ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਣਜ ਅਤੇ ਉਦਯੋਗ ਮੰਤਰੀ ਨੇ ਯੂਰੋਪੀਨ ਵਪਾਰ ਅਤੇ ਆਰਥਿਕ ਸੁਰੱਖਿਆ ਕਮਿਸ਼ਨ ਨਾਲ ਮੁਲਾਕਾਤ ਕੀਤੀ, ਭਾਰਤ-ਈਯੂ ਮੁਕਤ ਵਪਾਰ ਸਮਝੌਤੇ 'ਤੇ ਚਰਚਾ ਕੀਤੀ

Posted On: 29 OCT 2025 9:31AM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 26 ਤੋਂ 28 ਅਕਤੂਬਰ 2025 ਤੱਕ ਬਰੱਸਲਜ਼ ਦਾ ਦੌਰਾ ਕੀਤਾ। ਉਨ੍ਹਾਂ ਨੇ ਯੂਰੋਪੀਨ ਵਪਾਰ ਅਤੇ ਆਰਥਿਕ ਸੁਰੱਖਿਆ ਕਮਿਸ਼ਨਰ ਸ਼੍ਰੀ ਮਾਰੋਸ ਸ਼ੇਫੋਵਿਚ (Mr Maroš Šefčovič) ਅਤੇ ਉਨ੍ਹਾਂ ਦੀ ਟੀਮ ਨਾਲ ਚੱਲ ਰਹੇ ਭਾਰਤ-ਯੂਰੋਪੀ ਸੰਘ ਮੁਕਤ ਵਪਾਰ ਸਮਝੌਤੇ ਵਾਰਤਾ ਨਾਲ ਸਬੰਧਿਤ ਲੰਬਿਤ ਮੁੱਦਿਆਂ 'ਤੇ ਸਾਰਥਕ ਅਤੇ ਲਾਭਕਾਰੀ ਚਰਚਾ ਕੀਤੀ।

ਦੋਵਾਂ ਧਿਰਾਂ ਨੇ ਫਰਵਰੀ 2025 ਵਿੱਚ ਕਮਿਸ਼ਨਰਾਂ ਦੇ ਸਮੂਹ ਦੀ ਨਵੀਂ ਦਿੱਲੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਯੂਰੋਪੀਨ ਕਮਿਸ਼ਨ ਦੀ ਪ੍ਰਧਾਨ ਸੁਸ਼੍ਰੀ ਉਰਸੁਲਾ ਵੌਨ ਡੇਰ ਲੇਯੇਨ (Ursula von der Leyen) ਦੇ ਸਪੱਸ਼ਟ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, 2025 ਦੇ ਅੰਤ ਤੱਕ ਭਾਰਤ-ਯੂਰੋਪੀ ਸੰਘ ਮੁਕਤ ਵਪਾਰ ਸਮਝੌਤੇ (FTA) ਨੂੰ ਸੰਪੰਨ ਕਰਨ ਦੀ ਆਪਣੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਇਸ ਮੀਟਿੰਗ ਵਿੱਚ ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿਚਕਾਰ ਰਾਜਨੀਤਿਕ ਵਿਸ਼ਵਾਸ ਅਤੇ ਰਣਨੀਤਕ ਸਬੰਧਾਂ ਦੀ ਡੂੰਘਾਈ ਨੂੰ ਦਰਸਾਉਂਦੇ ਹੋਏ, ਆਪਸੀ ਤੌਰ ਤੇ ਲਾਭਦਾਇਕਸੰਤੁਲਿਤ ਅਤੇ ਨਿਆਂਸੰਗਤ ਵਪਾਰ ਸਮਝੌਤਾ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆਇਸ ਵਿੱਚ ਇੱਕ ਦੂਜੇ ਦੀਆਂ ਸੰਵੇਦਨਸ਼ੀਲਤਾਵਾਂ ਅਤੇ ਤਰਜੀਹਾਂ ਦਾ ਵੀ ਸਨਮਾਨ ਕੀਤਾ ਗਿਆ।

ਭਾਰਤ ਇਹ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਸਮਝਦਾ ਹੈ ਕਿ ਐੱਫਟੀਏ ਟੈਰਿਫ ਅਤੇ ਗੈਰ-ਟੈਰਿਫ ਦੋਵਾਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਪਾਰਦਰਸ਼ੀ ਅਤੇ ਪਹਿਲੇ ਤੋਂ ਅਨੁਮਾਨਯੋਗ ਰੈਗੂਲੇਟਰੀ ਢਾਂਚਾ ਬਣਾਉਣ ਵਿੱਚ ਸੰਤੁਲਨ ਬਣਾ ਰਹੇਜਿਸ ਨਾਲ ਆਉਣ ਵਾਲੇ ਵਰ੍ਹਿਆਂ ਵਿੱਚ ਦੋਵਾਂ ਭਾਗੀਦਾਰਾਂ ਦੇ ਵਪਾਰ ਵਿੱਚ ਤੇਜ਼ੀ ਆਏ।

