ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਸਰਕਾਰ ਨੇ ਐੱਮ2ਐੱਮ ਸਿਮ ਮਾਲਕੀ ਟਰਾਂਸਫਰ ਲਈ ਫ੍ਰੇਮਵਰਕ ਨੂੰ ਅੰਤਿਮ ਰੂਪ ਦਿੱਤਾ


ਇਹ ਫ੍ਰੇਮਵਰਕ ਸੇਵਾ ਵਿੱਚ ਰੁਕਾਵਟ ਤੋਂ ਬਿਨਾਂ ਸਿਮ ਮਾਲਕੀ ਦੇ ਸੁਚਾਰੂ ਪਰਿਵਰਤਨ ਨੂੰ ਸਮਰੱਥ ਬਣਾਉਂਦਾ ਹੈ।

Posted On: 29 OCT 2025 11:51AM by PIB Chandigarh

ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ ਨੇ ਇੱਕ ਦਫ਼ਤਰ ਮੈਮੋਰੰਡਮ ਜਾਰੀ ਕੀਤਾ ਹੈ ਜਿਸ ਵਿੱਚ ਇੱਕ ਸਰਵਿਸ ਪ੍ਰੋਵਾਈਡਰ ਲਾਇਸੰਸਧਾਰਕ ਤੋਂ ਦੂਜੇ ਸਰਵਿਸ ਪ੍ਰੋਵਾਈਡਰ ਲਾਇਸੰਸਧਾਰਕ ਨੂੰ ਸਿਮ ਮਾਲਕੀ ਟਰਾਂਸਫਰ ਦਾ ਫ੍ਰੇਮਵਰਕ ਸੂਚਿਤ ਕੀਤਾ ਗਿਆ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਵਰਤਮਾਨ ਵਿੱਚ ਸਿਮ ਦੇ ਮਾਲਕ ਦੇ ਨਾਮ ਵਿੱਚ ਪਰਿਵਰਤਨ ਦਾ ਕੋਈ ਪ੍ਰਾਵਧਾਨ ਨਹੀਂ ਹੈ ਇਸ ਲਈਜਦੋਂ ਵੀ ਅਜਿਹੀ ਸਥਿਤੀ ਪੈਦਾ ਹੋਵੇਗੀ ਜਿਸ ਵਿੱਚ ਪਰਿਵਰਤਨ ਦੀ ਜ਼ਰੂਰਤ ਹੋਵੇਗੀ, ਪ੍ਰਭਾਵਿਤ ਅੰਤਿਮ ਉਪਭੋਗਤਾਵਾਂ ਲਈ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ।

ਨਵਾਂ ਫ੍ਰੇਮਵਰਕ ਐੱਮ2ਐੱਮ ਸਿਮ ਦੇ ਮਾਲਕੀ ਟਰਾਂਸਫਰ ਲਈ ਇੱਕ ਰਸਮੀ ਪ੍ਰਕ੍ਰਿਆ ਸਥਾਪਿਤ ਕਰਦਾ ਹੈ ਤਾਂ ਜੋ ਸੇਵਾ ਵਿੱਚ ਰੁਕਾਵਟ ਤੋਂ ਬਿਨਾ ਇੱਕ ਸੁਚਾਰੂ, ਪਾਲਨਾ ਯਕੀਨੀ ਬਣਾਈ ਜਾ ਸਕੇ। ਇਹ ਸਾਰੇ ਐੱਮ2ਐੱਮ ਸਰਵਿਸ ਪ੍ਰੋਵਾਈਡਰਾਂ (ਐੱਮ2ਐੱਮਐੱਸਪੀ)/ਲਾਈਸੰਸਧਾਰਕਾਂ ਤੇ ਲਾਗੂ ਹੁੰਦਾ ਹੈ।

ਐੱਮ2ਐੱਮ ਸਿਮ ਮਾਲਕੀ ਟਰਾਂਸਫਰ ਲਈ ਸੁਚਾਰੂ ਪ੍ਰਕਿਰਿਆ

ਇਸ ਪ੍ਰਕਿਰਿਆ ਵਿੱਚ ਹੇਠ ਲਿਖੇ ਪ੍ਰਮੁੱਖ ਕਦਮ ਸ਼ਾਮਲ ਹੋਣਗੇ:

