ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ 5 ਤੋਂ 12 ਅਕਤੂਬਰ 2025 ਤੱਕ ਬ੍ਰਿਜਟਾਊਨ, ਬਾਰਬਾਡੋਸ ਵਿੱਚ ਆਯੋਜਿਤ ਕੀਤੇ ਜਾ ਰਹੇ 68ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ (ਸੀਪੀਸੀ) ਵਿੱਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ
ਰਾਜ ਸਭਾ ਦੇ ਡਿਪਟੀ ਚੇਅਰਮੈਨ, 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 36 ਪ੍ਰੀਜ਼ਾਈਡਿੰਗ ਅਫ਼ਸਰ ਅਤੇ 16 ਸਕੱਤਰ ਵੀ ਸੰਮੇਲਨ ਵਿੱਚ ਹਿੱਸਾ ਲੈਣਗੇ
ਸ਼੍ਰੀ ਬਿਰਲਾ 68ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ ਵਿੱਚ ‘ਰਾਸ਼ਟਰਮੰਡਲ: ਇੱਕ ਵਿਸ਼ਵਵਿਆਪੀ ਭਾਗੀਦਾਰੀ’ ਵਿਸ਼ੇ ‘ਤੇ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਗੇ
ਲੋਕ ਸਭਾ ਸਪੀਕਰ “ਡਿਜੀਟਲ ਪਰਿਵਰਤਨ ਦੇ ਮਾਧਿਅਮ ਨਾਲ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਅਤੇ ਡਿਜੀਟਲ ਡਵਾਈਡ ਨੂੰ ਕੰਟਰੋਲ ਕਰਨਾ” ਵਿਸ਼ੇ ‘ਤੇ ਆਯੋਜਿਤ ਕੀਤੀ ਜਾ ਰਹੀ ਵਰਕਸ਼ੌਪ ਦੀ ਪ੍ਰਧਾਨਗੀ ਕਰਨਗੇ
ਭਾਰਤੀ ਸੰਸਦੀ ਵਫ਼ਦ ਦੇ ਮੈਂਬਰ ਵੱਖ-ਵੱਖ ਥੀਮੈਟਿਕ ਵਰਕਸ਼ੌਪਸ ਵਿੱਚ ਹਿੱਸਾ ਲੈਣਗੇ
ਲੋਕ ਸਭਾ ਸਪੀਕਰ ਸੰਮੇਲਨ ਦੌਰਾਨ ਰਾਸ਼ਟਰਮੰਡਲ ਦੇਸ਼ਾਂ ਦੇ ਆਪਣੇ ਪ੍ਰਧਾਨ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ
प्रविष्टि तिथि:
05 OCT 2025 5:10PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦੀ ਅਗਵਾਈ ਵਿੱਚ ਇੱਕ ਭਾਰਤੀ ਸੰਸਦੀ ਵਫ਼ਦ 5 ਤੋਂ 12 ਅਕਤੂਬਰ 2025 ਤੱਕ ਬ੍ਰਿਜਟਾਊਨ, ਬਾਰਬਾਡੋਸ ਵਿੱਚ ਆਯੋਜਿਤ ਹੋਣ ਵਾਲੇ 68ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ (ਸੀਪੀਸੀ) ਵਿੱਚ ਹਿੱਸਾ ਲਵੇਗਾ। ਭਾਰਤੀ ਸੰਸਦੀ ਵਫ਼ਦ ਵਿੱਚ ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰਿਵੰਸ਼; ਲੋਕ ਸਭਾ ਸਾਂਸਦ ਅਤੇ ਸੀਪੀਏ ਕਾਰਜਕਾਰੀ ਕਮੇਟੀ ਦੇ ਮੈਂਬਰ, ਸ਼੍ਰੀ ਅਨੁਰਾਗ ਸ਼ਰਮਾ; ਲੋਕ ਸਭਾ ਸਾਂਸਦ ਅਤੇ ਸੀਡਬਲਿਊਪੀ ਸੰਚਾਲਨ ਕਮੇਟੀ ਦੀ ਮੈਂਬਰ, ਡਾ. ਡੀ. ਪੁਰੰਦੇਸ਼ਵਰੀ; ਲੋਕ ਸਭਾ ਸਾਂਸਦ ਡਾ. ਕੇ. ਸੁਧਾਕਰ; ਰਾਜ ਸਭਾ ਸਾਂਸਦ ਸ਼੍ਰੀਮਤੀ ਰੇਖਾ ਸ਼ਰਮਾ; ਰਾਜ ਸਾਭਾ ਸਾਂਸਦ ਡਾ. ਅਜੀਤ ਮਾਧਵਰਾਓ ਗੋਪਛੜੇ; ਲੋਕ ਸਭਾ ਦੇ ਜਨਰਲ ਸਕੱਤਰ, ਸ਼੍ਰੀ ਉਤਪਲ ਕੁਮਾਰ ਸਿੰਘ, ਅਤੇ ਰਾਜ ਸਭਾ ਦੇ ਜਨਰਲ ਸਕੱਤਰ, ਸ਼੍ਰੀ ਪੀ.ਸੀ ਮੋਦੀ ਸ਼ਾਮਲ ਹੋਣਗੇ।
