ਖੇਤੀਬਾੜੀ ਮੰਤਰਾਲਾ
‘ਦਾਲਾਂ ਮਿਸ਼ਨ ਵਿੱਚ ਆਤਮ-ਨਿਰਭਰਤਾ’ ਅਤੇ ‘ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ’ ਦੇ ਸਮਾਂਬੱਧ ਲਾਗੂਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤੇ ਨਿਰਦੇਸ਼
‘ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ’ ਦੇ ਤੁਰੰਤ ਲਾਗੂਕਰਨ ਲਈ 11 ਮੰਤਰਾਲਿਆਂ ਦੇ ਮੰਤਰੀਆਂ ਨਾਲ ਸ਼੍ਰੀ ਸ਼ਿਵਰਾਜ ਸਿੰਘ ਕਰਨਗੇ ਮੀਟਿੰਗ
‘ਦਾਲਾਂ ਮਿਸ਼ਨ ਵਿੱਚ ਆਤਮ-ਨਿਰਭਰਤਾ’ ਦੇ ਸਮਾਂਬੱਧ ਲਾਗੂਕਰਨ ਲਈ ਸਬੰਧਿਤ ਰਾਜਾਂ ਨਾਲ ਮੀਟਿੰਗ ਆਯੋਜਿਤ ਕਰਨ ਦਾ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤਾ ਨਿਰਦੇਸ਼
Posted On:
17 OCT 2025 11:12AM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ‘ਦਾਲਾਂ ਮਿਸ਼ਨ ਵਿੱਚ ਆਤਮ-ਨਿਰਭਰਤਾ’ ਅਤੇ ‘ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ’ ਨਾਲ ਸਬੰਧਿਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ, ਇਨ੍ਹਾਂ ਯੋਜਨਾਵਾਂ ਦੇ ਸਮਾਂਬੱਧ ਲਾਗੂਕਰਨ ਲਈ ਸ਼੍ਰੀ ਸ਼ਿਵਰਾਜ ਸਿੰਘ ਨੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦੇ ਤੁਰੰਤ ਲਾਗੂਕਰਨ ਲਈ ਸ਼੍ਰੀ ਸ਼ਿਵਰਾਜ ਸਿੰਘ 11 ਮੰਤਰਾਲਿਆਂ ਦੇ ਮੰਤਰੀਆਂ ਨਾਲ ਜਲਦੀ ਹੀ ਮੀਟਿੰਗ ਕਰਨਗੇ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਜ਼ਿਲ੍ਹਾਵਾਰ ਕਲਸਟਰ ਬਣਾ ਕੇ ‘ਦਾਲਾਂ ਮਿਸ਼ਨ ਵਿੱਚ ਆਤਮ-ਨਿਰਭਰਤਾ’ ‘ਤੇ ਕੰਮ ਕੀਤਾ ਜਾਵੇਗਾ। ਇਸ ਸਬੰਧ ਵਿੱਚ ਰਾਜਾਂ ਤੋਂ ਕਲਸਟਰ ਨਿਰਮਾਣ ਲਈ ਸਹਿਯੋਗ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਨੂੰ ਜ਼ਮੀਨੀ ਪੱਧਰ ‘ਤੇ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਵੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ‘ਦਾਲਾਂ ਮਿਸ਼ਨ ਵਿੱਚ ਆਤਮ-ਨਿਰਭਰਤਾ’ ਅਤੇ ‘ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ’ ਦਾ ਜ਼ਮੀਨੀ ਪੱਧਰ ‘ਤੇ ਲਾਗੂਕਰਨ ਜਲਦੀ ਹੀ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਨੂੰ ਦੇਸ਼ ਦੇ 100 ਖਾਹਿਸ਼ੀ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਉੱਨਤੀ ਨੂੰ ਉਤਸ਼ਾਹਿਤ ਕਰਨ ਲਈ 11 