ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
‘ਗ੍ਰੀਨ ਦੀਵਾਲੀ’ ਮੁਹਿੰਮ ਦੇ ਨਾਲ, ਡਬਲਿਊਡਬਲਿਊਐੱਫ-ਇੰਡੀਆ ਈਆਈਏਸੀਪੀ (EIACP) ਪ੍ਰੋਗਰਾਮ ਸੈਂਟਰ, ਮਿਸ਼ਨ ਲਾਈਫ ਦੇ ਤਹਿਤ ਨਾਗਰਿਕਾਂ ਨੂੰ ਸਾਫ਼, ਸ਼ੁਭ ਅਤੇ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰ ਰਿਹਾ ਹੈ
प्रविष्टि तिथि:
20 OCT 2025 4:53PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਸਮਰਥਿਤ WWF-ਇੰਡੀਆ ਦੇ ਪ੍ਰੋਗਰਾਮ ਸੈਂਟਰ - ਰਿਸੋਰਸ ਪਾਰਟਨਰ (PC-RP) ਨੇ ਇੱਕ ਸਾਫ਼, ਸ਼ੁਭ ਅਤੇ ਗ੍ਰੀਨ ਦੀਵਾਲੀ ਨੂੰ ਉਤਸ਼ਾਹਿਤ ਕਰਕੇ 'ਮਿਸ਼ਨ ਲਾਈਫ' ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਕੇਂਦਰ ਨੇ ਆਪਣੀ ਪ੍ਰਮੁੱਖ ਮੁਹਿੰਮ, 'ਬਦਲਾਅ ਦਾ ਸਾਹ - ਸਾਫ਼ ਹਵਾ, ਨੀਲਾ ਆਕਾਸ਼' ਦੀ ਸਫ਼ਲਤਾ ਦੇ ਅਧਾਰ 'ਤੇ, ਜਿਸਨੇ 25 ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਦਿੱਲੀ ਵਿੱਚ 200,000 ਤੋਂ ਵੱਧ ਨਾਗਰਿਕਾਂ ਨੂੰ ਸ਼ਾਮਲ ਕੀਤਾ, ਅਤੇ ਸੱਭਿਆਚਾਰਕ ਸਮਾਰੋਹਾਂ ਵਿੱਚ ਵਾਤਾਵਰਣਕ ਸਬੰਧੀ ਵੈਲਿਊਜ਼ ਨੂੰ ਜੋੜਨ ਦੇ ਆਪਣੇ ਯਤਨ ਜਾਰੀ ਰੱਖੇ ਹਨ। (https://www.pib.gov.in/PressReleasePage.aspx?PRID=2166202)
ਇਸ ਦੀਵਾਲੀ 'ਤੇ, WWF-EIACP (ਵਾਤਾਵਰਣ ਸਬੰਧੀ ਜਾਣਕਾਰੀ, ਜਾਗਰੂਕਤਾ, ਸਮਰੱਥਾ ਨਿਰਮਾਣ ਅਤੇ ਆਜੀਵਿਕਾ ਪ੍ਰੋਗਰਾਮ) ਨੇ ਰੋਹਿਣੀ ਵਿੱਚ ਇੱਕ ਮਨਮੋਹਕ 'ਸਾਹ ਲੈਣ ਵਾਲੀ ਕਲਾ’ (ਬ੍ਰੀਧੇਵਲ ਆਰਟ) ਦਾ ਉਦਘਾਟਨ ਕੀਤਾ, ਜੋ ਸਾਫ਼ ਹਵਾ ਅਤੇ ਪ੍ਰਦੂਸ਼ਣ ਮੁਕਤ ਭਵਿੱਖ ਲਈ ਭਾਈਚਾਰੇ ਦੀ ਅਗਵਾਈ ਵਾਲੀ ਕਾਰਵਾਈ ਦਾ ਪ੍ਰਤੀਕ ਹੈ। (https://www.pib.gov.in/PressReleasePage.aspx?PRID=2176411)
