ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ 6 ਤੋਂ 7 ਅਕਤੂਬਰ 2025 ਤੱਕ ਕਤਰ ਦਾ ਦੌਰਾ ਕਰਨਗੇ ; ਸ਼੍ਰੀ ਗੋਇਲ ਦੋਹਾ ਵਿੱਚ ਕਤਰ-ਭਾਰਤ ਸੰਯੁਕਤ ਕਮਿਸ਼ਨ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ

प्रविष्टि तिथि: 05 OCT 2025 5:06PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਤਰ-ਭਾਰਤ ਸੰਯੁਕਤ ਵਪਾਰ ਅਤੇ ਵਣਜ ਕਮਿਸ਼ਨ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ 06 ਤੋਂ 07 ਅਕਤੂਬਰ, 2025 ਤੱਕ ਦੋਹਾ, ਕਤਰ ਦਾ ਦੌਰਾ ਕਰਨਗੇ। ਇਸ ਬੈਠਕ ਦੀ ਸਹਿ-ਪ੍ਰਧਾਨਗੀ ਕਤਰ ਦੇ ਵਣਜ ਅਤੇ ਉਦਯੋਗ ਮੰਤਰੀ, ਮਹਾਮਹਿਮ ਸ਼ੇਖ ਫ਼ੈਸਲ ਬਿਨ ਥਾਨੀ ਬਿਨ ਫੈਸਲ ਅਲ ਥਾਨੀ ਕਰਨਗੇ। ਇਸ ਯਾਤਰਾ ਤੋਂ ਸਪਸ਼ਟ ਹੁੰਦਾ ਹੈ ਕਿ ਭਾਰਤ ਕਤਰ ਦੇ ਨਾਲ ਆਪਣੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ। ਕਤਰ, ਖਾੜੀ ਸਹਿਯੋਗ ਪ੍ਰੀਸ਼ਦ (Gulf Cooperation Council-ਜੀਸੀਸੀ) ਵਿੱਚ ਭਾਰਤ ਇੱਕ ਮਹੱਤਵਪੂਰਨ ਵਪਾਰਕ ਸਾਂਝੇਦਾਰ ਹੈ ਅਤੇ 2024-25 ਵਿੱਚ ਦੋਵਾਂ ਦੇਸ਼ਾਂ ਦੇ ਦਰਮਿਆਨ ਦੁਵੱਲਾ ਵਪਾਰ 14 ਅਰਬ ਅਮਰੀਕੀ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ।

ਸ਼੍ਰੀ ਗੋਇਲ ਦੀ ਇਹ ਪਹਿਲੀ ਕਤਰ ਯਾਤਰਾ ਹੈ ਜਿਸ ਵਿੱਚ ਉਨ੍ਹਾਂ ਨਾਲ ਵੱਖ-ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਦੋਵੇਂ ਧਿਰਾਂ ਦੇ ਦਰਮਿਆਨ ਦੁਵੱਲੇ ਵਪਾਰ ਪ੍ਰਦਰਸ਼ਨ ਦੀ ਸਮੀਖਿਆ, ਮੌਜੂਦਾ ਵਪਾਰ ਰੁਕਾਵਟਾਂ ਅਤੇ ਨੌਨ-ਟੈਰਿਫ ਮੁੱਦਿਆਂ ਦਾ ਸਮਾਧਾਨ ਅਤੇ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਮੌਕਿਆਂ ਦੀ ਭਾਲ ‘ਤੇ ਵਿਆਪਕ ਚਰਚਾ ਹੋਣ ਦੀ ਉਮੀਦ ਹੈ। ਵਾਰਤਾ ਵਿੱਚ ਪ੍ਰਸਤਾਵਿਤ ਭਾਰਤ-ਕਤਰ ਐੱਫਟੀਏ ‘ਤੇ ਵਿਚਾਰ-ਵਟਾਂਦਰੇ ਸ਼ਾਮਲ ਹੋਣ ਦਾ ਅਨੁਮਾਨ ਹੈ, ਨਾਲ ਹੀ ਵਿਆਪਕ ਆਰਥਿਕ ਭਾਗੀਦਾਰੀ ਸਮਝੌਤੇ (ਸੀਈਪੀਏ) ਲਈ ਸੰਦਰਭ ਦੀਆਂ ਸ਼ਰਤਾਂ (ਟੀਓਆਰ) ਨੂੰ ਅੰਤਿਮ ਰੂਪ ਦੇਣ ਬਾਰੇ ਚਰਚਾ ਹੋਵੇਗੀ ਜਿਸ ਨਾਲ ਦੋਵੇਂ ਦੇਸ਼ਾਂ ਦੇ ਦਰਮਿਆਨ ਆਰਥਿਕ ਸਹਿਯੋਗ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ। ਭਾਰਤ ਅਤੇ ਕਤਰ ਦੇ ਦਰਮਿਆਨ ਬਹੁਆਯਾਮੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿੱਤ, ਖੇਤੀਬਾੜੀ, ਵਾਤਾਵਰਣ, ਟੂਰਿਜ਼ਮ, ਸੱਭਿਆਚਾਰ ਅਤੇ ਸਿਹਤ ਸੇਵਾ ਜਿਹੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਵੀ ਬੈਠਕ ਦਾ ਅਣਿਖੱੜਵਾਂ ਹਿੱਸਾ ਹੋਵੇਗੀ। 