ਇਸ ਸਲਾਨਾ ਸੰਮੇਲਨ ਵਿੱਚ ਭਾਰਤ ਦੇ 24 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿਧਾਨ ਸਭਾਵਾਂ ਦੇ 36 ਪ੍ਰੀਜ਼ਾਈਡਿੰਗ ਅਫ਼ਸਰ ਅਤੇ 16 ਸਕੱਤਰ ਵੀ ਹਿੱਸਾ ਲੈਣਗੇ, ਜੋ ਸੀਪੀਏ ਦੇ ਮੈਂਬਰ ਵੀ ਹਨ।
ਲੋਕ ਸਭਾ ਸਪੀਕਰ ਇਸ ਸੰਮੇਲਨ ਵਿੱਚ “ਰਾਸ਼ਟਰਮੰਡਲ- ਇੱਕ ਗਲੋਬਲ ਪਾਰਟਨਰ” ਵਿਸ਼ੇ ‘ਤੇ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਗੇ। ਸੰਮੇਲਨ ਦੌਰਾਨ, ਵੱਖ-ਵੱਖ ਵਿਸ਼ਿਆਂ ‘ਤੇ ਸੱਤ ਵਰਕਸ਼ੌਪਸ ਆਯੋਜਿਤ ਕੀਤੀਆਂ ਜਾਣਗੀਆਂ। ਮਾਣਯੋਗ ਚੇਅਰਮੈਨ “ਤਕਨਾਲੋਜੀ ਦੀ ਵਰਤੋਂ: ਡਿਜੀਟਲ ਪਰਿਵਰਤਨ ਰਾਹੀਂ ਲੋਕਤੰਤਰ ਨੂੰ ਹੁਲਾਰਾ ਦੇਣਾ ਅਤੇ ਡਿਜੀਟਲ ਡਵਾਈਡ ਨੂੰ ਘੱਟ ਕਰਨਾ” ਵਿਸ਼ੇ ‘ਤੇ ਆਯੋਜਿਤ ਵਰਕਸ਼ੌਪ ਦੀ ਪ੍ਰਧਾਨਗੀ ਕਰਨਗੇ।।
ਸੰਮੇਲਨ ਦੌਰਾਨ ਸੀਪੀਏ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸੀਪੀਏ ਦੇ ਖਜ਼ਾਨਚੀ ਦੇ ਰੂਪ ਵਿੱਚ ਲੋਕ ਸਭਾ ਸਾਂਸਦ ਸ਼੍ਰੀ ਅਨੁਰਾਗ ਸ਼ਰਮਾ ਅਤੇ ਅਸਾਮ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਵਿਸ਼ਵਜੀਤ ਦੈਮਾਰੀ, ਜੋ ਭਾਰਤੀ ਖੇਤਰ ਤੋਂ ਸੀਪੀਏ ਕਾਰਜਕਾਰੀ ਕਮੇਟੀ ਦੇ ਖੇਤਰੀ ਪ੍ਰਤੀਨਿਧੀਆਂ ਵਿੱਚੋਂ ਇੱਕ ਹਨ, ਹਿੱਸਾ ਲੈਣਗੇ।
ਲੋਕ ਸਭਾ ਸਾਂਸਦ ਡਾ. ਡੀ. ਪੁਰੰਦੇਸ਼ਵਰੀ, “ਰਾਸ਼ਟਰਮੰਡਲ ਮਹਿਲਾ ਸਾਂਸਦ (ਸੀਡਬਲਿਊਪੀ) ਸਟੀਅਰਿੰਗ ਕਮੇਟੀ” ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਉਹ “ਰਾਸ਼ਟਰਮੰਡਲ ਵਿੱਚ ਮਹਿਲਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਸੰਸਦਾਂ ਦੀ ਕਲਪਨਾ ਨੂੰ ਸਾਕਾਰ ਕਰਨ ਲਈ ਚੰਗੇ ਅਭਿਆਸਾਂ ਅਤੇ ਰਣਨੀਤੀਆਂ” ਵਿਸ਼ੇ ‘ਤੇ ਸੀਡਬਲਿਊਪੀ ਸੰਮੇਲਨ ਸੈਸ਼ਨ ਵਿੱਚ ਇੱਕ ਪੈਨਲਿਸਟ ਵੀ ਹੋਣਗੇ।
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿਧਾਨ ਸਭਾਵਾਂ ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਸਮੇਤ ਵਫ਼ਦ ਦੇ ਹੋਰ ਮੈਂਬਰ ਵੀ ਵੱਖ-ਵੱਖ ਵਰਕਸ਼ੌਪਸ ਅਤੇ ਸੰਮੇਲਨ ਦੀ ਜਨਰਲ ਅਸੈਂਬਲੀ ਵਿੱਚ ਹਿੱਸਾ ਲੈਣਗੇ।
ਇਸ ਯਾਤਰਾ ਦੌਰਾਨ, ਮਾਣਯੋਗ ਲੋਕ ਸਭਾ ਸਪੀਕਰ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ ਅਤੇ ਹੋਰ ਰਾਸ਼ਟਰਮੰਡਲ ਦੇਸ਼ਾਂ ਦੇ ਹਮਰੁਤਬਾ ਪ੍ਰਧਾਨ ਅਧਿਕਾਰੀਆਂ ਦੇ ਨਾਲ ਆਪਸੀ ਹਿੱਤ ਅਤੇ ਸੰਸਦੀ ਸਹਿਯੋਗ ਦੇ ਮਾਮਲਿਆਂ ‘ਤੇ ਚਰਚਾ ਕਰਨਗੇ।
ਮਾਣਯੋਗ ਲੋਕ ਸਭਾ ਸਪੀਕਰ ਬਾਰਬਾਡੋਸ ਪ੍ਰਵਾਸ ਦੌਰਾਨ ਬਾਰਬਾਡੋਸ ਦੇ ਟੌਪ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਦੇ ਨਾਲ ਗੱਲਬਾਤ ਵੀ ਕਰਨਗੇ।
************
ਏਐੱਮ
(रिलीज़ आईडी: 2175411)
आगंतुक पटल : 27