ਆਯੂਸ਼
azadi ka amrit mahotsav

ਸਾਡਾ ਟੀਚਾ ਆਯੁਰਵੇਦ ਆਹਾਰ ਨੂੰ ਗਲੋਬਲ ਪੋਸ਼ਣ ਦਾ ਅਨਿੱਖੜਵਾਂ ਅੰਗ ਬਣਾਉਣਾ ਹੈ: ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ


ਆਯੁਰਵੇਦ ਆਹਾਰ ਸੂਚੀ ਸਟਾਰਟਅੱਪਸ ਨੂੰ ਸਸ਼ਕਤ ਬਣਾਏਗੀ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਨਾਲ ਨਜਿੱਠੇਗੀ: ਸਕੱਤਰ, ਆਯੁਸ਼ ਮੰਤਰਾਲਾ

ਮੰਤਰਾਲਾ ਅਤੇ ਐੱਫਐੱਸਐੱਸਏਆਈ ਨੇ ਆਯੁਰਵੇਦ-ਅਧਾਰਿਤ ਪੋਸ਼ਣ ਨੂੰ ਹੁਲਾਰਾ ਦੇਣ ਲਈ ਸਹਿਯੋਗਾਤਮਕ ਯਤਨਾਂ ਨੂੰ ਅੱਗੇ ਵਧਾਇਆ

Posted On: 16 OCT 2025 1:24PM by PIB Chandigarh

ਵਿਸ਼ਵ ਖੁਰਾਕ ਦਿਵਸ 2025 “ਬਿਹਤਰ ਭੋਜਨ ਅਤੇ ਬਿਹਤਰ ਭਵਿੱਖ ਲਈ ਹੱਥ ਮਿਲਾਉਣਾ” ਥੀਮ ਦੇ ਤਹਿਤ ਮਨਾਇਆ ਜਾ ਰਿਹਾ ਹੈ ਅਤੇ ਅਤੇ ਅਜਿਹੇ ਸਮੇਂ ਵਿੱਚ ਆਯੁਸ਼ ਮੰਤਰਾਲਾ ‘ਆਯੁਰਵੇਦ ਆਹਾਰ’ ਜਿਹੀਆਂ ਬੇਮਿਸਾਲੀ ਪਹਿਲਕਦਮੀਆਂ ਰਾਹੀਂ ਇੱਕ ਸਵਸਥ ਅਤੇ ਵਧੇਰੇ ਟਿਕਾਊ ਪ੍ਰਿਥਵੀ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾ ਰਿਹਾ ਹੈ। ‘ਆਯੁਰਵੇਦ ਆਹਾਰ’ ਯਾਨੀ ਭਾਰਤ ਦਾ ਵਿਲੱਖਣ ਫੂਡ ਦਰਸ਼ਨ ਜੋ ਸੰਤੁਲਨ, ਭਲਾਈ ਅਤੇ ਕੁਦਰਤ ਵਿੱਚ ਸ਼ਾਮਲ ਹੈ।