ਭਾਰਤ-ਕਤਰ ਸੰਯੁਕਤ ਵਪਾਰ ਪ੍ਰੀਸ਼ਦ ਦੀ ਪਹਿਲੀ ਬੈਠਕ ਵਿੱਚ ਸ਼ਾਮਲ ਹੋਣ ਲਈ ਕੇਂਦਰੀ ਮੰਤਰੀ ਨਾਲ ਉਦਯੋਗ ਜਗਤ ਦੇ ਸੀਨੀਅਰ ਵਫਦਾਂ ਦਾ ਇੱਕ ਵਪਾਰਕ ਵਫ਼ਦ ਵੀ ਜਾਵੇਗਾ। ਇਹ ਵਪਾਰਕ ਵਫ਼ਦ ਕਤਰ ਚੈਂਬਰ, ਕਤਰ ਵਿੱਤੀ ਕੇਂਦਰ, ਇਨਵੈਸਟ ਕਤਰ ਅਤੇ ਕਤਰ ਮੁਕਤ ਖੇਤਰ ਅਥਾਰਿਟੀ ਸਮੇਤ ਕਤਰ ਦੇ ਕਾਰੋਬਾਰਾਂ ਅਤੇ ਅਦਾਰਿਆਂ ਨਾਲ ਸਰਗਰਮ ਰੂਪ ਵਿੱਚ ਗੱਲਬਾਤ ਕਰੇਗਾ।

ਇਸ ਯਾਤਰਾ ਦੌਰਾਨ, ਸ਼੍ਰੀ ਗੋਇਲ ਕਤਰ ਦੇ ਹੋਰ ਪਤਵੰਤਿਆਂ ਅਤੇ ਕਤਰ ਚੈਂਬਰ ਮੈਂਬਰ ਅਤੇ ਕਤਰ ਕਾਰੋਬਾਰੀ ਸੰਘ ਦੇ ਸ਼ਿਖਰ ਦੇ ਕਾਰੋਬਾਰੀਆਂ (ਟੌਪ ਬਿਜ਼ਨਸਮੈੱਨ) ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਵਾ, ਉਹ ਇੰਸਟੀਟਿਊਟ ਆਫ ਚਾਰਟਰਡ ਅਕਾਉਂਟੈਂਟਸ ਆਫ ਇੰਡੀਆ (ਆਈਸੀਏਆਈ) ਦੇ ਦੋਹਾ ਚੈਪਟਰ, ਕਤਰ ਸਥਿਤ ਭਾਰਤੀ ਕਾਰੋਬਾਰ ਅਤੇ ਪ੍ਰੋਫੈਸ਼ਨਲ ਕੌਂਸਲ (ਆਈਬੀਪੀਸੀ) ਦੇ ਵਫਦਾਂ, ਕਤਰ ਉਦਯੋਗ ਜਗਤ ਦੇ ਸੀਨੀਅਰ ਮੈਂਬਰਾਂ ਅਤੇ ਕਤਰ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।

ਜੁਲਾਈ, 2024 ਵਿੱਚ ਸੰਯੁਕਤ ਸਕੱਤਰ ਪੱਧਰ ‘ਤੇ ਭਾਰਤ-ਕਤਰ ਵਪਾਰ ਅਤੇ ਵਣਜ ਸੰਯੁਕਤ ਸਕੱਤਰ ਪੱਧਰ ਦੀ ਪਹਿਲੀ ਬੈਠਕ ਆਯੋਜਿਤ ਕੀਤੀ ਗਈ ਸੀ। ਫਰਵਰੀ 2025 ਵਿੱਚ ਕਤਰ ਦੇ ਅਮੀਰ ਦੀ ਭਾਰਤ ਯਾਤਰਾ ਦੇ ਦੌਰਾਨ, ਦੋਵਾਂ ਧਿਰਾਂ ਨੇ ਵਪਾਰ ਨੂੰ ਦੁਵੱਲੇ ਸਹਿਯੋਗ ਦੇ ਇੱਕ ਪ੍ਰਮੁੱਖ ਥੰਮ੍ਹ ਵਜੋਂ ਪਹਿਚਾਣ ਕੀਤੀ ਸੀ ਅਤੇ ਸੰਯੁਕਤ ਸਕੱਤਰ ਪੱਧਰ ਨੂੰ ਵਪਾਰ ਅਤੇ ਵਣਜ ‘ਤੇ ਸੰਯੁਕਤ ਕਮਿਸ਼ਨ ਵਿੱਚ ਅਪਗ੍ਰੇਡ ਕਰਨ ‘ਤੇ ਸਹਿਮਤੀ ਵਿਅਕਤ ਕੀਤੀ ਸੀ, ਜਿਸ ਦੀ ਅਗਵਾਈ ਦੋਵੇਂ ਦੇਸ਼ਾਂ ਦੇ ਵਣਜ ਮੰਤਰੀ ਕਰਨਗੇ। 

*****


ਅਭਿਸ਼ੇਕ ਦਿਆਲ /ਅਭਿਜੀਤ ਨਾਰਾਇਣਨ


(रिलीज़ आईडी: 2175413) आगंतुक पटल : 23
इस विज्ञप्ति को इन भाषाओं में पढ़ें: English , Urdu , Marathi , हिन्दी , Malayalam