ਖੇਤੀਬਾੜੀ ਮੰਤਰਾਲਾ
azadi ka amrit mahotsav

ਈ-ਨਾਮ ਪਲੈਟਫਾਰਮ ਦਾ ਵਿਸਤਾਰ: ਭਾਰਤ ਦੇ ਸਭ ਤੋਂ ਵੱਡੇ ਡਿਜੀਟਲ ਖੇਤੀਬਾੜੀ ਵਪਾਰ ਪਲੈਟਫਾਰਮ ਨੂੰ ਹੁਲਾਰਾ ਦੇਣ ਲਈ 9 ਨਵੀਆਂ ਵਸਤੂਆਂ ਨੂੰ ਜੋੜਿਆ ਗਿਆ


ਈ-ਨਾਮ ਪਲੈਟਫਾਰਮ 'ਤੇ ਵਸਤੂਆਂ ਦੀ ਗਿਣਤੀ ਵੱਧ ਕੇ 247 ਹੋ ਗਈ ਹੈ, ਜਿਸ ਨਾਲ ਕਿਸਾਨਾਂ ਅਤੇ ਵਪਾਰੀਆਂ ਲਈ ਨਵੇਂ ਮੌਕੇ ਪੈਦਾ ਹੋਏ ਹਨ

प्रविष्टि तिथि: 08 OCT 2025 8:04PM by PIB Chandigarh

ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 09 ਹੋਰ ਵਸਤੂਆਂ ਸ਼ਾਮਲ ਕਰਕੇ ਰਾਸ਼ਟਰੀ ਖੇਤੀਬਾੜੀ ਬਜ਼ਾਰ (ਈ-ਨਾਮ) ਦੇ ਦਾਇਰੇ ਦਾ ਵਿਸਤਾਰ ਕਰਕੇ ਇਸਨੂੰ ਹੋਰ ਮਜ਼ਬੂਤ ​​ਕੀਤਾ ਹੈ, ਜਿਸ ਨਾਲ ਇਸ ਪਲੈਟਫਾਰਮ 'ਤੇ ਵਪਾਰਯੋਗ ਖੇਤੀਬਾੜੀ ਵਸਤੂਆਂ ਦੀ ਕੁੱਲ ਗਿਣਤੀ 247 ਹੋ ਗਈ ਹੈ। ਇਹ ਮਹੱਤਵਪੂਰਨ ਕਦਮ ਕਿਸਾਨਾਂ, ਵਪਾਰੀਆਂ ਅਤੇ ਹੋਰ ਹਿੱਸੇਦਾਰਾਂ ਵੱਲੋਂ ਨਿਰੰਤਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ, ਤਾਂ ਜੋ ਵਿਆਪਕ ਕਮੋਡਿਟੀ (ਵਸਤੂ) ਕਵਰੇਜ ਅਤੇ ਬਜ਼ਾਰ ਏਕੀਕਰਣ ਨੂੰ ਹੋਰ ਮਜ਼ਬੂਤ ​​ਕੀਤਾ ਜਾ ਸਕੇ। 

ਇਸ ਪਹਿਲਕਦਮੀ ਦਾ ਉਦੇਸ਼ ਕਿਸਾਨਾਂ ਅਤੇ ਵਪਾਰੀਆਂ ਲਈ ਇੱਕ ਪਾਰਦਰਸ਼ੀ ਅਤੇ ਪ੍ਰਤੀਯੋਗੀ ਡਿਜੀਟਲ ਟ੍ਰੇਡਿੰਗ ਪਲੈਟਫਾਰਮ ਤੱਕ ਪਹੁੰਚ ਕਰਨ ਦੇ ਯੋਗ ਬਣਾ ਕੇ ਉਨ੍ਹਾਂ ਦੇ ਲਈ ਮੌਕਿਆਂ ਨੂੰ ਵਧਾਉਣਾ ਹੈ, ਜੋ ਭਾਰਤ ਭਰ ਦੇ ਬਾਜ਼ਾਰਾਂ ਨੂੰ ਜੋੜਦਾ ਹੈ।

