ਵਿੱਤ ਮੰਤਰਾਲਾ
azadi ka amrit mahotsav

ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 30 ਅਕਤੂਬਰ ਤੋਂ 2 ਨਵੰਬਰ 2025 ਤੱਕ ਭੂਟਾਨ ਦੀ ਸਰਕਾਰੀ ਯਾਤਰਾ ‘ਤੇ ਜਾਣਗੇ


ਇਸ ਯਾਤਰਾ ਨਾਲ ਭਾਰਤ ਅਤੇ ਭੂਟਾਨ ਆਰਥਿਕ ਅਤੇ ਵਿਕਾਸਪੂਰਨ ਸਹਿਯੋਗ ਵਧੇਗਾ

प्रविष्टि तिथि: 30 OCT 2025 2:09PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 30 ਅਕਤੂਬਰ ਤੋਂ 2 ਨਵੰਬਰ 2025 ਤੱਕ ਭੂਟਾਨ ਦੀ ਸਰਕਾਰੀ ਯਾਤਰਾ ‘ਤੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ।                                   

ਕੇਂਦਰੀ ਵਿੱਤ ਮੰਤਰੀ ਅੱਜ ਇਤਿਹਾਸਕ ਸਾਂਗਚੇਨ ਚੋਖੋਰ ਮਠ (Sangchen Choekhor Monastery) ਦੇ ਦੌਰੇ ਨਾਲ ਆਪਣੀ ਸਰਕਾਰੀ ਯਾਤਰਾ ਦੀ ਸ਼ੁਰੂਆਤ ਕਰਨਗੇ। ਇਸ ਮਠ ਦੀ ਸਥਾਪਨਾ 1765 ਵਿੱਚ ਹੋਈ ਸੀ। ਇਹ ਆਧੁਨਿਕ ਬੁੱਧ ਅਧਿਐਨ ਵਿੱਚ ਨੱਥੀ 100 ਤੋਂ ਵੱਧ ਭਿਕਸ਼ੂਆਂ ਦਾ ਨਿਵਾਸ ਸਥਾਨ ਹੈ। 

ਸ਼੍ਰੀਮਤੀ ਸੀਤਾਰਮਣ ਭੂਟਾਨ ਵਿੱਚ ਭਾਰਤ ਸਰਕਾਰ ਦੇ ਸਹਿਯੋਗ ਨਾਲ ਲਾਗੂ ਕਈ ਮੁੱਖ ਯੋਜਨਾ ਸਥਲਾਂ ਦਾ ਦੌਰਾ ਕਰਨਗੇ। ਇਸ ਵਿੱਚ ਕੁਰੀਚੂ ਹਾਈਡ੍ਰੋਪਾਵਰ ਪਲਾਂਟ ਡੈਮ ਅਤੇ ਪਾਵਰਹਾਊਸ, ਗਿਆਲਸੁੰਗ ਅਕਾਦਮੀ, ਸਾਂਗਚੇਨ ਚੋਖੋਰ ਮਠ ਅਤੇ ਪੁਨਾਖਾ ਦਜ਼ੋਂਗ ਸ਼ਾਮਲ ਹਨ।

ਕੇਂਦਰੀ ਵਿੱਤ ਮੰਤਰੀ ਦਾ ਭੂਟਾਨ ਨਰੇਸ਼ ਮਹਾਮਹਿਮ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਦਾਸ਼ੋ ਸ਼ੇਰਿੰਗ ਟੋਬਗੇ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਉਹ ਭੂਟਾਨ ਦੇ ਵਿੱਤ ਮੰਤਰੀ ਸ਼੍ਰੀ ਲੇਕੇ ਦੋਰਜੀ ਦੇ ਨਾਲ ਦੁਵੱਲੀ ਬੈਠਕ ਵੀ ਕਰਨਗੇ, ਜਿਸ ਵਿੱਚ ਭਾਰਤ-ਭੂਟਾਨ ਅਤੇ ਵਿੱਤੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ ਬਾਰੇ ਚਰਚਾ ਕੀਤੀ ਜਾਵੇਗੀ। 

ਸਰਕਾਰੀ ਪ੍ਰੋਗਰਾਮ ਦੇ ਹਿੱਸੇ ਵਜੋਂ, ਸ਼੍ਰੀਮਤੀ ਸੀਤਾਰਮਣ ਜਿਨ੍ਹਾਂ ਮੁੱਖ ਵਿਕਾਸਪੂਰਨ ਪਹਿਲਕਦਮੀਆਂ ‘ਤੇ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਵਿੱਚ ਹਿੱਸਾ ਲੈਣਗੇ, ਉਹ ਇਸ ਪ੍ਰਕਾਰ ਹਨ:

  • ਡਰੂਕ ਗ੍ਰੀਨ ਪਾਵਰ ਕਾਰਪੋਰੇਸ਼ਨ ਲਿਮਟਿਡ (ਡੀਜੀਪੀਸੀ) ਦੁਆਰਾ ਭੂਟਾਨ ਦਾ ਊਰਜਾ ਖੇਤਰ;

  • ਭੂਟਾਨ ਦਾ 21ਵੀਂ ਸਦੀ ਦਾ ਆਰਥਿਕ ਰੋਡਮੈਪ

  • ਡਰੂਕ ਪੀਐੱਨਬੀ ਅਤੇ ਬੈਂਕ ਆਫ ਭੂਟਾਨ ਦੁਆਰਾ ਭੂਟਾਨ ਵਿੱਚ ਬੈਂਕਿੰਗ/ਵਿੱਤੀ ਖੇਤਰ; ਅਤੇ

  • ਗੇਲੇਫੂ ਮਾਈਂਡਫੁੱਲਨੈੱਸ ਸਿਟੀ ਪ੍ਰੋਜੈਕਟ

ਸ਼੍ਰੀਮਤੀ ਸੀਤਾਰਮਣ ਕੁਟੀਰ ਅਤੇ ਲਘੂ ਉਦਯੋਗ (ਸੀਐੱਸਆਈ) ਬਜ਼ਾਰ ਦਾ ਵੀ ਦੌਰਾ ਕਰਨਗੇ। ਵਿੱਤ ਮੰਤਰੀ ਭਾਰਤ ਦੇ ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂਪੀਆਈ) ਦੀ ਵਰਤੋਂ ਨਾਲ ਸੰਪੰਨ ਲੈਣ-ਦੇਣ ਦੀ ਪ੍ਰਕਿਰਿਆ ਦਾ ਜਾਇਜਾ ਲੈਣਗੇ। ਇਹ ਦੋਵੇਂ ਦੇਸ਼ਾਂ ਦੇ ਦਰਮਿਆਨ ਵਧਦੇ ਡਿਜੀਟਲ ਅਤੇ ਵਿੱਤੀ ਸੰਪਰਕ ਨੂੰ ਦਰਸਾਉਂਦਾ ਹੈ। 

ਆਪਣੀ ਸਰਕਾਰੀ ਯਾਤਰਾ ਦੇ ਅੰਤਿਮ ਪੜਾਅ ਵਿੱਚ, ਸ਼੍ਰੀਮਤੀ ਸੀਤਾਰਮਣ ਭੂਟਾਨ ਦੇ ਦੂਸਰੇ ਸਭ ਤੋਂ ਪੁਰਾਣੇ ਅਤੇ ਦੂਸਰੇ ਸਭ ਤੋਂ ਵੱਡੇ ਪੁਨਾਖਾ ਦਜ਼ੋਗ ਦਾ ਦੌਰਾ ਕਰਨਗੇ। ਪੁਨਾਖਾ ਦਜ਼ੋਂਗ ਦੇ ਰਸਤੇ ਵਿੱਚ, ਵਿੱਤ ਮੰਤਰੀ ਭੂਟਾਨ ਦੇ ਕਿਸਾਨਾਂ ਨਾਲ ਗੱਲਬਾਤ ਵੀ ਕਰਨਗੇ ਅਤੇ ਉਨ੍ਹਾਂ ਦੇ ਖੇਤੀਬਾੜੀ ਅਭਿਆਸਾਂ, ਚੁਣੌਤੀਆਂ ਅਤੇ ਮੌਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। 

ਇਹ ਯਾਤਰਾ ਭੂਟਾਨ ਦੇ ਨਾਲ ਭਾਰਤ ਦੇ ਆਪਸੀ ਸਨਮਾਨ, ਭਰੋਸੇ ਅਤੇ ਖੇਤਰ ਵਿੱਚ ਤਰੱਕੀ ਅਤੇ ਖੁਸ਼ਹਾਲੀ ਦੇ ਲਈ ਸਾਂਝੀ ਪ੍ਰਤੀਬੱਧਤਾ ‘ਤੇ ਅਧਾਰਿਤ ਸਥਾਈ ਸਾਂਝੇਦਾਰੀ ਨੂੰ ਦਰਸਾਉਂਦੀ ਹੈ। 

 

****

ਐੱਨਬੀ/ਕੇਐੱਮਐੱਨ/ਬਲਜੀਤ


(रिलीज़ आईडी: 2184468) आगंतुक पटल : 20
इस विज्ञप्ति को इन भाषाओं में पढ़ें: Telugu , Marathi , Gujarati , Tamil , Malayalam