ਦੋਵਾਂ ਧਿਰਾਂ ਵਿੱਚ ਲੰਬਿਤ ਮੁੱਦਿਆਂ 'ਤੇ ਸੰਭਾਵੀ ਲੈਂਡਿੰਗ ਜ਼ੋਨ ਤਲਾਸ਼ਣ ਲਈ ਡੂੰਘੀ ਗੱਲਬਾਤ ਹੋਈ। ਗੈਰ-ਟੈਰਿਫ ਉਪਾਵਾਂ ਅਤੇ ਯੂਰੋਪੀ ਸੰਘ ਦੇ ਨਵੇਂ ਨਿਯਮਾਂ ਤੇ ਭਾਰਤ ਦੀਆਂ ਚਿੰਤਾਵਾਂ 'ਤੇ ਵੀ ਚੰਗੀ ਚਰਚਾ ਹੋਈ। ਗੱਲਬਾਤ ਦੌਰਾਨ, HCIM ਨੇ ਭਾਰਤ ਦੀਆਂ ਪ੍ਰਮੁੱਖ ਮੰਗਾਂਖਾਸ ਕਰਕੇ ਕਿਰਤ-ਪ੍ਰਧਾਨ ਖੇਤਰਾਂ ਨਾਲ ਸਬੰਧਿਤ ਮੰਗਾਂ, ਲਈ ਤਰਜੀਹੀ ਵਿਵਹਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਦੋਵੇਂ ਧਿਰਾਂ ਗੈਰ-ਸੰਵੇਦਨਸ਼ੀਲ ਉਦਯੋਗਿਕ ਟੈਰਿਫ ਲਾਈਨਾਂ ਨੂੰ ਅੰਤਿਮ ਰੂਪ ਦੇਣ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤ ਹੋਈਆਂ। ਉਹ ਇਸ ਗੱਲ ਤੇ ਵੀ ਸਹਿਮਤ ਹੋਏ ਕਿ ਸਟੀਲਆਟੋਸੀਬੀਏਐੱਮਅਤੇ ਯੂਰੋਪੀ ਸੰਘ ਦੇ ਨਿਯਮਾਂ ਨਾਲ ਸਬੰਧਿਤ ਮੁੱਦਿਆਂ 'ਤੇ ਅਜੇ ਹੋਰ ਚਰਚਾ ਦੀ ਜ਼ਰੂਰਤ ਹੈਕਿਉਂਕਿ ਇਹ ਮੁੱਦੇ ਵਧੇਰੇ ਸੰਵੇਦਨਸ਼ੀਲ ਹਨ।

ਭਾਰਤ ਸਾਂਝੇ ਨਵੀਨਤਾਸੰਤੁਲਿਤਨਿਆਂਸੰਗਤ ਅਤੇ ਸਾਰਥਕ ਵਪਾਰਅਤੇ ਸ਼ਾਂਤੀ ਅਤੇ ਸਮ੍ਰਿੱਧੀ ਲਈ ਸਮੂਹਿਕ ਵਚਨਬੱਧਤਾ ਰਾਹੀਂ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਲਈ ਯੂਰੋਪੀ ਸੰਘ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹੈ। ਜਾਰੀ ਚਰਚਾਵਾਂ ਨੂੰ ਅੱਗੇ ਵਧਾਉਣ ਲਈਵਪਾਰ ਦੇ ਡਾਇਰੈਕਟਰ ਜਨਰਲ ਦੀ ਅਗਵਾਈ ਵਿੱਚ ਯੂਰੋਪੀ ਸੰਘ ਦੀ ਇੱਕ ਤਕਨੀਕੀ ਟੀਮ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰੇਗੀ ਤਾਂ ਜੋ ਪਿਛਲੇ ਦੋ ਦਿਨਾਂ ਵਿੱਚ ਚਿੰਨ੍ਹਿਤ ਸੰਭਾਵੀ ਸਮਾਧਾਨਾਂ ਦੇ ਅਧਾਰ ਤੇ ਇੱਕ ਰਚਨਾਤਮਕ ਸਿੱਟੇ 'ਤੇ ਪਹੁੰਚਿਆ ਜਾ ਸਕੇ।

***

ਅਭਿਸ਼ੇਕ ਦਿਆਲ/ ਅਭਿਜੀਤ ਨਰਾਇਣ/ ਇਸ਼ਿਤਾ ਬਿਸਵਾਸ/ਬਲਜੀਤ


(Release ID: 2183786) Visitor Counter : 6