ਮੰਤਰਾਲਿਆਂ ਦੀਆਂ 36 ਉਪ-ਯੋਜਨਾਵਾਂ ਨੂੰ ਏਕੀਕ੍ਰਿਤ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਾਂਚ ਕੀਤਾ ਗਿਆ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜਲਦੀ ਹੀ ਇਨ੍ਹਾਂ 11 ਮੰਤਰਾਲਿਆਂ ਦੇ ਮੰਤਰੀਆਂ ਅਤੇ ਸਕੱਤਰਾਂ ਸਮੇਤ ਨੀਤੀ ਆਯੋਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਜਾਵੇਗੀ, ਜਿਸ ਨਾਲ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦਾ ਵੱਧ ਤੋਂ ਵੱਧ ਲਾਭ ਦੇਸ਼ ਦੇ ਕਿਸਾਨ ਭਰਾਵਾਂ-ਭੈਣਾਂ ਨੂੰ ਮਿਲ ਸਕੇ।
ਕੇਂਦਰੀ ਖੇਤੀਬਾੜੀ ਮੰਤਰੀ ਨੇ ‘ਦਾਲਾਂ ਮਿਸ਼ਨ ਵਿੱਚ ਆਤਮ-ਨਿਰਭਰਤਾ’ ਦੇ ਸਮਾਂਬੱਧ ਲਾਗੂਕਰਨ ਲਈ ਇਸ ਮਿਸ਼ਨ ਨਾਲ ਸਬੰਧਿਤ ਰਾਜਾਂ ਨਾਲ ਜੁੜੇ ਨੋਡਲ ਅਧਿਕਾਰੀਆਂ ਨਾਲ ਵੀ ਇੱਕ ਮੀਟਿੰਗ ਆਯੋਜਿਤ ਕਰਨ ਦਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ, ਜਿਸ ਨਾਲ ਕਿ ਮਿਸ਼ਨ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਸਕੇ। ਬੀਤੇ 11 ਅਕਤੂਬਰ ਨੂੰ ਪੂਸਾ, ਦਿੱਲੀ ਵਿੱਚ ਆਯੋਜਿਤ ਇੱਕ ਮਹੱਤਵਪੂਰਨ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ’ ਅਤੇ ‘ਦਾਲਾਂ ਮਿਸ਼ਨ ਵਿੱਚ ਆਤਮ-ਨਿਰਭਰਤਾ’ ਦੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਪਹਿਲਾਂ 16 ਜੁਲਾਈ, 2025 ਨੂੰ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਵਿੱਤੀ ਵਰ੍ਹੇ 2025-26 ਤੋਂ ਇਹ ਯੋਜਨਾਵਾਂ ਛੇ ਵਰ੍ਹੇ ਦੀ ਮਿਆਦ ਲਈ ਚਲਾਈ ਜਾਵੇਗੀ। ਇਸ ਦਾ ਸਲਾਨਾ ਖਰਚ 24,000 ਕਰੋੜ ਰੁਪਏ ਹੈ। ਉੱਥੇ ਹੀ, ‘ਦਾਲਾਂ ਮਿਸ਼ਨ ਵਿੱਚ ਆਤਮ-ਨਿਰਭਰਤਾ’ ਛੇ ਵਰ੍ਹਿਆਂ ਦੀ ਮਿਆਦ ਵਿੱਚ 11,400 ਕਰੋੜ ਰੁਪਏ ਦੇ ਵਿੱਤੀ ਖਰਚ ਦੇ ਨਾਲ ਲਾਗੂ ਕੀਤਾ ਜਾਵੇਗਾ। ਇਸ ਮਿਸ਼ਨ ਨਾਲ 2030-31 ਤੱਕ ਦਾਲਾਂ ਦੇ ਖੇਤਰਫਲ ਨੂੰ 275 ਲੱਖ ਹੈਕਟੇਅਰ ਤੋਂ ਵਧਾ ਕੇ 310 ਲੱਖ ਹੈਕਟੇਅਰ ਤੱਕ ਵਿਸਤ੍ਰਿਤ ਕਰਨ, ਉਤਪਾਦਨ ਨੂੰ 242 ਲੱਖ ਟਨ ਤੋਂ ਵਧਾ ਕੇ 350 ਲੱਖ ਟਨ ਤੱਕ ਵਧਾਉਣ ਅਤੇ ਉਤਪਾਦਕਤਾ ਨੂੰ 1130 ਕਿਲੋਗ੍ਰਾਮ/ਹੈਕਟੇਅਰ ਤੱਕ ਵਧਾਉਣ ਦੀ ਉਮੀਦ ਹੈ। ਉਤਪਾਦਕਤਾ ਵਿੱਚ ਵਾਧੇ ਦੇ ਨਾਲ-ਨਾਲ ਇਹ ਮਿਸ਼ਨ ਵੱਡੀ ਸੰਖਿਆ ਵਿੱਚ ਰੋਜ਼ਗਾਰ ਸਿਰਜਣਾ ਵੀ ਕਰੇਗਾ।
*****
ਆਰਸੀ/ਏਆਰ/ਏਕੇ
(Release ID: 2180293)
Visitor Counter : 4