ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭੂ-ਸਥਾਨਕ ਅਤੇ ਬੁਨਿਆਦੀ ਢਾਂਚੇ ਦੇ ਡੇਟਾ ਤੱਕ ਪਹੁੰਚ ਨੂੰ ਲੋਕਤੰਤਰੀ ਕਰਨ ਲਈ 'ਪੀਐੱਮ ਗਤੀ ਸ਼ਕਤੀ ਪਬਲਿਕ' ਪਲੈਟਫਾਰਮ ਲਾਂਚ ਕੀਤਾ


ਯੂਨੀਫਾਈਡ ਭੂ-ਸਥਾਨਕ ਇੰਟਰਫੇਸ ਰਾਹੀਂ 'ਪੀਐੱਮ ਗਤੀ ਸ਼ਕਤੀ ਪਬਲਿਕ' ਪਲੈਟਫਾਰਮ ਦੀ ਸ਼ੁਰੂਆਤ ਬੁਨਿਆਦੀ ਢਾਂਚੇ ਅਤੇ ਭੂ-ਸਥਾਨਕ ਡੇਟਾ ਤੱਕ ਪਹੁੰਚ ਨੂੰ ਲੋਕਤੰਤਰੀਕਰਨ ਵਿੱਚ ਮੀਲ ਪੱਥਰ ਹੈ

प्रविष्टि तिथि: 13 OCT 2025 5:09PM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਲੌਜਿਸਟਿਕਸ ਡਿਵੀਜ਼ਨ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਵਿੱਚ ਇੱਕ ਵਿਸ਼ੇਸ਼ ਸਮਾਗਮ ਦੇ ਨਾਲ 'ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਐੱਨਐੱਮਪੀ) ਦੇ ਚਾਰ ਪਰਿਵਰਤਨਸ਼ੀਲ ਵਰ੍ਹਿਆਂ ਦੇ ਪੂਰੇ ਹੋਣ ਦੀ ਯਾਦ ਮਨਾਈ।

ਇਸ ਸਮਾਗਮ ਵਿੱਚ ਜਿਨ੍ਹਾਂ ਮੁੱਖ ਪਹਿਲਕਦਮੀਆਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਯੂਨੀਫਾਈਡ  ਭੂ-ਸਥਾਨਕ ਇੰਟਰਫੇਸ (ਯੂਜੀਆਈI) ਰਾਹੀਂ “ਪੀਐੱਮ ਗਤੀ ਸ਼ਕਤੀ ਪਬਲਿਕ" ਦੀ ਸ਼ੁਰੂਆਤ ਬੁਨਿਆਦੀ ਢਾਂਚੇ ਅਤੇ ਭੂ-ਸਥਾਨਕ ਡੇਟਾ ਤੱਕ ਪਹੁੰਚ ਨੂੰ ਲੋਕਤੰਤਰੀਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਪੁੱਛਗਿੱਛ-ਅਧਾਰਿਤ ਵੈੱਬ ਪਲੈਟਫਾਰਮ ਪੀਐੱਮ ਗਤੀ ਸ਼ਕਤੀ ਐੱਨਐਮਪੀ ਤੋਂ ਚੁਣੇ ਹੋਏ ਗੈਰ-ਸੰਵੇਦਨਸ਼ੀਲ ਡੇਟਾ ਸੈਟਾਂ ਤੱਕ ਨਿਯੰਤ੍ਰਿਤ ਪਹੁੰਚ ਪ੍ਰਦਾਨ ਕਰਦਾ ਹੈ, ਜਿਸ ਨਾਲ ਨਿੱਜੀ ਸੰਸਥਾਵਾਂ, ਸਲਾਹਕਾਰਾਂ, ਖੋਜਕਰਤਾਵਾਂ ਅਤੇ ਨਾਗਰਿਕਾਂ ਨੂੰ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਅਤੇ ਨਿਵੇਸ਼ ਫੈਸਲਿਆਂ ਲਈ ਉੱਨਤ ਵਿਸ਼ਲੇਸ਼ਣ ਦਾ ਲਾਭ ਉਠਾਉਣ ਦੇ ਯੋਗ ਬਣਾਇਆ ਜਾਂਦਾ ਹੈ। ਭਾਸਕਰਾਚਾਰੀਆ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨਜ਼ ਐਂਡ ਜੀਓ-ਇਨਫਾਰਮੈਟਿਕਸ (ਬੀਆਈਐੱਸਏਜੀ-ਐੱਨ) ਦੁਆਰਾ ਵਿਕਸਿਤ ਅਤੇ ਨੈਸ਼ਨਲ ਜੀਓਸਪੇਸ਼ੀਅਲ ਡੇਟਾ ਰਜਿਸਟਰੀ (ਐੱਨਜੀਡੀਆਰ) ਦੁਆਰਾ ਸੰਚਾਲਿਤ, ਇਹ ਪਲੈਟਫਾਰਮ ਉਪਭੋਗਤਾਵਾਂ ਨੂੰ ਭੌਤਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ ਦੀਆਂ ਸੰਪਤੀਆਂ ਨੂੰ ਕਵਰ ਕਰਨ ਵਾਲੇ 230 ਪ੍ਰਵਾਨਿਤ ਡੇਟਾਸੈੱਟਾਂ ਤੱਕ ਪਹੁੰਚ ਕਰਨ, ਸਾਈਟ ਅਨੁਕੂਲਤਾ ਵਿਸ਼ਲੇਸ਼ਣ ਕਰਨ, ਕਨੈਕਟੀਵਿਟੀ ਮੈਪਿੰਗ, ਅਲਾਈਨਮੈਂਟ ਯੋਜਨਾਬੰਦੀ, ਪਾਲਣਾ ਜਾਂਚ ਕਰਨ ਅਤੇ ਪੂਰਵ-ਨਿਰਧਾਰਿਤ ਟੈਂਪਲੇਟਸ ਅਤੇ ਉਪਭੋਗਤਾ-ਨਿਰਧਾਰਿਤ ਮਾਪਦੰਡਾਂ ਦੇ ਅਧਾਰ ਤੇ ਵਿਸ਼ਲੇਸ਼ਣਾਤਮਕ ਰਿਪੋਰਟਾਂ ਤਿਆਰ ਕਰਨ ਦੀ ਇਜ਼ਾਜਤ ਦਿੰਦਾ ਹੈ। ਉਪਭੋਗਤਾ ਬਹੁ-ਪੱਧਰੀ ਭੂ-ਸਥਾਨਕ ਡੇਟਾ ਨੂੰ ਵੀ ਦੇਖ ਸਕਦੇ ਹਨ, ਜਿਸ ਨਾਲ ਬਿਹਤਰ ਪ੍ਰੋਜੈਕਟ ਡਿਜ਼ਾਈਨ, ਅੰਤਰ-ਏਜੰਸੀ ਤਾਲਮੇਲ ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਹੁਲਾਰਾ ਮਿਲਦਾ ਹੈ । 

