ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਾਗਾਲੈਂਡ ਨੂੰ SDRF ਦੇ ਕੇਂਦਰੀ ਹਿੱਸੇ ਦੀ ਦੂਸਰੀ ਕਿਸ਼ਤ ਦੇ ਰੂਪ ਵਿੱਚ 20 ਕਰੋੜ ਰੁਪਏ ਦੀ ਅਗਾਊ ਰਾਸ਼ੀ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਕੁਦਰਤੀ ਆਫ਼ਤਾਂ ਅਤੇ ਆਫ਼ਤਾਂ ਦੌਰਾਨ ਰਾਜ ਸਰਕਾਰਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ

ਵਿੱਤ ਵਰ੍ਹੇ 2025-26 ਦੌਰਾਨ, ਕੇਂਦਰ ਸਰਕਾਰ ਨੇ SDRF ਦੇ ਤਹਿਤ 27 ਰਾਜਾਂ ਨੂੰ 15,554 ਕਰੋੜ ਰੁਪਏ ਅਤੇ NDRF ਦੇ ਤਹਿਤ 15 ਰਾਜਾਂ ਨੂੰ 2,267.44 ਕਰੋੜ ਰੁਪਏ ਜਾਰੀ ਕੀਤੇ ਹਨ

ਇਸ ਵਰ੍ਹੇ ਮਾਨਸੂਨ ਦੌਰਾਨ, ਬਚਾਅ ਅਤੇ ਰਾਹਤ ਕਾਰਜਾਂ ਲਈ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ NDRF ਦੀ ਸਭ ਤੋਂ ਵੱਧ 199 ਟੀਮਾਂ ਤੈਨਾਤ ਕੀਤੀਆਂ ਗਈਆਂ

प्रविष्टि तिथि: 28 OCT 2025 4:24PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਰ੍ਹੇ 2025-26 ਲਈ ਨਾਗਾਲੈਂਡ ਨੂੰ ਦੱਖਣ-ਪੱਛਮ ਮਾਨਸੂਨ ਦੌਰਾਨ ਬਹੁਤ ਜ਼ਿਆਦਾ ਭਾਰੀ ਵਰਖਾ ਅਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਤਤਕਾਲ ਰਾਹਤ ਸਹਾਇਤਾ ਪ੍ਰਦਾਨ ਕਰਨ ਲਈ SDRF ਵਿੱਚ ਕੇਂਦਰੀ ਹਿੱਸੇ ਦੀ ਦੂਸਰੀ ਕਿਸ਼ਤ ਦੇ ਰੂਪ ਵਿੱਚ 20 ਕਰੋੜ ਦੀ ਅਗਾਓ ਰਾਸ਼ੀ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, ਕੇਂਦਰ ਸਰਕਾਰ, ਹੜ੍ਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਨਾਲ ਪ੍ਰਭਾਵਿਤ ਰਾਜਾਂ ਨੂੰ ਹਰ ਸੰਭਵ ਸਹਾਇਤਾ ਪ੍ਰਾਦਨ ਕਰਨ ਲਈ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।

ਵਰ੍ਹੇ 2025-26 ਵਿੱਚ ਕੇਂਦਰ ਸਰਕਾਰ ਪਹਿਲਾਂ ਹੀ SDRF ਦੇ ਹਿਤ 27 ਰਾਜਾਂ ਨੂੰ 15,554 ਕਰੋੜ ਰੁਪਏ ਅਤੇ NDRF ਦੇ ਤਹਿਤ 15 ਰਾਜਾਂ ਨੂੰ 2,267.44  ਕਰੋੜ ਰੁਪਏ ਜਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ, ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (SDMF) ਨਾਲ 21 ਰਾਜਾਂ ਨੂੰ 4,571.30 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ (NDMF) ਨਾਲ 9 ਰਾਜਾਂ ਨੂੰ 372.09 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਕੇਂਦਰ ਸਰਕਾਰ ਨੇ ਹੜ੍ਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਨਾਲ ਪ੍ਰਭਾਵਿਤ ਸਾਰੇ ਰਾਜਾਂ ਨੂੰ ਜ਼ਰੂਰੀ NDRF ਟੀਮਾਂ, ਸੈਨਾ ਅਤੇ ਹਵਾਈ ਸੈਨਾ ਦੀ ਤੈਨਾਤੀ ਸਮੇਤ ਸਾਰੀ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਵਰ੍ਹੇ ਮਾਨਸੂਨ ਦੌਰਾਨ, ਬਚਾਅ ਅਤੇ ਰਾਹਤ ਕਾਰਜਾਂ ਲਈ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ NDRF ਦੀ ਸਭ ਤੋਂ ਵੱਧ 199 ਟੀਮਾਂ ਦੀ ਤੈਨਾਤੀ ਕੀਤੀ ਗਈ ਸੀ।

*****

ਆਰਕੇ/ਆਰਆਰ/ਪੀਐੱਸ/ਸ਼ੀਨਮ ਜੈਨ


(रिलीज़ आईडी: 2183732) आगंतुक पटल : 16
इस विज्ञप्ति को इन भाषाओं में पढ़ें: English , Urdu , हिन्दी , Assamese , Bengali , Gujarati , Tamil , Telugu , Kannada