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੇ ਆਯੁਸ਼ ਮੰਤਰਾਲੇ ਦੀ ਸਲਾਹ ਨਾਲ, ਹਾਲ ਹੀ ਵਿੱਚ ਸ਼੍ਰੇਣੀ ‘ਏ’ ਦੇ ਤਹਿਤ ਆਯੁਰਵੇਦ ਆਹਾਰ ਉਤਪਾਦਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਜੋ ਪ੍ਰਮਾਣਿਕ ਆਯੁਰਵੈਦਿਕ ਆਹਾਰ ਤਿਆਰੀਆਂ ਲਈ ਪਹਿਲਾ ਵਿਆਪਕ ਸੰਦਰਭ ਢਾਂਚਾ ਪ੍ਰਦਾਨ ਕਰਦੀ ਹੈ। ਪ੍ਰਮਾਣਿਕ ਕਲਾਸੀਕਲ ਗ੍ਰੰਥਾਂ ‘ਤੇ ਅਧਾਰਿਤ ਇਸ ਸੂਚੀ ਤੋਂ ਆਯੁਰਵੇਦ-ਅਧਾਰਿਤ ਪੋਸ਼ਣ ਵਿੱਚ ਵਾਧਾ, ਗੁਣਵੱਤਾ ਅਤੇ ਗਲੋਬਲ ਵਿਸ਼ਵਾਸ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਆਯੁਰਵੇਦ ਆਹਾਰ ਦੇ ਮਹੱਤਵ ‘ਤੇ ਕਿਹਾ ਕਿ ਇਸ ਵਰ੍ਹੇ ਦੇ ਵਿਸ਼ਵ ਖੁਰਾਕ ਦਿਵਸ ਦਾ ਵਿਸ਼ਾ ਭਾਰਤ ਦੀ ਰਵਾਇਤੀ ਗਿਆਨ ਤੋਂ ਗਹਿਰਾਈ ਨਾਲ ਮੇਲ ਖਾਂਦਾ ਹੈ। ਆਯੁਰਵੇਦ ਆਹਾਰ ਸਿਰਫ਼ ਭੋਜਨ ਨਹੀਂ ਹੈ, ਇਹ ਇੱਕ ਅਜਿਹਾ ਦਰਸ਼ਨ ਹੈ ਜੋ ਸਿਹਤ, ਸਥਿਰਤਾ ਅਤੇ ਕੁਦਰਤ ਦੇ ਪ੍ਰਤੀ ਦਇਆ ਨੂੰ ਜੋੜਦਾ ਹੈ।

ਐੱਫਐੱਸਐੱਸਏਆਈ ਦੇ ਨਾਲ ਆਪਣੇ ਸਹਿਯੋਗ ਰਾਹੀਂ, ਸਾਡਾ ਟੀਚਾ ਆਯੁਰਵੇਦ ਆਹਾਰ ਨੂੰ ਗਲੋਬਲ ਪੋਸ਼ਣ ਦਾ ਇੱਕ ਅਨਿੱਖੜਵਾਂ ਅੰਗ ਬਣਾਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਬਿਹਤਰ ਖੁਰਾਕ ਪਦਾਰਥ ਇੱਕ ਬਿਹਤਰ, ਬਿਮਾਰੀ-ਮੁਕਤ ਭਵਿੱਖ ਦਾ ਨਿਰਮਾਣ ਕਰਨ।

ਐੱਫਐੱਸਐੱਸਏਆਈ ਦੁਆਰਾ ਨੋਟੀਫਾਈਡ ਆਯੁਰਵੇਦ ਆਹਾਰ ਨਿਯਮ, ਭਾਰਤ ਦੇ ਰਵਾਇਤੀ ਸਿਹਤ ਗਿਆਨ ਨੂੰ ਆਧੁਨਿਕ ਖੁਰਾਕ ਸੁਰੱਖਿਆ ਮਾਪਦੰਡਾਂ ਦੇ ਨਾਲ ਏਕੀਕ੍ਰਿਤ ਕਰਨ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਹੇ ਹਨ। ਇਸੇ ਅਧਾਰ ‘ਤੇ, ਅੰਤਿਮ ਉਤਪਾਦ ਸੂਚੀ ਜਾਰੀ ਕਰਨ ਨਾਲ ਇਹ ਯਕੀਨੀ ਹੁੰਦਾ ਹੈ ਕਿ ਉਪਭੋਗਤਾਵਾਂ ਅਤੇ ਖੁਰਾਕ ਕਾਰੋਬਾਰਾਂ ਦੋਵਾਂ ਦੇ ਕੋਲ ਕਲਾਸੀਕਲ ਆਯੁਰਵੇਦ ਗਿਆਨ ‘ਤੇ ਅਧਾਰਿਤ ਸਪਸ਼ਟ ਅਤੇ ਪ੍ਰਮਾਣਿਤ ਸੰਦਰਭ ਉਪਲਬਧ ਹੋਣ।