1.    ਐੱਮ2ਐੱਮ ਸੇਵਾ ਉਪਭੋਗਤਾ/ਤੀਜੀ ਧਿਰ ਦੁਆਰਾ ਕੀਤੀ ਜਾਣ ਵਾਲੀ ਟਰਾਂਸਫਰ ਬੇਨਤੀ: ਐੱਮ2ਐੱਮ ਸੇਵਾ ਦੇ ਉਪਭੋਗਤਾ ਨੂੰ ਮੌਜੂਦਾ ਐੱਮ2ਐੱਮਐੱਸਪੀ/ਲਾਇਸੰਸਧਾਰਕ ('ਟ੍ਰਾਂਸਫਰਰ') ਨੂੰ ਇੱਕ ਰਸਮੀ ਲਿਖਤੀ ਬੇਨਤੀ ਪੇਸ਼ ਕਰਨੀ ਹੋਵੇਗੀ, ਜਿਸ ਵਿੱਚ ਐੱਮ2ਐੱਮ ਸਿਮ ਦਾ ਵੇਰਵਾ ਦਿੱਤਾ ਜਾਵੇਗਾ ਅਤੇ ਇੱਛਤ ਟ੍ਰਾਂਸਫਰ ਪ੍ਰਾਪਤਕਰਤਾ ਐੱਮ2ਐੱਮ ਐੱਸਪੀ/ਲਾਇਸੰਸਧਾਰਕ ਦਾ ਜ਼ਿਕਰ ਕੀਤਾ ਜਾਵੇਗਾ।

2.    ਟਰਾਂਸਫਰਰ (ਮੌਜੂਦਾ ਐੱਮ2ਐੱਸਐੱਸਪੀ/ਲਾਈਸੰਸਧਾਰਕ) ਦੁਆਰਾ ਨੋ ਓਬਜ਼ੇਕਸ਼ਨ ਸਰਟੀਫਿਕੇਟ (ਐੱਨਓਸੀ) ਉਪਭੋਗਤਾ ਦੀ ਬੇਨਤੀ ਪ੍ਰਾਪਤ ਹੋਣ ਦੇ 15 ਦਿਨਾਂ ਦੇ ਅੰਦਰਟ੍ਰਾਂਸਫਰਰ ਨੂੰ ਸਬੰਧਿਤ ਐਕਸੈਸ ਸਰਵਿਸ ਪ੍ਰੋਵਾਈਡਰ (ਆਂ) ਨੂੰ ਨੋ ਓਬਜ਼ੇਕਸ਼ਨ ਸਰਟੀਫਿਕੇਟ (ਐੱਨਓਸੀਜਾਰੀ ਕਰਨਾ ਹੋਵੇਗਾਬਸ਼ਰਤੇ ਐੱਮ2ਐੱਮ ਸੇਵਾ ਉਪਭੋਗਤਾ ਦੀ ਕੋਈ ਬਕਾਇਆ ਰਾਸ਼ੀ ਨਾ ਹੋਵੇ।

3.    ਟ੍ਰਾਂਸਫਰਰੀ (ਨਵਾਂ ਐੱਮ2ਐੱਮਐੱਸਪੀ/ਲਾਇਸੰਸਧਾਰਕ) ਦੁਆਰਾ ਵਚਨਬੱਧਤਾ: ਟ੍ਰਾਂਸਫਰਰੀ ਐੱਮ2ਐੱਮ ਐੱਸਪੀ/ਲਾਇਸੰਸਧਾਰਕ ਨੂੰ ਐਕਸੈਸ ਸਰਵਿਸ ਪ੍ਰੋਵਾਈਡਰ (ਆਂ) ਨੂੰ ਇੱਕ ਰਸਮੀ ਵਚਨਬੱਧਤਾ/ਘੋਸ਼ਣਾ ਪੇਸ਼ ਕਰਨੀ ਹੋਵੇਗੀ, ਜਿਸ ਵਿੱਚ ਇਹ ਜ਼ਿਕਰ ਹੋਵੇ ਕਿ ਉਹ ਟ੍ਰਾਂਸਫਰ ਐੱਮ2ਐੱਮ ਸਿਮ ਲਈ KYC ਅਤੇ ਸਬੰਧਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਮੇਤ ਸਾਰੀਆਂ ਜ਼ਿੰਮੇਵਾਰੀਆਂਦੇਣਦਾਰੀਆਂ ਅਤੇ ਫਰਜ਼ਾਂ ਨੂੰ ਸਵੀਕਾਰ ਕਰਦਾ ਹੈ।

4.    ਐਕਸੈਸ ਸਰਵਿਸ ਪ੍ਰੋਵਾਈਡਰ (ASP) ਦੁਆਰਾ ਤਸਦੀਕ, KYC, ਅਤੇ ਅੱਪਡੇਟ: ਏਐੱਸਪੀ ਐੱਮ2ਐੱਮ ਸੇਵਾ ਉਪਭੋਗਤਾ ਦੁਆਰਾ ਕੀਤੀ ਗਈ ਟ੍ਰਾਂਸਫਰ ਬੇਨਤੀ ਦੀ ਜਾਂਚ ਕਰੇਗਾਉਸ ਤੋਂ ਬਾਅਦ ਟ੍ਰਾਂਸਫਰਰ ਤੋਂ NOC ਅਤੇ ਟ੍ਰਾਂਸਫਰੀ ਤੋਂ ਅੰਡਰਟੇਕਿੰਗ ਦੀ ਪੁਸ਼ਟੀ ਕਰੇਗਾ। ਸਫਲ ਤਸਦੀਕ ਤੋਂ ਬਾਅਦ ASP ਨੂੰ ਮੁੜ KYC ਕਰਨੀ ਹੋਵੇਗੀ ਅਤੇ ਨਵੀਂ ਮਾਲਕੀ ਨੂੰ ਦਰਸਾਉਣ ਲਈ ਗਾਹਕ ਰਿਕਾਰਡ ਨੂੰ ਅੱਪਡੇਟ ਕਰਨਾ ਹੋਵੇਗਾ।

ਮਹੱਤਵਪੂਰਨ ਗੱਲ ਇਹ ਹੈ ਕਿ ਹਰੇਕ ਐੱਮ2ਐੱਮ ਸਿਮ ਨੂੰ ਹਰ ਸਮੇਂ ਐੱਮ2ਐੱਮ ਐੱਸਪੀ-ਲਾਇਸੰਸਧਾਰੀ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਅਤੇ ਉਪਭੋਗਤਾ ਲਈ ਐੱਮ2ਐੱਮ ਸੇਵਾ ਬੰਦ ਨਹੀ ਕੀਤੀ ਜਾਵੇਗੀ।

ਯੂਜ਼ਰ ਦੁਆਰਾ ਸ਼ੁਰੂ ਕੀਤੇ ਗਏ ਇਨੀਸ਼ੀਏਟਿਡ ਰਿਕਵੈਸਟਟ੍ਰਾਂਸਫਰਰ ਦੀ ਐਨਓਸੀ ਅਤੇ ਟ੍ਰਾਂਸਫਰੀ ਦੇ ਅੰਡਰਟੇਕਿੰਗ ਲਈ ਪੂਰੇ ਦਫਤਰ ਮੈਮੋਰੰਡਮ ਅਤੇ ਫਾਰਮੈਟ https://dot.gov.in/all-circulars?tid=3197 'ਤੇ ਉਪਲਬਧ ਹਨ।

ਇਸ ਫ੍ਰੇਮਵਰਕ ਦੀ ਸ਼ੁਰੂਆਤ, ਸਰਵਿਸ ਪ੍ਰੋਵਾਈਡਰ ਦੇ ਸੰਚਾਲਨ ਲਚਕੀਲੇਪਣ ਦਾ ਸਮਰਥਨ ਕਰਦੇ ਹੋਏ ਅੰਤਿਮ ਉਭਪਭੋਗਤਾ ਦੇ ਹਿਤਾਂ ਦੀ ਰੱਖਿਆ ਲਈ ਦੂਰਸੰਚਾਰ ਵਿਭਾਗ ਦੇ ਨਿਰੰਤਰ ਯਤਨਾਂ ਨੂੰ ਰੇਖਾਂਕਿਤ ਕਰਦੀ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਭਾਰਤ ਦੀਆਂ ਐੱਮ2ਐੱਮ ਅਤੇ ਆਈਓਟੀ ਸੇਵਾਵਾਂ ਭਰੋਸੇਯੋਗ ਅਤੇ ਭਵਿੱਖ ਲਈ ਤਿਆਰ ਰਹਿਣ।

<><><<> 

ਵਧੇਰੇ ਜਾਣਕਾਰੀ ਲਈ DOT ਹੈਂਡਲ ਨੂੰ ਫੋਲੋ ਕਰੋ: -

ਐਕਸ - https://x.com/DoT_India

ਇੰਸਟਾ-  https://www.instagram.com/department_of_telecom?igsh=MXUxbHFjd3llZTU0YQ==

ਫੇਸਬੁੱਕ - https://www.facebook.com/DoTIndia

ਯੂਟਿਊਬhttps://youtube.com/@departmentoftelecom?si=DALnhYkt89U5jAaa

 

****

ਸਮਰਾਟ/ਐਲਨ/ਸ਼ੀਨਮ ਜੈਨ


(Release ID: 2183862) Visitor Counter : 3