ ਦੇ ਸਸ਼ਕਤੀਕਰਣ ਅਤੇ ਆਤਮ-ਨਿਰਭਰ ਪਿੰਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰੇ ਐੱਫਪੀਓ”: ਸ਼੍ਰੀ ਚੌਹਾਨ

Posted On: 30 OCT 2025 2:12PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਦਿੱਲੀ ਵਿੱਚ ਰਾਸ਼ਟਰੀ ਐੱਫਪੀਓ ਸਮਾਗਮ 2025 ਦਾ ਉਦਘਾਟਨ ਕੀਤਾ। ਇਸ ਆਯੋਜਨ ਵਿੱਚ 24 ਰਾਜਾਂ ਅਤੇ 140 ਜਿਲ੍ਹਿਆਂ ਦੇ 500 ਤੋਂ ਵੱਧ ਪ੍ਰਗਤੀਸ਼ੀਲ ਕਿਸਾਨ, ਐੱਫਪੀਓ, ਲਾਗੂ ਕਰਨ ਏਜੰਸੀਆਂ (IA) ਅਤੇ ਕਲਸਟਰ-ਬੇਸਡ ਬਿਜਨੈਸ ਔਰਗੇਨਾਈਜ਼ੇਸ਼ਨ (CBBO) ਸ਼ਾਮਲ ਹੋਏ ਹਨ।

ਇਕੱਠ ਨੂੰ ਸਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਸਾਨਾਂ, ਐੱਫਪੀਓ ਮੈਬਰਾਂ ਅਤੇ ਭਾਗੀਦਾਰ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਐੱਫਪੀਓ ਰਾਹੀਂ ਕਿਸਾਨਾਂ ਨੂੰ ਉਤਪਾਦਕ ਦੇ ਨਾਲ ਹੀ ਵਪਾਰੀ ਅਤੇ ਉੱਦਮੀ ਵਿੱਚ ਬਦਲਣ ਦਾ ਵੀ ਸੱਦਾ ਦਿੱਤਾ, ਤਾਂ ਜੋ ਪੂਰਾ ਲਾਭ ਸਿੱਧਾ ਕਿਸਾਨਾਂ ਨੂੰ ਮਿਲ ਸਕੇ।

ਕੇਂਦਰੀ ਮੰਤਰੀ ਨੇ ਦੇਸ਼ ਦੇ ਕਿਸਾਨ ਹਿਤਾਂ ਨਾਲ ਕੋਈ ਸਮਝੌਤਾ ਨਹੀਂ ਕਰਨ ਦੇ ਦਿੜ੍ਹ ਸੰਕਲਪ ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਕਿਸਾਨਾਂ ਵੱਲੋਂ ਆਭਾਰ ਵਿਅਕਤ ਕੀਤਾ ਅਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਰੋਜ਼ੀ-ਰੋਟੀ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਦੋਵਾਂ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਫਾਇਦੇ ਲਈ ਇੰਟੀਗ੍ਰੇਟਿਡ ਫਾਰਮਿੰਗ ਤੇ ਸਾਡਾ ਫੋਕਸ ਹੈ। ਸਿਰਫ਼ ਅਨਾਜ 'ਤੇ ਨਿਰਭਰ ਕਰਨਾ ਕਾਫ਼ੀ ਨਹੀਂ ਹੋਵੇਗਾਕਿਸਾਨਾਂ ਦੀ ਆਮਦਨ ਵਧਾਉਣ ਲਈ ਸਹਾਇਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲ਼ਈ ਹੋਰ ਕੰਮ ਵੀ ਕਰਨੇ ਹੋਣਗੇ। "

ਸ਼੍ਰੀ ਚੌਹਾਨ ਨੇ ਕੀਮਤਾਂ ਦੀ ਅਸਮਾਨਤਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਅਕਸਰ ਉਨ੍ਹਾਂ ਦੀ ਉਪਜ ਲਈ ਉਚਿਤ ਕੀਮਤ ਨਹੀਂ ਮਿਲਦੀਜਦੋਂ ਕਿ ਖਪਤਕਾਰ ਵੱਧ ਕੀਮਤਾਂ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ "ਇਸ ਪਾੜੇ ਨੂੰ ਘੱਟ ਕਰਨਾ ਹੋਵੇਗਾ" ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਜਲਦੀ ਹੀ ਇੱਕ ਬੀਜ ਐਕਟ ਪੇਸ਼ ਕਰੇਗੀ, ਜਿਸ ਵਿੱਚ ਪ੍ਰਾਵਧਾਨ ਹੋਵੇਗਾ ਕਿ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬੀਜ ਮਿਲਣ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨਕਲੀ ਅਤੇ ਘਟੀਆ ਬੀਜਾਂ ਅਤੇ ਕੀਟਨਾਸ਼ਕਾਂ ਦੇ ਮਾਮਲੇ ਵਿੱਚ ਸਖ਼ਤ ਹੈ, ਅਸੀਂ ਸਖ਼ਤ ਕਾਨੂੰ ਲਿਆਵਾਂਗੇ ਅਤੇ ਸਾਡੇ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ।