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਆਯੁਰਵੇਦ-ਅਧਾਰਿਤ ਖੁਰਾਕ ਪ੍ਰਣਾਲੀਆਂ ਵਿੱਚ ਵਧਦੀ ਵਿਸ਼ਵਿਆਪੀ ਦਿਲਚਸਪੀ ਸਮੁੱਚੇ ਪੋਸ਼ਣ ਵਿੱਚ ਭਾਰਤ ਦੇ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕਰਦੀ ਹੈ। ਆਯੁਰਵੇਦ ਆਹਾਰ ਢਾਂਚਾ, ਜੋ ਹੁਣ ਨਿਸ਼ਚਿਤ ਸੂਚੀ ਦੁਆਰਾ ਮਜ਼ਬੂਤ ਹੋਇਆ ਹੈ, ਨਿਰਮਾਤਾਵਾਂ ਲਈ ਸਪਸ਼ਟਤਾ ਅਤੇ ਉਪਭੋਗਤਾਵਾਂ ਵਿੱਚ ਵਿਸ਼ਵਾਸ ਲਿਆਉਂਦਾ ਹੈ।

ਅਸੀਂ ਇਸ ਨੂੰ ਸਿਹਤ ਲਈ ਵਧਿਆ ਖੁਰਾਕ ਖੇਤਰ ਵਿੱਚ ਸਟਾਰਟਅੱਪਸ ਅਤੇ ਇਨੋਵੇਸ਼ਨ ਲਈ ਇੱਕ ਵੱਡੇ ਪ੍ਰੋਤਸਾਹਨ ਦੇ ਰੂਪ ਵਿੱਚ ਦੇਖਦੇ ਹਾਂ ਜਿੱਥੇ ਆਯੁਰਵੇਦ ਦਾ ਗਿਆਨ ਆਹਾਰ ਅਤੇ ਜੀਵਨਸ਼ੈਲੀ ਨਾਲ ਸਬੰਧਿਤ ਵਿਕਾਰਾਂ ਦੀ ਵਧਦੀ ਪ੍ਰਵਿਰਤੀ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਜੋ ਗੈਰ-ਸੰਚਾਰੀ ਬਿਮਾਰੀਆਂ ਦਾ ਕਾਰਨ ਬਣਦੇ ਹਨ।

ਰਾਸ਼ਟਰ ਆਯੁਰਵੇਦ ਸੰਸਥਾਨ (ਐੱਨਆਈਏ), ਜੈਪੁਰ ਦੇ ਪ੍ਰੋਫੈਸਰ ਅਨੁਪਮ ਸ੍ਰੀਵਾਸਤਵ ਨੇ ਇਸ ਪਹਿਲ ਦੇ ਵਿਗਿਆਨਿਕ ਅਤੇ ਵਿਦਿਅਕ ਆਯਾਮ ‘ਤੇ ਕਿਹਾ ਕਿ ਆਯੁਰਵੈਦਿਕ ਆਹਾਰ ਸਿਧਾਂਤਾਂ ਨੂੰ ਮੁੱਖਧਾਰਾ ਦੀ ਪੋਸ਼ਣ ਨੀਤੀ  ਵਿੱਚ ਸ਼ਾਮਲ ਕਰਕੇ, ਭਾਰਤ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਕਿਵੇਂ ਰਵਾਇਤੀ ਗਿਆਨ ਸਥਾਈ ਅਤੇ ਸਚੇਤਨ ਆਹਾਰ ਵਿਧੀਆਂ ਦਾ ਮਾਰਗਦਰਸ਼ਨ ਕਰ ਸਕਦਾ ਹੈ। ਆਯੁਸ਼ ਅਤੇ ਐੱਫਐੱਸਐੱਸਏਆਈ ਦਰਮਿਆਨ ਸਹਿਯੋਗ ਬਿਹਤਰ ਭੋਜਨ ਅਤੇ ਬਿਹਤਰ ਭਵਿੱਖ ਲਈ ‘ਹੱਥ ਨਾਲ ਹੱਥ ਮਿਲਾ ਕੇ’ ਕੰਮ ਕਰਨ ਦੀ ਇੱਕ ਉਦਾਹਰਣ ਹੈ।

