ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ.ਨੱਡਾ ਨੇ ਸੁਚੇਤਤਾ ਜਾਗਰੂਕਤਾ ਸਪਤਾਹ 2025 ਦੇ ਤਹਿਤ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਚੁਕਵਾਈ ਗਈ


ਸ਼੍ਰੀ ਜੇ.ਪੀ. ਨੱਡਾ ਨੇ ਕਿਹਾ, “ਸੁਚੇਤਤਾ ਨੂੰ ਇੱਕ ਸੰਸਥਾਗਤ ਆਦਤ ਵਜੋਂ ਅਪਣਾਇਆ ਜਾਣਾ ਚਾਹੀਦਾ ਹੈ”

ਸਿਹਤ ਮੰਤਰਾਲੇ ਵਿੱਚ ਇਮਾਨਦਾਰੀ, ਪਾਰਦਰਸ਼ਿਤਾ ਅਤੇ ਜਵਾਬਦੇਹੀ ਦੀ ਸਹੁੰ ਨਾਲ ਸੁਚੇਤਤਾ ਜਾਗਰੂਕਤਾ ਸਪਤਾਹ 2025 ਮਨਾਇਆ ਗਿਆ

ਸ਼੍ਰੀ ਨੱਡਾ ਨੇ ਸੁਚੇਤਤਾ ਜਾਗਰੂਕਤਾ ਸਪਤਾਹ ਦੌਰਾਨ ਨੈਤਿਕ ਸ਼ਾਸਨ ਅਤੇ ਨਿਵਾਰਣ ਸੁਚੇਤਤਾ ‘ਤੇ ਜ਼ੋਰ ਦਿੱਤਾ

Posted On: 27 OCT 2025 1:36PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਸੁਚੇਤਤਾ ਜਾਗਰੂਕਤਾ ਸਪਤਾਹ 2025 ਵਜੋਂ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇਮਾਨਦਾਰੀ ਦੀ ਸਹੁੰ ਚੁੱਕੀ। 

ਦੇਸ਼ ਭਰ ਵਿੱਚ 27 ਅਕਤੂਬਰ ਤੋਂ 2 ਨਵੰਬਰ, 2025 ਤੱਕ ਸੁਚੇਤਤਾ ਜਾਗਰੂਕਤਾ ਸਪਤਾਹ ਮਨਾਇਆ ਜਾ ਰਿਹਾ ਹੈ। “सतर्कता: हमारी साझा जिम्मेदारी” ਵਿਸ਼ੇ ‘ਤੇ ਅਧਾਰਿਤ ਇਸ ਸੁਚੇਤਤਾ ਜਾਗਰੂਕਤਾ ਸਪਤਾਹ ਦਾ ਉਦੇਸ਼ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ- Central Vigilance Commission) ਦੇ ਨਿਰਦੇਸ਼ਾਂ ਅਨੁਸਾਰ ਜਨਤਕ ਜੀਵਨ ਵਿੱਚ ਇਮਾਨਦਾਰੀ, ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਪ੍ਰੋਤਸਾਹਨ ਦੇਣਾ ਹੈ। 

ਸ਼੍ਰੀ ਨੱਡਾ ਨੇ ਸਹੁੰ ਚੁਕਾਉਂਦੇ ਹੋਏ, ਸ਼ਾਸਨ ਦੇ ਹਰ ਪੱਧਰ 'ਤੇ ਨੈਤਿਕ ਆਚਰਣ ਅਤੇ ਸੰਸਥਾਗਤ ਬਣਾਉਣ ਅਤੇ ਸੁਚੇਤਤਾ ਦੇ ਸੱਭਿਆਚਾਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਕੀ ਕਰੇ ਅਤੇ ਕੀ ਨਾ ਕਰੇ, ਇਸ ਦੀ ਇੱਕ ਸੂਚੀ ਸਰਲ ਅਤੇ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਤਿਆਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕ ਸਦਭਾਵਨਾ ਜਾਂ ਹਮਦਰਦੀ ਦੇ ਕਾਰਨ ਕੋਈ ਅਣਉਚਿਤ ਕੰਮ ਨਾ ਕਰਨ। ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਇੱਕ ਨਿਯਮਿਤ ਅਭਿਆਸ ਹੋਣਾ ਚਾਹੀਦਾ ਹੈ ਤਾਂ ਜੋ ਸਾਰੇ ਜਾਗਰੂਕ ਅਤੇ ਸੁਚੇਤ ਰਹਿਣ।"

ਸੈਂਟਰਲ ਵਿਜ਼ੀਲੈਂਸ ਕਮਿਸ਼ਨ (ਸੀਵੀਸੀ) ਨੇ ਸੁਚੇਤਤਾ ਜਾਗਰੂਕਤਾ ਸਪਤਾਹ 2025 ਦੀ ਪ੍ਰਸਤਾਵਨਾ ਵਜੋਂ ਇਸ ਵਰ੍ਹੇ ਅਗਸਤ ਮਹੀਨੇ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਸੀ ਜਿਸ ਵਿੱਚ ਸਾਰੇ ਸੰਗਠਨਾਂ ਨੂੰ 18 ਅਗਸਤ ਤੋਂ 17 ਨਵੰਬਰ, 2025 ਤੱਕ (i) ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ (ii) ਲੰਬਿਤ ਮਾਮਲਿਆਂ ਦਾ ਨਿਪਟਾਰਾ (iii) ਸਮਰੱਥਾ ਨਿਰਮਾਣ ਪ੍ਰੋਗਰਾਮ (iv) ਸੰਪਤੀ ਪ੍ਰਬੰਧਨ, ਅਤੇ (v) ਡਿਜੀਟਲ ਪਹਿਲਕਦਮੀਆਂ ਆਦਿ ਪੰਜ ਪ੍ਰਮੁੱਖ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਨਿਵਾਰਕ ਸੁਚੇਤਤਾ 'ਤੇ ਤਿੰਨ ਮਹੀਨਿਆਂ ਦਾ ਅਭਿਆਨ ਚਲਾਉਣ ਦੀ ਸਲਾਹ ਦਿੱਤੀ ਗਈ ਸੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਹੁੰ ਚੁੱਕ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਜਨਤਕ ਸੇਵਾ ਵਿੱਚ ਨੈਤਿਕ ਕਦਰਾਂ-ਕੀਮਤਾਂ, ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਬਣਾਏ ਰੱਖਣ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

*****

ਐੱਸਆਰ/ਏਕੇ

HFW-HFM Vigilance Awareness Week Pledge/27th Oct 2025/1


(Release ID: 2182997) Visitor Counter : 6