ਕਿਸਾਨਾਂ ਨੂੰ ਵੈਲਿਉ ਐਡੀਸ਼ਨ ਵੱਲ ਵਧਣ ਦਾ ਸੱਦਾ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸਿਰਫ ਉਤਪਾਦਕ ਨਹੀਂ ਰਹਿਣਾ ਚਾਹੀਦਾ, ਸਗੋਂ ਖੇਤੀਬਾੜੀ ਰਾਹੀਂ ਉੱਦਮੀ ਬਣਨਾ ਚਾਹੀਦਾ ਹੈ। ਪ੍ਰੋਸੈੱਸਿਗ ਅਤੇ ਵੈਲਿਉ ਐਡੀਸ਼ਨ ਨਾਲ ਉਨ੍ਹਾਂ ਦੀ ਆਮਦਨ ਵਧੇਗੀ।"

ਸ਼੍ਰੀ ਚੌਹਾਨ ਨੇ ਐੱਫਪੀਓਜ਼ ਨੂੰ ਛੋਟੇ ਕਿਸਾਨਾਂ ਦੀ ਭਲਾਈ ਲਈ ਗੰਭੀਰਤਾ ਨਾਲ ਕੰਮ ਕਰਨ ਅਤੇ ਮੰਤਰਾਲੇ ਨਾਲ ਵਿਹਾਰਕ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਐੱਫਪੀਓਜ਼ ਨੂੰ ਇੱਕ ਸਾਲ ਦੇ ਅੰਦਰ ਟਰਨਓਵਰ ਵਧਾਉਣਮੈਂਬਰਸ਼ਿਪ ਵਧਾਉਣ ਅਤੇ ਮੈਂਬਰ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਯਕੀਨੀ ਬਣਾਉਣ ਲਈ ਭਰੋਸੇਯੋਗਤਾ ਅਤੇ ਗੁਣਵੱਤਾ ਵਧਾਉਣ ਦੀ ਅਪੀਲ ਕੀਤੀ।   

ਕੇਂਦਰੀ ਮੰਤਰੀ ਨੇ ਐੱਨਸੀਡੀਸੀ ਅਤੇ ਐੱਨਸੀਯੂਆਈ ਕੰਪਲੈਕਸ ਦਿੱਲੀ ਦੇ ਹੌਜ਼ ਖਾਸ ਵਿਖੇ ਆਯੋਜਿਤ ਉਦਘਾਟਨੀ ਸਮਾਰੋਹ ਵਿੱਚ ਸੰਗਠਨਕਾਰੋਬਾਰ ਅਤੇ ਡਿਜੀਟਲ ਨਵੀਨਤਾ ਵਿੱਚ ਉੱਤਮਤਾ ਲਈ ਸ਼ਾਨਦਾਰ ਐੱਫਪੀਓ, ਸੀਬੀਬੀਓ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਨਮਾਨਿਤ ਵੀ ਕੀਤਾ।

ਵੱਖ-ਵੱਖ ਖੇਤੀਬਾੜੀ ਉਤਪਾਦਾਂ ਦੀ ਸ਼ਾਨਦਾਰ ਪ੍ਰਦਰਸ਼ਨੀ

ਐੱਨਸੀਡੀਸੀ ਕੈਂਪਸ ਵਿੱਚ ਆਯੋਜਿਤ ਪ੍ਰਦਰਸ਼ਨੀ ਵਿੱਚ ਕੁੱਲ 267 ਐੱਫਪੀਓਜ਼ ਨੇ ਅਨਾਜਦਾਲਾਂਤੇਲ ਬੀਜਾਂਫਲਾਂਸਬਜ਼ੀਆਂਜੈਵਿਕਪ੍ਰੋਸੈੱਸਡ ਅਤੇ ਪਰੰਪਰਾਗਤ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ। ਕੇਂਦਰੀ ਖੇਤੀਬਾੜੀ ਮੰਤਰੀ ਨੇ 57 ਸਟਾਲਾਂ ਦਾ ਦੌਰਾ ਕੀਤਾਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀਉਨ੍ਹਾਂ ਦੀਆਂ ਨਵੀਨਤਾ ਦੀ ਸ਼ਲਾਘਾ ਕੀਤੀਅਤੇ ਉਨ੍ਹਾਂ ਨੂੰ ਤਕਨਾਲੋਜੀਬਾਜ਼ਾਰਾਂ ਅਤੇ ਨਵੇਂ ਵਿਚਾਰਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ।

