ਸਿੱਖਿਆ ਮੰਤਰਾਲਾ
ਵਿਕਸਿਤ ਭਾਰਤ ਬਿਲਡਾਥੌਨ 2025 ਦੇ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 11 ਅਕਤੂਬਰ ਤੱਕ ਵਧਾਈ ਗਈ
Posted On:
07 OCT 2025 4:42PM by PIB Chandigarh
ਭਾਰਤ ਦੀ ਸਭ ਤੋਂ ਵੱਡੀ ਵਿਦਿਆਰਥੀ ਨਵੀਨਤਾ ਲਹਿਰ ਵਿਕਸਿਤ ਭਾਰਤ ਬਿਲਡਾਥੌਨ 2025 ਦੇ ਲਈ ਦੇਸ਼ ਭਰ ਦੇ ਵਿਦਿਆਰਥੀ 11 ਅਕਤੂਬਰ ਤੱਕ ਰਜਿਸਟਰ ਕਰ ਸਕਦੇ ਹਨ।
ਸਿੱਖਿਆ ਮੰਤਰਾਲੇ ਨੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਦੇ ਸਹਿਯੋਗ ਨਾਲ, ਵਿਕਸਿਤ ਭਾਰਤ ਬਿਲਡਾਥੌਨ 2025 ਦੀ ਸ਼ੁਰੂਆਤ ਕੀਤੀ ਹੈ। ਇਹ ਦੇਸ਼ ਭਰ ਦੇ ਲਗਭਗ ਢਾਈ ਲੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਲਈ ਇੱਕ ਦੇਸ਼ ਵਿਆਪੀ ਨਵੀਨਤਾ ਲਹਿਰ ਹੈ। ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਵਿਦਿਆਰਥੀ ਨਵੀਨਤਾ ਪਹਿਲ ਹੈ ਅਤੇ ਵਿਕਸਿਤ ਭਾਰਤ @2047 ਦੇ ਦ੍ਰਿਸ਼ਟੀਕੋਣ ਦੀ ਦਿਸ਼ਾ ਵੱਲ ਇੱਕ ਇਤਿਹਾਸਕ ਕਦਮ ਹੈ।
ਵਿਦਿਆਰਥੀ ਨਵੀਨਤਾਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਮਾਨਤਾ ਦੇਣ ਲਈ, ਸਕੂਲ ਆਪਣੀਆਂ ਐਂਟਰੀਆਂ ਫੋਟੋਜ਼ ਅਤੇ ਵੀਡੀਓਜ਼ ਦੇ ਰੂਪ ਵਿੱਚ ਜਮ੍ਹਾਂ ਕਰਾਉਣਗੇ। ਮਾਹਿਰਾਂ ਦਾ ਇੱਕ ਪੈਨਲ ਐਂਟਰੀਆਂ ਦਾ ਮੁਲਾਂਕਣ ਕਰੇਗਾ, ਅਤੇ ਚੋਟੀ ਦੀਆਂ ਟੀਮਾਂ ਨੂੰ 1 ਕਰੋੜ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਮਾਨਤਾ ਤੋਂ ਇਲਾਵਾ, ਇਹਨਾਂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਕਾਰਪੋਰੇਟ ਦੀ ਸਵੀਕ੍ਰਿਤੀ, ਮਾਰਗਦਰਸ਼ਨ ਅਤੇ ਸਰੋਤਾਂ ਰਾਹੀਂ ਲੰਬੇ ਸਮੇਂ ਦਾ ਸਮਰਥਨ ਪ੍ਰਾਪਤ ਹੋਵੇਗਾ ਤਾਂ ਜੋ ਉਨ੍ਹਾਂ ਦੀਆਂ ਨਵੀਨਤਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਬਿਲਡਾਥੌਨ ਦੀਆਂ ਮੁੱਖ ਵਿਸ਼ੇਸ਼ਤਾਵਾਂ:
• ਦੁਨੀਆ ਦੀ ਸਭ ਤੋਂ ਵੱਡੀ ਲਾਈਵ ਇਨੋਵੇਸ਼ਨ ਗਤੀਵਿਧੀ ਵਿੱਚ ਦੇਸ਼ ਭਰ ਦੇ ਵਿਦਿਆਰਥੀ ਇਕੱਠੇ ਖੋਜ ਕਰ ਰਹੇ ਹਨ।
•ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਅਨੁਸਾਰ ਵਿਵਹਾਰਕ, ਅਨੁਭਵੀ ਸਿੱਖਿਆ।
• ਖਾਹਿਸ਼ੀ ਜ਼ਿਲ੍ਹਿਆਂ, ਕਬਾਇਲੀ ਅਤੇ ਦੂਰ-ਦੁਰਾਡੇ ਖੇਤਰਾਂ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਸਮਾਵੇਸ਼ੀ ਭਾਗੀਦਾਰੀ।
ਵਿਕਸਿਤ ਭਾਰਤ ਬਿਲਡਾਥੌਨ 2025 ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਨਿਡਰ ਹੋ ਕੇ ਨਵੀਨਤਾ ਕਰਨ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੰਦਾ ਹੈ। ਹਰ ਸਕੂਲ ਅਤੇ ਹਰ ਵਿਦਿਆਰਥੀ ਨੂੰ ਇਸ ਲਹਿਰ ਵਿੱਚ ਸ਼ਾਮਲ ਹੋਣ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਭਵਿੱਖ ਦੇ ਨਵੀਨਤਾਕਾਰਾਂ ਵਜੋਂ ਆਪਣੀ ਪਛਾਣ ਬਣਾਉਣ ਲਈ ਸੱਦਾ ਦਿੱਤਾ ਜਾਂਦਾ ਹੈ।
ਬਿਲਡਾਥੌਨ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟੀਮਾਂ ਵਿੱਚ ਸ਼ਾਮਲ ਹੋਣ, ਰਚਨਾਤਮਕ ਸੋਚਣ ਅਤੇ ਅਸਲ ਜੀਵਨ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਾਲੇ ਮਾਡਲ ਵਿਕਸਿਤ ਕਰਨ ਦਾ ਸੱਦਾ ਦਿੰਦਾ ਹੈ। ਵਿਦਿਆਰਥੀ ਰਾਸ਼ਟਰੀ ਮਹੱਤਵ ਦੇ ਚਾਰ ਵਿਸ਼ਿਆਂ 'ਤੇ ਕੰਮ ਕਰਨਗੇ:
• ਵੋਕਲ ਫਾਰ ਲੋਕਲ - ਸਥਾਨਕ ਉਤਪਾਦਾਂ, ਸ਼ਿਲਪਕਾਰੀ ਅਤੇ ਸਰੋਤਾਂ ਨੂੰ ਉਤਸ਼ਾਹਿਤ ਕਰਨਾ
• ਆਤਮਨਿਰਭਰ ਭਾਰਤ - ਆਤਮ-ਨਿਰਭਰ ਪ੍ਰਣਾਲੀਆਂ ਅਤੇ ਸਮਾਧਾਨਾਂ ਦਾ ਨਿਰਮਾਣ
• ਸਵਦੇਸ਼ੀ - ਸਵਦੇਸ਼ੀ ਵਿਚਾਰਾਂ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ
• ਸਮ੍ਰਿੱਧ ਭਾਰਤ - ਖੁਸ਼ਹਾਲੀ ਅਤੇ ਟਿਕਾਊ ਵਿਕਾਸ ਲਈ ਰਸਤੇ ਬਣਾਉਣਾ
ਸਮਾਂ-ਸੀਮਾ:
• 23 ਸਤੰਬਰ, 2025: ਵਿਕਸਿਤ ਭਾਰਤ ਬਿਲਡਾਥੌਨ ਦੀ ਸ਼ੁਰੂਆਤ
• 23 ਸਤੰਬਰ - 11 ਅਕਤੂਬਰ, 2025: ਵਿਦਿਆਰਥੀਆਂ ਦੁਆਰਾ ਰਜਿਸਟ੍ਰੇਸ਼ਨ
• 13 ਅਕਤੂਬਰ, 2025: ਸਾਰੇ ਸਕੂਲਾਂ ਵਿੱਚ ਦੇਸ਼ ਵਿਆਪੀ ਲਾਈਵ ਬਿਲਡਾਥੌਨ
• ਨਵੰਬਰ 2025: ਐਂਟਰੀਆਂ ਦਾ ਮੁਲਾਂਕਣ
• ਦਸੰਬਰ 2025: ਜੇਤੂਆਂ ਦਾ ਐਲਾਨ
*****
ਐੱਸਆਰ/ਐੱਸਕੇ/ ਏਕੇ
(Release ID: 2176375)
ਵਿਜ਼ੀਟਰ ਕਾਊਂਟਰ : 35