ਪਲੈਟਫਾਰਮ ਤੱਕ ਪਹੁੰਚ ਸਵੈ-ਰਜਿਸਟ੍ਰੇਸ਼ਨ ਦੁਆਰਾ ਮਜ਼ਬੂਤ ​​ਪ੍ਰਮਾਣੀਕਰਨ ਅਤੇ ਡੇਟਾ ਸੁਰੱਖਿਆ ਪ੍ਰੋਟੋਕੋਲ ਦੁਆਰਾ ਸਮਰੱਥ ਕੀਤੀ ਗਈ ਹੈ ਤਾਂ ਜੋ ਗੋਪਨੀਅਤਾ ਅਤੇ ਨੀਤੀਗਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਪਲੈਟਫਾਰਮ ਉਪਭੋਗਤਾ ਫੀਡਬੈਕ ਅਤੇ ਉੱਭਰ ਰਹੀਆਂ ਜ਼ਰੂਰਤਾਂ ਦੇ ਅਧਾਰ ਤੇ ਨਵੀਆਂ ਡੇਟਾ ਲੇਅਰਾਂ ਅਤੇ ਵਿਸ਼ਲੇਸ਼ਣਾਤਮਕ ਮਾਡਿਊਲਾਂ ਦੇ ਜੋੜ ਦੇ ਨਾਲ ਅਗਲੇ ਪੜਾਵਾਂ ਵਿੱਚ ਵਿਕਸਿਤ ਹੁੰਦਾ ਰਹੇਗਾ।