ਤਕਨੀਕੀ ਸੈਸ਼ਨ ਅਤੇ ਪੈਨਲ ਡਿਸਕਸ਼ਨ

ਇਸ ਪ੍ਰੋਗਰਾਮ ਵਿੱਚ ਤੇਲ ਬੀਜ ਉਤਪਾਦਨਜਲ ਦੀ ਵਰਤੋਂ ਕੁਸ਼ਲਤਾਕੁਦਰਤੀ ਖੇਤੀਖੇਤੀਬਾੜੀ ਬੁਨਿਆਦੀ ਢਾਂਚਾ ਫੰਡਸ਼ਹਿਦ ਉਤਪਾਦਨਡਿਜੀਟਲ ਮਾਰਕੀਟਿੰਗਐਗਮਾਰਕ ਪ੍ਰਮਾਣੀਕਰਣਅਤੇ ਬੀਜ ਉਤਪਾਦਨ ਵਰਗੇ ਵਿਸ਼ਿਆਂ 'ਤੇ ਕਈ ਤਕਨੀਕੀ ਸੈਸ਼ਨ ਅਤੇ ਪੈਨਲ ਚਰਚਾਵਾਂ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿੱਚ ਖੇਤੀਬਾੜੀ ਮਾਹਿਰਾਂਉਦਯੋਗ ਪ੍ਰਤੀਨਿਧੀਆਂ ਅਤੇ ਕਿਸਾਨਾਂ ਨੇ ਹਿੱਸਾ ਲਿਆ।

ਕਿਸਾਨ ਉੱਦਮਤਾ ਅਤੇ ਬਾਜ਼ਾਰ ਸਬੰਧਾਂ ਨੂੰ ਉਤਸ਼ਾਹਿਤ ਕਰਨਾ

ਕਿਸਾਨ ਉਤਪਾਦਕ ਸੰਗਠਨਾਂ (FPOs), ਕਿਸਾਨਾਂਖਰੀਦਦਾਰਾਂ ਅਤੇ ਵਿਕਰੇਤਾਵਾਂ ਵਿਚਕਾਰ ਗੱਲਬਾਤ ਲਈ ਇੱਕ ਸਮਰਪਿਤ ਪਲੈਟਫਾਰਮ ਤਿਆਰ ਕੀਤਾ ਗਿਆਜਿਸ ਨਾਲ ਗ੍ਰਾਮੀਣ ਉੱਦਮੀਆਂ ਲਈ ਨਵੇਂ ਬਜ਼ਾਰ ਮੌਕਿਆਂ ਦਾ ਰਾਹ ਖੁੱਲਿਆ। ਕਾਨਫਰੰਸ ਦਾ ਉਦੇਸ਼ ਕਿਸਾਨਾਂ ਨੂੰ ਉਤਪਾਦਕਾਂਪ੍ਰੋਵਾਈਡਰਾਂ ਅਤੇ ਭਾਗੀਦਾਰਾਂ ਵਜੋਂ ਸਸ਼ਕਤ ਬਣਾਉਣਾ ਹੈਜੋ ਕਿ ਸਮਾਵੇਸ਼ੀ ਅਤੇ ਨਵੀਨਤਾਕਾਰੀ ਖੇਤੀਬਾੜੀ ਵਿਕਾਸ ਵੱਲ ਇੱਕ ਇਤਿਹਾਸਕ ਕਦਮ ਹੈ।

ਇਹ ਮਹੱਤਵਪੂਰਨ ਆਯੋਜਨ ਮੰਤਰੀ-ਕਿਸਾਨ ਸੰਵਾਦ ਦਾ ਸਸ਼ਕਤ ਉਦਾਹਰਣ ਬਣਿਆ ਹੈ, ਜਿਸ ਨਾਲ ਨਾ ਸਿਰਫ ਐੱਫਪੀਓ ਉਤਪਾਦਾਂ ਨੂੰ ਹੁਲਾਰਾ ਮਿਲੇਗਾ ਸਗੋਂ ਨਵੇਂ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਣ ਨਾਲ ਸਾਡੇ ਕਿਸਾਨਾਂ ਨੂੰ ਵਿਆਪਕ ਲਾਭ ਹੋਵੇਗਾ।

***

ਆਰਸੀ/ਏਆਰ/ਐੱਮਕੇ/ਬਲਜੀਤ


(Release ID: 2185054) Visitor Counter : 7