ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਕਮਾਂਡਰਾਂ ਦੀ ਕਾਨਫਰੰਸ ਦਾ ਦੂਸਰਾ ਐਡੀਸ਼ਨ 22 ਅਕਤੂਬਰ 2025 ਨੂੰ ਸ਼ੁਰੂ ਹੋਵੇਗਾ
Posted On:
21 OCT 2025 4:44PM by PIB Chandigarh
ਭਾਰਤੀ ਜਲ ਸੈਨਾ ਦੇ ਦੋ-ਵਰ੍ਹਿਆਂ ਦੀ ਕਮਾਂਡਰਜ਼ ਕਾਨਫਰੰਸ 2025 ਦਾ ਦੂਸਰਾ ਐਡੀਸ਼ਨ ਨਵੀਂ ਦਿੱਲੀ ਵਿਖੇ 22 ਤੋਂ 24 ਅਕਤੂਬਰ 2025 ਤੱਕ ਤਿੰਨ ਦਿਨ ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਕਾਨਫਰੰਸ 'ਆਪ੍ਰੇਸ਼ਨ ਸਿੰਦੂਰ' ਅਤੇ ਜਲ ਸੈਨਾ ਦੇ ਤੇਜ਼ ਰਫ਼ਤਾਰ ਦੇ ਅਭਿਆਨਾਂ ਅਤੇ ਯੁੱਧ ਦੀਆਂ ਤਿਆਰੀਆਂ ਦੇ ਪਿਛੋਕੜ ਵਿੱਚ ਹੋਰ ਵੀ ਵੱਧ ਮਹੱਤਵਪੂਰਨ ਹੋ ਜਾਂਦਾ ਹੈ। ਭਾਰਤੀ ਸੈਨਾ, ਭਾਰਤੀ ਹਵਾਈ ਸੈਨਾ ਅਤੇ ਭਾਰਤੀ ਤਟ ਰੱਖਿਅਕ ਬਲਾਂ ਨਾਲ ਯੁੱਧ ਸਮਰੱਥਾਵਾਂ, ਅੰਤਰ-ਕਾਰਜਸ਼ੀਲਤਾ ਅਤੇ ਸਾਂਝੇ ਅਭਿਆਨਾਂ ਨੂੰ ਵਧਾਉਣ 'ਤੇ ਜਲ ਸੈਨਾ ਦਾ ਧਿਆਨ ਉੱਭਰਦੇ ਖਤਰਿਆਂ ਨੂੰ ਰੋਕਣ ਅਤੇ ਹਿੰਦ ਮਹਾਸਾਗਰ ਖੇਤਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੇ ਉਸ ਦੇ ਸੰਕਲਪ ਨੂੰ ਦਰਸਾਉਂਦਾ ਹੈ।
ਕਾਨਫਰੰਸ ਦੌਰਾਨ, ਮਾਣਯੋਗ ਰਕਸ਼ਾ ਮੰਤਰੀ ਅਤੇ ਕੈਬਨਿਟ ਸਕੱਤਰ ਜਲ ਸੈਨਾ ਦੇ ਕਮਾਂਡਰਾਂ ਨੂੰ ਸੰਬੋਧਨ ਕਰਨਗੇ ਅਤੇ ਵਿਆਪਕ ਰਾਸ਼ਟਰੀ ਹਿਤਾਂ ਅਤੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਦੇ ਸਬੰਧ ਵਿੱਚ ਤਸਵੀਰ ਪੇਸ਼ ਕਰਨਗੇ। ਇਹ ਕਾਨਫਰੰਸ ਨੈਸ਼ਨਲ ਲੀਡਰਸ਼ਿਪ ਅਤੇ ਨੌਕਰਸ਼ਾਹੀ ਵਿਚਕਾਰ ਨਜ਼ਦੀਕੀ ਸੰਪਰਕ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਦੀ ਹੈ ਅਤੇ ਮੌਜੂਦਾ ਭੂ-ਰਣਨੀਤਕ ਵਾਤਾਵਰਣ ਵਿੱਚ ਬਹੁਪੱਖੀ ਚੁਣੌਤੀਆਂ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਜਲ ਸੈਨਾ ਦੇ ਦ੍ਰਿਸ਼ਟੀਕੋਣ ਨੂੰ ਬਿਹਤਰ ਬਣਾਉਂਦੀ ਹੈ।
ਇਸ ਕਾਨਫਰੰਸ ਨੂੰ ਚੀਫ਼ ਆਫ਼ ਡਿਫੈਂਸ ਸਟਾਫ਼ ਅਤੇ ਚੀਫ਼ ਆਫ਼ ਦ ਏਅਰ ਸਟਾਫ਼ ਸੰਬੋਧਨ ਕਰਨਗੇ ਅਤੇ ਇਸ ਵਿੱਚ ਜਲ ਸੈਨਾ ਦੇ ਸੀਨੀਅਰ ਲੀਡਰਸ਼ਿਪ ਦੇ ਨਾਲ ਵਿਆਪਕ ਵਿਚਾਰ-ਵਟਾਂਦਰੇ ਵੀ ਸ਼ਾਮਲ ਹੋਣਗੇ। ਇਨ੍ਹਾਂ ਵਿਚਾਰ-ਚਰਚਾਵਾਂ ਦਾ ਉਦੇਸ਼ ਸੰਯੁਕਤ ਯੋਜਨਾਬੰਦੀ ਅਤੇ ਸੰਚਾਲਨਾਂ ਦੇ ਲਾਗੂਕਰਨ ਵਿੱਚ ਤਾਲਮੇਲ ਅਤੇ ਕੁਸ਼ਲਤਾ ਵਧਾਉਣ ਲਈ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ 'ਤੇ ਕੇਂਦ੍ਰਿਤ ਹੋਵੇਗਾ।
ਜਲ ਸੈਨਾ ਮੁਖੀ ਇਸ ਦੌਰਾਨ ਸਾਰੇ ਕਮਾਂਡਰ-ਇਨ-ਚੀਫ਼ ਦੇ ਨਾਲ ਮਿਲ ਕੇ ਸਾਡੀ ਮੁੱਖ ਜ਼ਿੰਮੇਵਾਰੀ ਦੇ ਖੇਤਰ ਹਿੰਦ ਮਹਾਸਾਗਰ ਵਿੱਚ ਸਮੁੱਚੀ ਸੁਰੱਖਿਆ ਸਥਿਤੀ ਨਾਲ ਸਬੰਧਿਤ ਯੋਜਨਾਵਾਂ ਦੀ ਸਮੀਖਿਆ ਅਤੇ ਮੁਲਾਂਕਣ ਕਰਨਗੇ। ਨਾਲ ਹੀ, ਮੌਜੂਦਾ ਦ੍ਰਿਸ਼ਟੀਕੋਣ ਵਿੱਚ ਵੱਖ-ਵੱਖ ਜਲ ਸੈਨਾ ਕਾਰਜਾਂ ਦੇ ਸੰਚਾਲਨ, ਇਸ ਦੀ ਟ੍ਰੇਨਿੰਗ ਅਤੇ ਸਰੋਤਾਂ ਦੀ ਉਪਲਬਧਤਾ ਨਾਲ ਸਬੰਧਿਤ ਆਦਰਸ਼ ਸਥਿਤੀਆਂ 'ਤੇ ਵੀ ਚਰਚਾ ਕੀਤੀ ਜਾਵੇਗੀ। ਕਮਾਂਡਰ ਭਵਿੱਖ ਦੀਆਂ ਸੰਭਾਵਨਾਵਾਂ ਲਈ ਜਲ ਸੈਨਾ ਦੇ ਰੋਡਮੈਪ 'ਤੇ ਵੀ ਵਿਆਪਕ ਤੌਰ 'ਤੇ ਵਿਚਾਰ-ਵਟਾਂਦਰਾ ਕਰਨਗੇ। ਇਸ ਵਿੱਚ ਕਾਰਜਾਂ ਦੇ ਮੁੱਖ ਸੰਚਾਲਨ ਨਾਲ ਸਬੰਧਿਤ ਮੁੱਖ ਮੁੱਦੇ, ਬਿਹਤਰ ਸੰਚਾਲਨ ਲੌਜਿਸਟਿਕਸ ਸਬੰਧੀ ਵਿਸ਼ਾ ਅਤੇ ਡਿਜੀਟਲਾਈਜ਼ੇਸ਼ਨ ਸ਼ਾਮਲ ਹਨ। ਇਸ ਦੌਰਾਨ, ਯੁੱਧ ਸਮਾਧਾਨਾਂ ਸੁਰੱਖਿਅਤ ਵਾਤਾਵਰਣ ਵਿੱਚ ਨਿਰੰਤਰ ਨਿਰਵਿਘਨ ਸੰਚਾਲਨ ਲਈ ਏਆਈ, ਬਿਗ ਡੇਟਾ ਅਤੇ ਮਸ਼ੀਨ ਲਰਨਿੰਗ ਵਰਗੀਆਂ ਅਤਿ-ਆਧੁਨਿਕ ਪਰਿਵਰਤਨਸ਼ੀਲ ਤਕਨਾਲੋਜੀਆਂ ਦੀ ਸਮੀਖਿਆ ਕਰਨ ਲਈ ਚਰਚਾ ਦੀ ਯੋਜਨਾ ਵੀ ਬਣਾਈ ਗਈ ਹੈ।
ਇਸ ਕਾਨਫਰੰਸ ਵਿੱਚ ਵਿਆਪਕ ਪੱਧਰ ‘ਤੇ ਜਲ ਸੈਨਾ ਦੀ ਉੱਚ ਪੱਧਰੀ ਅਗਵਾਈ ਪੱਛਮੀ ਅਤੇ ਪੂਰਬੀ ਸਮੁੰਦਰੀ ਤਟਾਂ 'ਤੇ ਆਪਣੀ ਕਾਰਜਸ਼ੀਲ ਤਿਆਰੀਆਂ ਦੀ ਸਮੀਖਿਆ ਕਰੇਗੀ, ਮੇਕ ਇਨ ਇੰਡੀਆ ਸਕੀਮ ਦੇ ਤਹਿਤ ਸਵਦੇਸ਼ੀਕਰਣ ਅਤੇ ਨਵੀਨਤਾ ਨੂੰ ਪ੍ਰੋਤਸਾਹਨ ਦੇਣ, ਭਾਰਤ ਸਰਕਾਰ ਦੇ ਮਹਾਸਾਗਰ/ MAHASAGAR (ਸਾਰੇ ਖੇਤਰਾਂ ਵਿੱਚ ਸੁਰੱਖਿਆ ਲਈ ਆਪਸੀ ਅਤੇ ਸਮਾਵੇਸ਼ੀ ਤਰੱਕੀ) ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਅਤੇ IOR ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਪਸੰਦੀਦਾ ਸੁਰੱਖਿਆ ਭਾਈਵਾਲ ਵਜੋਂ ਭਾਰਤੀ ਜਲ ਸੈਨਾ ਦੀ ਸਥਿਤੀ ਨੂੰ ਉਤਸ਼ਾਹਿਤ ਕਰਨ ਦੇ ਸਬੰਧ ਵਿੱਚ ਵਿਚਾਰ ਕਰੇਗੀ।
*************
ਵੀਐੱਮ/ਐੱਸਪੀਐੱਸ/ਏਕੇ 222/25
(Release ID: 2181573)
Visitor Counter : 4