ਮਿਸ਼ਨ ਲਾਈਫ਼ ਦੇ ਮੁੱਖ ਸਿਧਾਂਤਾਂ ਦੇ ਅਨੁਸਾਰ, WWF ਈਆਈਏਸੀਪੀ (EIACP) ਨੇ ਨਾਗਰਿਕਾਂ ਨੂੰ ਦੀਵਾਲੀ ਦੌਰਾਨ ਵਾਤਾਵਰਣ ਅਨੁਕੂਲ ਵਿਵਹਾਰ ਅਪਣਾਉਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:
-
ਪਲਾਸਟਿਕ ਸਜਾਵਟ ਨੂੰ ਬਾਇਓਡੀਗ੍ਰੇਡੇਬਲ ਜਾਂ ਰੀਯੂਜ਼ ਕਰਨ ਯੋਗ ਸਮੱਗਰੀ ਨਾਲ ਬਦਲਣਾ,
-
ਚੌਲਾਂ ਦੇ ਆਟੇ, ਫੁੱਲਾਂ ਦੀਆਂ ਪੱਤੀਆਂ ਅਤੇ ਹਲਦੀ ਵਰਗੀਆਂ ਕੁਦਰਤੀ ਸਮੱਗਰੀਆਂ ਦੀ ਵਰਤੋਂ ਕਰਕੇ ਰੰਗੋਲੀ ਬਣਾਉਣਾ,
-
ਊਰਜਾ ਬਚਾਉਣ ਲਈ LED ਲਾਈਟਾਂ, ਸੂਰਜੀ ਲਾਲਟੈਨ, ਜਾਂ ਰਵਾਇਤੀ ਦੀਵਿਆਂ ਦੀ ਚੋਣ ਕਰਨਾ,
-
ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਲਈ ਸਥਾਨਕ ਤੌਰ 'ਤੇ ਬਣਾਏ ਗਏ ਤੋਹਫ਼ਿਆਂ ਅਤੇ ਉਤਪਾਦਾਂ ਦਾ ਸਮਰਥਨ ਕਰਨਾ,
-
ਛੁੱਟੀਆਂ ਦੌਰਾਨ ਸਿੰਗਲ-ਯੂਜ਼ ਪਲਾਸਟਿਕ ਤੋਂ ਬਚਣਾ ਅਤੇ ਰਹਿੰਦ-ਖੂੰਹਦ ਨੂੰ ਘੱਟ ਤੋਂ ਘੱਟ ਕਰਨਾ।
ਆਪਣੀ "ਗ੍ਰੀਨ ਦੀਵਾਲੀ" ਮੁਹਿੰਮ ਰਾਹੀਂ, ਡਬਲਿਊਡਬਲਿਊਐੱਫ- ਈਆਈਏਸੀਪੀ ਦਾ ਉਦੇਸ਼ ਸਾਂਝੀ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਆਪਣੇ ਮਨ ਤੋਂ ਫੈਸਲੇ ਲੈ ਕੇ, ਲੋਕ ਤਿਉਹਾਰਾਂ ਦੀ ਭਾਵਨਾ ਨੂੰ ਬਣਾਈ ਰੱਖਦੇ ਹੋਏ ਵਾਤਾਵਰਣ ਅਤੇ ਜਨਤਕ ਸਿਹਤ ਦੋਵਾਂ ਦੀ ਰੱਖਿਆ ਵਿੱਚ ਯੋਗਦਾਨ ਦੇ ਸਕਦੇ ਹਨ।
ਇਹ ਪਹਿਲ ਭਾਰਤ ਦੇ ਗਲੋਬਲ ਜਲਵਾਯੂ ਟੀਚਿਆਂ, ਖਾਸ ਤੌਰ 'ਤੇ ਟਿਕਾਊ ਵਿਕਾਸ ਟੀਚਾ 12 (ਜ਼ਿੰਮੇਵਾਰ ਖਪਤ ਅਤੇ ਉਤਪਾਦਨ) ਅਤੇ ਟਿਕਾਊ ਵਿਕਾਸ ਟੀਚਾ 13 (ਜਲਵਾਯੂ ਕਾਰਵਾਈ) ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰਦੀ ਹੈ। ਡਬਲਿਊਡਬਲਿਊਐੱਫ- ਈਆਈਏਸੀਪੀ ਸਾਰੇ ਨਾਗਰਿਕਾਂ ਨੂੰ 'ਸਾਫ਼, ਗ੍ਰੀਨ ਅਤੇ ਪਲਾਸਟਿਕ-ਮੁਕਤ ਦੀਵਾਲੀ' ਲਈ ਸੰਕਲਪ ਲੈਣ ਦਾ ਸੱਦਾ ਦਿੰਦੀ ਹੈ, ਇੱਕ ਅਜਿਹਾ ਤਿਉਹਾਰ ਜੋ ਨਾ ਸਿਰਫ਼ ਸਾਡੇ ਘਰਾਂ ਵਿੱਚ, ਸਗੋਂ ਪੂਰੇ ਗ੍ਰਹਿ ਵਿੱਚ ਰੌਸ਼ਨੀ ਲਿਆਉਂਦਾ ਹੈ।

*****
ਵੀਐੱਮ/ਏਕੇ
(रिलीज़ आईडी: 2181453)
आगंतुक पटल : 17