ਮਾਰਕੀਟਿੰਗ ਅਤੇ ਨਿਰੀਖਣ ਡਾਇਰੈਕਟੋਰੇਟ (ਡੀਐੱਮਆਈ), ਜਿਸਨੂੰ ਈ-ਨਾਮ 'ਤੇ ਵਪਾਰ ਕਰਨ ਵਾਲੀਆਂ ਵਸਤੂਆਂ ਲਈ ਵਪਾਰਯੋਗ ਮਾਪਦੰਡ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ,ਉਸ ਨੇ ਰਾਜ ਏਜੰਸੀਆਂ, ਵਪਾਰੀਆਂ, ਵਿਸ਼ਾ ਮਾਹਿਰਾਂ ਅਤੇ ਐੱਸਐੱਫਏਸੀ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਵਾਨਗੀ ਨਾਲ ਇਨ੍ਹਾਂ 09 ਨਵੀਆਂ ਵਸਤੂਆਂ ਲਈ ਮਾਪਦੰਡ ਵਿਕਸਿਤ ਕੀਤੇ ਹਨ।

ਵਪਾਰਕ ਮਾਪਦੰਡ ਇਹ ਯਕੀਨੀ ਬਣਾਉਂਦੇ ਹਨ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਅਸਲ ਗੁਣਵੱਤਾ ਦੇ ਅਨੁਸਾਰ ਕੀਮਤਾਂ ਪ੍ਰਾਪਤ ਹੋਣ, ਜਿਸ ਨਾਲ ਵਿਚੋਲਿਆਂ 'ਤੇ ਉਨ੍ਹਾਂ ਦੀ ਨਿਰਭਰਤਾ ਘਟ ਹੋਵੇ ਅਤੇ ਉਨ੍ਹਾਂ ਦੀ ਸੌਦੇਬਾਜ਼ੀ ਸ਼ਕਤੀ ਮਜ਼ਬੂਤ ਹੋਵੇ। ਇਹ ਪਹਿਲਕਦਮੀ ਇੱਕ ਪਾਰਦਰਸ਼ੀ ਵਪਾਰਕ ਵਾਤਾਵਰਣ ਪ੍ਰਣਾਲੀ ਨੂੰ ਉਤਸ਼ਾਹਿਤ ਕਰਦੀ ਹੈ, ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ, ਅਤੇ ਭਾਰਤ ਦੀ ਖੇਤੀਬਾੜੀ ਆਰਥਿਕਤਾ ਦੇ ਲੰਬੇ ਸਮੇਂ ਦੇ ਵਿਕਾਸ ਵਿੱਚ ਯੋਗਦਾਨ ਦਿੰਦੀ ਹੈ।

ਹੁਣ ਤੱਕ, ਡੀਐੱਮਆਈ ਨੇ ਈ-ਨਾਮ ਪਲੈਟਫਾਰਮ 'ਤੇ ਵਪਾਰ ਕੀਤੀਆਂ ਜਾਣ ਵਾਲਿਆਂ 238 ਖੇਤੀਬਾੜੀ ਵਸਤੂਆਂ ਲਈ ਵਪਾਰਯੋਗ ਮਾਪਦੰਡ ਤਿਆਰ ਕੀਤੇ ਹਨ। 09 ਨਵੀਆਂ ਵਸਤੂਆਂ ਦੇ ਜੁੜਨ ਨਾਲ ਇਹ ਗਿਣਤੀ 247 ਹੋ ਜਾਵੇਗੀ, ਜਿਸ ਨਾਲ ਪਲੈਟਫਾਰਮ ਦੀ ਪਹੁੰਚ ਅਤੇ ਪ੍ਰਭਾਵ ਵਿਆਪਕ ਹੋ ਜਾਵੇਗਾ। ਜੋੜੀਆ ਗਈਆਂ 09 ਨਵੀਆਂ ਵਸਤੂਆਂ ਹਨ:

  1. ਗ੍ਰੀਨ ਟੀ

  1. ਚਾਹ

  1. ਅਸ਼ਵਗੰਧਾ ਦੀਆਂ ਸੁੱਕੀਆਂ ਜੜ੍ਹਾਂ

  1. ਸਰ੍ਹੋਂ ਦਾ ਤੇਲ

  1. ਲੈਵੇਂਡਰ ਤੇਲ

  1. ਮੈਂਥਾ ਤੇਲ

  1. ਵਰਜਿਨ ਜੈਤੂਨ ਦਾ ਤੇਲ

  1. ਲੈਵੇਂਡਰ ਦੇ ਸੁੱਕੇ ਫੁੱਲ

  1. ਬ੍ਰੋਕਨ ਰਾਈਸ

ਵਪਾਰਯੋਗ ਮਿਆਰ ਵਸਤੂਆਂ ਲਈ ਮਿਆਰੀ ਗ੍ਰੇਡ ਜਾਂ ਸ਼੍ਰੇਣੀਆਂ ਪੇਸ਼ ਕਰਦੇ ਹਨ, ਜੋ ਕੀਮਤਾਂ ਨੂੰ ਸਿੱਧੇ ਗੁਣਵੱਤਾ ਨਾਲ ਜੋੜਦੇ ਹਨ ਅਤੇ ਇਸ ਤਰ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਬਿਹਤਰ ਕੀਮਤਾਂ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ।

ਈ-ਨਾਮ ਪੋਰਟਲ (enam.gov.in) 'ਤੇ ਹੁਣ ਨਵੇਂ ਪ੍ਰਵਾਨਿਤ ਵਪਾਰਯੋਗ ਮਾਪਦੰਡਾਂ ਦੇ ਉਪਲਬਧ ਹੋਣ ਨਾਲ ਇਹ ਪਲੈਟਫਾਰਮ ਇੱਕ ਪਾਰਦਰਸ਼ੀ, ਗੁਣਵੱਤਾ-ਸੰਚਾਲਿਤ ਬਜ਼ਾਰ ਵਜੋਂ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ​​ਕਰਦਾ ਹੈ। ਇਹ ਪਹਿਲ ਕਿਸਾਨਾਂ ਲਈ ਵਿਆਪਕ ਬਜ਼ਾਰਾਂ ਤੱਕ ਪਹੁੰਚ ਕਰਨ, ਲਾਭਦਾਇਕ ਕੀਮਤਾਂ ਨੂੰ ਸੁਰੱਖਿਅਤ ਕਰਨ ਅਤੇ ਯਕੀਨੀ ਗੁਣਵੱਤਾ ਮਿਆਰਾਂ ਤੋਂ ਲਾਭ ਪ੍ਰਾਪਤ ਕਰਨ ਦੇ ਦਰਵਾਜ਼ੇ ਖੋਲ੍ਹਦੀ ਹੈ, ਜਿਸ ਨਾਲ ਅੰਤ ਵਿੱਚ ਉਨ੍ਹਾਂ ਦੀ ਆਰਥਿਕ ਸਮਰਥਾ ਵਿੱਚ ਵਾਧਾ ਹੁੰਦਾ ਹੈ।

ਇਹ ਕਦਮ ਪਾਰਦਰਸ਼ੀ ਡਿਜੀਟਲ ਸਾਧਨਾਂ ਨਾਲ ਕਿਸਾਨਾਂ ਨੂੰ ਸਸ਼ਕਤ ਬਣਾਉਣ, ਗੁਣਵੱਤਾ-ਅਧਾਰਤ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਖੇਤਰ ਵਿੱਚ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਭਾਰਤ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ।

*******

ਆਰਸੀ/ਏਆਰ


(रिलीज़ आईडी: 2176825) आगंतुक पटल : 20
इस विज्ञप्ति को इन भाषाओं में पढ़ें: English , Urdu , हिन्दी , Marathi , Telugu , Malayalam