13 ਅਕਤੂਬਰ 2021 ਨੂੰ ਲਾਂਚ ਕੀਤੀ ਗਈ, ਪੀਐੱਮ ਗਤੀ ਸ਼ਕਤੀ ਨੇ 57 ਤੋਂ ਵੱਧ ਕੇਂਦਰੀ ਮੰਤਰਾਲਿਆਂ, ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਭੂ-ਸਥਾਨਕ ਡੇਟਾ ਨੂੰ ਏਕੀਕ੍ਰਿਤ ਕਰਕੇ ਭਾਰਤ ਵਿੱਚ ਬੁਨਿਆਦੀ ਢਾਂਚਾ ਯੋਜਨਾਬੰਦੀ ਅਤੇ ਲਾਗੂਕਰਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਇਸ ਪਹਿਲਕਦਮੀ ਨੇ ਤਾਲਮੇਲ ਵਾਲੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਪੈਰਾਡਾਈਮ ਤਬਦੀਲੀ ਲਿਆਂਦੀ ਹੈ, ਜਿਸ ਨਾਲ ਪ੍ਰੋਜੈਕਟ ਐਗਜ਼ੀਕਿਊਸ਼ਨ ਤੇਜ਼ ਹੋਇਆ, ਲੌਜਿਸਟਿਕਸ ਲਾਗਤਾਂ ਘਟੀਆਂ, ਅਤੇ ਸੇਵਾ ਡਿਲੀਵਰੀ ਵਿੱਚ ਸੁਧਾਰ ਹੋਇਆ, ਜਿਸ ਨਾਲ ਆਰਥਿਕ ਵਿਕਾਸ ਨੂੰ ਉਤਪ੍ਰੇਰਿਤ ਕੀਤਾ ਗਿਆ ਅਤੇ ਭਾਰਤ ਦੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਇਆ। ਪਿਛਲੇ ਚਾਰ ਵਰ੍ਹਿਆਂ  ਵਿੱਚ, ਪੀਐੱਮ ਗਤੀ ਸ਼ਕਤੀ ਨੇ ਸੈਂਕੜੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਮੁਲਾਂਕਣ ਕੀਤਾ ਹੈ, ਸਾਰੇ ਕੇਂਦਰੀ ਮੰਤਰਾਲਿਆਂ, ਵਿਭਾਗਾਂ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕੀਤਾ ਹੈ, ਅਤੇ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਅਤਿ-ਆਧੁਨਿਕ ਟੈਕਨੋਲੋਜੀਆਂ ਨੂੰ ਅਪਣਾਇਆ ਹੈ। ਇਹ ਪਹਿਲ ਭਾਰਤ ਦੇ ਬੁਨਿਆਦੀ ਢਾਂਚਾ ਦੇ ਵਿਕਾਸ ਢਾਂਚੇ ਦੇ ਇੱਕ ਅਧਾਰ ਵਜੋਂ ਵਿਕਸਿਤ ਹੋ ਰਹੀ ਹੈ।

ਪੀਐੱਮ ਗਤੀ ਸ਼ਕਤੀ ਦੀਆਂ ਉੱਨਤ ਡੇਟਾ ਵਿਸ਼ਲੇਸ਼ਣ ਸਮਰੱਥਾਵਾਂ ਨੂੰ ਨਿੱਜੀ ਖੇਤਰ ਅਤੇ ਜਨਤਾ ਤੱਕ ਵਧਾ ਕੇ, ਇਹ ਪਹਿਲਕਦਮੀ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਜੁੜੇ ਪਾਰਦਰਸ਼ਤਾ, ਏਕੀਕ੍ਰਿਤ ਯੋਜਨਾਬੰਦੀ ਅਤੇ ਇਨੋਵੇਸ਼ਸ਼ਨ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ​​ਕਰਦੀ ਹੈ। ਇਹ ਮੰਤਰਾਲਿਆਂ, ਉਦਯੋਗਾਂ ਅਤੇ ਨਾਗਰਿਕਾਂ ਵਿੱਚ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਅਤੇ ਲਾਗੂਕਰਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਕੇ 'ਸੰਪੂਰਨ ਸਰਕਾਰ' ਅਤੇ 'ਸੰਪੂਰਨ ਸਮਾਜ' ਪਹੁੰਚ ਨੂੰ ਦਰਸਾਉਂਦਾ ਹੈ। ਇਹ ਪਲੈਟਫਾਰਮ ਸਬੂਤ-ਅਧਾਰਿਤ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ​​ਕਰਦਾ ਹੈ ਅਤੇ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਸਾਕਾਰ ਕਰਨ ਦਾ ਸਮਰਥਨ ਕਰਦਾ ਹੈ।

************

ਆਰਟੀ/ਏਐੱਨ/ਆਈਬੀ


(रिलीज़ आईडी: 2178768) आगंतुक पटल : 15
इस विज्ञप्ति को इन भाषाओं में पढ़ें: English , Urdu , हिन्दी , Tamil , Telugu , Malayalam