ਭਾਰਤ ਦੀ ਰਵਾਇਤੀ ਖੁਰਾਕ ਪ੍ਰਣਾਲੀਆਂ- ਜਿਨ੍ਹਾਂ ਦਾ ਪ੍ਰਤੀਕ ਵਿਭਿੰਨ ਅਤੇ ਸੰਤੁਲਿਤ ਭਾਰਤੀ ਥਾਲੀ ਹੈ-ਹੁਣ ਆਪਣੀ ਪੋਸ਼ਣ ਸਬੰਧੀ ਅਤੇ ਵਾਤਾਵਰਣਿਕ ਸਥਿਰਤਾ ਦੇ ਲਈ ਵਿਸ਼ਵ ਪੱਧਰ ‘ਤੇ ਪਹਿਚਾਣੀ ਜਾ ਰਹੀਆਂ ਹਨ। ਆਯੁਰਵੇਦ ਦੇ ਪ੍ਰਾਚੀਨ ਆਹਾਰ ਗਿਆਨ ਤੋਂ ਪ੍ਰੇਰਿਤ ਇਹ ਖੁਰਾਕ ਮਾਡਲ ਮੌਸਮੀ ਭੋਜਨ, ਸਥਾਨਕ ਸਰੋਤਾਂ ਤੋਂ ਪ੍ਰਾਪਤ ਖੁਰਾਕ ਸਮੱਗਰੀ ਅਤੇ ਸੋਚ-ਸਮਝ ਕੇ ਉਪਭੋਗ ‘ਤੇ ਜ਼ੋਰ ਦਿੰਦੇ ਹਨ- ਜੋ ਸਥਾਈ ਖੁਰਾਕ ਪ੍ਰਣਾਲੀਆਂ ਦੇ ਵਿਸ਼ਵਵਿਆਪੀ ਸੱਦੇ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।

ਜਿਵੇਂ-ਜਿਵੇਂ ਦੁਨੀਆ ਭੋਜਨ ਦੇ ਨਾਲ ਆਪਣੇ ਸਬੰਧਾਂ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ, ਭਾਰਤ ਸੰਤੁਲਨ ਦੇ ਅਧਾਰ ਦੇ ਰੂਪ ਵਿੱਚ ਖੜ੍ਹਾ ਹੈ ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਰਵਾਇਤੀ ਗਿਆਨ ਅਤੇ ਆਧੁਨਿਕ ਵਿਗਿਆਨ ਮਿਲ ਕੇ ਇੱਕ ਮਜ਼ਬੂਤ ਅਤੇ ਸਿਹਤਮੰਦ ਸਮਾਜ ਦਾ ਨਿਰਮਾਣ ਕਰ ਸਕਦੇ ਹਨ।

ਆਯੁਸ਼ ਮੰਤਰਾਲਾ, ਐੱਫਐੱਸਐੱਸਏਆਈ ਅਤੇ ਹੋਰ ਹਿਤਧਾਰਕਾਂ ਦੇ ਨਾਲ ਨਿਰੰਤਰ ਸਹਿਯੋਗ ਰਾਹੀਂ, ਆਯੁਰਵੇਦ ਆਹਾਰ ਨੂੰ ਪੋਸ਼ਣ, ਸਥਿਰਤਾ ਅਤੇ ਗਲੋਬਲ ਭਲਾਈ ਦਾ ਸਮਾਨਾਰਥੀ ਬਣਾਉਣ ਦੇ ਆਪਣੇ ਮਿਸ਼ਨ ਵਿੱਚ ਦ੍ਰਿੜ੍ਹ ਹੈ।

 

************

ਐੱਸਆਰ/ਜੀਐੱਸ/ਐੱਸਜੀ


(Release ID: 2180298) Visitor Counter : 3