ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ (DRI) ਨੇ ਨਹਾਵਾ ਸ਼ੇਵਾ ਪੋਰਟ ‘ਤੇ “ਆਪ੍ਰੇਸ਼ਨ ਫਾਇਰ ਟ੍ਰੇਲ” ਦੇ ਤਹਿਤ 4.82 ਕਰੋੜ ਰੁਪਏ ਕੀਮਤ ਦੇ 46,640 ਤਸਕਰੀ ਦੇ ਪਟਾਕੇ ਜ਼ਬਤ ਕੀਤੇ; ਇੱਕ ਗ੍ਰਿਫਤਾਰ

Posted On: 20 OCT 2025 4:04PM by PIB Chandigarh

ਡੀਆਰਆਈ ਨੇ “ਆਪ੍ਰੇਸ਼ਨ ਫਾਇਰ ਟ੍ਰੇਲ” ਅਭਿਆਨ ਦੇ ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਆਰਆਈ ਨੇ ਭਾਰਤ ਵਿੱਚ ਚੀਨੀ ਮੂਲ ਦੇ ਪਟਾਕਿਆਂ ਦੇ ਗੈਰ-ਕਾਨੂੰਨੀ ਆਯਾਤ ਨਾਲ ਜੁੜੀ ਗੁੰਝਲਾਦਾਰ ਤਸਕਰੀ ਦੇ ਯਤਨ ਦਾ ਸਫ਼ਲਤਾਪੂਰਵਕ ਪਰਦਾਫਾਸ਼ ਕੀਤਾ ਹੈ।

ਇਸ ਅਭਿਆਨ ਦੌਰਾਨ, ਡੀਆਰਆਈ ਅਧਿਕਾਰੀਆਂ ਨੇ ਨਹਾਵਾ ਸ਼ੇਵਾ ਪੋਰਟ ‘ਤੇ ਚੀਨ ਤੋਂ ਆਏ ਅਤੇ ਆਈਸੀਡੀ ਅੰਕਲੇਸ਼ਵਰ ਜਾਣ ਵਾਲੇ 40 ਫੁੱਟ ਲੰਬੇ ਕੰਟੇਨਰ ਨੂੰ ਫੜਿਆ, ਜਿਸ ਵਿੱਚ “ਲੈਗਿੰਗਜ਼” ਹੋਣ ਦਾ ਦਾਅਵਾ ਕੀਤਾ ਗਿਆ ਸੀ। ਵਿਸਤ੍ਰਿਤ ਜਾਂਚ ਵਿੱਚ ਪਤਾ ਚੱਲਿਆ ਕਿ ਅੱਗਲੇ ਪਾਸੇ ਕੱਪੜਿਆਂ ਦੀ ਸਤਹੀ ਪਰਤ ਦੇ ਪਿੱਛੇ 46,640 ਪਟਾਕੇ/ਆਤਿਸ਼ਬਾਜ਼ੀ ਛੁਪਾਏ ਗਏ ਸਨ। ₹4.82 ਕਰੋੜ ਮੁੱਲ ਦੀ ਪੂਰੀ ਖੇਪ ਜ਼ਬਤ ਕਰ ਲਈ ਗਈ।

ਬਾਅਦ ਵਿੱਚ ਕੀਤੀਆਂ ਗਈਆਂ ਤਲਾਸ਼ੀਆਂ ਵਿੱਚ ਤਸਕਰੀ ਗਿਰੋਹ ਦੀ ਕਾਰਜ ਪ੍ਰਣਾਲੀ ਉਜਾਗਰ ਕਰਨ ਵਾਲੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਅਤੇ ਇਸ ਦੇ ਪਿੱਛੇ ਇੱਕ ਪ੍ਰਮੁੱਖ ਵਿਅਕਤੀ ਨੂੰ ਗੁਜਰਾਤ ਦੇ ਵੇਰਾਵਲ ਤੋਂ ਗ੍ਰਿਫਤਾਰ ਕੀਤਾ ਗਿਆ।

ਵਿਦੇਸ਼ ਵਪਾਰ ਨੀਤੀ ਦੇ ਆਈਟੀਸੀ (ਐੱਚਐੱਸ) ਵਰਗੀਕਰਣ ਦੇ ਤਹਿਤ ਪਟਾਕਿਆਂ ਦਾ ਆਯਾਤ ‘ਪ੍ਰਤੀਬੰਧਿਤ’ ਹੈ ਅਤੇ ਇਸ ਦੇ ਲਈ ਵਿਸਫੋਟਕ ਨਿਯਮ, 2008 ਦੇ ਤਹਿਤ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਅਤੇ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐੱਸਓ) ਦੋਵਾਂ ਤੋਂ ਵੈਧ ਲਾਇਸੈਂਸਾਂ ਦੀ ਜ਼ਰੂਰਤ ਹੁੰਦੀ ਹੈ।

ਅਜਿਹੇ ਖਤਰਨਾਕ ਸਮਾਨ ਦਾ ਗੈਰ-ਕਾਨੂੰਨੀ ਆਯਾਤ ਜਨਤਕ ਸੁਰੱਖਿਆ, ਰਾਸ਼ਟਰੀ ਸੁਰੱਖਿਆ, ਮਹੱਤਵਪੂਰਨ ਪੋਰਟ ਇਨਫ੍ਰਾਸਟ੍ਰਕਚਰ ਅਤੇ ਵਿਆਪਕ ਸ਼ਿਪਿੰਗ ਅਤੇ ਲੌਜਿਸਟਿਕਸ ਚੇਨ ਦੇ ਲਈ ਗੰਭੀਰ ਜੋਖਮ ਪੈਦਾ ਕਰਦਾ ਹੈ। ਡੀਆਰਆਈ ਅਜਿਹੇ ਸੰਗਠਿਤ ਤਸਕਰੀ ਨੈੱਟਵਰਕ ਦਾ ਪਤਾ ਲਗਾ ਕੇ ਅਤੇ ਉਨ੍ਹਾਂ ਨੂੰ ਤਬਾਹ ਕਰਕੇ, ਖਤਰਨਾਕ ਤਸਕਰੀ ਨਾਲ ਜਨਤਾ ਦੀ ਰੱਖਿਆ ਕਰਨ ਅਤੇ ਦੇਸ਼ ਦੇ ਵਪਾਰ ਅਤੇ ਸੁਰੱਖਿਆ ਈਕੋਸਿਸਟਮ ਦੀ ਅਖੰਡਤਾ ਨੂੰ ਬਣਾਏ ਰੱਖਣ ਦੇ ਆਪਣੇ ਮਿਸ਼ਨ ਵਿੱਚ ਦ੍ਰਿੜ੍ਹ ਹੈ।

****

ਐੱਨਬੀ/ਕੇਐੱਮਐੱਨ


(Release ID: 2181255) Visitor Counter : 8